ਬ੍ਰੈਗਜ਼ਿਟ: 'ਨਵੇਂ ਸਮਝੌਤੇ ਨਾਲ ਸਰਕਾਰ ਨੂੰ ਮਜ਼ਦੂਰਾਂ, ਵਾਤਾਵਰਨ ਨੂੰ ਢਾਹ ਲਾਉਣ ਦਾ ਲਾਈਸੈਂਸ ਮਿਲ ਜਾਵੇਗਾ'

ਜੌਨਸਨ ਬੋਰਿਸ Image copyright AFP/GETTY IMAGES

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਕਹਿਣਾ ਹੈ ਕਿ "ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ" ਕਿ ਡੀਯੂਪੀ ਦੇ ਵਿਰੋਧ ਦੇ ਬਾਵਜੂਦ ਸੰਸਦ ਮੈਂਬਰ ਬ੍ਰੈਗਜ਼ਿਟ ਸਮਝੌਤੇ 'ਤੇ ਹਾਮੀ ਭਰਨਗੇ।

ਪ੍ਰਧਾਨ ਮੰਤਰੀ ਨੇ ਇਸ ਦੌਰਾਨ ਜਿੱਤ ਦਾ ਦਾਅਵਾ ਵੀ ਕੀਤਾ ਅਤੇ ਕਿਹਾ, "ਲੋਕਤੰਤਰ ਵਜੋਂ ਇਹ ਸਾਡੇ ਕੋਲ ਮੌਕਾ ਹੈ ਅਤੇ 31 ਅਕਤੂਬਰ ਨੂੰ ਇਸ ਦੇ ਸਾਰਥਕ ਸਿੱਟੇ ਆਉਣਗੇ।"

ਹਾਲਾਂਕਿ, ਡੀਯੂਪੀ ਯੂਰਪੀ ਯੂਨੀਅਨ ਲਈ ਨੌਰਦਨ ਆਇਰਲੈਂਡ 'ਚ ਪ੍ਰਵੇਸ਼ ਨੂੰ ਲੈ ਕੇ ਸੀਮਾ ਜਾਂਚ ਦੇ ਕਈ ਬਿੰਦੂਆਂ 'ਤੇ ਕੀਤੀਆਂ ਗਈਆਂ ਰਿਆਇਤਾਂ ਦੇ ਖ਼ਿਲਾਫ਼ ਹੈ।

ਪਾਰਟੀ ਦੇ ਡਿਪਟੀ ਆਗੂ ਨਿਗੇਲ ਡੋਡਸ ਨੇ ਪ੍ਰਧਾਨ ਮੰਤਰੀ 'ਤੇ "ਕਿਸੇ ਵੀ ਕੀਮਤ 'ਤੇ ਸਮਝੌਤਾ ਹਾਸਿਲ ਕਰਨ ਲਈ ਬੇਹੱਦ ਉਤਸ਼ਾਹਿਤ" ਹੋਣ ਦੇ ਇਲਜ਼ਾਮ ਵੀ ਲਗਾਏ ਹਨ।

ਇਹ ਵੀ ਪੜ੍ਹੋ-

ਪ੍ਰਧਾਨ ਮੰਤਰੀ ਬੋਰਿਸ ਨੂੰ ਸਮਝੌਤੇ ਲਈ ਬ੍ਰੈਗਜ਼ਿਟੀਅਰਸ ਦੇ ਨਾਲ-ਨਾਲ 23 ਸਾਬਕਾ ਟੋਰੀ ਸੰਸਦ ਮੈਂਬਰਾਂ ਦਾ ਸਮਰਥਨ ਵੀ ਹਾਸਿਲ ਕਰਨਾ ਹੈ, ਜੋ ਹੁਣ ਆਜ਼ਾਦ ਮੈਂਬਰਾਂ ਵਜੋਂ ਬੈਠਦੇ ਹਨ।

ਇਨ੍ਹਾਂ ਵਿੱਚ ਉਹ 21 ਮੈਂਬਰ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਵਿਰੋਧ ਕਰਨ 'ਤੇ ਪਿਛਲੇ ਮਹੀਨੇ ਟੋਰੀ ਸੰਸਦੀ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ।

ਬੋਰਿਸ ਨੂੰ ਇਸ ਨਵੇਂ ਸਮਝੌਤੇ ਵਿੱਚ ਮਜ਼ਦੂਰਾਂ ਤੇ ਵਾਤਾਵਰਨ ਸੁਰੱਖਿਆ ਬਾਰੇ ਚਿੰਤਤ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਵੀ ਰਾਜ਼ੀ ਕਰਨਾ ਹੋਵੇਗਾ।

Image copyright Getty Images

ਸ਼ੈਡੋ ਬ੍ਰੈਗਜ਼ਿਟ ਸਕੱਤਰ ਸਰ ਕੀਰ ਸਟਾਮਰ ਨੇ ਕਿਹਾ ਹੈ ਕਿ ਲੇਬਰ ਪਾਰਟੀ ਇਹ ਤਰਕ ਬਣਾ ਕੇ ਇਸ ਦਾ ਵਿਰੋਧ ਕਰ ਸਕਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਨਾਲ ਬਰਤਾਨੀਆ ਯੂਰਪੀ ਯੂਨੀਅਨ ਦੇ ਨੇਮਾਂ ਤੋਂ ਦੂਰ ਹੋ ਸਕਦਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਨਵੇਂ ਸਮਝੌਤੇ ਨੇ "ਇੱਕ ਦਹਾਕੇ ਲਈ ਕੰਟੋਰਲ ਨੂੰ ਹਟਾਉਣ ਦਾ ਰਾਹ ਪੱਧਰਾ ਕੀਤਾ ਹੈ" ਅਤੇ ਤਰਕ ਦਿੱਤਾ ਹੈ ਕਿ ਇਸ ਨਾਲ ਸਰਕਾਰ ਨੂੰ ਮਜ਼ਦੂਰਾਂ, ਵਾਤਾਵਰਨ ਅਤੇ ਉਪਭੋਗਤਾ ਸੁਰੱਖਿਆ ਨੂੰ "ਢਾਹ ਲਾਉਣ ਦਾ ਲਾਈਸੈਂਸ" ਮਿਲ ਜਾਵੇਗਾ।

ਬ੍ਰੈਗਜ਼ਿਟ ਕੀ ਹੈ?

ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਨੂੰ 29 ਮਾਰਚ 2019 ਨੂੰ ਛੱਡਣਾ ਸੀ, ਕਿਉਂਕਿ 2016 'ਚ ਹੋਈ ਇੱਕ ਰਾਇਸ਼ੁਮਾਰੀ ਵਿੱਚ ਯੂਕੇ ਦੇ ਨਾਗਰਿਕਾਂ ਨੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਨੂੰ ਬ੍ਰੈਗਜ਼ਿਟ (ਬ੍ਰਿਟੇਨ+ਐਕਸਿਟ) ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
52% ਲੋਕਾਂ ਨੇ ਬ੍ਰੈਗਜ਼ਿਟ ਦੀ ਹਮਾਇਤ ਕੀਤੀ ਸੀ ਪਰ ਇਹ ਸਾਫ਼ ਨਹੀਂ ਸੀ ਕਿ ਇਸ ਦਾ ਤਰੀਕਾ ਕੀ ਹੋਵੇਗਾ

ਅਸਲ ਵਿੱਚ ਬ੍ਰਿਟੇਨ ਵਿੱਚ ਯੂਰਪੀ ਯੂਨੀਅਨ ਤੋਂ ਵੱਖ ਹੋਣ ਲਈ ਰਾਇਸ਼ੁਮਾਰੀ ਦੇ 3 ਸਾਲਾਂ ਬਾਅਦ ਵੀ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਇਸ ਨਤੀਜੇ ਦਾ ਕੀ ਕਰੀਏ।

ਕੀ ਹੈ ਨਵਾਂ ਸਮਝੌਤਾ

ਇਹ ਨਵੇਂ ਸਮਝੌਤੇ ਵਿੱਚ ਕਾਫੀ ਕੁਝ ਪਿਛਲੇ ਸਾਲ ਟੈਰੀਜ਼ਾ ਮੇਅ ਵੱਲੋਂ ਲਿਆਂਦੇ ਗਏ ਸਮਝੌਤੇ ਨਾਲ ਰਲਦਾ-ਮਿਲਦਾ ਹੈ। ਪਰ ਇਸ ਵਿੱਚੋਂ ਵਿਵਾਦਿਤ ਤਜਵੀਜ਼ਸ਼ੁਦਾ ਸਰਹੱਦ ਬਿੰਦੂ ਇਸ ਵਿੱਚੋਂ ਬਾਹਰ ਹੈ।

ਇਹ ਵਿਵਾਦ ਰਿਪਬਲਿਕ ਆਫ ਆਇਰਲੈਂਡ ਅਤੇ ਉੱਤਰੀ ਆਇਰਲੈਂਡ (ਜੋ ਕਿ ਬਰਤਾਨੀਆ ਦਾ ਹਿੱਸਾ ਹੈ) ਦਰਮਿਆਨ ਪੈਂਦੇ ਇਲਾਕਿਆਂ ਬਾਰੇ ਹੈ। ਆਲੋਚਕਾਂ ਦਾ ਮੰਨਣਾ ਹੈ ਕਿ ਯੂਰਪੀ ਯੂਨੀਅਨ ਦੀਆਂ ਸਰਹੱਦੀਆਂ ਫੀਸਾਂ ਅਣਮਿੱਥੇ ਸਮੇਂ ਲਈ ਬਰਤਾਨੀਆ ਨੂੰ ਬੰਨ੍ਹ ਕੇ ਰੱਖ ਸਕਦੀਆਂ ਹਨ।

Image copyright Getty Images

ਨੌਰਦਨ ਆਇਰਲੈਂਡ ਹੁਣ ਵੀ ਬਰਤਾਨੀਆ ਦੀ ਕਸਟਮ ਯੂਨੀਅਨ ਵਿੱਚ ਰਹੇਗਾ ਪਰ ਆਇਰਲੈਂਡ ਅਤੇ ਯੂਰਪੀ ਯੂਨੀਅਨ ਜਾਣ ਵਾਲੇ ਸਾਮਾਨ 'ਤੇ ਕਸਟਮ ਜਾਂਚ ਰਹੇਗੀ।

ਕੀ ਬੋਰਿਸ ਜੌਨਸਨ ਨੂੰ ਮਿਲਣਗੀਆਂ ਵੋਟਾਂ?

ਹਾਊਸ ਆਫ ਕਾਮਨ ਵਿੱਚ ਜਿੱਤਣ ਲਈ 320 ਵੋਟਾਂ ਦੀ ਲੋੜ ਹੈ। ਜੇਕਰ ਸਾਰੇ ਬੈਠਦੇ ਹਨ ਤਾਂ ਸਿਨ ਫੀਨ ਸੰਸਦ ਮੈਂਬਰ ਨਹੀਂ ਬੈਠਦੇ ਅਤੇ ਸਪੀਕਰ ਤੇ 3 ਡਿਪਟੀ ਵੋਟ ਨਹੀਂ ਕਰਦੇ।

ਮੌਜੂਦਾ ਦੌਰ 'ਚ 287 ਵੋਟਾਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਦੀਆਂ ਹਨ। ਪ੍ਰਧਾਨ ਮੰਤਰੀ ਨੂੰ ਇਨ੍ਹਾਂ ਵਿੱਚੋਂ ਉੱਠਣ ਵਾਲੀਆਂ ਵਿਦ੍ਰੋਹੀ ਸੁਰਾਂ ਤੋਂ ਬਚਣਾ ਹੋਵੇਗਾ।

ਜੇਕਰ ਡੀਯੂਪੀ ਸਮਰਥਨ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ 23 ਸਾਬਕਾ ਕੰਜ਼ਰਵੇਟਿਵ ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ, ਜੋ ਮੌਜੂਦਾ ਸਮੇਂ ਵਿੱਚ ਆਜ਼ਾਦ ਹਨ।

ਹੋ ਸਕਦਾ ਹੈ ਕਿ ਵਧੇਰੇ ਲੋਕ ਇਸ ਸਮਝੌਤੇ ਦਾ ਸਮਰਥਨ ਕਰਨ ਪਰ ਸਾਰੇ ਨਹੀਂ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)