ਕੁਲਭੂਸ਼ਣ ਜਾਧਵ ਦੀ ਫਾਂਸੀ ਬਾਰੇ ਮੁੜ ਵਿਚਾਰ ਕਰੇ ਪਾਕਿਸਤਾਨ - ICJ

ਕੁਲਭੂਸ਼ਨ ਜਾਧਵ Image copyright AFP

ਕੁਲਭੂਸ਼ਣ ਜਾਧਵ ਮਾਮਲੇ ਵਿੱਚ ਨੀਦਰਲੈਂਡਜ਼ ਦੀ ਹੇਗ ਸਥਿਤ ਕੌਮਾਂਤਰੀ ਅਦਾਲਤ ਨੇ ਫਾਂਸੀ 'ਤੇ ਰੋਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।

ਕੋਰਟ ਨੇ ਪਾਕਿਸਤਾਨ ਨੂੰ ਫਾਂਸੀ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਹੈ।

ਅਦਾਲਤ ਨੇ ਪਾਕਿਸਤਾਨ ਤੋਂ ਇਸ ਮਾਮਲੇ ਵਿੱਚ 'ਕੌਂਸੁਲਰ ਅਕਸੈੱਸ' ਦੀ ਸਹੂਲਤ ਜਾਧਵ ਨੂੰ ਨਹੀਂ ਮਿਲਣ ਦੇ ਚਲਦੇ, ਮਾਮਲੇ ਦੀ ਸਮੀਖਿਆ ਕਰਨ ਨੂੰ ਕਿਹਾ ਹੈ।

ਆਈਸੀਜੇ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਇਸ ਮਾਮਲੇ ਦੀ ਸੁਣਵਾਈ ਚੱਲਦਿਆਂ ਦੋ ਸਾਲ ਦੋ ਮਹੀਨੇ ਹੋ ਗਏ ਹਨ।

ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਵਿੱਚ ਇੱਕ ਫੌਜੀ ਅਦਾਲਤ ਨੇ ਭਾਰਤੀ ਖੂਫ਼ੀਆ ਏਜੰਸੀ ਲਈ ਜਾਸੂਸੀ ਅਤੇ ਅੱਤਵਾਦ ਦਾ ਦੋਸ਼ੀ ਪਾਇਆ ਸੀ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਕੀ ਹੈ ਫੈਸਲਾ

ਅਦਾਲਤ ਨੇ ਪਾਕਿਸਤਾਨ ਨੂੰ ਜਾਧਵ ਨੂੰ 'ਕੌਂਸੁਲਰ ਅਕਸੈੱਸ' ਵੀ ਮੁਹੱਈਆ ਕਰਵਾਉਣ ਨੂੰ ਕਿਹਾ ਹੈ।

ਹਾਲਾਂਕਿ ਅਦਾਲਤ ਨੇ ਭਾਰਤ ਦੀ ਉਸ ਮੰਗ ਨੂੰ ਵੀ ਠੁਕਰਾ ਦਿੱਤਾ ਹੈ ਜਿਸ ਵਿੱਚ ਕੁਲਭੂਸ਼ਣ ਜਾਧਵ ਦੀ ਸਜ਼ਾ ਨੂੰ ਰੱਦ ਕਰਕੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ:

ਅਦਾਲਤ ਦੇ 16 ਜੱਜਾਂ ਵਿੱਚੋਂ 15 ਨੇ ਭਾਰਤ ਦਾ ਸਾਥ ਦਿੰਦੇ ਹੋਏ ਪਾਕਿਸਤਾਨ ਦੇ ਇਸ ਵਿਰੋਧ ਨੂੰ ਖਾਰਿਜ ਕਰ ਦਿੱਤਾ ਹੈ। ਸਿਰਫ਼ ਪਾਕਿਸਤਾਨ ਦੇ ਜੱਜ ਐਡਹੌਕਗਿਲਾਨੀ ਨੇ ਆਪਣਾ ਵਿਰੋਧ ਜਤਾਇਆ।

ਅਦਾਲਤ ਨੇ ਇਹ ਵੀ ਮੰਨਿਆ ਕਿ ਕੁਲਭੂਸ਼ਣ ਜਾਧਵ ਨੂੰ ਐਨੇ ਦਿਨਾਂ ਤੱਕ ਕਾਨੂੰਨੀ ਸਹਾਇਤਾ ਮੁਹੱਈਆ ਨਾ ਕਰਵਾ ਕੇ ਪਾਕਿਸਤਾਨ ਨੇ ਵਿਯਨਾ ਕਨਵੈਂਸ਼ਨ ਦਾ ਉਲੰਘਣ ਕੀਤਾ ਹੈ।

ਅਦਾਲਤ ਨੇ ਪਾਕਿਸਤਾਨ ਨੂੰ ਕੁਲਭੂਸ਼ਣ ਜਾਧਵ ਨੂੰ ਸੁਣਾਈ ਗਈ ਮੌਤ ਦੀ ਸਜ਼ਾ 'ਤੇ ਮੁੜ ਤੋਂ ਵਿਚਾਰ ਅਤੇ ਸਜ਼ਾ ਦੀ ਸਮੀਖਿਆ ਕਰਨ ਨੂੰ ਕਿਹਾ ਹੈ।

ਭਾਰਤ ਦੀਆਂ ਜ਼ਿਆਦਾਤਰ ਗੱਲਾਂ ਨਾਲ ਹੇਗ ਦੀ ਕੌਮਾਂਤਰੀ ਅਦਾਲਤ ਨੇ ਸਹਿਮਤੀ ਜਤਾਈ ਹੈ ਪਰ ਭਾਰਤੀ ਮੰਗ ਦੇ ਮੁਤਾਬਕ ਜਾਧਵ ਦੀ ਸਜ਼ਾ ਨੂੰ ਨਾ ਤਾਂ ਅਦਾਲਤ ਨੇ ਰੱਦ ਕੀਤਾ ਹੈ ਅਤੇ ਨਾ ਹੀ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।

ਹਾਲਾਂਕਿ ਇਸ ਪੂਰੇ ਘਟਨਾਕ੍ਰਮ ਨੂੰ ਭਾਰਤ ਦੀ ਜਿੱਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਫੈਸਲੇ ਤੋਂ ਬਾਅਦ ਕਿਸ ਨੇ ਕੀ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਸੱਚਾਈ ਦੀ ਜਿੱਤ ਕਿਹਾ ਅਤੇ ਉਮੀਦ ਜਤਾਈ ਕਿ ਜਾਧਵ ਨੂੰ ਨਿਆ ਮਿਲੇਗਾ।

ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਨੂੰ ਭਾਰਤ ਦੀ ਜਿੱਤ ਕਿਹਾ।

ਦੂਜੇ ਪਾਸੇ ਪਾਕਿਸਤਾਨ ਸਰਕਾਰ ਨੇ ਇਸ ਨੂੰ ਆਪਣੀ ਜਿੱਤ ਆਖਿਆ। ਪਾਕਿਸਤਾਨ ਨੇ ਕਿਹਾ ਕਿ ਕੌਮਾਂਤਰੀ ਅਦਾਲਤ ਨੇ ਜਾਧਵ ਨੂੰ ਰਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੇਸ਼ੀ ਨੇ ਕਿਹਾ ਕਿ

ਕੀ ਹੈ ਪੂਰਾ ਮਾਮਲਾ

ਕੁਲਭੂਸ਼ਣ 'ਤੇ ਪਾਕਿਸਤਾਨ ਨੇ ਭਾਰਤ ਲਈ ਜਾਸੂਸੀ ਦਾ ਇਲਜ਼ਾਮ ਲਾਇਆ ਸੀ। ਪਾਕਿਸਤਾਨ ਦਾ ਦਾਅਵਾ ਹੈ ਕਿ ਕੁਲਭੂਸ਼ਣ ਜਾਧਵ ਭਾਰਤੀ ਸਮੁੰਦਰੀ ਫੌਜ ਦੇ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਜਾਸੂਸੀ ਕਰਦਿਆਂ ਫੜ੍ਹਿਆ ਗਿਆ ਸੀ।

ਇਹ ਵੀ ਪੜ੍ਹੋ:-

ਮਾਰਚ, 2016 ਵਿੱਚ ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ ਹੋਈ ਸੀ। ਪਾਕਿਸਤਾਨ ਮਿਲਿਟਰੀ ਕੋਰਟ ਨੇ 10 ਅਪਰੈਲ, 2017 ਨੂੰ ਜਾਸੂਸੀ ਅਤੇ ਕਰਾਚੀ ਤੇ ਬਲੂਚਿਸਤਾਨ ਵਿੱਚ ਗੜਬੜ ਕਾਰਵਾਈਆਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਵਿੱਚ ਮੌਤ ਦੀ ਸਜ਼ਾ ਸੁਣਾਈ।

ਇਸ ਤੋਂ ਬਾਅਦ ਭਾਰਤ ਨੇ 8 ਮਈ, 2017 ਨੂੰ ਆਈਸੀਜੇ ਦਾ ਰੁਖ ਕੀਤਾ।

ਆਈਸੀਜੇ ਦੇ 15 ਮੈਂਬਰੀ ਬੈਂਚ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਦਲੀਲਾਂ ਤੋਂ ਬਾਅਦ 21 ਫਰਵਰੀ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ।

ਆਈਸੀਜੇ ਅੱਜ ਸ਼ਾਮ 6:30 ਵਜੇ ਫੈਸਲਾ ਸੁਣਾ ਸਕਦੀ ਹੈ।

ਕੌਣ ਹੈ ਕੁਲਭੂਸ਼ਣ ਜਾਧਵ

 • ਕੁਲਭੂਸ਼ਣ ਜਾਧਵ ਦਾ ਜਨਮ 1970 ਵਿੱਚ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਹੋਇਆ ਸੀ।
 • ਪਾਕਿਸਤਾਨ ਦਾ ਦਾਅਵਾ ਹੈ ਕਿ ਕੁਲਭੂਸ਼ਣ ਜਾਧਵ ਭਾਰਤੀ ਸਮੁੰਦਰੀ ਫੌਜ ਦੇ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਜਾਸੂਸੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ।
 • ਭਾਰਤ ਨੇ ਇਹ ਤਾਂ ਮੰਨਿਆ ਕਿ ਕੁਲਭੂਸ਼ਣ ਜਾਧਵ ਭਾਰਤੀ ਨਾਗਰਿਕ ਹਨ ਪਰ ਉਨ੍ਹਾਂ ਦੇ ਜਾਸੂਸ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ।
 • ਖ਼ਬਰ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਅਨੁਸਾਰ ਕੁਲਭੂਸ਼ਣ ਜਾਧਵ ਨੇਵੀ ਦੇ ਰਿਟਾਇਰਡ ਅਧਿਕਾਰੀ ਹਨ ਅਤੇ ਉਨ੍ਹਾਂ ਦਾ ਇਰਾਨ ਵਿੱਚ ਕਾਰੋਬਾਰ ਸੀ।
 • ਪਾਕਿਸਤਾਨ ਦੇ ਦਾਅਵੇ ਦੇ ਅਗਲੇ ਦਿਨ ਹੀ 30 ਮਾਰਚ, 2016 ਨੂੰ ਭਾਰਤੀ ਵਿਦੇਸ਼ ਮੰਤਰਾਲੇ ਦਾ ਜਵਾਬ ਆਇਆ ਕਿ ਕੁਲਭੂਸ਼ਣ ਜਾਧਵ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
Image copyright AAMIR QURESHI/AFP/Getty Images
 • ਭਾਰਤ ਸਰਕਾਰ ਨੇ ਕਿਹਾ ਹੈ ਕਿ ਕੁਲਭੂਸ਼ਣ ਇਰਾਨ ਤੋਂ ਕਾਨੂੰਨੀ ਤਰੀਕੇ ਨਾਲ ਆਪਣਾ ਕਾਰੋਬਾਰ ਚਲਾ ਰਹੇ ਸਨ ਅਤੇ ਉਨ੍ਹਾਂ ਨੂੰ ਅਗਵਾ ਕਰਨ ਦਾ ਖਦਸ਼ਾ ਜਤਾਇਆ ਹੈ।
 • ਇਸ ਸਿਲਸਿਲੇ ਵਿੱਚ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦੇ ਕਥਿਤ ਇਕਬਾਲੀਆ ਬਿਆਨ ਦਾ ਇੱਕ ਵੀਡੀਓ ਜਾਰੀ ਕੀਤਾ ਹੈ।
 • ਵੀਡੀਓ ਵਿੱਚ ਕੁਲੁਭੂਸ਼ਣ ਜਾਧਵ ਨੂੰ ਕਹਿੰਦੇ ਹੋਏ ਦੱਸਿਆ ਗਿਆ ਹੈ ਕਿ ਉਹ 1991 ਵਿੱਚ ਭਾਰਤੀ ਸਮੁੰਦਰੀ ਫੌਜ ਵਿੱਚ ਸ਼ਾਮਿਲ ਹੋਏ ਸਨ।

ਇਹ ਵੀ ਪੜ੍ਹੋ:

 • ਜਾਰੀ ਕੀਤੇ ਗਏ ਵੀਡੀਓ ਵਿੱਚ ਕੁਲਭੂਸ਼ਣ ਨੇ ਕਿਹਾ ਕਿ ਉਨ੍ਹਾਂ ਨੇ 1987 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਜੁਆਇਨ ਕੀਤੀ ਸੀ।
 • 6 ਮਿੰਟ ਦੇ ਇਸ ਵੀਡੀਓ ਵਿੱਚ ਕੁਲਭੂਸ਼ਣ ਨੇ ਇਹ ਦੱਸਿਆ ਕਿ ਉਨ੍ਹਾਂ ਨੇ ਸਾਲ 2013 ਵਿੱਚ ਰਾਅ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।
 • 7 ਦਸੰਬਰ 2016 ਨੂੰ ਤਤਕਾਲੀ ਪਾਕਿਸਤਾਨੀ ਵਿਦੇਸ਼ ਮੰਤਰੀ ਸਰਤਾਜ਼ ਅਜੀਜ਼ ਨੇ ਦੇਸ ਦੀ ਸੰਸਦ ਵਿੱਚ ਕਿਹਾ ਸੀ ਕਿ ਜਾਧਵ ਖ਼ਿਲਾਫ ਠੋਸ ਸਬੂਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਜਾਧਵ ਨਾਲ ਜੁੜੇ ਡੋਜ਼ੀਅਰ ਵਿੱਚ ਕੁਝ ਬਿਆਨ ਹੀ ਹਨ ਅਤੇ ਕੋਈ ਸਬੂਤ ਨਹੀਂ ਹਨ। ਵਿਦੇਸ਼ ਮੰਤਰਾਲੇ ਨੇ ਉਸੇ ਦਿਨ ਬਿਆਨ ਜਾਰੀ ਕਰਕੇ ਇਸ ਬਿਆਨ ਨੂੰ ਗਲਤ ਕਰਾਰ ਦਿੱਤਾ ਸੀ।
 • 26 ਅਪ੍ਰੈਲ 2017 ਨੂੰ ਪਾਕਿਸਤਾਨ ਨੇ ਜਾਧਵ ਦੇ ਕਾਊਂਸਲਰ ਐਕਸੈਸ ਦੀ ਭਾਰਤੀ ਦੀ ਅਰਜ਼ੀ ਨੂੰ 16ਵੀਂ ਵਾਰ ਖਾਰਿਜ ਕਰ ਦਿੱਤਾ।
 • 10 ਅਪ੍ਰੈਲ 2017 ਨੂੰ ਪਾਕਿਸਤਾਨੀ ਫੌਜ ਦੇ ਜਨਸੰਪਰਕ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜਾਧਵ ਨੂੰ ਫੌਜੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ।
 • 8 ਮਈ ਨੂੰ ਭਾਰਤ ਨੇ ਯੂ.ਐੱਨ ਵਿੱਚ ਪਟੀਸ਼ਨ ਦਾਖਿਲ ਕੀਤੀ। ਭਾਰਤ ਨੇ ਇਸ ਨੂੰ ਵਿਅਨਾ ਸਮਝੌਤੇ ਦੀ ਉਲੰਘਣਾ ਕਰਾਰ ਦਿੱਤਾ।
 • 9 ਮਈ 2017 ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਜਾਧਵ ਦੀ ਮੌਤ ਦੀ ਸਜ਼ਾ ’ਤੇ ਸੁਣਵਾਈ ਪੂਰੀ ਹੋਣ ਤੱਕ ਰੋਕ ਲਗਾ ਦਿੱਤੀ।
 • 17 ਜੁਲਾਈ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ 400 ਪੰਨਿਆਂ ਦਾ ਜਵਾਬ ਆਈਸੀਜੇ ਨੂੰ ਸੌਂਪਿਆ।
 • 17 ਅਪ੍ਰੈਲ ਨੂੰ ਭਾਰਤ ਨੇ ਦੂਜੇ ਦੌਰ ਦਾ ਜਵਾਬ ਆਈਸੀਜੇ ਨੂੰ ਸੌਂਪਿਆ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)