ਪਾਕਿਸਤਾਨੀ ਹਿੰਦੂ ਵਿਦਿਆਰਥਣ ਦੀ ਮੌਤ 'ਤੇ ਗੁੱਸਾ, ਲੋਕਾਂ ਨੇ ਟਵੀਟ 'ਚ ਲਿਖਿਆ, 'ਇਮਰਾਨ ਖ਼ਾਨ ਇਸ ਕੁੜੀ ਨੂੰ ਇਨਸਾਫ ਦਿਵਾਉਣ'

ਮੌਤ ਦੀ ਸਜ਼ਾ, ਬਲਾਤਕਾਰ Image copyright Reuters

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਮੈਡੀਕਲ ਦੀ ਵਿਦਿਆਰਥਣ ਨਿਮਰਿਤਾ ਕੁਮਾਰੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦੇ ਮਾਮਲੇ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਚੱਲ ਰਹੀ ਹੈ।

ਪਾਕਿਸਤਾਨ ਵਿੱਚ ਟਵਿੱਟਰ 'ਤੇ #JusticeForNimrita ਟਰੈਂਡ ਕਰ ਰਿਹਾ ਹੈ।

ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਨੇ ਨਿਮਰਿਤਾ ਦੀ ਮੌਤ ਬਾਰੇ ਲੜਕਾਨਾ ਵਿੱਚ ਰਹਿਮਤਪੁਰ ਦੇ ਐਸਐਚਓ ਅਸਦੁੱਲਾ ਨਾਲ ਗੱਲਬਾਤ ਕੀਤੀ।

ਐਸਐਚਓ ਨੇ ਦੱਸਿਆ ਸਵੇਰੇ ਤਿੰਨ ਵਜੇ ਪੋਸਟਮਾਰਟਮ ਕੀਤਾ ਗਿਆ ਅਤੇ ਰਿਪੋਰਟ ਆਉਣ ਵਿੱਚ ਥੋੜਾ ਟਾਈਮ ਲੱਗੇਗਾ।

ਉਨ੍ਹਾਂ ਨੇ ਕਿਹਾ, "ਜਾਂਚ ਦੇ ਲਈ ਉੱਚ ਪੱਧਰੀ ਟੀਮ ਬਣਾਈ ਗਈ ਹੈ। ਨਿਮਰਿਤਾ ਦਾ ਫੋਨ ਫੌਰੈਂਸਿਕ ਟੀਮ ਨੂੰ ਦੇ ਦਿੱਤਾ ਗਿਆ ਹੈ। ਕਮਰਾ ਅੰਦਰੋਂ ਬੰਦ ਸੀ ਅਤੇ ਗਲੇ ਦੇ ਚਾਰੋਂ ਪਾਸੇ ਨਿਸ਼ਾਨ ਸਨ।"

ਇਹ ਵੀ ਪੜ੍ਹੋ:-

"ਕਮਰਾ ਸੁਰੱਖਿਆ ਕਰਮੀਆਂ ਨੇ ਆਪਣੀ ਨਿਗਰਾਨੀ ਵਿੱਚ ਰੱਖਿਆ ਹੈ। ਇਹ ਮਾਮਲਾ ਦਿਨ ਦੇ 11 ਵਜੇ ਦਾ ਹੈ। ਕਾਲੇਜ ਪ੍ਰਸ਼ਾਸਨ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਸੀ।"

ਨਿਮਰਿਤਾ ਚੰਡਕਾ ਮੈਡੀਕਲ ਕਾਲਜ ਦੀ ਵਿਦਿਆਰਥਣ ਸੀ। ਪਾਕਿਸਤਾਨੀ ਮੀਡੀਆ ਵਿੱਚ ਛਪਿਆ ਹੈ ਕਿ ਨਿਮਰਿਤਾ ਬਿਸਤਰੇ 'ਤੇ ਪਈ ਮਿਲੀ ਅਤੇ ਉਸ ਦੀ ਗਰਦਨ 'ਤੇ ਰੱਸੀ ਬੰਨੀ ਹੋਈ ਸੀ।

ਪੁਲਿਸ ਦਾ ਕਹਿਣਾ ਹੈ ਕਿ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਹੱਤਿਆ ਹੈ ਜਾਂ ਆਤਮਹੱਤਿਆ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਸੋਸ਼ਲ ਮੀਡੀਆ 'ਤੇ ਬਹਿਸ

ਪਾਕਿਸਤਾਨੀ ਪੱਤਰਕਾਰ ਕਪਿਲ ਦੇਵ ਨੇ ਆਪਣੇ ਟਵਿੱਟਰ ਹੈਂਡਲ ਤੋਂ ਨਿਮਰਿਤਾ ਦੇ ਭਰਾ ਦਾ ਇੱਕ ਵੀਡੀਓ ਸ਼ੇਅਰ ਕੀਤਾ।

ਉਨ੍ਹਾਂ ਨੇ ਲਿਖਿਆ, "ਮੈਡੀਕਲ ਦੀ ਵਿਦਿਆਰਥਣ ਨਿਮਰਿਤਾ ਦੇ ਭਰਾ ਡਾ. ਵਿਸ਼ਾਲ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਭੈਣ ਦੀ ਹਤਿਆ ਹੋਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਿਮਰਿਤਾ ਦਾ ਸ਼ੋਸ਼ਣ/ਬਲੈਕਮੇਲ ਕੀਤਾ ਗਿਆ।"

ਇਹ ਵੀ ਪੜ੍ਹੋ:-

ਅੰਜਲੀ ਅੰਸਾਰੀ ਨੇ ਲਿਖਿਆ, "ਇੱਕ ਹੋਰ ਦਿਨ ਅਤੇ ਇੱਕ ਹੋਰ ਬੁਰੀ ਘਟਨਾ। ਮੈਡੀਕਲ ਕਾਲਜ ਦੀ ਸਿਕਓਰਿਟੀ ਕਿੱਥੇ ਸੀ ਜਦੋਂ ਇਹ ਹੱਤਿਆ ਹੋਈ। ਹੁਣ ਤੱਕ ਬਿਲਾਵਲ ਅਤੇ ਕੰਪਨੀ ਵੱਲੋਂ ਕੋਈ ਬਿਆਨ ਕਿਉਂ ਨਹੀਂ ਆਇਆ?"

ਬੁਸ਼ਰਾ ਬਿਆ ਨੇ ਲਿਖਿਆ, "ਸਿੰਧ ਦੇ ਇਲਾਕਿਆਂ ਵਿੱਚ ਇਹ ਸਭ ਕੀ ਹੋ ਰਿਹਾ ਹੈ। ਇਮਰਾਨ ਖ਼ਾਨ ਇਸ ਕੁੜੀ ਨੂੰ ਇਨਸਾਫ ਦਿਵਾਉਣ। "

ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਹੋਸਟਲ ਦੀਆਂ ਕੁੜੀਆਂ ਨੇ ਨਿਮਰਤਾ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਹੋਸਟਲ ਦੇ ਗਾਰਡ ਨੇ ਦਰਵਾਜ਼ਾ ਤੋੜਿਆ ਅਤੇ ਅੰਦਰ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)