World War-1: ਅਮਰੀਕੀ ਸੈਨਾ ਅਤੇ ਰੂਸੀ ਸੈਨਿਕਾਂ ਵਿਚਾਲੇ ਹੋਈ 100 ਸਾਲ ਪਹਿਲਾਂ ਲੜਾਈ ਦੀ ਕਹਾਣੀ

ਸਾਈਬੇਰੀਆ Image copyright BENTLEY LIBRARY OF THE UNIVERSITY OF MICHIGAN
ਫੋਟੋ ਕੈਪਸ਼ਨ 1918 ਵਿੱਚ ਇਸ ਲੜਾਈ ਵਿੱਚ ਅਮਰੀਕੀ ਸੈਨਿਕਾਂ ਨੂੰ ਅਜਿਹੇ ਇਲਾਕੇ ਵਿੱਚ ਲੜਾ ਪਿਆ ਜਿੱਥੇ ਹਾਲਾਤ ਉਨ੍ਹਾਂ ਅਨੁਕੂਲ ਨਹੀਂ ਸਨ

ਕੋਈ ਵੀ ਜਾਣਕਾਰ ਸ਼ਖਸ ਤੁਹਾਨੂੰ ਬੇਝਿਝਕ ਦੱਸ ਦਵੇਗਾ ਕਿ ਧਰਤੀ 'ਤੇ ਹੱਢ ਚੀਰਵੀਂ ਠੰਢੀ ਥਾਂ ਸਾਈਬੇਰੀਆ ਹੈ।

ਪਹਿਲੀ ਵਿਸ਼ਵ ਜੰਗ ਤੋਂ ਕਰੀਬ ਦੋ ਮਹੀਨੇ ਪਹਿਲਾਂ ਸਤੰਬਰ 1918 ਵਿੱਚ ਕਰੀਬ 5 ਹਜ਼ਾਰ ਅਮਰੀਕੀ ਸੈਨਿਕਾਂ ਦੀ ਇੱਕ ਟੁਕੜੀ ਨੂੰ ਉੱਤਰੀ ਰੂਸ ਦੇ ਇਸ ਇਲਾਕੇ ਵਿੱਚ ਭੇਜਿਆ ਗਿਆ ਸੀ। ਇੱਥੇ ਇਨ੍ਹਾਂ ਸੈਨਿਕਾਂ ਅਤੇ ਰੂਸ ਦੇ ਬੋਲਸ਼ੇਵਿਕ ਵਿਚਾਲੇ ਇੱਕ ਖ਼ੂਨੀ ਲੜਾਈ ਹੋਈ ਸੀ।

ਇਹ ਅਜਿਹਾ ਇਕਲੌਤਾ ਮੌਕਾ ਸੀ ਜਦੋਂ ਰੂਸੀ ਇਲਾਕਿਆਂ ਵਿੱਚ ਅਮਰੀਕੀ ਸੈਨਾ ਨੇ ਲੜਾਈ 'ਚ ਹਿੱਸਾ ਲਿਆ ਸੀ।

ਅਮਰੀਕਾ ਦੇ ਇਤਿਹਾਸ ਵਿੱਚ ਹੁਣ ਇਸ ਲੜਾਈ ਦਾ ਜ਼ਿਕਰ ਘੱਟ ਹੀ ਹੁੰਦਾ ਹੈ। 1918 ਦੀ ਇਸ ਲੜਾਈ ਨੂੰ 'ਪੋਲਰ ਬੀਅਰ ਐਕਸਪੀਡਿਸ਼ਨ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਸ ਲੜਾਈ ਅਤੇ ਪਹਿਲੀ ਵਿਸ਼ਵ ਜੰਗ ਦੌਰਾਨ ਹੋਈਆਂ ਹੋਰਨਾਂ ਘਟਨਾਵਾਂ 'ਤੇ ਹਾਲ 'ਚ ਕਿਤਾਬ ਲਿਖਣ ਵਾਲੇ ਅਮਰੀਕੀ ਲੇਖਕ ਜੇਮਸ ਕਾਰਲ ਨੈਲਸਨ ਕਹਿੰਦੇ ਹਨ ਕਿ ਇਸ ਲੜਾਈ ਤੋਂ ਮਹੱਤਵਪੂਰਨ ਸਿੱਖਿਆ ਲਈ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਨਾਲ ਗੱਲ ਕਰਦਿਾਂ ਨੈਲਸਨ ਨੇ ਕਿਹਾ, "ਰੂਸੀ ਇਸ ਗੱਲ ਨੂੰ ਨਹੀਂ ਭੁਲਦੇ ਹਨ ਕਿ ਕਦੇ ਅਮਰੀਕੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਪਰ ਬਹੁਤ ਘੱਟ ਅਮਰੀਕੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਹੈ।"

"ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਬਾਅਦ ਵਿੱਚ ਵਿਅਤਨਾਮ ਅਤੇ ਇਰਾਕ 'ਚ ਇਸ ਤਰ੍ਹਾਂ ਦੀ ਮੁਹਿੰਮ ਕਿਉਂ ਦੇਖਣ ਨੂੰ ਮਿਲੀ, ਜਦੋਂ ਅਮਰੀਕਾ ਨੇ ਸਪੱਸ਼ਟ ਉਦੇਸ਼ ਨਾਲ ਕਿਸੇ ਦੂਜੇ ਦੇਸ 'ਤੇ ਹਮਲਾ ਕੀਤਾ।"

ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਇੱਕ ਸੈਨਿਕ ਹੈਨਰੀ ਜੇ ਕਾਸਟੈਲੋ ਮੁਤਾਬਕ ਅਜੇ ਵੀ ਉਹ ਦੁਚਿੱਤੀ ਵਿੱਚ ਹਨ ਕਿ ਉਨ੍ਹਾਂ ਨੂੰ ਆਖ਼ਿਰ ਉਨ੍ਹਾਂ ਉੱਥੇ ਭੇਜਿਆ ਹੀ ਕਿਉਂ ਗਿਆ।

ਜੰਗ ਦੇ ਮੈਦਾਨ ਤੋਂ ਵਾਪਸ ਆ ਕੇ ਉਨ੍ਹਾਂ ਨੇ ਆਪਣੇ ਤਜ਼ੁਰਬਿਆਂ 'ਤੇ ਇੱਕ ਕਿਤਾਬ ਲਿਖੀ ਜੋ 1920 ਵਿੱਚ ਪ੍ਰਕਾਸ਼ਿਤ ਹੋਈ ਸੀ।

ਇਹ ਵੀ ਪੜ੍ਹੋ

Image copyright REGENTS OF THE UNIVERSITY OF MICHIGAN

ਪਹਿਲਾਂ ਕਦੇ ਨਹੀਂ ਹੋਈ ਅਜਿਹੀ ਮੁਹਿੰਮ

'ਪੋਲਰ ਬੀਅਰ' ਨਾਂ ਦੇ ਇਸ ਮਿਸ਼ਨ ਵਿੱਚ ਸ਼ਾਮਿਲ ਸੈਨਿਕਾਂ ਨੇ ਖ਼ੁਦ ਕਿਹਾ ਹੈ ਕਿ ਵਿਸ਼ਵ ਜੰਗ ਦੇ ਖ਼ਤਮ ਹੋਣ ਦੇ 9 ਮਹੀਨਿਆਂ ਬਾਅਦ ਇਹ ਮਿਸ਼ਨ ਅਗਸਤ 1919 ਨੂੰ ਖ਼ਤਮ ਹੋਇਆ ਸੀ।

ਅਧਿਕਾਰਤ ਤੌਰ 'ਤੇ 'ਉੱਤਰੀ ਰੂਸ ਵਿੱਚ ਅਮਰੀਕੀ ਮੁਹਿੰਮ' ਦੇ ਨਾਮ ਨਾਲ ਜਾਣੀ ਜਾਂਦੀ ਇਸ ਮੁਹਿੰਮ ਲਈ ਸੈਨਿਕਾਂ ਨੂੰ ਚੁਣਨ ਦਾ ਕੰਮ ਮਾਰਚ 1918 ਤੋਂ ਸ਼ੁਰੂ ਹੋਇਆ ਸੀ।

ਇਸ ਲਈ ਨਾਮ ਲਿਖਵਾਉਣ ਵਾਲੇ ਸੈਨਿਕਾਂ ਵਿਚੋਂ ਵਧੇਰੇ ਮਿਸ਼ੀਗਨ ਅਤੇ ਵਿਸਕੋਨਸਿਨ ਤੋਂ ਸਨ। ਉਨ੍ਹਾਂ ਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਸੀ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨਾਲ ਕੀ ਹੋਣ ਵਾਲਾ ਹੈ।

ਨੈਲਸਨ ਲਿਖਦੇ ਹਨ, "ਅਸੀਂ ਰੂਸ ਗਏ ਹੀ ਕਿਉਂ ਸੀ? ਜੂਨ 1918 ਤੋਂ ਲੈ ਕੇ ਅਗਲੇ ਸਾਲ ਦੇ ਗਰਮੀਆਂ ਦੇ ਮਹੀਨਿਆਂ ਤੱਕ ਆਰਕਟਿਕ ਦੇ ਆਰਚੇਨਜਲ ਵਿੱਚ ਫਸੇ 5 ਹਜ਼ਾਰ ਤੋਂ ਵੱਧ ਸੈਨਿਕ ਇਹੀ ਸਵਾਲ ਪੁੱਛ ਰਹੇ ਸਨ। ਉਨ੍ਹਾਂ ਨੇ ਇੱਕ ਅਜਿਹੀ ਲੜਾਈ ਲੜੀ ਸੀ ਜੋ ਸ਼ਾਇਦ ਹੀ ਕਿਸੇ ਹੋਰ ਸੈਨਿਕ ਨੇ ਲੜੀ ਹੋਵੇਗੀ।"

"ਉਸ ਦਿਨ ਉਨ੍ਹਾਂ ਦੇ ਮਨ ਵਿੱਚ ਜੋ ਸਵਾਲ ਸਨ ਉਨ੍ਹਾਂ ਦੇ ਉੱਤਰ ਸ਼ਾਇਦ ਅੱਜ ਤੱਕ ਨਹੀਂ ਮਿਲੇ ਹਨ। ਇਸ ਗੱਲ ਨੂੰ ਹੁਣ 100 ਸਾਲ ਹੋ ਗਏ ਹਨ।"

ਅਮਰੀਕੀ ਸੈਨਿਕਾਂ ਨੇ ਆਪਣੀ ਮੁਹਿੰਮ ਜੁਲਾਈ 1918 ਵਿੱਚ ਨਿਊਯਾਰਕ ਤੋਂ ਸ਼ੁਰੂ ਕੀਤੀ, ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ ਉਹ ਇੰਗਲੈਂਡ ਪਹੁੰਚੇ।

ਕਈ ਸੈਨਿਕਾਂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਜੰਗ ਦੇ ਪੱਛਮੀ ਮੋਰਚੇ 'ਤੇ ਫਰਾਂਸ ਭੇਜਿਆ ਜਾ ਰਿਹਾ ਹੈ, ਜਿੱਥੇ ਜਰਮਨ ਸੈਨਾਵਾਂ ਸਖ਼ਤ ਟੱਕਰ ਦੇ ਰਹੀਆਂ ਸਨ।

ਪਰ ਜਦੋਂ ਧਰੁਵੀ ਇਲਾਕਿਆਂ ਵਿੱਚ ਮੁਹਿੰਮ ਚਲਾਉਣ ਲਈ ਜਾਣੇ ਜਾਣ ਵਾਲੇ ਬਰਤਾਨਵੀ ਖੋਜਕਾਰ ਸਰ ਅਰਨੈਸਟ ਸ਼ੈਕਲਟਨ ਨੇ ਸੈਨਿਕਾਂ ਨੂੰ ਟਰੇਨਿੰਗ ਦੇਣੀ ਸ਼ੁਰੂ ਕੀਤੀ ਤਾਂ ਇਸ ਗੱਲ ਦਾ ਅੰਦਾਜ਼ਾ ਲੱਗ ਗਿਆ ਕਿ ਉਨ੍ਹਾਂ ਦੇ ਨਸੀਬ ਵਿੱਚ ਕੁਝ ਹੋਰ ਹੀ ਲਿਖਿਆ ਹੈ।

ਸ਼ੈਕਲਟਨ ਸੈਨਿਕਾਂ ਨੂੰ ਬੇਹੱਦ ਠੰਢੇ ਮੌਸਮ ਵਿੱਚ ਰਹਿਣ ਦੇ ਤਰੀਕੇ ਸਿਖੀ ਰਹੇ ਸਨ।

ਇਹ ਵੀ ਪੜ੍ਹੋ

Image copyright Getty Images
ਫੋਟੋ ਕੈਪਸ਼ਨ ਬਰਤਾਨਵੀ ਖੋਜਕਾਰ ਸਰ ਅਰਨੈਸਟ ਸ਼ੈਕਲਟਨ

ਇਸ ਤੋਂ ਬਾਅਦ ਸਤੰਬਰ 1918 ਵਿੱਚ ਅਮਰੀਕੀ ਸੈਨਿਕ ਆਰਕਟਿਕ ਵੱਲ ਵਧਣ ਲੱਗੇ। ਆਰਕਟਿਕ ਸਰਕਲ ਤੋਂ ਹੁੰਦਿਆਂ ਹੋਇਆ ਉਹ ਉਸ ਦੇ ਹੇਠਾਂ ਮੌਜੂਦ ਬੰਦਰਗਾਹ ਸ਼ਹਿਰ ਆਰਚੈਨਜਲ ਪਹੁੰਚੇ।

ਇਹ ਇਲਾਕਾ ਉੱਤਰੀ ਰੂਸ ਵਿੱਚ ਯੂਰਪ ਦੇ ਨੇੜਏ ਉਸ ਥਾਂ 'ਤੇ ਸੀ ਜਿੱਥੇ ਵੀਨਾ ਨਦੀ ਅਤੇ ਵ੍ਹਾਈਟ ਸੀ ਮਿਲਦੇ ਹਨ।

ਹੱਢ ਕੰਬਾਊ ਨਰਕ

ਰੂਸ ਦੀ ਇਸ ਥਾਂ 'ਤੇ ਪਹਿਲਾਂ ਤੋਂ ਹੀ ਫਰਾਂਸਿਸੀ, ਸਕੌਟਿਸ਼ ਅਤੇ ਇੰਗਲੈਂਡ ਦੇ ਸੈਨਿਕ ਮੌਜੂਦ ਸਨ। ਕਾਸਟੇਲੇ ਦਾ ਕਹਿਣਾ ਹੈ ਹਾਲਾਤ ਬਹੁਤ ਵਧੀਆ ਨਹੀਂ ਦਿਖ ਰਹੇ ਸਨ, ਨਾ ਤਾਂ ਉੱਥੇ ਖਾਣ ਲਈ ਲੋੜੀਂਦਾ ਸਾਮਾਨ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਆਰਥਿਕ ਗਤੀਵਿਧੀ ਸੀ। ਉਥੋਂ ਹਰੇਕ ਉਹ ਚੀਜ਼ ਜੋ ਕਿਸੇ ਤਰ੍ਹਾਂ ਕੰਮ ਆ ਸਕਦੀ ਸੀ ਉਹ ਬੋਲਸ਼ੈਵਿਕ ਲੈ ਗਏ ਸਨ।

ਉਹ ਕਹਿੰਦੇ, "ਸਾਰੀਆਂ ਬੇੜੀਆਂ, ਰੇਲਵੇ ਦਾ ਸਾਮਾਨ, ਹਸਪਤਾਲ ਵਿੱਚ ਕੰਮ ਆਉਣ ਵਾਲਾ ਸਾਮਾਨ, ਦਵਾਈਆਂ, ਹਥਿਆਰ ਅਤੇ ਗੋਲਾ ਬਾਰੂਦ, ਖਾਣਾ, ਪ੍ਰਿੰਟਿੰਗ ਪ੍ਰੈਸ ਵਿੱਚ ਰੱਖਿਆ ਸਾਮਾਨ ਅਤੇ ਉਥੋਂ ਦੇ ਅਮੀਰ ਲੋਕਾਂ ਕੋਲ ਮੌਜੂਦ ਧਨ ਅਤੇ ਗਹਿਣਾ... ਸਾਰੇ ਬੋਲਸ਼ੈਵਿਕ ਲੈ ਗਏ ਸਨ।"

ਹਾਲਾਤ ਉਦੋਂ ਹੋਰ ਵੀ ਖ਼ਰਾਬ ਹੋ ਗਏ ਜਦੋਂ ਮਿੱਤਰ ਦੇਸਾਂ ਦੀ ਸੈਨਾ ਵਿੱਚ ਮੌਜੂਦ ਦੂਜੇ ਕਮਾਂਡਰਾਂ ਨੇ ਅਮਰੀਕੀ ਸੈਨਾਵਾਂ ਦੇ ਮਹੱਤਵਪੂਰਨ ਸਾਮਾਨ ਅਤੇ ਹਥਿਆਰ ਲੈ ਲਏ।

ਇਸ ਦੇ ਬਦਲੇ ਅਮਰੀਕੀ ਸੈਨਿਕਾਂ ਨੂੰ ਜੋ ਮਿਲਿਆ ਉਹ ਸੀ ਕੱਪੜੇ, ਸਰਦੀਆਂ ਲਈ ਖ਼ਾਸ ਜੁੱਤੀਆਂ ਜੋ ਬਰਫ਼ 'ਤੇ ਫਿਸਲਦੇ ਸਨ ਅਤੇ ਜਿਨ੍ਹਾਂ ਨੂੰ ਪਹਿਨ ਕੇ ਬਰਫ 'ਤੇ ਤੁਰਨਾ ਸੌਖਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮਿਲੇ ਕੁਝ ਟੁੱਟੇ-ਭੱਜੇ ਹਥਿਆਰ ਜੋ ਉਨ੍ਹਾਂ ਹਥਿਆਰਾਂ ਦੀ ਨਕਲ ਸੀ ਜੋ ਰੂਸੀ ਵਰਤ ਰਹੇ ਸਨ।

ਉਹ ਦੱਸਦੇ ਹਨ, "ਸਾਡੇ ਲੋਕਾਂ ਨੂੰ ਇਨ੍ਹਾਂ ਹਥਿਆਰਾਂ 'ਤੇ ਰੱਤੀ ਭਰ ਵੀ ਭਰੋਸਾ ਨਹੀਂ ਸੀ ਪਰ ਉਨ੍ਹਾਂ ਕੋਲ ਜੋ ਕੁਝ ਸੀ ਬੱਸ ਇਹੀ ਸੀ ਅਤੇ ਉਨ੍ਹਾਂ ਹਾਲਾਤ ਵਿੱਚ ਕੰਮ ਚਲਾਉਣਾ ਉਨ੍ਹਾਂ ਦੀ ਮਜ਼ਬੂਰੀ ਸੀ। ਜੋ ਬੰਦੂਕਾਂ ਸਨ ਉਹ ਟੁੱਟ ਜਾਂਦੀਆਂ ਸਨ, ਜੰਮ ਜਾਂਦੀਆਂ ਸਨ ਅਤੇ ਕਦੇ ਗੋਲੀ ਨਿਕਲੀ ਵੀ ਤਾਂ ਨਿਸ਼ਾਨੇ 'ਤੇ ਨਹੀਂ ਲਗਦੀ ਸੀ।"

ਜਦੋਂ ਉੱਥੇ ਸਰਦੀਆਂ ਨੇ ਦਸਤਕ ਦਿੱਤੀ ਤਾਂ ਹਾਲਾਤ ਹੋਰ ਵੀ ਬਦਤਰ ਹੋ ਗਏ। ਜਦੋਂ ਪਾਰਾ ਜ਼ੀਰੋ ਤੋਂ ਹੇਠਾਂ ਖਿਸਕਦਾ ਤਾਂ ਉਨ੍ਹਾਂ ਦੇ ਮਸ਼ੀਨਗਨਾਂ ਨੇ ਚੱਲਣ ਤੋਂ ਇਨਕਾਰ ਕਰ ਦਿੱਤਾ।

ਕਈ ਮੀਟਰ ਚੌੜੀ ਬਰਫ਼ ਦੀ ਚਾਦਰ 'ਚ ਫਸੇ ਸੈਨਿਕ ਉਨ੍ਹਾਂ ਨਾਲ ਲੜ ਰਹੇ ਜਿਨ੍ਹਾਂ ਕੋਲ ਬਿਹਤਰ ਹਥਿਆਰ ਤਾਂ ਸਨ ਹੀ ਬਲਕਿ ਵੱਡੇ ਸੈਨਿਕ ਬਲ ਵੀ ਸਨ।

ਕਾਸਟੈਲੋ ਦੇ ਸ਼ਬਦਾਂ ਵਿੱਚ ਅਮਰੀਕੀ ਟੁਕੜੀ "ਬਰਫੀਲੇ ਨਰਕ" ਵਿੱਚ ਲੜਾਈ ਕਰ ਰਹੀ ਸੀ।

Image copyright UNIVERSITY OF MICHIGAN BENTLEY LIBRARY
ਫੋਟੋ ਕੈਪਸ਼ਨ ਉਥੇ ਠੰਢ ਦਾ ਆਲਮ ਕੁਝ ਇਸ ਤਰ੍ਹਾਂ ਸੀ ਕਿ ਬਾਰੂਦ ਤੇ ਹਥਿਆਰਾਂ ਨੂੰ ਸੁਰੱਖਿਅਤ ਰੱਖਣ ਲਈ ਕਮਰੇ ਬਣਾਉਣਾ ਜ਼ਰੂਰੀ ਸੀ

ਨੈਲਸਨ ਮੁਤਾਬਕ ਉੱਤਰੀ ਰੂਸ ਵਿੱਚ ਮਿੱਤਰ ਦੇਸਾਂ ਦੀ ਸੈਨਾ ਦੇ ਕਰੀਬ 11 ਹਜ਼ਾਰ ਸੈਨਿਕ ਵੀ ਸਨ ਪਰ ਉਨ੍ਹਾਂ ਦੀ ਲੜਾਈ ਕਰੀਬ 60 ਹਜ਼ਾਰ ਬੋਲਸ਼ੈਵਿਕਾਂ ਨਾਲ ਸੀ।

ਉਨ੍ਹਾਂ ਵਿਚੋਂ 45 ਹਜ਼ਾਰ ਆਰਚੈਨਜਲ ਦੇ ਨੇੜੇ ਤੈਨਾਤ ਕੀਤੇ ਗਏ ਸਨ।

ਉਹ ਕਹਿੰਦੇ ਹਨ ਕਿ ਮਿੱਤਰ ਦੇਸਾਂ ਦੀ ਸੈਨਾ ਨੇ ਇੱਕ ਗ਼ਲਤੀ ਕਰ ਦਿੱਤੀ। ਉਨ੍ਹਾਂ ਨੇ ਇਹ ਮੰਨ ਲਿਆ ਕਿ ਸਰਦੀਆਂ ਦੇ ਨਾਲ ਇਹ ਲੜਾਈ ਹੋਲੀ ਪੈ ਜਾਵੇਗੀ ਅਤੇ ਦੁਸ਼ਮਣ ਸੈਨਾ ਆਪਣੀ ਥਾਂ ਤੋਂ ਬਾਹਰ ਨਹੀਂ ਨਿਕਲ ਸਕੇਗੀ।

ਪਰ ਰੂਸੀ ਸੈਨਿਕ ਵਧੇਰੇ ਵਿਵਸਥਿਤ ਸਨ। ਉਨ੍ਹਾਂ ਕੋਲ ਬਰਫ਼ 'ਤੇ ਤੇਜ਼ੀ ਨਾਲ ਚੱਲਣ ਲਈ ਸਕੀ ਅਤੇ ਸਰਦੀਆਂ ਨਾਲ ਨਜਿੱਠਣ ਲਈ ਬਿਹਤਰ ਕੱਪੜੇ ਸਨ ਤਾਂ ਅਸਲ ਵਿੱਚ ਸਰਦੀਆਂ ਦੇ ਨਾਲ ਲੜਾਈ ਹੌਲੀ ਹੋਣ ਦੀ ਬਜਾਇ ਹੋਰ ਤੇਜ਼ ਹੋ ਗਈ।

ਲੇਖਕ ਨੈਲਸਨ ਦੱਸਦੇ ਹਨ ਕਿ ਇਸ ਹਾਲਾਤ ਦੇ ਬਾਵਜੂਦ ਅਮਰੀਕੀ ਸੈਨਿਕਾਂ ਨੇ ਆਪਣੀ ਸਭ ਤੋਂ ਬਿਹਤਰ ਲੜਾਈ ਲੜੀ ਅਤੇ ਘੱਟ ਜਾਨਾਂ ਗੁਆ ਕੇ ਉਥੋਂ ਨਿਕਲਣ 'ਚ ਸਫ਼ਲ ਰਹੇ।

ਉਹ ਕਹਿੰਦੇ ਹਨ ਮਾਰਚ ਤੋਂ ਅਪ੍ਰੈਲ 1919 ਵਿਚਾਲੇ 7 ਹਜ਼ਾਰ ਬੋਲਸ਼ੈਵਿਕਾਂ ਦੀ ਇੱਕ ਟੁਕੜੀ ਰੇਲੇਵੇ ਲਾਈਨ ਕੋਲ ਮਿੱਤਰ ਦੇਸਾਂ ਦੀ ਸੈਨਾ ਦੇ ਸੈਨਿਕਾਂ 'ਤੇ ਹਮਲਾ ਕੀਤਾ। ਇਸ ਲੜਾਈ ਵਿੱਚ ਕਰੀਬ ਦੋ ਹਜ਼ਾਰ ਰੂਸੀ ਸੈਨਿਕਾਂ ਦੀ ਮੌਤ ਹੋਈ ਜਾਂ ਉਨ੍ਹਾਂ ਜਖ਼ਮੀ ਹਾਲਤ ਵਿੱਚ ਕੈਦੀ ਬਣਾ ਲਿਆ ਗਿਆ।

ਪਰ ਹਰ ਵਾਰ ਮਿੱਤਰ ਦੇਸਾਂ ਦੀ ਸੈਨਾ ਨੂੰ ਜਿੱਤਣ ਦਾ ਮੌਕਾ ਨਹੀਂ ਮਿਲਿਆ।

ਜਨਵਰੀ 1919 ਵਿੱਚ ਆਰਚੈਨਜਲ ਤੋਂ ਕਰੀਬ 300 ਕਿਲੋਮੀਟਰ ਦੂਰ ਇੱਕ ਥਾਂ 'ਤੇ ਕਰੀਬ 1700 ਬੋਲਸ਼ੈਵਿਕ ਸੈਨਿਕਾਂ ਨੇ ਮਿੱਤਰ ਦੇਸਾਂ ਦੇ 46 ਸੈਨਿਕਾਂ 'ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ 25 ਅਮਰੀਕੀ ਸੈਨਿਕਾਂ ਨੂੰ ਆਪਣੀ ਜਾਨ ਗੁਆਉਣੀ ਪਈ।

ਨੈਲਸਨ ਮੁਤਾਬਕ ਇਸ ਘਟਨਾ ਨੇ ਇੱਕ ਤਰ੍ਹਾਂ 'ਪੋਲਰ ਬੀਅਰ ਐਕਸਪੀਡੀਸ਼ਨ' ਦੇ ਅੰਤ ਦੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ-

Image copyright UNIVERSITY OF MICHIGAN BENTLEY LIBRARY
ਫੋਟੋ ਕੈਪਸ਼ਨ ਆਰਚੈਨਜਲ ਦੇ ਨੇੜੇ ਫਰਾਂਸੀਸੀ ਸੈਨਿਕਾਂ ਨੇ ਕਰੀਬ 100 ਬੋਲਸ਼ੈਵਿਕਾਂ ਨੂੰ ਕੈਦ ਕੀਤੀ ਸੀ

ਸੈਨਿਕਾਂ ਨੇ ਮੋਰਚੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ

ਰੂਸ ਵਿੱਚ ਇਸ ਅਮਰੀਕੀ ਸੈਨਾ ਮੁਹਿੰਮ ਦਾ ਸਭ ਤੋਂ ਵੱਡਾ ਵਿਰੋਧਾਭਾਸ ਇਹ ਰਿਹਾ ਕਿ ਇਹ ਰਿਹਾ ਕਿ ਅਸਲ ਵਿੱਚ ਪਹਿਲੀ ਵਿਸ਼ਵ ਜੰਗ ਦੇ ਖ਼ਤਮ ਹੋਣ ਨਾਲ ਸਬੰਧਿਤ ਯੁੱਧ ਵਿਰਾਮ 'ਤੇ ਹਸਤਾਖ਼ਰ ਕਰਨ ਤੋਂ ਬਾਅਦ ਹੀ ਇਹ ਲੜ ਵਾਲੇ ਵਧੇਰੇ ਸੈਨਿਕਾਂ ਦੀ ਮੌਤ ਹੋਈ ਸੀ।

ਇਸ ਕਾਰਨ ਇੱਥੋਂ ਦੇ ਸੈਨਿਕਾਂ ਨੂੰ ਚਿੰਤਾ ਤਾਂ ਸੀ, ਬਲਕਿ ਗੁੱਸਾ ਵੀ ਸੀ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਉਂ ਲੜਨਾ ਪੈ ਰਿਹਾ ਹੈ।

ਇਸ ਦਾ ਅਸਰ ਇਹ ਹੋਇਆ ਕਿ ਸੈਨਿਕਾਂ ਦੇ ਵਿਦਰੋਹ ਦੀਆਂ ਇੱਕ-ਦੋ ਘਟਨਾਵਾਂ ਹੋਈਆਂ, ਜਦੋਂ ਸੈਨਿਕਾਂ ਨੇ ਮੋਰਚੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ।

ਅਮਰੀਕਾ ਵਿੱਚ ਇਸੇ ਕਾਰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਸੀਨੈਟ ਵਿੱਚ ਇੱਕ ਤਜਵੀਜ਼ ਵੀ ਲਿਆਂਦੀ ਗਈ ਜਿਸ ਰਾਹੀਂ ਰਾਸ਼ਟਰਪਤੀ ਥਾਮਸ ਵੂਡਰੋ ਵਿਲਸਨ 'ਤੇ ਸੈਨਿਕਾਂ ਨੂੰ ਵਾਪਸ ਬੁਲਾਉਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਤਜਵੀਜ਼ ਸਿਰਫ਼ ਇੱਕ ਵੋਟ ਨਾਲ ਰੁੱਕ ਗਿਆ ਸੀ।

ਪਰ ਇਹ ਸਵਾਲ ਜਾਇਜ਼ ਸੀ ਕਿ ਯੁੱਧ-ਵਿਰਾਮ ਤੇ ਹਸਤਾਖ਼ਰ ਹੋਣ ਤੋਂ ਬਾਅਦ ਅਮਰੀਕੀ ਸੈਨਿਕ ਸਾਈਬੇਰੀਆ ਵਿੱਚ ਕੀ ਕਰ ਰਹੇ ਸਨ?

ਇਸ ਦਾ ਨਾਤਾ ਉਸ ਵੇਲੇ ਦੇਸ ਵਿੱਚ ਹੋ ਰਹੇ ਸਿਆਸੀ ਬਦਲਾਅ ਅਤੇ ਮਿੱਤਰ ਦੇਸਾਂ ਦੀ ਸੈਨਾ ਦੇ ਕੰਮ ਕਰਨ ਦੇ ਤਰੀਕੇ ਨਾਲ ਸਨ।

1917 ਦੇ ਆਖਿਰ ਵਿੱਚ ਸ਼ੁਰੂ ਹੋਈ ਬੋਲਸ਼ੈਵਿਕ ਕ੍ਰਾਂਤੀ ਵਲਾਦੀਮੀਰ ਲੈਨਿਨ ਦੇ ਜੰਗ ਤੋਂ ਖੁਦ ਹਟਾ ਲੈਣ ਦੇ ਵਾਅਦੇ ਨਾਲ ਖ਼ਤਮ ਹੋਈ। ਇਸ ਤੋਂ ਬਾਅਦ ਮਾਰਚ 1918 ਵਿੱਚ ਜਰਮਨ ਸਮਰਾਜ, ਬੁਲਗਾਰੀਆ ਦੇ ਸਮਰਾਜ, ਆਸਟੋ-ਹੰਗਰੀ ਸਾਮਰਾਜ ਅਤੇ ਆਟੋਮਨ ਸਾਮਰਾਜ ਅਤੇ ਰੂਸ ਵਿਚਾਲੇ ਬ੍ਰੈਸਟ-ਲਿਤੋਵਸਕ ਸ਼ਾਂਤੀ ਸਮਝੌਤਾ ਹੋਇਆ।

Image copyright REGENTS OF THE UNIVERSITY OF MICHIGAN
ਫੋਟੋ ਕੈਪਸ਼ਨ ਅਮਰੀਕੀ ਸੈਨਿਕਾਂ ਨੂੰ ਆਪਣੇ ਹਥਿਆਰ ਅਤੇ ਅਸਲਾ ਬਾਰੂਦ ਬਦਲਣੇ ਪਏ

ਨੈਲਸਨ ਕਹਿੰਦੇ ਹਨ, "ਇਸ ਤੋਂ ਬਾਅਦ ਜਰਮਨੀ ਨੇ ਆਪਣੀ ਸੈਨਾ ਦੀਆਂ ਕਮਾਨਾਂ ਨੂੰ ਪੱਛਮੀ ਮੋਰਚਿਆਂ 'ਤੇ ਭੇਜ ਦਿੱਤਾ ਜਿੱਥੇ ਜੂਨ ਦੀ ਸ਼ੁਰੂਆਤ ਵਿੱਚ ਇੱਕ ਹੋਰ ਮੁਹਿੰਮ ਛੇੜੀ ਅਤੇ ਆਪਣੇ ਸਾਰੇ ਸੈਨਿਕਾਂ ਨੂੰ ਪੈਰਿਸ ਦੇ ਕਰੀਬ 56 ਕਿਲੋਮੀਟਰ ਦੂਰ ਲੈ ਜਾਣ ਲੱਗੇ। ਇਸ ਨਾਲ ਮਿੱਤਰ ਦੇਸਾਂ ਵਿੱਚ ਚਿੰਤਾ ਵਧੀ।"

ਉਹ ਕਹਿੰਦੇ ਹਨ ਕਿ ਹਾਲਾਤ ਨਾਲ ਨਜਿੱਠਣ ਲਈ ਪੂਰਬੀ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਕਵਾਇਦ ਸ਼ੁਰੂ ਹੋਈਆਂ ਜਿਸਦੇ ਲਈ ਅਤੇ ਸੈਨਾਵਾਂ ਰੂਸ ਭੇਜੀ ਗਈਆਂ।

ਇਸ ਦਾ ਉਦੇਸ਼ ਸੀ ਕਿ ਜਰਮਨੀ ਨੂੰ ਉਨ੍ਹਾਂ ਦੀ ਸੈਨਾ ਹਟਾਉਣ ਤੋਂ ਰੋਕਣ ਜਾਂ ਫਿਰ ਬਚੇ ਸੈਨਿਕਾਂ ਨੂੰ ਪੈਰਿਸ ਦੇ ਨੇੜੇ-ਤੇੜੇ ਰੱਖਣ ਲਈ ਜਰਮਨੀ ਨੂੰ ਵਚਨਬੱਧ ਕਰਨਾ ਹੈ।

ਥਾਮਸ ਵੂਡਰੋ ਵਿਲਸਨ ਨੂੰ ਇਹ ਆਈਡੀਆ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਕਈ ਮਹੀਨਿਆਂ ਤੱਕ ਇਸ ਦਾ ਵਿਰੋਧ ਕੀਤਾ।

ਪਰ ਜੁਲਾਈ 1918 ਵਿੱਚ ਇਸ ਲਈ ਉਦੋਂ ਰਾਜ਼ੀ ਹੋਏ ਜਦੋਂ ਉਨ੍ਹਾਂ ਨੂੰ ਇਹ ਸਮਝਾਇਆ ਗਿਆ ਕਿ ਮਿੱਤਰ ਦੇਸਾਂ ਨੇ ਲੱਖਾਂ ਡਾਲਰਾਂ ਦੇ ਹਥਿਆਰ ਅਤੇ ਅਸਲਾ-ਬਾਰੂਦ ਰੂਸ ਲਈ ਰਵਾਨਾ ਕੀਤਾ ਹੈ ਅਤੇ ਇਹ ਸਾਰੇ ਬੋਲਸ਼ੈਵਿਕ ਜਾਂ ਜਰਮਨ ਸੈਨਾ ਦੇ ਹੱਥ ਲੱਗ ਸਕਦਾ ਹੈ।

ਲੇਖਕ ਨੈਲਸਨ ਮੁਤਾਬਕ ਅਮਰੀਕੀ ਸੈਨਾ ਨੂੰ ਰੂਸ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣੀ ਚਾਹੀਦੀ ਸੀ ਪਰ ਜਦੋਂ ਉਹ ਰੂਸ ਪਹੁੰਚੇ ਤਾਂ ਦਖ਼ਲ ਅੰਦਾਜ਼ੀ ਸ਼ੁਰੂ ਹੋ ਗਈ।

ਉਹ ਸਮਝਦੇ ਹਨ ਕਿ ਬਰਤਾਨੀਆ ਕਾਰਨ ਅਜਿਹਾ ਹੋਇਆ, ਜੋ ਰੂਸ ਵਿੱਚ ਮਿੱਤਰ ਦੇਸਾਂ ਦੀ ਸੈਨਾ ਦੀ ਅਗਵਾਈ ਕਰ ਰਿਹਾ ਸੀ ਉਨ੍ਹਾਂ ਨੂੰ ਲੱਗ ਰਿਹ ਸੀ ਉਥੇ ਵਿਦਰੋਹ ਟਾਲਦਿਆਂ ਹੋਇਆਂ ਬੋਲਸ਼ੈਵਿਕਾਂ ਨੂੰ ਹਰਾਉਣਾ ਸੰਭਵ ਹੈ।

"ਬਰਤਾਨੀਆਂ ਨੇ ਚੈਕ ਸ਼ਾਸਕਾਂ ਨਾਲ ਸੰਪਰਕ ਕਰਨ ਅਤੇ ਰੂਸ ਦੇ ਸਾਬਕਾ ਕੈਦੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜੋ ਸਾਈਬੇਰੀਆ ਦੇ ਪੂਰਵ ਵੱਲ ਸਨ।"

Image copyright UNIVERSITY OF MICHIGAN BENTLEY LIBR
ਫੋਟੋ ਕੈਪਸ਼ਨ ਅਮਰੀਕੀ ਸੈਨਿਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਜਾਣ ਲਈ ਰੈਨਡੀਅਰ ਅਤੇ ਸਲੇ ਉੱਤੇ ਨਿਰਭਰ ਰਹਿਣਾ ਪਿਆ ਸੀ

"ਉਗ ਉਨ੍ਹਾਂ ਨੂੰ ਲੱਭ ਕੇ ਵਾਪਸ ਬੁਲਾ ਕੇ ਸੈਂਟ ਪੀਟਰਸਬਰਗ ਅਤੇ ਮੌਸਕੋ ਲਈ ਹੋਣ ਵਾਲੇ ਬੋਲਸ਼ੈਵਿਕ ਮਾਰਚ ਦਾ ਹਿੱਸਾ ਬਣਾਉਣ ਲਈ ਤਿਆਰ ਕਰਨਗੇ ਅਤੇ ਇਸ ਤਰ੍ਹਾਂ ਉਹ ਰੂਸੀ ਕ੍ਰਾਂਤੀ ਨੂੰ ਖ਼ਤਮ ਕਰ ਸਕਦੇ ਹਨ।"

ਉਹ ਕਹਿੰਦੇ ਹਨ, "ਇਸ ਬਾਰੇ ਥਾਮਸ ਵੂਡਰੋ ਵਿਲਸਨ ਨੂੰ ਜਾਣਕਾਰੀ ਨਹੀਂ ਸੀ। ਉਨ੍ਹਾਂ ਨੂੰ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਸੈਨਿਕਾਂ ਦਾ ਕਿਸ ਤਰ੍ਹਾਂ ਮਹੀਨਿਆਂ ਤੱਕ ਗ਼ਲਤ ਇਸਤੇਮਾਲ ਹੁੰਦਾ ਰਿਹਾ। ਇਕ ਤਰ੍ਹਾਂ ਨਾਲ ਕਿਹਾ ਜਾਵੇ ਤਾਂ ਇਹ ਸੈਨਿਕ ਸ਼ੋਸ਼ਣ ਦੀ ਸ਼ਿਕਾਰ ਹੋਏ ਸਨ।"

ਇੱਕ ਅੰਦਾਜ਼ਾ ਮੁਤਾਬਕ ਇਸ ਪੂਰੀ ਮੁਹਿਮ ਵਿੱਚ 235 ਅਮਰੀਕੀ ਸੈਨਿਕਾਂ ਦੀ ਮੌਤ ਲੜਦਿਆਂ ਹੋਈ ਸੀ ਜਦ ਕਿ 70 ਦੀ ਮੌਤ ਆਰਚੈਨਜਲ ਪਹੁੰਚਣ ਦੀ ਕੋਸ਼ਿਸ਼ ਵਿੱਚ ਸਫ਼ਰ ਦੌਰਾਨ ਬਿਮਾਰੀ ਨਾਲ ਹੋਈ ਸੀ।

ਜੂਨ 1919 ਦੇ ਅਮਰੀਕਾ ਅਤੇ ਮਿੱਤਰ ਦੇਸਾਂ ਵਿਚਾਲੇ ਰੂਸ ਤੋਂ ਅਮਰੀਕੀ ਸੈਨਿਕਾਂ ਨੂੰ ਹਟਾਉਣ ਅਤੇ ਉਨ੍ਹਾਂ ਦਾ ਥਾਂ 'ਤੇ ਬਰਤਾਨਵੀ ਸੈਨਿਕਾਂ ਨੂੰ ਤੈਨਾਤ ਕਰਨ 'ਤੇ ਸਹਿਮਤੀ ਬਣ ਗਈ।

ਜੂਨ 1919 ਵਿੱਚ ਅਮਰੀਕੀ ਸੈਨਾ ਆਖ਼ਿਰਾਕਰ ਆਪਣੇ ਘਰ ਵਾਪਸ ਆ ਰਹੀ ਸੀ। ਜਦੋਂ ਇਹ ਆਪਣੇ ਵਾਪਸ ਪਰਤਣ ਦਾ ਇੰਤਜ਼ਾਰ ਕਰ ਰਹੇ ਸਨ ਉਸ ਵੇਲੇ ਖ਼ੁਦ ਨੂੰ ਸਮਝਣ ਲਈ ਉਨ੍ਹਾਂ ਨੇ ਇੱਕ ਨਵਾਂ ਸ਼ਬਦ - 'ਪੋਲਰ ਬੀਅਰਸ' ਚੁਣਿਆ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)