World Toilet Day: ਪਾਣੀ ਤੇ ਟਾਇਲਟ ਪੇਪਰ ਦੀ ਕੀ ਹੈ ਬਹਿਸ

ਮੁੱਕਿਆ ਟੌਇਲਟ ਰੋਲ Image copyright Getty Images
ਫੋਟੋ ਕੈਪਸ਼ਨ ਬਹੁਤੇ ਪੱਛਮੀ ਲੋਕਾਂ ਲਈ ਇਸ ਤੋਂ ਭਿਆਨ ਦੁਰਸੁਪਨਾ ਨਹੀਂ ਹੋ ਸਕਦਾ।

ਇੰਗਲੈਂਡ ਵਿੱਚ ਮਿਸਰ ਤੋਂ ਆਏ ਇੱਕ ਕਮੇਡੀਅਨ ਨੇ ਆਪਣੇ ਪਹਿਲੇ ਸ਼ੋਅ ਦੀ ਸ਼ੁਰੂਆਤ ਇੱਕ ਅਰਬੀ ਮੁਹਾਵਰੇ ਨਾਲ ਕੀਤੀ ਜਿਸ ਦਾ ਮਤਲਬ ਸੀ ਕਿ ਸਫ਼ਰ 'ਤੇ ਜਾਣ ਤੋਂ ਪਹਿਲਾਂ ਆਪਣੇ ਨਾਲ ਨਕਦੀ ਅਤੇ ਪਾਸਪੋਰਟ ਦੇ ਨਾਲ ਪਖਾਨੇ ਵਿੱਚ ਵਰਤਿਆ ਜਾਣ ਵਾਲਾ ਉਪਕਰਣ ਵੀ ਰੱਖ ਲੈਣਾ ਚਾਹੀਦਾ ਹੈ।

ਉਸ ਤੋਂ ਬਾਅਦ ਉਸ ਨੇ ਫਲੱਸ਼ ਵਿੱਚ ਵਰਤੀ ਜਾਣ ਵਾਲੀ ਸਪ੍ਰੇ ਪਾਈਪ (ਬਮ ਗੰਨ) ਹਵਾ ਵਿੱਚ ਲਹਿਰਾ ਦਿੱਤੀ।

ਪੱਛਮੀ ਦੇਸ਼ਾਂ ਵਿੱਚ ਪਖਾਨਾ ਵਰਤਣ ਤੋਂ ਬਾਅਦ ਧੋਣ ਦੀ ਥਾਂ ਪੂੰਝਣ ਦੀ ਰਵਾਇਤ ਕਾਰਨ ਦੁਨੀਆਂ ਭਰ ਵਿੱਚ ਗੁੰਝਲ ਪੈਦਾ ਹੁੰਦੀ ਹੈ।

ਇਸ ਗੱਲ ਲਈ ਪੱਛਮੀ ਲੋਕਾਂ ਦਾ ਹੋਰ ਸਭਿਆਚਾਰਾਂ (ਜਿੱਥੇ ਪਾਣੀ ਵਰਤਣ ਨੂੰ ਪਹਿਲ ਦਿੱਤੀ ਜਾਂਦੀ ਹੈ) ਦੇ ਲੋਕ ਅਕਸਰ ਮਜ਼ਾਕ ਬਣਾਉਂਦੇ ਹਨ ਕਿ ਤੁਸੀਂ ਸਿਰਫ਼ ਟਿਸ਼ੂ ਨਾਲ ਕਿਵੇਂ ਸਾਰ ਸਕਦੇ ਹੋ?

ਇਹ ਵੀ ਪੜ੍ਹੋ:-

ਦੂਸਰਾ ਤਰਕ ਇਹ ਹੈ ਕਿ ਜੇ ਘਾਹ ਵਿੱਚ ਤੁਹਾਡਾ ਪੈਰ ਅਨਜਾਣੇ ਵਿੱਚ ਮਲ 'ਤੇ ਟਿਕ ਜਾਵੇ ਤਾਂ ਕੀ ਤੁਸੀਂ ਉਸ ਨੂੰ ਟਿਸ਼ੂ ਪੇਪਰ ਨਾਲ ਸਾਫ਼ ਕਰਕੇ ਹਟ ਜਾਓਗੇ ਜਾਂ ਧੋਵੋਗੇ?

ਉਨ੍ਹਾਂ ਲੋਕਾਂ ਦਾ ਤਰਕ ਹੈ ਕਿ ਪਾਣੀ, ਟਿਸ਼ੂ ਨਾਲੋਂ ਵਧੇਰੇ ਚੰਗੀ ਤਰ੍ਹਾਂ ਸਾਫ਼ ਕਰਦਾ ਹੈ।

Image copyright Getty Images
ਫੋਟੋ ਕੈਪਸ਼ਨ ਕੁਝ ਦੇਸ਼ਾਂ ਵਿੱਚ ਅਜਿਹੇ ਫੁਹਾਰੇ ਪਖਾਨਿਆਂ ਦਾ ਜ਼ਰੂਰੀ ਅੰਗ ਬਣ ਗਏ ਹਨ।

ਪੁਰਾਤਨ ਸਮੇਂ ਵਿੱਚ ਇਸ ਕੰਮ ਲਈ ਸੈਰਮਿਕ ਦੇ ਟੁਕੜੇ ਵਰਤੇ ਜਾਂਦੇ ਸਨ। ਜਦਕਿ ਅਮਰੀਕੀ ਬਸਤੀਵਾਦੀ ਪਖਾਨੇ ਜਾਣ ਤੋਂ ਬਾਅਦ ਛੱਲੀ ਦੇ ਗੁੱਲ ਦੀ ਵਰਤੋਂ ਕਰਦੇ ਸਨ।

ਇਸ ਲਿਹਾਜ਼ ਨਾਲ ਪਾਣੀ ਇਨ੍ਹਾਂ ਵਿੱਚੋਂ ਕਿਸੇ ਵੀ ਹੋਰ ਸਾਧਨ ਦੇ ਮੁਕਾਬਲੇ ਜਾਂ ਕਿਸੇ ਵੀ ਨਰਮ ਤੋਂ ਨਰਮ ਕਾਗ਼ਜ਼ ਦੇ ਮੁਕਾਬਲੇ ਤਾਂ ਨਰਮ ਹੁੰਦਾ ਹੈ।

ਦੁਨੀਆਂ ਦੇ ਕਈ ਦੇਸ਼ ਪਖਾਨੇ ਜਾਣ ਤੋਂ ਬਾਅਦ ਪੂੰਝਣ ਦੀ ਰਵਾਇਤ ਨੂੰ ਤਿਆਗ ਚੁੱਕੇ ਹਨ।

"ਸਾਫ਼-ਸਫ਼ਾਈ ਦਾ ਸਾਮਰਾਜਵਾਦ"

ਫਰਾਂਸ ਵਿੱਚ ਪਖਾਨੇ ਜਾਣ ਤੋਂ ਬਾਅਦ ਇੱਕ ਖ਼ਾਸ ਕਿਰਮਚੀ (ਬਿਬੇ) ਧੋਣ ਲਈ ਵਰਤੀ ਜਾਂਦੀ ਤੇ ਪਖਾਨਿਆਂ ਦਾ ਹਿੱਸਾ ਹੁੰਦੀ ਸੀ।

ਬਿਬੇ ਨੂੰ ਇੱਕ ਨੀਵਾਂ ਲੱਗਿਆ ਬਾਥਵੇਸਨ ਹੁੰਦਾ ਹੈ।

Image copyright Getty Images
ਫੋਟੋ ਕੈਪਸ਼ਨ ਬਿਬੇ ਇੱਕ ਫਰਾਂਸੀਸੀ ਸ਼ਬਦ ਹੈ ਜਿਸ ਦਾ ਅਰਥ ਹੈ ਪਿਛਵਾੜਾ ਧੋਣਾ।

ਪਹਿਲਾਂ ਇਹ ਫਰਾਂਸ ਵਿੱਚ ਅਮੀਰ ਘਰਾਂ ਵਿੱਚ ਹੀ ਹੁੰਦੀ ਸੀ ਪਰ ਸਮੇਂ ਦੇ ਨਾਲ ਇਸਦੀ ਆਮ ਘਰਾਂ ਵਿੱਚ ਵੀ ਪਹੁੰਚ ਹੋ ਗਈ।

ਹੁਣ ਹਾਲਾਂਕਿ ਫਰਾਂਸ ਵਿੱਚ ਇਸ ਦੀ ਲੋਕਪ੍ਰਿਅਤਾ ਘਟ ਰਹੀ ਹੈ ਪਰ ਇਟਲੀ ਤੇ ਅਰਜਨਟੀਨਾ ਵਰਗੇ ਦੇਸ਼ਾਂ ਦੇ ਗੁਸਲਖਾਨਿਆਂ ਵਿੱਚ ਹਾਲੇ ਵੀ ਖੂਬ ਵਰਤੀ ਜਾਂਦੀ ਹੈ।

ਫਿਰ ਵੀ ਇੰਗਲੈਂਡ ਤੇ ਅਮਰੀਕਾ ਸਮੇਤ ਬਹੁਤੇ ਦੇਸ਼ਾਂ ਵਿੱਚ ਪਾਣੀ ਦੀ ਥਾਂ ਟਿਸ਼ੂ ਪੇਪਰ ਹੀ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ:-

ਇਮਾਰਤਸਾਜ਼ੀ ਦੇ ਇਤਿਹਾਸਕਾਰ ਬਾਰਬਰਾ ਪੈਨਰ ਨੇ ਆਪਣੀ ਕਿਤਾਬ ਵਿੱਚ ਲਿਖਿਆ, "ਇਨ੍ਹਾਂ ਦੋਹਾਂ ਦੇਸ਼ਾਂ ਨੇ ਹੀ ਦੁਨੀਆਂ ਦੇ ਪਖਾਨਿਆਂ 'ਤੇ ਸਭ ਤੋਂ ਵਧੇਰੇ ਪ੍ਰਭਾਵ ਛੱਡਿਆ ਹੈ।"

1920ਆਂ ਵਿੱਚ ਜਦੋਂ ਬਰਤਾਨਵੀ ਤੇ ਅਮਰੀਕੀ ਪਖਾਨਿਆਂ ਦੇ ਡਿਜ਼ਾਈਨ ਸਮੁੱਚੇ ਵਿਸ਼ਵ ਵਿੱਚ ਵਰਤੇ ਜਾਣ ਲੱਗੇ ਤਾਂ ਇਸ ਨੂੰ "ਸਾਫ਼-ਸਫ਼ਾਈ ਦਾ ਸਾਮਰਾਜਵਾਦ" ਕਿਹਾ ਜਾਣ ਲੱਗਿਆ।

Image copyright BBC/Getty Images

ਫਿਰ ਵੀ ਬਹੁਤ ਸਾਰੇ ਮੁਸਲਿਮ ਘੱਟ ਗਿਣਤੀ ਦੇਸ਼ਾਂ ਵਿੱਚ ਹਾਲੇ ਵੀ ਪਖਾਨੇ ਜਾਣ ਤੋਂ ਬਾਅਦ ਪਾਣੀ ਵਰਤਣ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਆਸਟਰੇਲੀਆ ਸਰਕਾਰ ਦੇ ਇੱਕ ਪ੍ਰੋਜੈਕਟ ਅਫ਼ਸਰ ਜ਼ੁਲ ਓਥਮੈਨ ਨੇ ਪਖਾਨਿਆਂ ਪ੍ਰਤੀ ਲੋਕਾਂ ਦੇ ਸਭਿਆਚਾਰਕ ਰਵੀਇਆਂ ਦੇ ਫ਼ਰਕ ਦਾ ਅਧਿਐਨ ਕੀਤਾ।

ਉਨ੍ਹਾਂ ਦੀ ਖੋਜ ਦਰਸਾਉਂਦੀ ਹੈ ਕਿ ਆਸਟਰੇਲੀਆ ਵਿੱਚ ਰਹਿਣ ਵਾਲੇ ਬਹੁਤ ਸਾਰੇ ਮੁਸਲਮਾਨ ਪੱਛਮੀ ਸ਼ੈਲੀ ਮੁਤਾਬਕ ਢੱਲ ਗਏ ਹਨ। ਪਖਾਨੇ ਤੋਂ ਬਾਅਦ ਉਹ ਟਿਸ਼ੂ ਦੀ ਵਰਤੋਂ ਕਰਦੇ ਹਨ ਪਰ ਬਾਅਦ ਵਿੱਚ ਜੱਗ ਆਦਿ ਰਾਹੀਂ ਪਾਣੀ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ:

ਪਖਾਨੇ ਤੋਂ ਬਾਅਦ ਪਾਣੀ ਨਾਲ ਸਫ਼ਾਈ ਕਰਨ ਦਾ ਵਿਚਾਰ ਮੁਸਲਿਮ ਸਮਾਜਾਂ ਤੱਕ ਹੀ ਮਹਿਦੂਦ ਨਹੀਂ ਹੈ।

ਟਾਇਲਟ ਪੇਪਰ

ਮੁੰਬਈ ਤੋਂ ਡਾਟਾ ਵਿਗਿਆਨੀ ਆਸਥਾ ਗਰਗ ਨੇ ਸੈਨ ਫਰਾਂਸਿਸਕੋ ਬੇਅ ਇਲਾਕੇ ਵਿੱਚ ਦੋ ਸਾਲ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੀ ਆਪਣੇ ਗੁਸਲਖਾਨੇ ਵਿੱਚ ਨਹਾਉਣ ਵਾਲੇ ਮੱਗ ਦੀ ਤਲਾਸ਼ ਕੀਤੀ।

ਜਦੋਂ ਕਾਫ਼ੀ ਭਾਲ ਤੋਂ ਬਾਅਦ ਵੀ ਉਨ੍ਹਾਂ ਨੂੰ ਮੱਗ ਨਾ ਮਿਲਿਆ ਤਾਂ ਆਸਥਾ ਨੇ ਇੱਕ ਭਾਰਤੀ ਸਮਾਨ ਦੀ ਦੁਕਾਨ ਤੋਂ ਜਾ ਕੇ ਉਹ ਮੱਗ ਖਰੀਦਿਆ।

ਉਨ੍ਹਾਂ ਕਿਹਾ, "ਬਹੁਤ ਸਾਰੇ ਭਾਰਤੀ ਟਿਸ਼ੂ ਵਰਤਦੇ ਹਨ ਪਰ ਸਾਡੇ ਵਿੱਚੋਂ ਬਹੁਤੇ ਪਾਣੀ ਨੂੰ ਹੀ ਪਹਿਲ ਦਿੰਦੇ ਹਨ।"

ਉਨ੍ਹਾਂ ਦੱਸਿਆ ਕਿ ਉਹ ਜਦੋਂ ਵੀ ਅਮਰੀਕੀ ਕਿਸੇ ਭਾਰਤੀ ਦੋਸਤ ਨੂੰ ਮਿਲਣ ਜਾਂਦੇ ਹਨ ਤਾਂ ਉਹ ਭਰੋਸਾ ਕਰ ਸਕਦੇ ਹਨ ਕਿ ਟਾਇਲਿਟ ਦੇ ਨਾਲ ਕੋਈ ਬੋਤਲ ਜਾਂ ਮੱਗ ਪਿਆ ਹੋਵੇਗਾ।

ਓਥਮੈਨ ਨੇ ਕਾਗਜ਼ ਵਰਤਣ ਦੀ ਪੱਛਮੀ ਜਿੱਦ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇੱਕ ਦੋਸਤ ਦੇ ਟਿਸ਼ੂ ਖ਼ਤਮ ਹੋ ਗਏ ਤਾਂ ਉਸ ਨੇ 20 ਪੌਂਡ ਦਾ ਨੋਟ ਹੀ ਵਰਤ ਲਿਆ।

ਆਸਥਾ ਨੂੰ ਟਾਇਲਟ ਵਿੱਚ ਵਰਤੇ ਜਾਣ ਵਾਲੇ ਕਾਗਜ਼ ਦੇ ਨੁਕਸਾਨ ਤੋਂ ਵੀ ਗੁੱਸਾ ਆਉਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਟਾਇਲਟ ਪੇਪਰ ਦੇ ਵਾਤਾਵਰਣ 'ਤੇ ਆਰਥਿਕ ਨੁਕਸਾਨ ਤੋਂ ਇਲਾਵਾ ਇਹ ਸੀਵਰ ਦੀਆਂ ਪਾਈਪਾਂ ਬਲੌਕ ਕਰ ਦਿੰਦਾ ਹੈ।

ਗਿੱਲੇ ਟਿਸ਼ੂ ਪੇਪਰਾਂ ਦਾ ਵੀ ਰਿਵਾਜ਼ ਵਧ ਰਿਹਾ ਹੈ।

Image copyright Getty Images
ਫੋਟੋ ਕੈਪਸ਼ਨ ਅਮਰੀਕੀ ਲੋਕ ਦੁਨੀਆਂ ਵਿੱਚ ਸਭ ਤੋਂ ਵਧੇਰੇ ਟeਇਲਟ ਪੇਪਰ ਵਰਤਦੇ ਹਨ।

ਕਈ ਸਭਿਆਚਾਰਾਂ ਵਿੱਚ ਮੰਨਿਆ ਜਾਂਦਾ ਹੈ ਕਿ ਗਿੱਲੇਪਣ ਨਾਲ ਵਧੀਆ ਸਫ਼ਾਈ ਹੁੰਦੀ ਹੈ।

ਦੇਸੀ ਬਨਾਮ ਅੰਗਰੇਜ਼ੀ

ਚੀਨ ਵਿੱਚ ਹਾਨ ਰਾਜ ਵੰਸ਼ (206BC-220AD) ਤੱਕ ਦੋਹਾਂ ਤਰੀਕਿਆਂ ਦੇ ਪਖਾਨੇ ਵਰਤੇ ਜਾਂਦੇ ਸਨ।

ਅੱਜ ਵੀ ਮੰਨਿਆ ਜਾਂਦਾ ਹੈ ਕਿ ਦੇਸੀ ਤਰੀਕਾ ਹੀ ਦੁਨੀਆਂ ਦੀ ਅੱਧੀ ਵਸੋਂ ਵੱਲੋਂ ਆਪਣਾ ਢਿੱਡ ਖਾਲੀ ਕਰਨ ਲਈ ਵਰਤਿਆ ਜਾਂਦਾ ਹੈ।

ਫਿਰ ਵੀ ਕਈ ਪੱਛਮੀ ਲੋਕ ਇਸ ਨਾਲ ਸਹਿਮਤ ਨਹੀਂ ਹਨ ਹਾਲਾਂਕਿ ਇਹ ਸਭ ਤੋਂ ਤਰਕਸੰਗਤ ਤੇ ਸੌਖਾ ਤਰੀਕਾ ਹੈ, ਇਸ ਨਾਲ ਢਿੱਡ ਵੀ ਕੁਰਸੀ ਸੀਟ ਨਾਲੋਂ ਸੌਖਾ ਸਾਫ਼ ਹੁੰਦਾ ਹੈ।

ਇਸ ਨਾਲ ਢਿੱਡ ਦਾ ਮੋਸ਼ਨ ਸਹੀ ਬਣਦਾ ਹੈ ਤੇ ਤੇਜ਼ੀ ਨਾਲ ਪ੍ਰਕਿਰਿਆ ਨਿੱਬੜ ਜਾਂਦੀ ਹੈ।

ਇਸ ਨੂੰ ਲਚਕ ਦਿਖਾਉਣ ਦਾ ਵੀ ਸਾਧਨ ਮੰਨਿਆ ਗਿਆ ਹੈ। ਇਸ ਪੱਖੋਂ ਪੂਰਬੀ ਲੋਕ ਪੱਛਮੀ ਲੋਕਾਂ ਦਾ ਠੱਠਾ ਕਰਦੇ ਹਨ ਕਿ ਉਨ੍ਹਾਂ ਤੋਂ ਬੈਠਿਆ ਨਹੀਂ ਜਾਂਦਾ।

ਅਮਰੀਕੀਆਂ ਨੇ ਟਾਇਲਟ ਸੀਟ 'ਤੇ ਬੈਠਣ ਨੂੰ ਆਪਣੇ ਸੁੱਖ-ਆਰਾਮ ਨਾਲ ਜੋੜ ਲਿਆ ਹੈ।

ਅਮਰੀਕਾ ਵਿੱਚ ਟਾਇਲਟ ਸੀਟ 'ਤੇ ਬੈਠ ਕੇ ਪੜ੍ਹਣ ਵਾਲੀਆਂ ਕਿਤਾਬਾਂ ਦਾ ਵੱਡਾ ਬਜ਼ਾਰ ਹੈ। ਇਸ ਵਿੱਚ ਹਲਕੀਆਂ-ਫੁਲਕੀਆਂ ਕਹਾਣੀਆਂ ਤੇ ਚੁਟਕਲਿਆਂ ਦੀਆਂ ਕਿਤਾਬਾਂ ਸ਼ਾਮਲ ਹਨ।

ਜਦ ਕਿ ਚੀਨ ਸਮੇਤ ਦੱਖਣ-ਏਸ਼ੀਆਈ ਸਮਾਜਾਂ ਵਿੱਚ ਪਖਾਨੇ ਵਿੱਚ ਬੈਠ ਕੇ ਪੜ੍ਹਨ ਨੂੰ ਚੰਗਾ ਨਹੀਂ ਸਮਝਿਆ ਜਾਂਦਾ।

ਇਹ ਵੀਡੀਓ ਵੀ ਦੇਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)