ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਹਮਲੇ ’ਚ ਹਸਪਤਾਲ ਨੂੰ ਨੁਕਸਾਨ, ਕਈ ਮੌਤਾਂ

ਅਫ਼ਗਾਨਿਸਿਤਾਨ Image copyright Reuters

ਦੱਖਣੀ ਅਫ਼ਗਾਨਿਸਤਾਨ ਦੇ ਇੱਕ ਹਸਪਤਾਲ ਦੇ ਬਾਹਰ ਤਾਲਿਬਾਨ ਅੱਤਵਾਦੀਆਂ ਵੱਲੋਂ ਧਮਾਕਾਖੇਜ਼ ਸਮੱਗਰੀ ਨਾਲ ਭਰੇ ਟਰੱਕ ਨੂੰ ਧਮਾਕੇ ਨਾਲ ਉਡਾਉਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕਲਾਤ ਸ਼ਹਿਰ ਵਿੱਚ ਹੋਏ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਡਾਕਟਰ ਅਤੇ ਮਰੀਜ਼ ਸਨ।

ਤਾਲਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਸਰਕਾਰੀ ਇੰਟੈਲੀਜੈਂਸ ਦਫ਼ਤਰ ਸੀ ਜੋ ਕਿ ਹਸਪਤਾਲ ਦੇ ਬਿਲਕੁਲ ਨਾਲ ਹੈ।

ਸ਼ਾਂਤੀ ਵਾਰਤਾ ਵਿਚਾਲੇ ਤੇ ਕੌਮੀ ਚੋਣਾਂ ਦੇ ਮੱਦੇਨਜ਼ਰ ਗਰੁੱਪ ਵੱਲੋਂ ਤਕਰੀਬਨ ਰੋਜ਼ਾਨਾ ਹਮਲੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ:

Image copyright Reuters

ਮੰਗਲਵਾਰ ਨੂੰ ਤਾਲਿਬਾਨ ਨੇ ਇੱਕ ਚੋਣ ਰੈਲੀ ਨੂੰ ਨਿਸ਼ਾਨਾ ਬਣਾਇਆ ਜਿੱਥੇ ਰਾਸ਼ਟਰਪਤੀ ਅਸ਼ਰਫ਼ ਘਾਨੀ ਨੇ ਸੰਬੋਧਨ ਕਰਨਾ ਸੀ। ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਬੁਲ ਵਿੱਚ 6 ਸਤੰਬਰ ਨੂੰ ਇੱਕ ਤਾਲਿਬਾਨੀ ਹਮਲੇ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਅਮਰੀਕੀ ਜਵਾਨ ਅਤੇ 11 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦਾ ਮਕਸਦ ਸ਼ਾਂਤੀ ਵਾਰਤਾ ’ਚੋਂ ਹੱਥ ਪਿੱਛੇ ਖਿੱਚਣਾ ਸੀ ਜਿਸ ਦਾ ਉਦੇਸ਼ 18 ਸਾਲਾਂ ਦੇ ਟਕਰਾਅ ਨੂੰ ਖ਼ਤਮ ਕਰਨਾ ਸੀ।

ਵੀਰਵਾਰ ਸਵੇਰੇ ਜ਼ਾਬੁਲ ਵਿੱਚ ਹੋਏ ਹਮਲੇ ਵਿੱਚ ਕਿੰਨੇ ਲੋਕ ਮਾਰੇ ਗਏ ਇਸ ਬਾਰੇ ਹਾਲੇ ਸਪਸ਼ਟੀਕਰਨ ਨਹੀਂ ਮਿਲ ਸਕਿਆ ਹੈ। ਬਚਾਅ ਕਾਰਜ ਟੀਮਾਂ ਮਲਬੇ ਹੇਠ ਦੱਬੀਆਂ ਲਾਸ਼ਾਂ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਪ੍ਰਤੱਖਦਰਸ਼ੀਆਂ ਮੁਤਾਬਕ ਮਲਬੇ ਹੇਠ ਔਰਤਾਂ ਤੇ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ:

'ਭਿਆਨਕ ਹਮਲਾ'

ਖ਼ਬਰ ਏਜੰਸੀ ਏਐਫ਼ਪੀ ਨਾਲ ਗੱਲਬਾਤ ਦੌਰਾਨ ਆਤਿਫ਼ ਬਲੋਚ ਨੇ ਕਿਹਾ, "ਇਹ ਬਹੁਤ ਭਿਆਨਕ ਸੀ।"

ਰੱਖਿਆ ਮੰਤਰਾਲੇ ਦੇ ਇੱਕ ਸੀਨੀਅਰ ਅਫ਼ਸਰ ਨੇ ਰਾਇਟਰਜ਼ ਨੂੰ ਦੱਸਿਆ ਕਿ 'ਇੱਕ ਛੋਟੇ ਟਰੱਕ' ਵਿੱਚ ਵੱਡਾ 'ਬੰਬ' ਲਿਆਂਦਾ ਗਿਆ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅਫ਼ਗਾਨ ਯੁੱਧ 'ਚ ਇੱਕ ਮਹੀਨੇ ਵਿੱਚ ਹੋਈਆਂ ਮੌਤਾਂ ਦਾ ਵਰਨਣ

ਬੀਬੀਸੀ ਦੀ ਇੱਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਅਗਸਤ ਮਹੀਨੇ ਵਿੱਚ ਅਫ਼ਗਾਨਿਸਤਾਨ ਵਿੱਚ ਤਕਰੀਬਨ 473 ਨਾਗਰਿਕ ਮਾਰੇ ਗਏ।

ਹਾਲਾਂਕਿ ਤਾਲਿਬਾਨ ਨੇ ਕਿਸੇ ਵੀ ਨਾਗਰਿਕ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਹਫ਼ਤੇ ਬੀਬੀਸੀ ਦੇ ਮੁੱਖ ਕੌਮਾਂਤਰੀ ਪੱਤਰਕਾਰ ਲਾਈਸ ਡੌਸੈਟ ਨੂੰ ਇੱਕ ਇੰਟਰਵਿਊ ਵਿੱਚ ਤਾਲਿਬਾਨ ਦੇ ਮੁੱਖ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਨੇ ਵਿਦੇਸ਼ੀ ਲੜਾਕਿਆਂ ਨੂੰ ਆਮ ਨਾਗਰਿਕਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)