ਅਮਰੀਕਾ ਦਾ ਪਰਵਾਸੀਆਂ ਨੂੰ ਫਰਮਾਨ– 'ਉਹੀ ਇੱਥੇ ਆਉਣ ਜੋ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ'

ਟਰੰਪ Image copyright Getty Images

ਅਮਰੀਕੀ ਇਮੀਗ੍ਰੇਸ਼ਨ ਦੇ ਇੱਕ ਉੱਚ ਅਧਿਕਾਰੀ ਨੇ ਸਟੈਚੂ ਆਫ਼ ਲਿਬਰਟੀ 'ਤੇ ਲਿਖੀ ਕਵਿਤਾ ਦੇ ਬੋਲਾਂ ਵਿੱਚ ਸੋਧ ਕਰ ਦਿੱਤੀ ਹੈ।

ਇਹ ਸੋਧ ਉਸ ਨਵੀਂ ਨੀਤੀ ਲਈ ਕੀਤੀ ਗਈ ਹੈ ਜਿਸ ਵਿੱਚ ਕਾਨੂੰਨੀ ਪਰਵਾਸੀਆਂ ਨੂੰ ਭੋਜਨ ਲਈ ਮਿਲਣ ਵਾਲੀ ਸਹੂਲਤ ਖ਼ਤਮ ਕਰਨ ਦੀ ਗੱਲ ਕੀਤੀ ਗਈ ਹੈ।

ਇਸ 'ਤੇ ਲਿਖਿਆ ਹੈ, "ਮੈਨੂੰ ਆਪਣੇ ਥੱਕੇ, ਆਪਣੇ ਗਰੀਬ ਤੇ ਪ੍ਰੇਸ਼ਾਨ ਲੋਕਾਂ ਦੀ ਭੀੜ ਨੂੰ ਮੇਰੇ ਕੋਲ ਆਜ਼ਾਦੀ ਨਾਲ ਸਾਹ ਲੈਣ ਲਈ ਭੇਜ ਦਿਓ।"

Image copyright Getty Images

ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁਖੀ ਨੇ ਇਸ ਵਿੱਚ ਹੋਰ ਲਾਈਨਾਂ ਜੋੜ ਦਿੱਤੀਆਂ ਹਨ, "ਜੋ ਖੁਦ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ ਤੇ ਜੋ ਜਨਤਾ ’ਤੇ ਭਾਰ ਨਹੀਂ ਬਣਨਗੇ।"

ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁਖੀ ਕੈਨ ਕੂਚੀਨੈਲੀ ਨੇ ਸੋਮਵਾਰ ਨੂੰ ਇੱਕ ਨਵੇਂ ਨਿਯਮ 'ਪਬਲਿਕ ਚਾਰਜ' ਦਾ ਐਲਾਨ ਕੀਤਾ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਦਿ ਨਿਊ ਕੋਲੋਸਸ ਨਿਊਯਾਰਕ 'ਚ ਜਨਮੀ ਕਵਿਤਰੀ ਈਮਾ ਲੈਜ਼ਰਸ ਨੇ 1883 'ਚ ਲਿਖੀ ਸੀ

ਇਸ ਦੇ ਤਹਿਤ ਆਮ ਨਾਗਰਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਕਾਨੂੰਨੀ ਪਰਵਾਸੀਆਂ ਲਈ ਸੀਮਿਤ ਕਰ ਦਿੱਤੀਆਂ ਗਈਆਂ ਹਨ ਜਿਵੇਂ ਕਿ ਪਬਲਿਕ ਹਾਊਸਿੰਗ ਤੇ ਭੋਜਨ ਦੀ ਮਦਦ।

ਇਹ ਨਵਾਂ ਨਿਯਮ 'ਪਬਲਿਕ ਚਾਰਜ ਰੂਲ' ਸੋਮਵਾਰ ਨੂੰ ਫੈਡਰਲ ਰਜਿਸਟਰ ਵਿੱਚ ਛਾਪਿਆ ਗਿਆ ਜੋ ਕਿ 15 ਅਕਤੂਬਰ ਤੋਂ ਲਾਗੂ ਹੋਵੇਗਾ।

ਅਧਿਕਾਰੀਆਂ ਮੁਤਾਬਕ ਇਸ ਨਿਯਮ ਦਾ ਮਕਸਦ ਹੈ 'ਸਵੈ-ਨਿਰਭਰਤਾ ਦੇ ਆਦਰਸ਼' ਉੱਤੇ ਜ਼ੋਰ ਦੇਣਾ।

ਆਲੋਚਕਾਂ ਦੀ ਦਲੀਲ ਹੈ ਕਿ ਇਸ ਕਾਰਨ ਘੱਟ ਆਮਦਨ ਵਾਲੇ ਅਮਰੀਕੀ ਵਸਨੀਕਾਂ ਨੂੰ ਮਦਦ ਨਹੀਂ ਮਿਲ ਸਕੇਗੀ।

ਅਧਿਕਾਰੀਆਂ ਦਾ ਕੀ ਕਹਿਣਾ ਹੈ

ਮੰਗਲਵਾਰ ਨੂੰ ਐਨਪੀਆਰ ਵਲੋਂ ਰਸ਼ੈਲ ਮਾਰਟਿਨ ਨੇ ਕੂਚੀਨੈਲੀ ਨੂੰ ਪੁੱਛਿਆ ਕਿ ਸਟੈਚੂ ਆਫ਼ ਲਿਬਰਟੀ ’ਤੇ ਲਿਖੀ 1883 ਦੀ ਇਹ ਕਵਿਤਾ ਕੀ ਹਾਲੇ ਵੀ ਅਮਰੀਕੀ ਕਹਾਵਤਾਂ ਦਾ ਹਿੱਸਾ ਹੈ।

ਤਾਂ ਕੂਚੀਨੈਲੀ ਨੇ ਜਵਾਬ ਦਿੱਤਾ, "ਹਾਂ ਬਿਲਕੁਲ ਤੇ ਨਾਲ ਹੀ ਉਹ ਲੋਕ ਜੋ ਲੋਕ ਖੁਦ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹਨ।"

Image copyright Getty Images
ਫੋਟੋ ਕੈਪਸ਼ਨ ਕੈਨ ਕੂਚੇਨੈਲੀ ਦਾ ਕਹਿਣਾ ਹੈ ਕਿ ਪਰਵਾਸੀਆਂ ਦਾ ਸਵਾਗਤ ਹੈ ਪਰ ਜੋ ਆਪਣੇ ਦੋ ਪੈਰਾਂ 'ਤੇ ਖੜੇ ਹੋ ਸਕਣ

ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਪਰਵਾਸੀਆਂ ਦਾ ਸਵਾਗਤ ਹੈ ਜੋ ਆਪਣੇ ਦੋ ਪੈਰਾਂ 'ਤੇ ਖੜੇ ਹੋ ਸਕਦੇ ਹਨ, ਸਵੈ-ਨਿਰਭਰ ਹੋ ਸਕਦੇ ਹਨ, ਖੁਦ ਨੂੰ ਅਮਰੀਕੀ ਪਰੰਪਰਾ 'ਚ ਢਾਲ ਸਕਦੇ ਹਨ।"

ਮੇਜ਼ਬਾਨ ਦੇ ਪੁੱਛਣ ਤੋਂ ਬਾਅਦ ਕਿ "ਕੀ ਨੀਤੀ ਅਮਰੀਕੀ ਸੁਪਨੇ ਦੀ ਪਰਿਭਾਸ਼ਾ ਨੂੰ ਬਦਲਦੀ ਪ੍ਰਤੀਤ ਹੁੰਦੀ ਹੈ,"

ਉਨ੍ਹਾਂ ਨੇ ਜਵਾਬ ਦਿੱਤਾ, "ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇੱਥੇ ਆਉਣ ਅਤੇ ਸਾਡੇ ਨਾਲ ਇਕ ਸਨਮਾਨ ਵਜੋਂ ਸ਼ਾਮਲ ਹੋਣ। ਪਰ ਕਿਸੇ ਨੂੰ ਵੀ ਅਮਰੀਕੀ ਬਣਨ ਦਾ ਅਧਿਕਾਰ ਨਹੀਂ ਹੈ ਜੋ ਇੱਥੇ ਇੱਕ ਅਮਰੀਕੀ ਵਜੋਂ ਪੈਦਾ ਹੀ ਨਹੀਂ ਹੋਇਆ।"

ਇਸ ਨਵੇਂ ਨਿਯਮ ਨਾਲ ਕੌਣ ਪ੍ਰਭਾਵਿਤ ਹੋਵੇਗਾ?

ਅਮਰੀਕਾ ਦੇ ਪਹਿਲਾਂ ਹੀ ਪੱਕੇ ਨਾਗਰਿਕ ਬਣ ਚੁੱਕੇ ਪਰਵਾਸੀ ਇਸ ਨਿਯਮ ਨਾਲ ਪ੍ਰਭਾਵਿਤ ਨਹੀਂ ਹੋਣਗੇ।

ਪਰ ਇਹ ਰਫਿਊਜੀਆਂ ਤੇ ਸ਼ਰਨਾਰਥੀਆਂ 'ਤੇ ਲਾਗੂ ਨਹੀਂ ਹੁੰਦਾ।

ਪਰ ਵੀਜ਼ਾ ਦੀ ਮਿਆਦ ਵਧਾਉਣ, ਗਰੀਨ ਕਾਰਡ ਜਾਂ ਅਮਰੀਕੀ ਨਾਗਰਿਕਤਾ ਦੇ ਨਿਯਮਾਂ ਵਿੱਚ ਬਦਲਾਅ ਹੋ ਸਕਦਾ ਹੈ।

ਜੋ ਕਿ ਆਮਦਨੀ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਜਾਂ ਜੋ ਮੈਡਿਕ-ਏਡ (ਸਰਕਾਰ ਵਲੋਂ ਚਲਾਏ ਜਾ ਰਹੀਆਂ ਸਿਹਤ ਸਕੀਮਾਂ) ਤੇ ਨਿਰਭਰ ਰਹਿੰਦੇ ਹਨ ਜਾਂ ਹਾਊਸਿੰਗ ਵਾਊਚਰ ਲੈਂਦੇ ਹਨ, ਉਨ੍ਹਾਂ ਨੂੰ ਦੇਸ ਵਿੱਚ ਦਾਖਿਲ ਹੋਣ ਤੋਂ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਜੋ ਪਹਿਲਾਂ ਹੀ ਅਮਰੀਕਾ ਵਿੱਚ ਹਨ ਉਨ੍ਹਾਂ ਦੀਆਂ ਅਰਜ਼ੀਆਂ ਵੀ ਰੱਦ ਹੋ ਸਕਦੀਆਂ ਹਨ।

ਅਮਰੀਕਾ ਵਿੱਚ 2 ਕਰੋੜ 22 ਲੱਖ ਕਾਨੂੰਨੀ ਤੌਰ 'ਤੇ ਰਹਿਣ ਵਾਲੇ ਲੋਕ ਹਨ ਜਿਨ੍ਹਾਂ ਕੋਲ ਨਾਗਰਿਕਤਾ ਨਹੀਂ ਹੈ। ਇਨ੍ਹਾਂ ਵਿੱਚੋਂ ਕਾਫ਼ੀ ਲੋਕ ਪ੍ਰਭਾਵਿਤ ਹੋ ਸਕਦੇ ਹਨ।

ਰਾਸ਼ਟਰਪਤੀ ਟਰੰਪ ਨੇ ਪਰਵਾਸ ਨੂੰ ਕੇਂਦਰੀ ਮੁੱਦਾ ਬਣਾ ਲਿਆ ਹੈ ਅਤੇ ਇਹ ਕਦਮ ਵੀ ਕਾਨੂੰਨੀ ਪਰਵਾਸ ਨੂੰ ਰੋਕਣ ਲਈ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)