ਅਫ਼ਗਾਨ ਮਸਜਿਦ ’ਚ ਧਮਾਕਾ, 60 ਤੋਂ ਵੱਧ ਮੌਤਾਂ

ਅਫਗਾਨਿਸਤਾਨ ਵਿੱਚ ਇਸ ਸਾਲ ਜੁਲਾਈ ਮਹੀਨੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ Image copyright EPA
ਫੋਟੋ ਕੈਪਸ਼ਨ ਅਫਗਾਨਿਸਤਾਨ ਵਿੱਚ ਇਸ ਸਾਲ ਜੁਲਾਈ ਮਹੀਨੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ

ਅਫ਼ਗਾਨਿਸਤਾਨ ਵਿੱਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 62 ਲੋਕਾਂ ਦੀ ਮੌਤ ਦੀ ਖ਼ਬਰ ਹੈ।

ਅਧਿਕਾਰੀਆਂ ਅਨੁਸਾਰ ਪੂਰਬੀ ਨਾਨਗਹਿਰ ਸੂਬੇ ਦੀ ਇੱਕ ਮਸਜਿਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਧਮਾਕਾ ਹੋ ਗਿਆ।

ਧਮਾਕੇ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਤੋਂ ਬਾਅਦ ਮਸਜਿਦ ਦੀ ਛੱਤ ਢਹਿ ਗਈ।

ਇਸ ਇਲਾਕੇ ਵਿੱਚ ਇਸਲਾਮਿਕ ਸਟੇਟ ਅਤੇ ਤਾਲਿਬਾਨ ਦੋਵੇਂ ਐਕਟਿਵ ਹਨ ਪਰ ਹੁਣ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।

ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਛੱਤ ਡਿੱਗਣ ਤੋਂ ਪਹਿਲਾਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਸੀ। ਕਬਾਇਲੀ ਆਗੂ ਮਲਿਕ ਮੁਹੰਮਦੀ ਗੁਲ ਸ਼ਿਨਵਾਰੀ ਨੇ ਰੌਇਟਰਜ਼ ਖ਼ਬਰ ਏਜੰਸੀ ਨੂੰ ਦੱਸਿਆ, "ਇਹ ਇੱਕ ਦਿਲ ਤੋੜਨ ਵਾਲੀ ਘਟਨਾ ਹੈ ਜੋ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰੀ ਹੈ।"

Image copyright Reuters

ਇਹ ਧਮਾਕਾ ਯੂਐੱਨ ਵੱਲੋਂ ਜਾਰੀ ਉਸ ਬਿਆਨ ਦੇ ਫੌਰਨ ਬਾਅਦ ਹੋਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਅਫ਼ਗਾਨਿਸਤਾਨ ਵਿੱਚ ਆਮ ਲੋਕਾਂ ਦੀ ਮੌਤ ਗਿਣਤੀ ਇਸ ਸਾਲ ਗਰਮੀਆਂ ਵਿੱਚ ਕਾਫੀ ਵਧ ਗਈ ਹੈ।

ਸੰਯੁਕਤ ਰਾਸ਼ਟਰ ਅਨੁਸਾਰ ਜੁਲਾਈ ਤੋਂ ਸਤੰਬਰ ਵਿਚਾਲੇ ਘੱਟੋ-ਘੱਟ 1147 ਨਾਗਰਿਕਾਂ ਦੀ ਮੌਤ ਹੋਈ ਹੈ। ਜੁਲਾਈ ਮਹੀਨਾ 2019 ਦਾ ਸਭ ਤੋਂ ਖੂਨੀ ਮਹੀਨਾ ਸਾਬਿਤ ਹੋਇਆ ਹੈ।

ਬੀਬੀਸੀ ਨੇ ਵੀ ਅਗਸਤ ਵਿੱਚ ਦੇਸ ਵਿੱਚ ਹੋਣ ਵਾਲੀ ਹਿੰਸਾ ਨਾਲ ਪ੍ਰਭਾਵਿਤ ਲੋਕਾਂ 'ਤੇ ਸਰਵੇ ਕੀਤਾ ਜਿਸ ਦੇ ਅਨੁਸਾਰ ਹਿੰਸਾ ਵਿੱਚ ਮਰਨ ਵਾਲਾ ਹਰ ਪੰਜਵਾ ਵਿਅਕਤੀ ਆਮ ਨਾਗਰਿਕ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)