ਬ੍ਰਾਜ਼ੀਲ ਦੀ ਜੇਲ੍ਹ 'ਚ ਗੈਂਗਵਾਰ, 16 ਕੈਦੀਆਂ ਦੇ ਸਿਰ ਕਲਮ

ਬ੍ਰਾਜ਼ੀਲ Image copyright Getty Images
ਫੋਟੋ ਕੈਪਸ਼ਨ ਬ੍ਰਾਜ਼ੀਲ ਜੇਲ੍ਹ ਦੇ ਅੰਦਰ ਸੁਰੱਖਿਆ ਕਰਮੀ (ਫਾਈਲ ਫੋਟੋ)

ਬ੍ਰਾਜ਼ੀਲ ਦੀ ਪਾਰਾ ਸੂਬੇ ਦੀ ਇੱਕ ਜੇਲ੍ਹ ਅੰਦਰ ਦੋ ਗੁਟਾਂ ਵਿਚਾਲੇ ਹੋਏ ਸੰਘਰਸ਼ ਵਿੱਚ ਘੱਟ ਤੋਂ ਘੱਟ 52 ਲੋਕਾਂ ਦੀ ਮੌਤ ਹੋ ਗਈ ਹੈ।

ਅਧਿਕਾਰੀਆਂ ਮੁਤਾਬਕ ਅਲਟਾਮੀਰਾ ਜੇਲ੍ਹ ਅੰਦਰ ਕਰੀਬ ਪੰਜ ਘੰਟੇ ਤੱਕ ਗੈਂਗਵਾਰ ਜਾਰੀ ਰਹੀ।

ਸਥਾਨਕ ਮੀਡੀਆ ਮੁਤਾਬਕ ਇੱਕ ਹਿੱਸੇ ਵਿੱਚ ਕੈਦ ਇੱਕ ਗੈਂਗ ਦੇ ਲੋਕ ਜੇਲ੍ਹ ਦੇ ਦੂਜੇ ਹਿੱਸੇ ਵਿੱਚ ਚਲੇ ਗਏ ਅਤੇ ਸੰਘਰਸ਼ ਸ਼ੁਰੂ ਹੋ ਗਿਆ।

ਅਧਿਕਾਰੀਆਂ ਮੁਤਾਬਕ ਮਾਰੇ ਗਏ ਲੋਕਾਂ ਵਿੱਚੋਂ 16 ਦੇ ਸਿਰ ਕਲਮ ਕਰ ਦਿੱਤੇ ਗਏ।

ਰਿਪੋਰਟਾਂ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੇਲ੍ਹ ਦੇ ਇੱਕ ਹਿੱਸੇ ਵਿੱਚ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਧੂੰਏ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ

Image copyright Getty Images
ਫੋਟੋ ਕੈਪਸ਼ਨ ਬ੍ਰਾਜ਼ੀਲ ਦੀਆਂ ਜੇਲ੍ਹਾਂ ਵਿੱਚ ਗੈਲਰੀ ਦੇਖਣ ਲਈ ਕੈਦੀ ਸ਼ੀਸ਼ੇ ਦੀ ਵਰਤੋਂ ਕਰਦੇ ਹਨ (ਫਾਈਲ ਫੋਟੋ)

ਜੇਲ੍ਹ ਦੇ ਅਧਿਕਾਰੀ ਵੀ ਬਣਾਏ ਗਏ ਬੰਧਕ

ਕੈਦੀਆਂ ਨੇ ਜੇਲ੍ਹ ਦੇ ਅਧਿਕਾਰੀਆਂ ਨੂੰ ਵੀ ਬੰਦੀ ਬਣਾ ਲਿਆ ਸੀ। ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਫਿਲਹਾਲ ਛੁਡਾ ਲਿਆ ਗਿਆ ਹੈ।

ਹਿੰਸਾ ਦੀ ਸ਼ੁਰੂਆਤ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 7 ਵਜੇ ਹੋਈ ਅਤੇ ਸੰਘਰਸ਼ ਦੁਪਹਿਰ ਤੱਕ ਚੱਲਦਾ ਰਿਹਾ।

ਬ੍ਰਾਜ਼ੀਲ ਦੀ ਮੀਡੀਆ ਵਿੱਚ ਜੋ ਵੀਡੀਓ ਦਿਖਾਏ ਜਾ ਰਹੇ ਹਨ ਉਨ੍ਹਾਂ ਮੁਤਾਬਕ ਜੇਲ੍ਹ ਦੀ ਇਮਾਰਤ ਤੋਂ ਧੂੰਆਂ ਨਿਕਲਦਾ ਦਿਖ ਰਿਹਾ ਹੈ।

ਇੱਕ ਹੋਰ ਵੀਡੀਓ ਕਲਿੱਪ ਵਿੱਚ ਕੈਦੀ ਜੇਲ੍ਹ ਦੀ ਛੱਤ 'ਤੇ ਘੁੰਮਦਾ ਦਿਖਾਈ ਦੇ ਰਹੇ ਹੈ।

ਇਹ ਵੀ ਪੜ੍ਹੋ

Image copyright Getty Images
ਫੋਟੋ ਕੈਪਸ਼ਨ ਬ੍ਰਾਜ਼ੀਲ ਵਿੱਚ ਜੇਲ੍ਹ ਅੰਦਰ ਹਿੰਸਾ ਦੀਆਂ ਖ਼ਬਰਾਂ ਆਮ ਹਨ (ਫਾਈਲ ਫੋਟੋ)

ਜੇਲ੍ਹ ਅੰਦਰ ਲੋੜ ਨਾਲੋਂ ਵੱਧ ਕੈਦੀ

ਜੇਲ੍ਹ ਅੰਦਰ ਦੋ ਗੈਂਗ ਭਿੜੇ ਸਨ, ਅਧਿਕਾਰੀਆਂ ਨੇ ਉਨ੍ਹਾਂ ਦੇ ਨਾਂ ਹਾਲੇ ਤੱਕ ਨਹੀਂ ਦੱਸੇ ਹਨ।

ਬ੍ਰਾਜ਼ੀਲ ਦੀ ਜੀ1 ਖ਼ਬਰ ਏਜੰਸੀ ਮੁਤਾਬਕ ਅਲਟਾਮੀਰਾ ਦੀ ਜੇਲ੍ਹ ਵਿੱਚ ਹਿੰਸਾ ਹੋਈ ਹੈ। ਉੱਥੇ 200 ਕੈਦੀ ਰੱਖੇ ਜਾ ਸਕਦੇ ਹਨ ਪਰ ਰੱਖੇ ਗਏ ਸੀ 311 ਕੈਦੀ।

ਬ੍ਰਾਜ਼ੀਲ ਵਿੱਚ ਜੇਲ੍ਹ ਅੰਦਰ ਹਿੰਸਾ ਦੀਆਂ ਖ਼ਬਰਾਂ ਆਮ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)