FaceApp ਦੇ ਤੁਹਾਡੇ ਬੁਢਾਪੇ ਬਾਰੇ ਅੰਦਾਜ਼ੇ ਕਿੰਨੇ ਸਟੀਕ

ਕੋਲਾਜ Image copyright Getty Images

ਅੱਜ ਕੱਲ੍ਹ ਤਾਂ ਅਜਿਹਾ ਲਗਦਾ ਹੈ ਜਿਵੇਂ ਤੁਹਾਡੀ ਜਾਣ-ਪਛਾਣ ਦਾ ਹਰ ਦੂਸਰਾ ਵਿਅਕਤੀ FaceApp ਵਰਤ ਰਿਹਾ ਹੋਵੇ।

ਤੁਹਾਡੀ ਸੋਸ਼ਲ ਮੀਡੀਆ ਫੀਡ ਉੱਪਰ ਲੋਕਾਂ ਦੀਆਂ ਪੁਰਾਣੀਆਂ ਤੇ ਸੰਭਾਵੀ ਬੁਢਾਪੇ ਵਾਲੀਆਂ ਫੋਟੋਆਂ ਦਾ ਜਿਵੇਂ ਹੜ੍ਹ ਆ ਗਿਆ ਹੋਵੇ।

ਫੇਸਐਪ ਦੇ ਆਲੋਚਕ ਵੀ ਸਰਗਰਮ ਹਨ। ਇਸ ਬਾਰੇ ਪਹਿਲਾਂ ਹੀ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ ਕਿ ਫੇਸਐਪ ਬਣਾਉਣ ਵਾਲੇ ਤੁਹਾਡੀ ਜਾਣਕਾਰੀ ਦੀ ਕਿਵੇਂ ਵਰਤੋਂ ਕਰ ਸਕਦੇ ਹਨ

ਇੱਕ ਅਮਰੀਕੀ ਸਿਆਸਤਦਾਨ ਨੇ ਮੰਗ ਕੀਤੀ ਹੈ ਕਿ ਫੈਸਐਪ ਬਾਰੇ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ਼ਬੀਆਈ ਨੂੰ ਜਾਂਚ ਕਰਨੀ ਚਾਹੀਦੀ ਹੈ

ਸਵਾਲ ਤਾਂ ਇਹ ਹੈ ਕਿ ਇਸ ਐਪਲੀਕੇਸ਼ਨ ਵੱਲੋਂ ਦਿੱਤੇ ਜਾਂਦੇ ਨਤੀਜੇ ਕਿੰਨੇ ਸਟੀਕ ਹਨ? ਇਸ ਸਵਾਲ ਦਾ ਉੱਤਰ ਜਾਨਣ ਲਈ ਅਸੀਂ ਕੁਝ ਸੈਲੀਬ੍ਰਿਟੀਜ਼ ਦੀਆਂ ਪੁਰਾਣੀਆਂ ਤਸਵੀਰਾਂ ਫੇਸਐਪ ਤੇ ਅਪਲੋਡ ਕੀਤੀਆਂ ਤੇ ਨਤੀਜਿਆਂ ਦੀ ਉਨ੍ਹਾਂ ਦੀਆਂ ਅਸਲ ਤਸਵੀਰਾਂ ਨਾਲ ਤੁਲਨਾ ਕੀਤੀ।

ਸਿਤਾਰੇ ਕਿਉਂ ਕਰਦੇ ਹਨ ਅਜਿਹੀ ਐਪ ਦੀ ਵਰਤੋਂ

ਸਾਈਬਰ ਮਾਹਰ ਪਵਨ ਦੁੱਗਲ ਕਹਿੰਦੇ ਹਨ ਕਿ ਖ਼ਤਰਾ ਤਾਂ ਸੈਲੀਬ੍ਰਿਟੀਜ਼ ਨੂੰ ਵੀ ਹੈ ਕਿ ਉਨ੍ਹਾਂ ਦਾ ਡਾਟਾ ਚੋਰੀ ਹੋ ਸਕਦਾ ਹੈ। ਪਰ ਦੂਜੇ ਪਾਸੇ ਉਹ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰਦੇ ਕਿ ਇਸ ਪਿੱਛੇ ਮਾਰਕੀਟਿੰਗ ਸਟ੍ਰੇਟਜੀ ਹੈ ਭਾਵ ਉਨ੍ਹਾਂ ਨੂੰ ਅਜਿਹੀ ਐਪਸ ਬਾਰੇ ਪੋਸਟ ਪਾਉਣ 'ਤੇ ਪੈਸਾ ਮਿਲਦਾ ਹੈ।

ਇਹ ਵੀ ਪੜ੍ਹੋ:

Image copyright GETTY IMAGES/FACEAPP

ਆਰਨੌਲਡ ਸ਼ਵਾਜ਼ਨੇਗਰ

ਇਮਾਨਦਾਰੀ ਨਾਲ ਕਿਹਾ ਜਾਵੇ ਤਾਂ ਇਹ ਨਤੀਜੇ ਕੁਝ ਠੀਕ ਹਨ।

ਟਰਮੀਨੇਟਰ ਫੇਮ ਅਦਾਕਾਰ ਆਰਨੌਲਡ ਦੀ ਬਿਲਕੁਲ ਖੱਬੀ ਤਸਵੀਰ ਸਾਲ 1976 ਦੀ ਹੈ ਜਦੋਂ ਉਹ ਜਵਾਨ ਸਨ। ਵਿਚਕਾਰਲੀ ਤਸਵੀਰ ਫੈਸਐਪ ਰਾਹੀਂ ਬਣਾਈ ਗਈ ਹੈ।

ਧੁੱਰ ਸੱਜੀ ਫੋਟੋ ਸਿਆਸਤਦਾਨ, ਆਰਨੌਲਡ ਦੀ ਹੈ ਜੋ 74 ਸਾਲਾਂ ਦੀ ਉਮਰ ਵਿੱਚ ਇਸੇ ਸਾਲ 2019 ਵਿੱਚ ਖਿੱਚੀ ਗਈ ਹੈ।

ਬੀਬੀਸੀ ਨਿਊਜ਼ਬੀਟ ਰੇਟਿੰਗ- 8/10 ਠੀਕ ਹੈ

Image copyright GETTY IMAGES/FACEAPP

ਮੌਰਗਨ ਫਰੀਮੈਨ

ਮੌਰਗਨ ਫਰੀਮੈਨ ਖੱਬੇ ਪਾਸਿਓਂ ਪਹਿਲੀ ਤਸਵੀਰ ਵਿੱਤ ਬਹੁਤ ਵਧੀਆ ਲੱਗ ਰਹੇ ਹਨ। ਇਹ ਤਸਵੀਰ ਸਾਲ 1990 ਵਿੱਚ ਖਿੱਚੀ ਗਈ ਸੀ ਜਦੋਂ ਉਹ ਆਪਣੇ 50ਵਿਆਂ ਦੀ ਸ਼ੁਰੂਆਤ ਵਿੱਚ ਸਨ।

ਵਿਚਕਾਰਲੀ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕੇ ਉਨ੍ਹਾਂ ਦੇ ਚਿਹਰੇ ਦੀ ਚਮਕ ਕੁਝ ਮੱਧਮ ਪਈ ਹੈ। ਵਿਚਕਾਰਲੀ ਤਸਵੀਰ ਫੇਸਐਪ ਰਾਹੀਂ ਤਿਆਰ ਕੀਤੀ ਗਈ ਹੈ।

ਹਾਲਾਂਕਿ ਬਿਲਕੁਲ ਸੱਜੀ ਤਵੀਰ ਵਿੱਚ ਉਹ ਕਾਫ਼ੀ ਚੁਸਤ ਲੱਗ ਰਹੇ ਹਨ। ਇਹ ਤਸਵੀਰ ਇਸੇ ਸਾਲ ਜੂਨ ਵਿੱਚ ਲਈ ਗਈ ਸੀ।

Image copyright GETTY IMAGES/FACEAPP

ਸਰ ਡੇਵਿਡ ਐਟਨਬੋਰੋ

ਬਿਲਕੁਲ, ਬਹੁਤੀ ਬੁਰੀ ਨਹੀਂ।

ਪਹਿਲੀ ਤਸਵੀਰ 1965 ਦੀ ਹੈ ਜਦੋਂ ਐਟਨਬਰੋਅ 35 ਸਾਲਾਂ ਦੇ ਸਨ। ਵਿਚਕਾਰਲੀ ਫੇਸਐਪ ਨੇ ਤਿਆਰ ਕੀਤੀ ਹੈ ਅਤੇ ਬੁਲਕੁਲ ਸੱਜੀ ਤਸਵੀਰ ਵਿੱਚ ਐਟਨਬਰੋਅ 93 ਸਾਲਾਂ ਦੀ ਉਮਰ ਵਿੱਚ ਦੇਖੇ ਜਾ ਸਕਦੇ ਹਨ, ਜੋ ਕਿ ਇਸੇ ਸਾਲ ਖਿੱਚੀ ਗਈ ਸੀ।

ਬੀਬੀਸੀ ਨਿਊਜ਼ਬੀਟ ਰੇਟਿੰਗ- 7/10 ਠੀਕ ਕੋਸ਼ਿਸ਼

Image copyright GETTY IMAGES/FACEAPP

ਡੌਲੀ ਪਾਰਟੋਨ

ਇਸ ਨੂੰ ਕੋਈ ਵਧੇਰੇ ਠੀਕ ਤਸਵੀਰ ਨਹੀਂ ਕਿਹਾ ਜਾ ਸਕਦਾ।

ਗਾਇਕਾ ਡੌਲੀ ਦੀ ਬਿਲਕੁਲ ਦੀ ਉਮਰ ਦੇ ਤੀਹਵਿਆਂ ਦੇ ਸ਼ੁਰੂ ਦੀ ਤਸਵੀਰ ਹੈ, ਜੋ ਕਿ 1977 ਵਿੱਚ ਲਈ ਗਈ ਸੀ। ਵਿਚਕਾਰਲੀ ਤਸਵੀਰ ਜਿਵੇਂ ਤੁਸੀਂ ਜਾਣਦੇ ਹੀ ਹੋ ਫੈਸਐਪ ਨੇ ਤਿਆਰ ਕੀਤੀ ਹੈ। ਅਖ਼ੀਰ ਬਿਲਕੁਲ ਸੱਜੇ ਹੱਥ ਦੀ ਤਸਵੀਰ ਸਾਲ 2019 ਵਿੱਚ ਖਿੱਚੀ ਗਈ ਉਸ ਸਮੇਂ ਉਨ੍ਹਾਂ ਦੀ ਉਮਰ 73 ਸਾਲ ਸੀ।

ਕਿਹਾ ਜਾ ਸਕਦਾ ਹੈ ਕਿ ਉਹ ਫੇਸਐਪ ਦੇ ਅਨੁਮਾਨ ਨਾਲੋਂ ਕਿਤੇ ਵਧੇਰੇ ਸਹੀ ਲੱਗ ਰਹੇ ਹਨ।

ਬੀਬੀਸੀ ਨਿਊਜ਼ਬੀਟ ਰੇਟਿੰਗ- 2/10 ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ

Image copyright GETTY IMAGES/FACEAPP/ALAMY

ਸਰ ਇਆਨ ਮੈਕਲਨ

ਲਾਰਡ ਆਫ਼ ਰਿੰਗਜ਼ ਲਈ ਜਾਣੇ ਜਾਂਦੇ ਅਦਾਕਾਰ ਲਈ ਐਪ ਨੇ ਤੀਰ ਲਗਭਗ ਨਿਸ਼ਾਨੇ ਤੇ ਲਾਇਆ ਹੈ।

ਪਹਿਲੀ ਤਸਵੀਰ ਵਿੱਚ ਉਹ ਆਪਣੀ ਉਮਰ ਦੇ ਵੀਹਵੇਂ ਸਾਲ ਵਿੱਚ ਹਨ, ਜੋ ਕਿ 1968 ਵਿੱਚ ਲਈ ਗਈ ਸੀ। ਵਿਚਕਾਰਲੀ ਤਸਵੀਰ ਫੇਸਐਪ ਨਾਲ ਤਿਆਰ ਕੀਤੀ ਗਈ ਹੈ ਤੇ ਆਖਰੀ ਤਸਵੀਰ ਵਿੱਚ ਉਹ 73 ਸਾਲ ਦੀ ਉਮਰ ਵਿੱਚ 'ਐਕਸ-ਮੈਨ: ਡੇਜ਼ ਆਫ਼ ਫਿਊਚਰ ਪਾਸਟ' ਫਿਲਮ ਦੇ ਮੈਗਨੀਟੋ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ ਜਦੋਂ ਉਨ੍ਹਾਂ ਦੀ ਉਮਰ 75 ਸਾਲਾਂ ਦੀ ਸੀ।

ਬੀਬੀਸੀ ਨਿਊਜ਼ਬੀਟ ਰੇਟਿੰਗ- 10/10 ਬਹੁਤ ਵਧੀਆ

Image copyright GETTY IMAGES/FACEAPP

ਡੇਮ ਜੁਡੀ ਡੈਂਚ

ਖੱਬੇ ਪਾਸੇ ਅਦਾਕਾਰਾ ਜੂਡੀ ਡੈਂਚ ਦੀ 33 ਸਾਲਾਂ ਦੀ ਉਮਰ ਵਿੱਚ ਸਾਲ 1967 ਵਿੱਚ ਲਈ ਗਈ ਤਸਵੀਰ ਹੈ। ਵਿਚਕਾਰਲੀ ਤਸਵੀਰ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ। ਧੁਰ ਸੱਜੇ ਪਾਸੇ ਵਾਲੀ ਤਸਵੀਰ 84 ਸਾਲ ਦੀ ਉਮਰ ਵਿੱਚ ਇਸੇ ਸਾਲ 2019 ਵਿੱਚ ਲਈ ਗਈ।

ਕਿਹਾ ਜਾ ਸਕਦਾ ਹੈ ਕਿ ਅਦਾਕਾਰਾ ਨੂੰ ਆਪਣੀ ਤਸਵੀਰ ਦੇਖ ਕੇ ਬਹੁਤੀ ਖ਼ੁਸ਼ੀ ਨਹੀਂ ਹੋਣ ਵਾਲੀ।

ਬੀਬੀਸੀ ਨਿਊਜ਼ਬੀਟ ਰੇਟਿੰਗ- 06/10 ਹੋਰ ਮਿਹਨਤ ਕਰੋ

ਫੇਸਐਪ ਦੇ ਖ਼ਤਰਿਆਂ ਬਾਰੇ ਜਾਣੋ ਇਸ ਵੀਡੀਓ ਰਾਹੀਂ:

ਫੇਸ ਐਪ - ਉਹ ਐਪ ਜਿਸ ਰਾਹੀਂ ਆਪਣੀ ਇੱਕ ਤਾਜ਼ਾ ਤਸਵੀਰ ਅਪਲੋਡ ਕਰਨ ਤੋਂ ਬਾਅਦ ਤੁਸੀਂ ਆਪਣੇ ਬਜ਼ੁਰਗ ਹੋਣ ਦੀ ਤਸਵੀਰ ਤਿਆਰ ਕਰਦੇ ਹੋ।

ਦਰਅਸਲ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਲੋਕ ਆਪਣੀਆਂ ਅਜਿਹੀਆਂ ਹੀ ਤਸਵੀਰਾਂ ਸ਼ੇਅਰ ਕਰ ਰਹੇ ਨੇ ਤੇ ਇਹ ਸਭ ਇਸੇ ਐਪ ਜ਼ਰੀਏ ਹੋ ਰਿਹਾ ਹੈ।

ਪਰ ਇਸ ਤਰ੍ਹਾਂ ਦੇ ਐਪਸ ਤੁਹਾਡੇ ਫ਼ੋਨ ਜਾਂ ਹੋਰ ਗੈਜੇਟਸ 'ਚੋਂ ਡਾਟਾ ਚੋਰੀ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਤਰ੍ਹਾਂ ਦੀਆਂ ਐਪਸ ਦੇ ਖ਼ਦਸ਼ੇ ਤੇ ਇਨ੍ਹਾਂ ਨੂੰ ਡਾਊਨਲੋਡ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਿਆ ਜਾਵੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)