'ਖ਼ੁਦ ਨੂੰ ਪਿਆਰ ਕਰੋ, ਦੂਜਿਆਂ ਤੋਂ ਉਮੀਦ ਨਾ ਰੱਖੋ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੰਗੀਤ ਕਿਵੇਂ ਬਣਿਆ ਇਸ ਕੁੜੀ ਲਈ ਜਿਉਣ ਦੀ ਪ੍ਰੇਰਣਾ

ਰਾਮਿਆ ਦੇਵਲਾਪਲੀ ਮੂਲ ਰੂਪ ਵਿੱਚ ਦੱਖਣ ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਤੋਂ ਹੈ। 20 ਸਾਲਾ ਰਾਮਿਆ ਦਾ ਪਰਿਵਾਰ ਅੱਜ ਕੱਲ ਨੌਰਵੇ ਦੀ ਰਾਜਧਾਨੀ ਓਸਲੋ ’ਚ ਰਹਿੰਦਾ ਹੈ। ਰਾਮਿਆ ਦੇ ਪਿਤਾ ਤੇ ਭੈਣ ਡਾਕਟਰ ਅਤੇ ਮਾਂ ਲੀਡਰਸ਼ਿਪ ਕੋਚ ਹਨ।

4-5 ਸਾਲ ਦੀ ਉਮਰ ’ਚ ਹੀ ਰਾਮਿਆ ਦੀ ਅੱਖਾਂ ਦੀ ਰੌਸ਼ਨੀ ਜਾਣ ਲੱਗੀ ਸੀ ਅਤੇ ਹੁਣ ਉਹ ਬਿਲਕੁਲ ਦੇਖ ਨਹੀਂ ਸਕਦੀ। ਰਾਮਿਆ ਡਾਈਬਟੀਸ ਟਾਈਪ 1 ਤੋਂ ਪੀੜਤ ਹੈ। ਇਸ ਬਿਮਾਰੀ ਨਾਲ ਰਾਮਿਆ ਦੀ ਮਾਂ ਤੇ ਦਾਦੀ ਵੀ ਪੀੜਤ ਹਨ।

ਹਾਈ ਰਿਸਕ ਦੀ ਇਸ ਬਿਮਾਰੀ ਦਾ ਅਟੈਕ ਹਾਰਮੋਨਜ਼ ’ਤੇ ਹੁੰਦਾ ਹੈ ਜਿਸ ਕਾਰਨ ਰਾਮਿਆ ਦੇ ਸਿਰ ’ਤੇ ਵਾਲ ਨਹੀਂ ਹਨ। ਫੇਫੜਿਆਂ ਦੀ ਇਨਫ਼ੈਕਸ਼ਨ ਕਾਰਨ ਉਸ ਦਾ ਸੱਜਾ ਹੱਥ ਵੀ ਡਾਕਟਰਾਂ ਵੱਲੋਂ ਹਟਾ ਦਿੱਤਾ ਗਿਆ ਸੀ।

ਸੰਗੀਤ ਰਾਮਿਆ ਦਾ ਜਨੂੰਨ ਹੈ। ਹਾਲ ਹੀ ਵਿੱਚ ਰਾਮਿਆ ਨੇ ਨੌਰਵੇ ’ਚ ਇੰਡੀਅਨ ਐਂਬੈਂਸੀ ਵਿੱਚ ਵੀ ਸ਼ਿਰਕਤ ਕੀਤੀ। ਸੰਗੀਤ ਰਾਹੀਂ ਉਸ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ। ਉਸ ਦਾ ਸੁਪਨਾ ਬਿਮਾਰੀਆਂ ਨਾਲ ਪੀੜਤ ਲੋਕਾਂ ਪ੍ਰਤੀ ਸਮਾਜ ਦੇ ਨਜ਼ਰੀਏ ਨੂੰ ਬਦਲਣਾ ਹੈ।

ਕਈ ਸਰੀਰਕ ਔਕੜਾਂ ਅਤੇ ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਵੀ ਰਾਮਿਆ ਲਈ ਜ਼ਿੰਦਗੀ ਜ਼ਿੰਦਾਬਾਦ ਹੈ।

ਰਿਪੋਰਟ – ਮਨਦੀਪ ਪੁਨੀਆਂ, ਓਸਲੋ (ਨੌਰਵੇ)

ਪ੍ਰੋਡਿਊਸਰ – ਸੁਨੀਲ ਕਟਾਰੀਆ

ਐਡਿਟ – ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)