ਕੀ ਕੋਈ ਖਾਸ ਭੋਜਨ ਖਾਣ ਨਾਲ ਸੈਕਸ ਲਾਈਫ਼ ਬਿਹਤਰ ਹੋ ਸਕਦੀ ਹੈ?

ਪ੍ਰੇਮੀ ਜੋੜਾ, ਭੋਜਨ Image copyright Getty Images
ਫੋਟੋ ਕੈਪਸ਼ਨ ਕੁਝ ਲੋਕਾਂ ਦੀ ਮਾਨਤਾ ਹੈ ਕਿ ਸੰਤੁਲਿਤ ਭੋਜਨ ਨਾਲ ਉਹ ਬਿਹਤਰ ਪ੍ਰੇਮੀ ਹੋ ਸਕਦੇ ਹਨ

ਜੇ ਇਸ ਗੱਲ ਦਾ ਸਬੂਤ ਮਿਲ ਜਾਵੇ ਕਿ ਕੋਈ ਖਾਸ ਭੋਜਨ ਤੁਹਾਡੀ ਕਾਮ ਸ਼ਕਤੀ ਜਾਂ ਮਰਦਾਨਾ ਤਾਕਤ ਜਾਂ ਸੈਕਸ਼ੁਅਲ ਸੰਤੁਸ਼ਟੀ ਵਧਾ ਸਕਦਾ ਹੈ ਤਾਂ ਸ਼ਾਇਦ ਉਸ ਭੋਜਨ ਦੀ ਵਿਕਰੀ ਵੱਧ ਜਾਵੇਗੀ।

ਸੰਤੁਲਿਤ ਭੋਜਨ, ਐਕਟਿਵ ਜੀਵਨਸ਼ੈਲੀ ਅਤੇ ਚੰਗੀ ਮਾਨਸਿਕ ਸਿਹਤ ਤੁਹਾਡੀ ਸੈਕਸ ਲਾਈਫ਼ ਨੂੰ ਬਿਹਤਰ ਬਣਾ ਸਕਦੇ ਹਨ। ਪਰ ਕੀ ਕੋਈ ਖਾਸ ਭੋਜਨ ਖਾਣ ਨਾਲ ਸੈਕਸ ਲਾਈਫ਼ ਨੂੰ ਵਧਾਇਆ ਜਾ ਸਕਦਾ ਹੈ?

ਉਹ ਤੱਤਾਂ ਜੋ ਸੁੱਖ-ਪ੍ਰਵਾਹ ਦੇਣ ਵਾਲੇ ਹਾਰਮੋਨਜ਼ ਨੂੰ ਤੰਦਰੁਸਤ ਕਰਦੀਆਂ ਹਨ, ਉਨ੍ਹਾਂ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ ਜੋ ਕਿ ਸਿਹਤਮੰਦ ਯੌਨ ਕਿਰਿਆ ਨਾਲ ਸਬੰਧਤ ਹਨ।

ਜਾਂ ਫਿਰ ਉਹ ਸਿਰਫ਼ ਦੌਲਤ ਅਤੇ ਸਫ਼ਲਤਾ ਨਾਲ ਜੁੜੀਆਂ ਹੁੰਦੀਆਂ ਹਨ ਤੇ ਅਕਸਰ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨਾਲ ਕਾਮ ਸ਼ਕਤੀ ਵਿੱਚ ਵਾਧਾ ਹੁੰਦਾ ਹੈ।

ਕੀ ਸੀਪ ਨਾਲ ਕੋਈ ਫ਼ਰਕ ਪੈਂਦਾ ਹੈ?

ਕੈਸਾਨੋਵਾ ਨੂੰ ਇਤਿਹਾਸ ਵਿੱਚ ਸਭ ਤੋਂ ਮਸ਼ਹੂਰ ਪ੍ਰੇਮੀ ਮੰਨਿਆ ਜਾਂਦਾ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਉਹ ਨਾਸ਼ਤੇ ਵਿੱਚ 50 ਸੀਪ ਖਾਂਦਾ ਸੀ।

ਹਾਲਾਂਕਿ ਸੀਪ ਤੇ ਸੈਕਸ ਤਾਕਤ ਵਿੱਚ ਕੋਈ ਸਿੱਧਾ ਸਬੰਧ ਹੋਣ ਦਾ ਸਬੂਤ ਨਹੀਂ ਹੈ। ਫਿਰ ਇਹ ਅਫ਼ਵਾਹ ਕਿੱਥੋਂ ਫੈਲੀ?

ਇਹ ਵੀ ਪੜ੍ਹੋ:

ਇਹ ਮਾਨਤਾ ਹੈ ਕਿ ਜਦੋਂ ਪਿਆਰ ਦੀ ਯੂਨਾਨੀ ਦੇਵੀ ਐਫਰੋਡਾਈਟ ਦਾ ਜਨਮ ਹੋਇਆ ਤਾਂ ਸਮੁੰਦਰੀ ਭੋਜਨ ਵੀ ਕਾਮੁਕ ਹੋ ਗਿਆ।

ਇਹ ਮੰਨਿਆ ਜਾਂਦਾ ਹੈ ਕਿ ਯੂਨਾਨੀ ਦੇਵੀ ਐਫ਼ਰੋਡਾਈਟ ਦਾ ਜਨਮ ਚਿੱਟੀ ਝੱਗ ਤੇ ਸਮੁੰਦਰੀ ਗੁਲਾਬ ਤੋਂ ਹੋਇਆ ਸੀ। ਇਸ ਲਈ ਸਮੁੰਦਰੀ ਭੋਜਨ ਵੀ ਕਾਮੁਕ ਹੋ ਗਿਆ।

Image copyright Getty Images
ਫੋਟੋ ਕੈਪਸ਼ਨ ਸੀਪ ਤੇ ਸੈਕਸ ਤਾਕਤ ਵਿੱਚ ਕੋਈ ਸਿੱਧਾ ਸਬੰਧ ਹੋਣ ਦਾ ਸਬੂਤ ਨਹੀਂ ਹੈ

ਪਰ ਸੀਪ ਖਾਣ ਵਾਲਿਆਂ ਲਈ ਚੰਗੀ ਖ਼ਬਰ ਇਹ ਹੈ ਕਿ ਇਸ ਵਿੱਚ ਜ਼ਿੰਕ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕਿ ਟੈਸਟੋਟਰੀਨ ਹਾਰਮੋਨ ਲਈ ਲੋੜੀਂਦਾ ਤੱਤ ਹੈ ਤੇ ਸ਼ੁਕਰਾਣੂ ਦੀ ਗੁਣਵੱਤਾ ਵਧਾਉਣ ਵਿੱਚ ਕੰਮ ਕਰ ਸਕਦਾ ਹੈ।

ਜ਼ਿੰਕ ਦੇ ਹੋਰ ਸਰੋਤ ਹਨ- ਸ਼ੈੱਲਫਿਸ਼, ਰੈੱਡਮੀਟ, ਪੇਠਾ, ਭੰਗ ਅਤੇ ਤਿਲ ਦੇ ਬੀਜ, ਕਾਜੂ ਤੇ ਬਦਾਮ, ਰਾਜਮਾ, ਫਲੀਆਂ, ਦੁੱਧ ਤੇ ਪਨੀਰ।

ਕੀ ਡਾਰਕ ਚਾਕਲੇਟ ਤੁਹਾਨੂੰ ਬਿਹਤਰ ਪ੍ਰੇਮੀ ਬਣਾ ਸਕਦਾ ਹੈ?

ਰਿਸਰਚ ਮੁਤਾਬਕ ਡਾਰਕ ਚਾਕਲੇਟ ਖਾਣ ਨਾਲ ਵਧੇਰੇ ਪਿਆਰ ਹੋ ਸਕਦਾ ਹੈ ਕਿਉਂਕਿ ਇਸ ਵਿੱਚ 'ਲਵ ਕੈਮੀਕਲ' ਫਿਨਾਈਲ ਇਥੇਲਾਮਾਈਨ (ਪੀਈਏ) ਹੁੰਦਾ ਹੈ।

ਰਿਸ਼ਤੇ ਦੇ ਸ਼ੁਰੂਆਤੀ ਕੁਝ ਮਹੀਨਿਆਂ ਵਿੱਚ ਪੀਈਏ ਪੈਦਾ ਹੁੰਦਾ ਹੈ ਜੋ ਕਿ ਡੋਪਾਮਾਈਨ ਹਾਰਮੋਨ ਨੂੰ ਬਣਾਉਂਦਾ ਹੈ ਜੋ ਕਿ ਮਨੁੱਖੀ ਦਿਮਾਗ ਵਿੱਚ ਆਨੰਦ ਤੇ ਖੁਸ਼ੀ ਨੂੰ ਕਾਬੂ ਕਰਨ ਵਾਲੇ ਕੇਂਦਰ ਨੂੰ ਉੱਤੇਜਿਤ ਕਰਦਾ ਹੈ।

Image copyright Getty Images

ਹਾਲਾਂਕਿ ਚਾਕਲੇਟ ਵਿੱਚ ਪੀਈਏ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਤੇ ਇਸ ਦਾ ਸਬੂਤ ਨਹੀਂ ਹੈ ਕਿ ਜਦੋਂ ਚਾਕਲੇਟ ਖਾਧਾ ਜਾਂਦਾ ਹੈ ਤਾਂ ਕਿ ਇਹ ਐਕਟਿਵ ਹੁੰਦਾ ਵੀ ਹੈ ਜਾਂ ਨਹੀਂ।

ਕੋਕੋਓ ਦੇ ਵਿੱਚ ਵੀ ਅਮੀਨੋ ਐਸਿਡ ਟਰੀਪਟੋਫੈਨ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਖੂਨ ਦੀ ਗਤੀ ਤੇਜ਼ ਹੁੰਦੀ ਹੈ ਤੇ ਸੈਰੋਟੋਨਿਨ (ਹੈਪੀ ਹਾਰਮੋਨ) ਦੇ ਪੱਧਰ ਵਿੱਚ ਵਾਧਾ ਹੁੰਦਾ ਹੈ।

ਚਾਕਲੇਟ ਤੇ ਸੈਕਸ ਵਿਚਾਲੇ ਸਬੰਧ ਕਦੋਂ ਸ਼ੁਰੂ ਹੋਇਆ?

ਤਾਂ ਫਿਰ ਚਾਕਲੇਟ ਤੇ ਸੈਕਸ ਵਿਚਾਲੇ ਸਬੰਧ ਕਦੋਂ ਸਥਾਪਤ ਹੋਇਆ? ਸੰਭਵ ਹੈ 16ਵੀਂ ਸਦੀ ਵਿੱਚ।

16ਵੀਂ ਸਦੀ ਦੇ ਸਪੈਨਿਸ਼ ਖੋਜਕਰਤਾ ਐਨਾਰਨਨ ਕੋਰਤੇਸ ਨੂੰ ਚਾਕਲੇਟ ਦੀ ਖੋਜ ਕਰਨ ਵਾਲਾ ਪਹਿਲਾ ਯੂਰਪੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਮਾਇਆ ਤੇ ਐਜ਼ਟੈਕ ਸਾਮਰਾਜ ਵਿੱਚ ਕਾਫ਼ੀ ਸਮਾਂ ਬਿਤਾਇਆ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸੈਕਸ ਵਿੱਚ ਦਿਲਚਸਪੀ ਨਾ ਹੋਣਾ ਕੋਈ ਬਿਮਾਰੀ ਨਹੀਂ

ਉਨ੍ਹਾਂ ਨੇ ਸਪੇਨ ਦੇ ਰਾਜਾ ਕਾਰਲੋਸ ਨੂੰ ਲਿਖਿਆ ਸੀ ਕਿ ਮਾਇਆ ਵਿੱਚ ਪੀਤੀ ਜਾਣ ਵਾਲੀ ਕੋਕੋਆ ਚਾਕਲੇਟ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਹਨ। ਉਸ ਨਾਲ ਪ੍ਰਤੀਰੋਧ ਹੁੰਦਾ ਹੈ ਤੇ ਥਕਾਵਟ ਖ਼ਤਮ ਕਰਨ ਵਿੱਚ ਮਦਦ ਮਿਲਦੀ ਹੈ।

ਇਹ ਵੀ ਪੜ੍ਹੋ:

ਪਰ ਸਪੈਨਿਸ਼ ਲੋਕਾਂ ਨੇ ਚਾਕਲੇਟ ਲਈ ਮੈਡੀਕਲ ਲਾਭਾਂ ਨੂੰ ਸਹੀ ਠਹਿਰਾਇਆ ਹੋਵੇਗਾ ਜੋ ਕਿ ਮਾਇਆ ਸਾਮਰਾਜ ਨੇ ਨਹੀਂ ਕੀਤਾ ਸੀ।

ਟਰੀਪਟੋਫੈਨ ਦੇ ਹੋਰ ਸਰੋਤ ਹਨ- ਸੈਲਮਨ, ਆਂਡੇ, ਪਾਲਕ, ਮੱਛੀ, ਬੀਜ, ਗਿਰੀਆਂ ਤੇ ਸੋਇਆ ਦੇ ਉਤਪਾਦ।

ਕੀ ਮਿਰਚਾਂ ਨਾਲ ਸੈਕਸ ਲਾਈਫ਼ ਬਿਹਤਰ ਹੁੰਦੀ ਹੈ?

ਲਾਲ ਮਿਰਚਾਂ ਵਿੱਚ ਕੈਪਸੈਸਾਈਸਿਨ ਹੁੰਦਾ ਹੈ ਜਿਸ ਕਾਰਨ ਐਂਡੋਰਫਿਨਜ਼ (ਖੁਸ਼ੀ ਮਹਿਸੂਸ ਕਰਵਾਉਣ ਵਾਲਾ ਹਾਰਮੋਨ) ਵਿੱਚ ਵਾਧਾ ਹੋ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਮਿਰਚਾਂ ਨਾਲ ਦਿਲ ਦੀ ਧੜਕਨ ਤੇ ਮੈਟਾਬੋਲਿਜ਼ਮ ਵਿੱਚ ਵਾਧਾ ਹੁੰਦਾ ਹੈ

ਇਸ ਨਾਲ ਪਾਚਨ ਸ਼ਕਤੀ ਵੀ ਵਧਦੀ ਹੈ ਤੇ ਇਸ ਨਾਲ ਸਰੀਰ ਦਾ ਤਾਪਮਾਨ ਤੇ ਦਿਲ ਦੀ ਧੜਕਣ ਵਿੱਚ ਵੀ ਵਾਧਾ ਹੋ ਸਕਦਾ ਹੈ ਜੋ ਕਿ ਸੈਕਸ ਦੌਰਾਨ ਵੀ ਹੁੰਦਾ ਹੈ।

ਸ਼ਰਾਬ ਦਾ ਫਾਇਦਾ ਜਾਂ ਨੁਕਸਾਨ?

ਸ਼ਰਾਬ ਸੰਕਰਮਣ ਨੂੰ ਘਟਾ ਕੇ ਕਾਮ ਇੱਛਾ ਨੂੰ ਵਧਾ ਸਕਦੀ ਹੈ। ਪਰ ਮੈਕਬੈਥ ਦਾ ਕਹਿਣਾ ਹੈ ਕਿ ਜ਼ਿਆਦਾ ਸ਼ਰਾਬ ਕਾਰਨ, "ਕਾਮ ਇੱਛਾ ਵੱਧਦੀ ਹੈ ਪਰ ਇਸ ਕਾਰਨ ਪਰਫਾਰਮੈਂਸ ਘੱਟਦੀ ਹੈ।"

Image copyright Getty Images
ਫੋਟੋ ਕੈਪਸ਼ਨ ਸ਼ਰਾਬ ਕਾਰਨ ਤੁਸੀਂ ਘੱਟ ਸ਼ਰਮੀਲੇ ਹੋ ਸਕਦੇ ਹੋ ਪਰ ਜ਼ਿਆਦਾ ਸੈਕਸ ਲਾਈਫ਼ ਲਈ ਨੁਕਸਾਨ ਦੇ ਸਕਦੀ ਹੈ

ਮਰਦ ਤੇ ਔਰਤ ਦੋਹਾਂ ਵਿੱਚ ਹੀ ਸ਼ਰਾਬ ਪੀਣ ਤੋਂ ਬਾਅਦ ਸੰਵੇਦਨਸ਼ੀਲਤਾ ਘੱਟਦੀ ਹੈ। ਇਸ ਕਾਰਨ ਸੈਕਸ ਕਿਰਿਆ ਘੱਟ ਸਕਦੀ ਹੈ ਤੇ ਕਈ ਵਾਰੀ ਨਪੁੰਸਕ ਵੀ ਬਣਾ ਸਕਦੀ ਹੈ।

ਨਪੁੰਸਕਤਾ ਨੂੰ ਕਿਵੇਂ ਘੱਟ ਕਰ ਸਕਦੇ ਹਾਂ?

ਰਿਸਰਚ ਮੁਤਾਬਕ ਫਲੇਵਨੁਆਇਡ (ਬੂਟਿਆਂ ਵਿੱਚ ਪਾਇਆ ਜਾਣ ਵਾਲਾ ਕੈਮੀਕਲ) ਵਾਲਾ ਭੋਜਨ ਖਾਣ ਨਾਲ ਨਪੁੰਸਕਤਾ ਦਾ ਖ਼ਤਰਾ ਘੱਟ ਹੁੰਦਾ ਹੈ।

ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬਲੂਬੇਰੀ ਅਤੇ ਹੋਰ ਖੱਟੇ ਫਲਾਂ ਵਿੱਚ ਪਾਇਆ ਜਾਣਾ ਵਾਲੇ ਐਂਥੋਸਾਇਨਿਨ ਵਿੱਚ ਨਪੁੰਸਕਤਾ ਨੂੰ ਰੋਕਣ ਦੀ ਕਾਬਲੀਅਤ ਹੁੰਦੀ ਹੈ।

ਫਲੈਵੋਨੋਇਡਜ਼ ਨਾਲ ਭਰੇ ਪਦਾਰਥ ਖਾਣ ਅਤੇ ਕਸਰਤ ਨਾਲ ਨਪੁੰਸਕਤਾ ਦੀ ਮੁਸ਼ਕਿਲ ਨੂੰ 21% ਤੱਕ ਘੱਟ ਕੀਤਾ ਜਾ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਰਿਸਰਚ ਮੁਤਾਬਕ ਕੁਝ ਬੂਟਿਆਂ ਦੇ ਅਰਕ ਖਾਣ ਨਾਲ ਨਪੁੰਸਕਤਾ ਦਾ ਖ਼ਤਰਾ ਘੱਟ ਹੁੰਦਾ ਹੈ

ਕੁਝ ਸਰਵੇਖਣਾਂ ਮੁਤਾਬਕ ਨਪੁੰਸਕਤਾ ਨੂੰ ਰੋਕਣ ਅਤੇ ਜਿਨਸੀ ਕਿਰਿਆ ਨੂੰ ਬਣਾਏ ਰੱਖਣ ਲਈ ਸੰਤੁਲਿਤ ਭੋਜਨ ਵੱਡੀ ਭੂਮੀਕਾ ਨਿਭਾ ਸਕਦੇ ਹਨ। ਇਨ੍ਹਾਂ ਵਿੱਚ ਸਾਬਤ ਅਨਾਜ, ਫ਼ਲ, ਸਬਜ਼ੀਆਂ, ਫਲੀਆਂ, ਅਖਰੋਟ ਤੇ ਜੈਤੂਨ ਦਾ ਤੇਲ ਸ਼ਾਮਿਲ ਹੈ।

ਐਂਥੋਸਾਇਨਿਨ ਇਸ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ ਅਤੇ ਇਸ ਦੇ ਸਰੋਤਾਂ ਵਿੱਚ ਚੈਰੀ, ਬਲੈਕਬੇਰੀ, ਕਰੈਨਬੇਰੀ, ਰਸਭਰੀ, ਕੁਝ ਅੰਗੂਰ ਅਤੇ ਲਾਲ ਪੱਤਾ ਗੋਭੀ ਸ਼ਾਮਿਲ ਹਨ।

ਐਫ਼ਰੋਡਿਜ਼ਿਐਕ ਕੀ ਹੈ?

ਸੈਕਸ ਦੀ ਇੱਛਾ ਵਧਾਉਣ ਵਾਲੇ ਭੋਜਨ ਨੂੰ ਐਫਰੋਡਿਜ਼ਿਐਕ ਕਿਹਾ ਜਾਂਦਾ ਹੈ ਜਿਸ ਦਾ ਨਾਮ ਯੂਨਾਨੀ ਦੇਵੀ ਐਫਰੋਡਾਇਟੀ ਦੇ ਨਾਮ 'ਤੇ ਪਿਆ ਹੈ। ਇਨ੍ਹਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਕਾਮ ਇੱਛਾ, ਸੈਕਸ ਦੀ ਤਾਕਤ ਤੇ ਸੈਕਸ਼ੁਅਲ ਸੁੱਖ।

ਵਿਗਿਆਨਕ ਰੂਪ ਨਾਲ ਇਹ ਸਾਬਿਤ ਨਹੀਂ ਹੋਇਆ ਹੈ ਕਿ ਇਹ ਮਨੁੱਖਾਂ 'ਤੇ ਕੰਮ ਕਰਦਾ ਹੈ ਜਾਂ ਨਹੀਂ।

Image copyright Getty Images
ਫੋਟੋ ਕੈਪਸ਼ਨ ਐਫ਼ਰੋਡਾਈਟ ਯੂਨਾਨੀ ਪਿਆਰ ਦੀ ਦੇਵੀ ਹੈ

ਅਸਲ ਵਿੱਚ ਸਿਰਫ਼ ਐਫਰੋਡਿਜ਼ਿ ਐਕਸ ਖਾਣ-ਪੀਣ ਦੇ ਪਦਾਰਥ ਦੇ ਕੰਮ ਕਰਨ ਦੀ ਪੁਸ਼ਟੀ ਹੋਈ ਹੈ ਜੋ ਪੱਕੇ ਅਤੇ ਸੜੇ ਹੋਏ ਫਲ ਦੀ ਖੁਸ਼ਬੂ ਹੈ।

ਸੈਕਸੁਅਲ ਸਿਹਤ ਤੇ ਮਾਹਿਰ ਡਾ. ਕ੍ਰਿਕਮੈਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਕਾਮ ਉੱਤੇਜਨਾ ਵਾਲੀਆਂ ਚੀਜ਼ਾਂ ਸਿਰਫ਼ ਇਸ ਲਈ ਖਾਂਦੇ ਹਨ ਕਿਉਂਕਿ ਉਨ੍ਹਾਂ ਲੱਗਦਾ ਹੈ ਕਿ ਉਹ ਕੰਮ ਕਰਨਗੇ। ਉਹ ਸੁਝਾਅ ਦਿੰਦੇ ਹਨ ਕਿ ਜੇ ਤੁਹਾਡੇ ਲਈ ਕੁਝ ਕੰਮ ਕਰਦਾ ਹੈ ਤਾਂ ਉਸ ਨੇ ਕੰਮ ਕਿਵੇਂ ਕੀਤਾ ਹੈ ਇਹ ਗੱਲ ਮਾਇਨੇ ਨਹੀਂ ਰੱਖਦੀ?

ਇਹ ਵੀ ਪੜ੍ਹੋ:

ਕਈ ਕਾਮ ਸ਼ਕਤੀ ਵਧਾਉਣ ਵਾਲੇ ਪਦਾਰਥ ਹਨ ਪਰ ਕਈ ਵਾਰੀ ਬੂਟੇ ਦੇ ਅਰਕ 'ਤੇ ਪਦਾਰਥ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਪਰ ਜੇ ਇਹ ਜਾਣਕਾਰੀ ਨਹੀਂ ਹੈ ਕਿ ਇਸ ਨਾਲ ਫਾਇਦਾ ਹੋਏਗਾ ਜਾਂ ਨੁਕਸਾਨ ਤਾਂ ਉਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਜੇ ਤੁਹਾਡੀ ਸੈਕਸ ਦੀ ਇੱਛਾ ਜਾਂ ਸ਼ਕਤੀ ਘੱਟ ਗਈ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)