ਤਨ ਢੇਸੀ ਦੀ ਲੇਬਰ ਪਾਰਟੀ ਦਾ ਯੂਕੇ 'ਚ ਕੁਝ ਹਿੰਦੂ ਸੰਗਠਨ ਕਿਉਂ ਕਰ ਰਹੇ ਵਿਰੋਧ

ਲੰਡਨ Image copyright Getty Images

ਲੇਬਰ ਪਾਰਟੀ ਉਸ ਵਿਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿੱਚ ਬ੍ਰਿਟਿਸ਼ ਹਿੰਦੂ ਆਮ ਚੋਣਾਂ ਵਿਚ ਉਨ੍ਹਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰ ਰਹੇ ਹਨ।

ਹਿੰਦੂ ਭਾਈਚਾਰੇ 'ਚ ਲੇਬਰ ਪਾਰਟੀ ਦੀ ਸਾਲਾਨਾ ਕਾਨਫ਼ਰੰਸ ਦੌਰਾਨ ਕਸ਼ਮੀਰ ਵਿੱਚ ਭਾਰਤ ਦੀਆਂ ਕਾਰਵਾਈਆਂ ਦੀ ਆਲੋਚਨਾ ਕਰਨ ਵਾਲਾ ਮਤਾ ਪਾਸ ਕਰਨ 'ਤੇ ਗੁੱਸਾ ਪਾਇਆ ਜਾ ਰਿਹਾ ਹੈ।

ਇਸ ਦਾ ਨਤੀਜਾ ਲੇਬਰ ਪਾਰਟੀ "ਭਾਰਤ ਵਿਰੋਧੀ"ਅਤੇ "ਹਿੰਦੂ ਵਿਰੋਧੀ" ਪ੍ਰਚਾਰਨ ਵਿਚ ਨਿਕਲਿਆ ਹੈ।

ਹਿੰਦੂਆਂ ਦੇ ਪ੍ਰਮੁੱਖ ਚੈਰਿਟੀ ਸੰਗਠਨ ਦੀ ਕੀਤੀ ਗਈ ਆਲੋਚਨਾ ਤੋਂ ਬਾਅਦ ਲੇਬਰ ਪਾਰਟੀ ਨੇ ਖੁਦ ਨੂੰ ਇਸ ਮਤੇ ਤੋਂ ਦੂਰ ਕਰ ਲਿਆ ਹੈ।

ਦਹਾਕਿਆਂ ਤੋਂ, ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਹਿਸ ਦਾ ਵਿਸ਼ਾ ਰਿਹਾ ਹੈ - ਦੋਵੇਂ ਮੰਨਦੇ ਹਨ ਕਿ ਇਹ ਉਨ੍ਹਾਂ ਦੇ ਦੇਸ਼ ਦਾ ਹਿੱਸਾ ਹੋਣਾ ਚਾਹੀਦਾ ਹੈ।

Image copyright Getty Images

5 ਅਗਸਤ ਨੂੰ ਭਾਰਤ ਨੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈ ਲਿਆ।

ਕਸ਼ਮੀਰ ਮਸਲੇ ਤੋਂ ਬਾਅਦ, ਲੇਬਰ ਪਾਰਟੀ ਦੇ ਮੈਂਬਰਾਂ ਨੇ ਸਤੰਬਰ ਵਿੱਚ ਪਾਰਟੀ ਦੀ ਸਾਲਾਨਾ ਕਾਨਫਰੰਸ ਵਿੱਚ ਇੱਕ ਮਤਾ ਪਾਸ ਕਰਦਿਆਂ ਕਿਹਾ ਕਿ ਵਿਵਾਦਿਤ ਖ਼ੇਤਰ ਵਿੱਚ ਮਾਨਵਤਾਵਾਦੀ ਸੰਕਟ ਹੈ ਅਤੇ ਕਸ਼ਮੀਰ ਦੇ ਲੋਕਾਂ ਨੂੰ ਸਵੈ-ਨਿਰਣੇ (self determination) ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਸ ਨਾਲ ਭਾਰਤੀਆਂ ਦਾ ਗੁੱਸਾ ਬਹੁਤ ਭੜਕਿਆ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਉਹ ਹਿੰਦੂ ਲੋਕ ਸਨ, ਜੋ ਯੂਕੇ ਅਤੇ ਹੋਰ ਬਾਹਰਲੇ ਮੁਲਕਾਂ ਵਿੱਚ ਹਨ।

ਹਿੰਦੂ ਕਾਊਂਸਲ ਯੂਕੇ ਦੇ ਚੇਅਰਮੈਨ ਉਮੇਸ਼ ਚੰਦਰ ਸ਼ਰਮਾ ਨੇ ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ ਵਿੱਚ ਦੱਸਿਆ ਕਿ ਬਹੁਤੇ ਹਿੰਦੂ ਲੇਬਰ ਪਾਰਟੀ ਦੀ ਸਥਿਤੀ ਅਤੇ ਚੈਰਿਟੀ ਬਾਰੇ 'ਬਹੁਤ ਦੁਖੀ ਅਤੇ ਨਾਰਾਜ਼' ਹਨ।ਜਿਸਦਾ ਅਰਥ ਰਾਜਨੀਤਿਕ ਤੌਰ 'ਤੇ ਨਿਰਪੱਖ ਹੋਣਾ ਸੀ, ਉਹ ਇਸ ਦੇ 'ਵਿਰੁੱਧ' ਸੀ।

Image copyright Getty Images

ਸ਼ਰਮਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੂੰ "ਹਿੰਦੂ ਉਦੇਸ਼ਾਂ ਦੀ ਰੱਖਿਆ" ਕਰਨੀ ਪਈ ਅਤੇ ਕੁਝ ਲੋਕ ਜੋ ਲੇਬਰ ਪਾਰਟੀ ਨੂੰ ਆਮ ਤੌਰ 'ਤੇ ਵੋਟ ਦਿੰਦੇ ਹਨ, ਉਹ ਇਸ ਮੁੱਦੇ ਕਾਰਨ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣਗੇ।

ਉਨ੍ਹਾਂ ਟੂਡੇ ਪ੍ਰੋਗਰਾਮ ਵਿੱਚ ਦੱਸਿਆ, ''ਵੋਟਰ ਬਹੁਤ ਸਪੱਸ਼ਟ ਹਨ (ਟੋਰੀ ਨੂੰ ਵੋਟ ਪਾਉਣਗੇ), ਕੋਈ ਕਿੰਤੂ-ਪਰੰਤੂ ਨਹੀਂ ਹੈ, ਤੇ ਉਹ ਖੁੱਲ੍ਹ ਕੇ ਇਸ ਬਾਰੇ ਗੱਲ ਕਰ ਰਹੇ ਹਨ।''

ਟਾਈਮਜ਼ ਆਫ਼ ਇੰਡੀਆ ਦੀ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਦੀ ਹਾਕਮ ਪਾਰਟੀ ਭਾਜਪਾ ਆਪਣੇ ਵਿਦੇਸ਼ਾਂ ਵਿੱਚ ਮੌਜੂਦ ਹਿੰਦੂ ਸਾਥੀਆਂ ਨੂੰ ਇਹ ਹੁੰਗਾਰਾ ਦੇਵੇਗੀ ਕਿ ਉਹ ਮਾਰਜਨਲ ਸੀਟਾਂ 'ਤੇ ਲੇਬਰ ਪਾਰਟੀ ਨੂੰ ਵੋਟ ਨਾ ਪਾਉਣ। ਇਸ ਦਾ ਅਸਰ 12 ਦਸੰਬਰ ਨੂੰ ਬ੍ਰਿਟੇਨ ਦੀਆਂ ਆਮ ਚੋਣਾਂ ਵਿਚ ਪੈ ਸਕਦਾ ਹੈ।

ਟੂਡੇ ਪ੍ਰੋਗਰਾਮ ਵਿੱਚ ਦੇਖਿਆ ਗਿਆ ਕਿ ਹਿੰਦੂਆਂ ਨੂੰ ਵਟਸਐਪ ਸੰਦੇਸ਼ ਭੇਜੇ ਗਏ, ਜਿਸ ਵਿਚ ਉਨ੍ਹਾਂ ਨੂੰ ਕੰਜ਼ਰਵੇਟਵ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ।

ਇੱਕ ਸੰਦੇਸ਼ ਵਿਚ ਲਿਖਿਆ ਹੈ, "ਲੇਬਰ ਪਾਰਟੀ ਨੇ ਕਸ਼ਮੀਰ ਵਿਚ ਧਾਰਾ 370 ਦੇ ਮੁੱਦੇ ਵਿਰੁੱਧ ਪਾਕਿਸਤਾਨ ਦੇ ਪ੍ਰਚਾਰ ਦਾ ਅੰਨ੍ਹੇਵਾਹ ਸਮਰਥਨ ਕੀਤਾ ਹੈ। ਲੇਬਰ ਪਾਰਟੀ ਭਾਰਤ ਦੇ ਵਿਰੁੱਧ ਹੈ - ਕੰਜ਼ਰਵੇਟਿਵ ਪਾਰਟੀ ਨਹੀਂ ਹੈ।"

Image copyright Getty Images

ਇਹ ਸੰਦੇਸ਼ ਹਿੰਦੂ ਸੰਗਠਨਾਂ ਦੇ ਮੈਂਬਰਾਂ ਦੇ ਨਾਲ-ਨਾਲ ਹਿੰਦੂ ਅਤੇ ਭਾਰਤੀ ਵਿਰਾਸਤ ਸੰਸਥਾਵਾਂ ਦੇ ਨਾਲ ਜੁੜੇ ਵਿਅਕਤੀਆਂ ਵੱਲੋਂ ਆਏ ਹਨ।

ਯੂਕੇ ਦੇ ਸਲੋਅ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੇ ਹਾਲ ਹੀ ਵਿੱਚ ਹਿੰਦੂ ਅਤੇ ਸਿੱਖ ਧਰਮ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ "ਸਾਡੇ ਸਾਂਝੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ, ਧਾਰਮਿਕ ਕੱਟੜਪੰਥੀਆਂ ਦੀਆਂ ਚਾਲਾਂ 'ਤੇ ਵਿਸ਼ਵਾਸ ਨਾ ਕਰਨ, ਵਟ੍ਸਐਪ ਉੱਤੇ ਝੂਠ ਫੈਲਾਇਆ ਜਾ ਰਿਹਾ ਹੈ"

ਹੁਣ ਲੇਬਰ ਪਾਰਟੀ ਦੇ ਚੇਅਰਮੈਨ ਇਆਨ ਲਵੇਰੀ ਨੇ ਹਿੰਦੂਆਂ ਨੂੰ ਭਰੋਸਾ ਦਿਵਾਉਣ ਲਈ ਕਦਮ ਚੁੱਕੇ ਹਨ ਕਿ ਪਾਰਟੀ "ਕਸ਼ਮੀਰ ਦੀ ਸਥਿਤੀ ਬਾਰੇ ਮੌਜੂਦ ਸੰਵੇਦਨਸ਼ੀਲਤਾ ਤੋਂ ਪੂਰੀ ਤਰ੍ਹਾਂ ਜਾਣੂ ਹੈ।''

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਅਸੀਂ ਜਾਣਦੇ ਹਾਂ ਕਿ ਐਮਰਜੈਂਸੀ ਮਤੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਨੇ ਭਾਰਤ ਅਤੇ ਭਾਰਤੀ ਭਾਈਚਾਰੇ ਵਿੱਚ ਨਾਰਾਜ਼ਗੀ ਲਿਆਂਦੀ ਹੈ।"

''ਅਸੀਂ ਇਸ ਗੱਲ 'ਤੇ ਅੜੇ ਹਾਂ ਕਿ ਕਸ਼ਮੀਰ ਦੇ ਮੁੱਦੇ 'ਤੇ ਸੱਚੇ ਤੌਰ 'ਤੇ ਰੱਖੇ ਮਤਭੇਦ ਨੂੰ ਯੂਕੇ ਵਿੱਚ ਭਾਈਚਾਰਕ ਸਾਂਝ ਨੂੰ ਵੰਡਣ ਨਾ ਦਿੱਤਾ ਜਾਵੇ।''

ਉਨ੍ਹਾਂ ਕਿਹਾ ਕਿ ਪਾਰਟੀ ਦੀ ਅਧਿਕਾਰਤ ਸਥਿਤੀ ਇਹ ਹੈ ਕਿ "ਕਸ਼ਮੀਰ ਦੇ ਮੁੱਦੇ ਨੂੰ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋ ਕੇ ਹੱਲ ਕਰਨਾ, ਭਾਰਤ ਅਤੇ ਪਾਕਿਸਤਾਨ ਲਈ ਇੱਕ ਦੁਵੱਲੀ ਮਾਮਲਾ ਹੈ ਜੋ ਕਸ਼ਮੀਰੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਾ ਹੈ ਅਤੇ ਉਨ੍ਹਾਂ ਦੇ ਆਪਣੇ ਭਵਿੱਖ ਲਈ ਲਏ ਜਾਣ ਵਾਲੇ ਅਧਿਕਾਰਾਂ ਦਾ ਸਤਿਕਾਰ ਕਰਦਾ ਹੈ।"

Image copyright Getty Images

ਉਨ੍ਹਾਂ ਅੱਗੇ ਕਿਹਾ ਕਿ ਲੇਬਰ ਪਾਰਟੀ "ਕਿਸੇ ਵੀ ਹੋਰ ਦੇਸ਼ ਦੇ ਰਾਜਨੀਤਿਕ ਮਾਮਲਿਆਂ ਵਿੱਚ ਬਾਹਰੀ ਦਖਲਅੰਦਾਜ਼ੀ ਦਾ ਵਿਰੋਧ ਕਰਦੀ ਹੈ" ਅਤੇ "ਕਸ਼ਮੀਰ ਪ੍ਰਤੀ ਕੋਈ ਵੀ ਭਾਰਤ ਵਿਰੋਧੀ ਜਾਂ ਪਾਕਿਸਤਾਨ ਵਿਰੋਧੀ ਸਥਿਤੀ ਨਹੀਂ ਅਪਣਾਏਗੀ।''

ਅਧਿਕਾਰਤ ਅੰਕੜਿਆਂ ਅਨੁਸਾਰ, ਗ੍ਰੇਟ ਬ੍ਰਿਟੇਨ ਵਿੱਚ ਇੱਕ ਮਿਲੀਅਨ ਤੋਂ ਵੱਧ ਹਿੰਦੂ ਹਨ, ਜਦੋਂ ਕਿ 30 ਲੱਖ ਤੋਂ ਵੱਧ ਮੁਸਲਮਾਨ ਹਨ।

ਰਨੀਮੇਡ ਟਰੱਸਟ ਵੱਲੋਂ ਕੀਤੀ ਗਈ ਖੋਜ ਦਰਸਾਉਂਦੀ ਹੈ ਕਿ 2015 ਅਤੇ 2017 ਵਿੱਚ ਲੇਬਰ ਪਾਰਟੀ ਘੱਟ ਗਿਣਤੀ ਵੋਟਰਾਂ ਵਿਚ ਸਭ ਤੋਂ ਮਸ਼ਹੂਰ ਪਾਰਟੀ ਰਹੀ। (ਉਨ੍ਹਾਂ ਵਿਚੋਂ 77% ਨੇ ਲੇਬਰ ਪਾਰਟੀ ਨੂੰ 2017 ਵਿਚ ਵੋਟ ਦਿੱਤੀ)

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਸਲੀ ਘੱਟ ਗਿਣਤੀ ਵੋਟਰ ਲੇਬਰ ਪਾਰਟੀ ਦੇ 5 ਵੋਟਰਾਂ ਵਿਚੋਂ ਇੱਕ ਹਨ ਪਰ 20 ਕੰਜ਼ਰਵੇਟਿਵ ਵੋਟਰਾਂ ਦੇ ਮੁਕਾਬਲੇ ਇੱਕ ਹਨ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)