‘ਜਦੋਂ ਤੱਕ ਜੰਗ ਰਹੇਗੀ, ਲੋਕ ਮਜਬੂਰੀ ’ਚ ਪਰਵਾਸ ਦੇ ਗੈਰ-ਕਾਨੂੰਨੀ ਰਾਹ ਵੀ ਅਪਣਾਉਂਦੇ ਰਹਿਣਗੇ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

UK: ਟਰੱਕ ਵਿੱਚ ਪਰਵਾਸੀਆਂ ਦੀਆਂ ਮੌਤਾਂ ਨੇ ਅਫ਼ਗ਼ਾਨ ਸਿੱਖਾਂ ਨੂੰ ਡਰਾਉਣੇ ਮੰਜ਼ਰ ਯਾਦ ਕਰਵਾਏ

ਯੂਕੇ ਵਿੱਚ ਕੁਝ ਦਿਨ ਪਹਿਲਾਂ ਹੀ ਇੱਕ ਲੌਰੀ (ਟਰੱਕ) ਵਿੱਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਗੈਰ-ਕਾਨੂੰਨੀ ਪਰਵਾਸ ਮੁੜ ਸੁਰਖੀਆਂ ਵਿੱਚ ਹੈ।

ਇਸੇ ਹਵਾਲੇ ਨਾਲ ਬੀਬੀਸੀ ਨੇ ਲੰਡਨ ਵਿੱਚ ਅਫ਼ਗ਼ਾਨ ਸਿੱਖਾਂ ਅਤੇ ਚੀਨੀ ਮੂਲ ਦੇ ਨਾਗਰਿਕਾਂ ਨਾਲ ਗੱਲ ਕਰ ਕੇ ਸਮਝਣ ਦੀ ਕੋਸ਼ਿਸ਼ ਕੇਤੀ ਕਿ ਅਜਿਹੇ ਪਰਵਾਸ ਬਾਰੇ ਖਦਸ਼ੇ ਕੀ ਹਨ ਅਤੇ ਇਸ ਦੇ ਕਾਰਨ ਕੀ ਹਨ। ਇਨ੍ਹਾਂ ਦੋਵਾਂ ਸਮੁਦਾਵਾਂ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਵੀ ਪਹਿਲਾਂ ਹੋ ਚੁੱਕੀਆਂ ਹਨ।

ਹੁਣ ਮਾਰੇ ਗਏ 39 ਲੋਕਾਂ ਦੀ ਪਛਾਣ ਵੀ ਚੀਨੀ ਜਾਂ ਵੀਅਤਨਾਮੀ ਮੰਨੀ ਜਾ ਰਹੀ ਹੈ ਹਾਲਾਂਕਿ ਪੁਸ਼ਟੀ ਬਾਕੀ ਹੈ।

ਰਿਪੋਰਟ: ਜੇਮਜ਼ ਵੌਟਰਹਾਊਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)