Modi ਤੇ ਡੌਨਲਡ ਟਰੰਪ ਨੇ #Howdy Modi ਪ੍ਰੋਗਰਾਮ 'ਚ ਕੀ-ਕੀ ਕਿਹਾ

ਮੋਦੀ Image copyright Getty Images

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਹਿਊਸਟਨ 'ਚ ''ਹਾਊਡੀ ਮੋਦੀ'' ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੀ ਮੌਜੂਦ ਰਹੇ।

ਹਿਊਸਟਨ ਦੇ ਐਨਆਰਜੀ ਸਟੇਡੀਅਮ ਵਿੱਚ ਮੋਦੀ ਦੇ ਸਵਾਗਤ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ, ਇੱਥੇ ਮੋਦੀ ਭਾਰਤੀ-ਅਮੀਰੀਕੀ ਭਾਈਚਾਰੇ ਦੇ ਵਿਚਾਲੇ ਪਹੁੰਚੇ ।

ਸਟੇਡੀਅਮ ਵਿੱਚ ਢੋਲ ਨਗਾਰਿਆਂ ਨਾਲ ਲੋਕ ਪ੍ਰਧਾਨ ਮੰਤਰੀ ਮੋਦੀ ਦਾ ਇੰਤਜ਼ਾਰ ਕਰ ਰਹੇ ਸਨ।

ਇਸ ਪ੍ਰੋਗਰਾਮ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੀ ਸ਼ਾਮਲ ਹੋਣ ਲਈ ਐਨਆਰਜੀ ਸਟੇਡੀਅਮ ਪਹੁੰਚੇ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਾਰੇ ਕਿਹਾ, ''ਮੈਂ ਕੈਂਡੀਡੇਟ ਟਰੰਪ ਲਈ ਕਹਾਂਗਾ-ਅਬਕੀ ਬਾਰ ਟਰੰਪ ਸਰਕਾਰ।''

ਅਮਰੀਕਾ ਵਿੱਚ ਸਾਲ 2020 ਵਿੱਚ ਰਾਸ਼ਟਰਪਚੀ ਚੋਣਾਂ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਮੋਦੀ ਦੇ ਅਮਰੀਕਾ ਦੌਰੇ ਤੋਂ ਭਾਰਤ ਨੂੰ ਕੀ ਹੋਵੇਗਾ ਹਾਸਲ

Image copyright Ani

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਸ਼ਣ ਦੇ ਅੰਸ਼

 • ਪੀਐੱਮ ਮੋਦੀ ਬੁਲਾਉਣਗੇ ਤਾਂ ਮੈਂ ਭਾਰਤ ਆਵਾਂਗਾ।
 • ਕੱਟੜਪੰਥੀ ਇਸਲਾਮ ਤੋਂ ਲੜਨ ਲਈ ਅਸੀਂ ਇੱਕਜੁੱਟ ਹੋ ਕੇ ਲੜਾਂਗੇ।
 • ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਵਿੱਚ ਵੜਨ ਨਹੀਂ ਦਿਆਂਗੇ।
 • ਭਾਰਤੀ-ਅਮਰੀਕੀ ਲੋਕ ਅਮਰੀਕਾ ਨੂੰ ਮਹਾਨ ਬਣਾ ਰਹੇ ਹਨ।
 • ਭਾਰਤ ਨਾਲ ਪੁਲਾੜ ਵਿੱਚ ਸਹਿਯੋਗ ਵਧਾਵਾਂਗੇ।
 • ਪ੍ਰਧਾਨ ਮੰਤਰੀ ਮੋਦੀ ਮਹਾਨ ਨੇਤਾ ਅਤੇ ਚੰਗੇ ਦੋਸਤ।
 • ਸੀਮਾ ਸੁਰੱਖਿਆ ਦੋਹਾਂ ਮੁਲਕਾਂ ਲਈ ਬਹੁਤ ਜ਼ਰੂਰੀ।
 • ਸਾਡੇ ਦੋਹਾਂ ਮੁਲਕਾਂ ਦੇ ਸੰਵਿਧਾਨ ਤਿੰਨ ਸ਼ਬਦਾ ਤੋਂ ਸ਼ੁਰੂ ਹੁੰਦੇ ਹਨ-ਵੀ ਦ ਪੀਪਲ. ਇਹ ਦੱਸਦਾ ਹੈ ਕਿ ਕਿਵੇਂ ਭਾਰਤ ਅਤੇ ਅਮਰੀਕਾ ਇੱਕੋ ਵਰਗੇ ਹਨ।
Image copyright dd/twitter

ਇਹ ਤੀਜੀ ਵਾਰ ਹੈ ਕਿ ਪੀਐੱਮ ਮੋਦੀ ਅਮਰੀਕਾ ਵਿੱਚ ਭਾਰਤੀ ਪਰਵਾਸੀਆਂ ਨੂੰ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ ਸਾਲ 2014 ਵਿੱਚ ਮੈਡੀਸਨ ਸਕੁਏਰ ਅਤੇ ਸਾਲ 2015 ਵਿੱਚ ਸੈਨ ਜੋਸ ਵਿੱਚ ਉਨ੍ਹਾ ਨੇ ਭਾਰਤੀ ਪਰਵਾਸੀਆਂ ਨੂੰ ਸੰਬੋਧਿਤ ਕੀਤਾ ਸੀ।

ਪੀਐੱਮ ਮੋਦੀ ਦੇ ਭਾਸ਼ਣ ਦੇ ਅੰਸ਼

 • ਧਾਰਾ 370 ਨੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਲੋਕਾਂ ਨੂੰ ਵਿਕਾਸ ਤੇ ਸਮਾਨ ਅਧਿਕਾਰਾਂ ਤੋਂ ਵਾਂਝੇ ਰੱਖਿਆ ਸੀ। ਇਸਦਾ ਫਾਇਦਾ ਅੱਤਵਾਦ ਤੇ ਵੱਖਵਾਦ ਵਧਾਉਣ ਵਾਲੀਆਂ ਤਾਕਤਾਂ ਚੁੱਕ ਰਹੀਆਂ ਸਨ।
 • ਕਸ਼ਮੀਰ ਵਿੱਚ ਔਰਤਾਂ, ਦਲਿਤਾਂ ਤੇ ਪੱਛੜਿਆਂ ਨਾਲ ਵਖਰੇਵਾਂ ਖ਼ਤਮ ਹੋਇਆ। ਹਿੰਦੁਸਤਾਨ ਦੇ ਸਾਰੇ ਸਾਂਸਦਾਂ ਲਈ ਖੜ੍ਹ ਕੇ ਤਾਲੀਆਂ ਮਾਰੋ।
 • ਭਾਰਤ ਜੋ ਕਰ ਰਿਹਾ ਹੈ ਉਸ ਨਾਲ ਕੁਝ ਲੋਕਾਂ ਨੂੰ ਦਿੱਕਤ ਹੁੰਦੀ ਹੈ। ਜਿਨ੍ਹਾਂ ਤੋਂ ਆਪਣਾ ਦੇਸ ਨਹੀਂ ਸਾਂਭਿਆ ਜਾਂਦਾ ਉਨ੍ਹਾਂ ਨੂੰ ਧਾਰਾ 370 ਤੋਂ ਪਰੇਸ਼ਾਨੀ ਹੈ। ਇਹ ਉਹੀ ਲੋਕ ਹਨ ਜੋ ਅੱਤਵਾਦ ਨੂੰ ਪਾਲਦੇ ਪੋਸਦੇ ਹਨ। 9/11 ਅਤੇ 26/11 ਦੇ ਸਾਜਿਸ਼ਕਰਤਾ ਕਿੱਥੇ ਹਨ। ਅੱਤਵਾਦ ਖਿਲਾਫ਼ ਆਖਰੀ ਲੜਾਈ ਲੜਨ ਦਾ ਸਮਾਂ।
 • ਭਾਰਤ ਵਿੱਚ ਸਸਤਾ ਡਾਟਾ ਡਿਜੀਟਲ ਇੰਡੀਆ ਦਾ ਪਛਾਣ ਬਣਿਆ। ਸਸਤੇ ਡਾਟਾ ਨੇ ਭਾਰਤ ਵਿੱਚ ਪ੍ਰਸ਼ਾਸਨ ਦੀ ਭੂਮਿਕਾ ਨੂੰ ਬਦਲਿਆ ਹੈ। Data is the new gold.
Image copyright Ani
 • ਈਜ਼ ਆਫ ਬਿਜ਼ਨੈੱਸ ਦੇ ਬਰਾਬਰ ਈਜ਼ ਆਫ਼ ਲੀਵਿੰਗ ਦਾ ਵੀ ਮਹੱਤਵ। ਭਾਰਤ ਦੇ ਲੋਕ ਵੱਡੇ ਸੁਪਨੇ ਦੇਖ ਸਕਦੇ ਹਨ। ਭਾਰਤ ਵਿੱਚ 24 ਘੰਟਿਆਂ ਅੰਦਰ ਨਵੀਂ ਕੰਪਨੀ ਰਜਿਸਟਰ ਹੋ ਜਾਂਦੀ ਹੈ।
 • ਉਹ ਜੋ ਮੁਸ਼ਕਿਲਾਂ ਦਾ ਅੰਬਾਰ ਹੈ, ਉਹੀ ਤਾਂ ਮੇਰੇ ਹੌਸਲਿਆਂ ਦੀ ਮਿਨਾਰ ਹੈ।
 • ਭਾਰਤ ਚੁਣੌਤੀਆਂ ਨੂੰ ਟਾਲ ਨਹੀਂ ਸਗੋਂ ਟਕਰਾ ਰਿਹਾ ਹੈ। ਭਾਰਤ ਨੇ ਪੰਜ ਟ੍ਰਿਲੀਅਨ ਅਰਥਚਾਰੇ ਲਈ ਕਮਰ ਕਸੀ ਹੈ। 1.3 ਟ੍ਰਿਲੀਅਨ ਡਾਲਰ ਬੁਨਿਆਦੀ ਢਾਂਚੇ 'ਤੇ ਖਰਚ ਕਰਾਂਗੇ।
 • ਤੁਸੀਂ ਭਾਰਤ ਤੋਂ ਦੂਰ ਹੋ ਪਰ ਭਾਰਤ ਸਰਕਾਰ ਤੁਹਾਡੇ ਤੋਂ ਦੂਰ ਨਹੀਂ।
 • ਰਾਸ਼ਟਰਪਤੀ ਟਰੰਪ ਪਰਿਵਾਰ ਸਮੇਤ ਭਾਰਤ ਆਉਣ 'ਤੇ ਸਾਨੂੰ ਸਵਾਗਤ ਕਰਨ ਦਾ ਮੌਕਾ ਦੇਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)