ਪਾਕਿਸਤਾਨ ’ਚ ਕੁੜੀ ਦੇ ਅਗਵਾ ਹੋਣ ’ਤੇ ਬਹਿਸ ਉਸ ਦੇ ਕੱਪੜਿਆਂ ਤੇ ਮੁੰਡਿਆਂ ਨਾਲ ਘੁੰਮਣ ’ਤੇ ਛਿੜੀ

Laila Mangi Image copyright Laila Mangi/BBC
ਫੋਟੋ ਕੈਪਸ਼ਨ ਦੁਆ ਮੰਗੀ ਨੂੰ ਸ਼ਨੀਵਾਰ ਨੂੰ ਅਗਵਾ ਕੀਤਾ ਗਿਆ ਸੀ

ਤਿੰਨ ਦਿਨ ਹੋ ਗਏ ਹਨ ਜਦੋਂ ਦੁਆ ਮੰਗੀ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦੇ ਇੱਕ ਅਮੀਰ ਇਲਾਕੇ ਵਿੱਚੋਂ ਅਗਵਾ ਕਰ ਲਿਆ ਗਿਆ ਸੀ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲਗ ਸਕਿਆ।

ਪੁਲਿਸ ਦੇ ਅਨੁਸਾਰ, ਅਗਵਾ ਕਰਨ ਦੀ ਘਟਨਾ ਸ਼ਹਿਰ ਦੇ ਖੈਆਬਨ-ਏ-ਬੁਖਾਰੀ ਖੇਤਰ ਵਿੱਚ ਵਾਪਰੀ। ਨੇੜੇ ਦਾ ਕਲਿਫ਼ਟਨ ਬੀਚ ਰੈਸਟੋਰੈਂਟਾਂ ਅਤੇ ਟੀ ਹਾਉਸ ਨਾਲ ਭਰਿਆ ਹੋਇਆ ਹੈ। ਸਾਰੇ ਸ਼ਹਿਰ ਦੇ ਨੌਜਵਾਨਾਂ ਲਈ ਸ਼ਾਮ ਬਿਤਾਉਣ ਦਾ ਚੰਗਾ ਜ਼ਰੀਆ ਹੈ।

ਜਦੋਂ ਦੁਆ ਮੰਗੀ ਨਾਮ ਦੀ ਇਸ ਕੁੜੀ ਨੂੰ ਅਗਵਾ ਕੀਤਾ ਗਿਆ ਉਹ ਆਪਣੇ ਦੋਸਤ ਹਰੀਸ ਸੋਮਰੋ ਨਾਲ ਗਲੀ ਵਿੱਚ ਘੁੰਮ ਰਹੀ ਸੀ। ਜਦੋਂ ਹਰੀਸ ਉਸ ਨੇ ਦੁਆ ਮੰਗੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਅਗਵਾਕਾਰਾਂ ਨੇ ਉਸ ਨੂੰ ਵੀ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ।

ਹਰੀਸ ਅਜੇ ਵੀ ਹਸਪਤਾਲ ਵਿੱਚ ਹੈ - ਰਿਪੋਰਟਾਂ ਅਨੁਸਾਰ ਉਸਦੀ ਗਰਦਨ ਵਿੱਚ ਗੋਲੀ ਲੱਗੀ ਸੀ ਅਤੇ ਉਸ ਦੀ ਹਾਲਤ ਸਥਿਰ ਨਹੀਂ ਦੱਸੀ ਜਾ ਰਹੀ ਹੈ।

ਅਗਵਾ ਕਰਨ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ ਅਤੇ ਦੁਆ ਮੰਗੀ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਵਧੇਰੇ ਜਾਣਕਾਰੀ ਵੀ ਨਹੀਂ ਮਿਲੀ ਹੈ। ਹਾਲਾਂਕਿ, ਉਸਦੇ ਫੇਸਬੁੱਕ ਪੇਜ 'ਤੇ ਇੱਕ ਨਜ਼ਰ ਮਾਰਨ ਤੋਂ ਉਹ ਇੱਕ ਪੜ੍ਹੀ-ਲਿਖੀ, ਸਫ਼ਲ, ਆਜ਼ਾਦ ਔਰਤ ਲਗਦੀ ਹੈ।

ਹਾਲਾਂਕਿ ਅਪਰਾਧ ਕਰਕੇ ਚਰਚਿਤ ਕਰਾਚੀ ਵਿੱਚ ਇਹ ਮਾਮਲਾ ਸ਼ਾਇਦ ਕਿਸੇ ਦੇ ਧਿਆਨ ਵਿੱਚ ਨਾ ਆਉਂਦਾ - ਜੇਕਰ ਸੋਸ਼ਲ ਮੀਡੀਆ 'ਤੇ ਇਸ ਬਾਰੇ ਤੂਫ਼ਾਨੀ ਚਰਚਾ ਨਾ ਛਿੜੀ ਹੁੰਦੀ।

ਇਸ ਦੀ ਸ਼ੁਰੂਆਤ ਉਸਦੀ ਭੈਣ ਲੈਲਾ ਮੰਗੀ ਨੇ ਕੀਤੀ। ਉਸ ਨੇ ਦੁਆ ਦੀ ਤਸਵੀਰ ਫੇਸਬੁੱਕ 'ਤੇ ਪਾਉਂਦਿਆਂ ਅਗਵਾ ਹੋਣ ਦੀ ਖ਼ਬਰ ਪੋਸਟ ਕੀਤੀ।

ਲੀਲਾ ਨੇ ਆਪਣੇ ਫੇਸਬੁੱਕ ਫੋਲੋਅਰਜ਼ ਨੂੰ ਧਿਆਨ ਰੱਖਣ ਅਤੇ ਪਰਿਵਾਰ ਨੂੰ ਸੂਚਿਤ ਕਰਨ ਲਈ ਕਿਹਾ ਜੇ ਉਹ ਉਸ ਨੂੰ ਕਿਤੇ ਵੇਖਦੇ ਹਨ। ਉਸ ਦੀ ਇੱਕ ਚਚੇਰੀ ਭੈਣ ਨੇ ਵੀ ਟਵਿੱਟਰ 'ਤੇ ਅਜਿਹੀ ਬੇਨਤੀ ਕੀਤੀ।

ਇਹ ਵੀ ਪੜ੍ਹੋ:

ਇਨ੍ਹਾਂ ਸੁਨੇਹਿਆਂ ਨੇ ਕਈ ਮਨੁੱਖੀ ਅਧਿਕਾਰ ਕਾਰਕੁਨਾਂ ਦਾ ਧਿਆਨ ਖਿੱਚਿਆ। ਇਸ ਤੋਂ ਬਾਅਦ ਬਹਿਸ ਦੀ ਦਿਸ਼ਾ ਛੇਤੀ ਹੀ ਬਦਲ ਗਈ, ਜੋ ਦੁਆ ਦੀ ਰਿਕਵਰੀ 'ਤੇ ਘੱਟ ਕੇਂਦਰਿਤ। ਸਗੋਂ ਦੁਆ ਦੇ ਲਿਬਾਸ ਬਾਰੇ ਸੁਝਾਅ ਜ਼ਿਆਦਾ ਆਉਣ ਲੱਗੇ। ਲੋਕ ਉਸ ਦੇ ਬਿਨਾਂ ਬਾਹਾਂ ਦੇ ਟੌਪ 'ਤੇ ਕੁਮੈਂਟ ਹੋਣ ਲੱਗੇ।

ਇਸ ਬਾਰੇ ਵੀ ਕਠੋਰ ਟਿੱਪਣੀਆਂ ਹੋਈਆਂ ਕਿ ਉਹ ਇੱਕ ਜਵਾਨ ਮਰਦ ਦੋਸਤ ਨਾਲ ਰਾਤ 'ਚ ਕਿਉਂ ਘੁੰਮ ਰਹੀ ਸੀ।

ਇਸ ਤੋਂ ਇਲਾਵਾ ਕਈ ਹਮਦਰਦੀ ਵਾਲੇ ਅਤੇ ਕਈ ਨਫ਼ਰਤ ਭਰੀਆਂ ਟਿੱਪਣੀਆਂ ਵਾਲੇ ਕੁਮੈਂਟ ਆਉਣੇ ਸ਼ੁਰੂ ਹੋ ਗਏ। ਬਹੁਤ ਸਾਰੇ ਲੋਕ ਦੁਆ ਦੇ ਪਹਿਰਾਵੇ ਨੂੰ ਲੈ ਕੇ ਨਫ਼ਰਤ ਫੈਲਾਉਣ ਲੱਗੇ ਅਤੇ ਕਹਿਣ ਲੱਗੇ ਕਿ ਉਸ ਨਾਲ ਉਹੀ ਹੋਇਆ ਜਿਸ ਦੀ ਉਹ ਹੱਕਦਾਰ ਸੀ।

ਫੋਟੋ ਕੈਪਸ਼ਨ ਦੁਆ ਦੀ ਭੈਣ ਲੈਲਾ ਨੇ ਹੀ ਸੋਸ਼ਲ ਮੀਡੀਆ ’ਤੇ ਆਪਣੀ ਭੈਣ ਦੇ ਅਗਵਾ ਹੋਣ ਦੀ ਜਾਣਕਾਰੀ ਦਿੱਤੀ ਤੇ ਮਦਦ ਮੰਗੀ।

ਬਹੁਤ ਸਾਰੇ ਟਵਿੱਟਰ ਯੂਜ਼ਰਸ ਨੇ ਦੁਆ ਦੇ ਆਲੋਚਕਾਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਆਪਣੇ ਨੈਤਿਕ ਮਿਆਰਾਂ ਉੱਤੇ ਸਵਾਲ ਚੁੱਕਣ।

ਹਾਲਾਂਕਿ ਪਾਕਿਸਤਾਨ ਦੇ ਸ਼ਹਿਰੀ ਇਲਾਕਿਆਂ ਵਿਚ ਮੁੰਡੇ-ਕੁੜੀਆਂ ਬਾਰੇ ਖੁੱਲ੍ਹਾ ਮਾਹੌਲ ਹੈ ਪਰ ਰਵਾਇਤੀ ਰੂੜ੍ਹੀਵਾਦੀ ਲੋਕ ਅਜੇ ਵੀ ਇਸ ਨੂੰ ਬੇਈਮਾਨ ਅਤੇ ਗ਼ੈਰ-ਇਸਲਾਮੀ ਮੰਨਦੇ ਹਨ।

ਹਾਲਾਂਕਿ ਇੱਕ ਸੀਨੀਅਰ ਪੁਲਿਸ ਅਫ਼ਸਰ, ਸ਼ੀਰਾਜ਼ ਅਹਿਮਦ ਨੇ ਬੀਬੀਸੀ ਨੂੰ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇਸ ਕਿਸਮ ਦੀ ਬਹਿਸ ਅਪਰਾਧੀਆਂ ਨੂੰ ਫਾਇਦਾ ਪਹੁੰਚਾਉਂਦੀ ਹੈ ਜਿਸ ਨਾਲ ਪੁਲਿਸ ਦੀ ਡਿਊਟੀ ਹੋਰ ਮੁਸ਼ਕਲ ਹੋ ਜਾਂਦੀ ਹੈ।

ਮਨੋਵਿਗਿਆਨੀ ਦਾਨਿਕਾ ਕਮਲ ਪੁਲਿਸ ਦੇ ਇਸ ਤਰਕ ਨਾਲ ਸਹਿਮਤ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਬਹਿਸ ਕੁੜੀ ਨੂੰ ਕਿਸ ਨੇ ਅਗਵਾ ਕੀਤਾ ਸੀ ਤੋਂ ਬਦਲ ਕੇ ਲੜਕੀ ਨੂੰ ਕਿਉਂ ਅਗਵਾ ਕੀਤਾ ਹੋ ਗਈ ਹੈ। ਇਸ ਤਰ੍ਹਾਂ ਦੇ ਨਾਂਹਮੁਖੀ ਅਤੇ ਸ਼ਰਮਸਾਰ ਕਰਨ ਵਾਲੀਆਂ ਗੱਲਾਂ ਪੀੜਿਤ ਪਰਿਵਾਰ ਦਾ ਦਰਦ ਵਧਾਉਂਦੀਆਂ ਹਨ।"

ਉਹ ਉਨ੍ਹਾਂ ਮਾਮਲਿਆਂ ਤੋਂ ਜਾਣੂ ਹਨ ਜਿੱਥੇ, "ਪਰਿਵਾਰਾਂ ਨੇ ਪੁਲਿਸ ਤੋਂ ਅਜਿਹੀਆਂ ਸ਼ਿਕਾਇਤਾਂ ਵਾਪਸ ਲੈ ਲਈਆਂ ਹਨ ਤਾਂ ਜੋ ਅਜਿਹੀਆਂ ਜਨਤਕ ਸ਼ਰਮਨਾਕ ਗੱਲਾਂ ਤੋਂ ਬਚਿਆ ਜਾ ਸਕੇ।"

ਬਦਲਾ ਜਾਂ ਫਿਰੌਤੀ?

ਪੁਲਿਸ ਦੇ ਅਨੁਸਾਰ, ਅਗਵਾ ਕਰਨ ਦੀ ਘਟਨਾ ਸ਼ਹਿਰ ਦੇ ਖੈਆਬਨ-ਏ-ਬੁਖਾਰੀ ਖੇਤਰ ਵਿੱਚ ਵਾਪਰੀ। ਨੇੜੇ ਦਾ ਕਲਿਫ਼ਟਨ ਬੀਚ ਰੈਸਟੋਰੈਂਟਾਂ ਅਤੇ ਟੀ ਹਾਉਸ ਨਾਲ ਭਰਿਆ ਹੋਇਆ ਹੈ। ਸਾਰੇ ਸ਼ਹਿਰ ਦੇ ਨੌਜਵਾਨਾਂ ਲਈ ਸ਼ਾਮ ਬਿਤਾਉਣ ਦਾ ਚੰਗਾ ਜ਼ਰੀਆ ਹੈ।

ਘਟਨਾ ਵੇਲੇ ਦੁਆ ਅਤੇ ਹਰੀਸ ਦੇ 'ਮਾਸਟਰ ਚਾਏ ਟੀ-ਸ਼ੌਪ' 'ਤੇ ਹੋਣ ਦੀ ਖ਼ਬਰ ਹੈ, ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਮਿਲਣ ਲਈ ਉਹਨਾਂ ਦੀ ਪਸੰਦੀਦਾ ਜਗ੍ਹਾ ਸੀ।

ਪੁਲਿਸ ਨੇ ਉਨ੍ਹਾਂ ਦੋਵਾਂ ਦੇ ਮੋਬਾਈਲ ਫ਼ੋਨ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਦੁਆ ਨੂੰ ਇੱਕ ਚੋਰੀ ਦੀ ਕਾਰ ਵਿੱਚ ਲਿਜਾਇਆ ਗਿਆ।

ਫੋਟੋ ਕੈਪਸ਼ਨ ਮੰਗਲਵਾਰ ਨੂੰ ਦੁਆ ਨੂੰ ਬਚਾਉਣ ਲਈ ਕਰਾਚੀ ਵਿਚ ਮੁਜ਼ਾਹਰਾ ਕੀਤਾ ਗਿਆ

ਅਧਿਕਾਰੀਆਂ ਨੇ ਇਸ ਖੇਤਰ ਦੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਅਤੇ ਮੋਬਾਈਲ ਫੋਨਾਂ ਦਾ ਜੀਓ-ਫੈਨਸਿੰਗ ਅਭਿਆਸ ਜਾਰੀ ਹੈ।

ਦੁਆ ਸਿੰਧੀ ਭਾਸ਼ਾ ਦੇ ਮਸ਼ਹੂਰ ਕਵੀ ਅਤੇ ਕਾਲਮ ਨਵੀਸ ਏਜਾਜ਼ ਮੰਗੀ ਦੀ ਭਾਣਜੀ ਹੈ।

ਉਹ ਉਸ ਨੂੰ ਕਾਨੂੰਨ ਦੀ ਉਹ ਵਿਦਿਆਰਥੀ ਦੱਸਦੇ ਹਨ ਹੈ ਜਿਸ ਨੇ ਹਮੇਸ਼ਾ "ਅਗਾਂਹਵਧੂ ਰਾਜਨੀਤੀ, ਨਾਰੀਵਾਦ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਵਿੱਚ ਸਰਗਰਮ ਰੁਚੀ" ਲਈ।

"ਉਹ ਦੋ ਸਾਲਾਂ ਤੋਂ ਅਮਰੀਕਾ ਦੇ ਇੱਕ ਕਾਲਜ ਵਿੱਚ ਪੜ੍ਹ ਰਹੀ ਸੀ ਪਰ ਫਿਰ ਵਾਪਸ ਆ ਗਈ ਅਤੇ ਹੁਣ ਕਰਾਚੀ ਦੇ ਲਾਅ ਕਾਲਜ ਵਿੱਚ ਪੜ੍ਹ ਰਹੀ ਸੀ।"

ਉਹਨਾਂ ਬੀਬੀਸੀ ਉਰਦੂ ਨੂੰ ਦੱਸਿਆ ਕਿ ਦੁਆ ਅਕਸਰ ਆਪਣੀ ਭੈਣ ਲੈਲਾ ਨਾਲ ਖਿਆਬਾਨ-ਏ-ਬੁਖਾਰੀ ਖੇਤਰ ਜਾਂਦੀ ਸੀ ਜਿੱਥੇ ਸਾਥੀ ਵਿਦਿਆਰਥੀ ਸ਼ਾਮ ਨੂੰ ਚਾਹ ਅਤੇ ਪਰਾਂਠਿਆਂ ਲਈ ਇਕੱਠੇ ਹੁੰਦੇ ਸਨ।

"ਸ਼ਨੀਵਾਰ ਨੂੰ, ਉਹ ਲੈਲਾ ਨਾਲ ਉੱਥੇ ਗਈ ਸੀ, ਪਰ ਲੈਲਾ ਜਲਦੀ ਘਰ ਆ ਗਈ, ਜਦਕਿ ਦੁਆ ਨੇ ਕਿਹਾ ਕਿ ਉਹ ਬਾਅਦ ਵਿੱਚ ਵਾਪਸ ਆਵੇਗੀ। ਲਗਭਗ ਡੇਢ ਘੰਟੇ ਬਾਅਦ, ਉਸਦੀ ਇੱਕ ਸਹੇਲੀ ਨੇ ਸਾਨੂੰ ਦੱਸਿਆ ਕਿ ਉਹ ਅਗਵਾ ਹੋ ਗਈ ਹੈ।"

ਇਹ ਵੀ ਪੜ੍ਹੋ-

ਉਨ੍ਹਾਂ ਕਿਹਾ ਕਿ ਉਹਨਾਂ ਨੂੰ ਪੱਕਾ ਯਕੀਨ ਨਹੀਂ ਹੈ ਕਿ ਇਸ ਵਿੱਚ ਕੋਈ ਨਿੱਜੀ ਬਦਲਾਖੋਰੀ ਸ਼ਾਮਲ ਸੀ, ਜਾਂ ਫਿਰ ਫਿਰੌਤੀ ਦਾ ਮਕਸਦ ਸੀ।

ਪਰਿਵਾਰ ਨੇ ਪੁਲਿਸ ਨੂੰ ਆਪਣੇ ਸ਼ੰਕੇ ਦੱਸੇ ਹਨ ਕਿ ਸ਼ਾਇਦ ਉਸ ਨੂੰ ਯੂਐੱਸ ਦੇ ਕਿਸੇ ਪੁਰਾਣੇ ਸਾਥੀ ਵਿਦਿਆਰਥੀ ਨੇ ਅਗਵਾ ਕੀਤਾ ਹੋਵੇ।

ਫਿਲਹਾਲ, ਦੁਆ ਇਕ ਭੇਤ ਬਣੀ ਹੋਈ ਹੈ ਪਰ ਉਸ ਨਾਲ ਜੋ ਹੋਇਆ ਉਸ ਬਾਰੇ ਬਹਿਸ ਸੁਰਖ਼ੀਆਂ 'ਚ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)