Sunder Pichai: ਗੂਗਲ ਤੇ ਅਲਫਾਬੈਟ ਦੇ ਸੀਈਓ ਸੁੰਦਰ ਪਿਚਾਈ ਦੀ ਕਿੰਨੀ ਤਨਖ਼ਾਹ ਹੈ

ਸੁੰਦਰ ਪਿਚਾਈ Image copyright AFP
ਫੋਟੋ ਕੈਪਸ਼ਨ ਸੁੰਦਰ ਪਿਚਾਈ ਹੁਣ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਦੇ ਵੀ ਸੀਈਓ ਬਣੇ

ਭਾਰਤ ਦੇ ਜੰਮਪਲ ਅਤੇ ਦੁਨੀਆਂ ਦੀ ਸਭ ਤੋਂ ਵੱਡੀਆਂ ਇੰਟਰਨੈਟ ਕੰਪਨੀਆਂ ਵਿਚੋਂ ਇੱਕ ਗੂਗਲ ਦੇ ਨਵੇਂ ਸੀਈਓ ਹੁਣ ਪੇਰੈਂਟ ਕੰਪਨੀ ਅਲਫਾਬੈੱਟ ਦੇ ਸੀਈਓ ਵੀ ਬਣ ਗਏ ਹਨ।

ਗੂਗਲ ਦੀ ਸਹਿ-ਸੰਸਥਾਪਕ ਲੈਰੀ ਪੇਜ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਵੀ ਪਿਚਾਈ ਨੂੰ ਦਿੱਤੀ ਗਈ ਹੈ।

ਦਰਅਸਲ ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਨੇ 1998 ਵਿੱਚ ਗੂਗਲ ਦੀ ਸ਼ੁਰੂਆਤ ਕੀਤੀ ਸੀ। 2015 ਵਿੱਚ ਕੰਪਨੀ ਵਿੱਚ ਕਈ ਬਦਲਾਅ ਕੀਤੇ ਗਏ ਸਨ। ਅਲਫੈਬੇਟ ਨੂੰ ਗੂਗਲ ਦੀ ਮੂਲ ਕੰਪਨੀ ਬਣਾਇਆ ਗਿਆ ਸੀ।

ਸੁੰਦਰ ਪਿਚਾਈ ਦਾ ਜਨਮ 1972 ਵਿੱਚ ਭਾਰਤ ਦੇ ਤਾਮਿਲਨਾਡੂ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਇਲੈਕਟ੍ਰੀਕਲ ਇੰਜੀਨੀਅਰ ਸਨ ਜੋ ਇੱਕ ਬਰਤਾਨਵੀ ਕੰਪਨੀ ਜੀਈਸੀ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੀ ਮਾਂ ਇੱਕ ਸਟੇਨੋਗ੍ਰਾਫ਼ਰ ਸੀ।

ਸਕੂਲੀ ਸਿੱਖਿਆ ਖ਼ਤਮ ਕਰਨ ਤੋਂ ਬਾਅਦ ਸੁੰਦਰ ਪਿਚਾਈ ਨੂੰ ਆਈਆਈਟੀ ਖੜਗਪੁਰ 'ਚ ਦਾਖ਼ਲਾ ਮਿਲਿਆ, ਜਿੱਥੇ ਉਨ੍ਹਾਂ ਨੇ ਮੈਟਾਲਾਰਜੀ 'ਚ ਇੰਜੀਨੀਅਰਿੰਗ ਦੀ ਡਿਗਰੀ ਹਾਸਿਲ ਕੀਤੀ।

ਫਿਰ ਉਨ੍ਹਾਂ ਨੇ ਅਮਰੀਕਾ ਦੀ ਸਟੈਨਫਰ਼ਡ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ 'ਚ ਐੱਮਐੱਸ ਹਾਸਲ ਕੀਤੀ। ਉਸ ਤੋਂ ਬਾਅਦ ਸੁੰਦਰ ਨੇ ਅਮਰੀਕਾ ਦੇ ਸਭ ਤੋਂ ਪ੍ਰਸਿੱਧ ਬਿਜ਼ਨਸ ਸਕੂਲਾਂ ਵਿੱਚੋਂ ਇੱਕ ਵ੍ਹਾਰਟਨ ਤੋਂ ਐੱਮਬੀਏ ਵੀ ਕੀਤੀ।

2018 ਵਿੱਚ ਸੁੰਦਰ ਪਿਚਾਈ ਦੀ ਤਨਖ਼ਾਹ 18 ਲੱਖ 81 ਹਜ਼ਾਰ 66 ਡਾਲਰ (13.5 ਕਰੋੜ ਰੁਪਏ) ਸੀ।

ਇਹ ਵੀ ਪੜ੍ਹੋ-

ਸੁੰਦਰ ਪਿਚਾਈ ਬਾਰੇ 7 ਗੱਲਾਂ

  • ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਪਿਚਾਈ ਨੇ ਕੰਸਲਟਿੰਗ ਕੰਪਨੀ ਮੈਕਿਨਜ਼ੀ ਦੇ ਪ੍ਰੋਡਕਟ ਮੈਨੇਜਮੈਂਟ ਵਿਭਾਗ 'ਚ ਕਈ ਸਾਲਾਂ ਤੱਕ ਕੰਮ ਕੀਤਾ।
  • 2004 ਵਿੱਚ ਸੁੰਦਰ ਪਿਚਾਈ ਨੇ ਸਰਚ ਇੰਜਨ ਕੰਪਨੀ ਗੂਗਲ ਜੁਆਇਨ ਕਰ ਲਈ ਅਤੇ ਪੂਰੀ ਦੁਨੀਆਂ ਵਿੱਚ ਫੈਲੇ ਕੰਪਨੀ ਦੇ ਗਾਹਕਾਂ ਦੀ ਵਰਤੋਂ ਲਈ ਬਣਾਏ ਜਾਣ ਵਾਲੇ ਪ੍ਰੋਡਕਟਾਂ ਦੀ ਜ਼ਿੰਮੇਵਾਰੀ ਸੰਭਾਲੀ।
  • ਸੁੰਦਰ ਪਿਚਾਈ ਦੇ ਕਰੀਅਰ ਵਿੱਚ ਦੋ ਚੀਜ਼ਾਂ ਮੀਲ ਦਾ ਪੱਥਰ ਸਾਬਿਤ ਹੋਈਆਂ। ਪਹਿਲਾਂ ਉਨ੍ਹਾਂ ਨੇ ਜੀਮੇਲ ਅਤੇ ਗੂਗਲ ਮੈਪ ਐਪਸ ਤਿਆਰ ਕੀਤੇ ਜੋ ਰਾਤੋਰਾਤ ਮਸ਼ਹੂਰ ਹੋ ਗਏ।
Image copyright Getty Images
ਫੋਟੋ ਕੈਪਸ਼ਨ ਸੁੰਦਰ ਪਿਚਾਈ ਦੀ ਪਤਨੀ ਦਾ ਨਾਮ ਅੰਜਲੀ ਪਿਚਾਈ ਹੈ
  • ਇਸ ਤੋਂ ਬਾਅਦ ਪਿਚਾਈ ਨੇ ਗੂਗਲ ਦੇ ਸਾਰੇ ਪ੍ਰੋਡਕਟਸ ਲਈ ਐਂਡਰੌਇਡ ਐਪ ਵੀ ਇਜ਼ਾਦ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਪੂਰਾ ਧਿਆਨ ਗੂਗਲ ਦੇ ਬ੍ਰਾਊਜ਼ਰ ਕ੍ਰੋਮ 'ਤੇ ਰਿਹਾ।
  • ਸੁੰਦਰ ਪਿਚਾਈ ਰੂਬਾ ਇੰਕ ਨਾਮ ਦੀ ਅਮਰੀਕੀ ਕੰਪਨੀ ਦੇ ਸਲਾਹਕਾਰ ਬੋਰਡ ਵਿੱਚ ਬਤੌਰ ਮੈਂਬਰ ਵੀ ਸ਼ਾਮਿਲ ਸਨ।
  • ਸੁੰਦਰ ਪਿਚਾਈ ਦੀ ਪਤਨੀ ਦਾ ਨਾਮ ਅੰਜਲੀ ਹੈ ਅਤੇ ਇਨ੍ਹਾਂ ਦੇ ਦੋ ਬੱਚੇ ਹਨ ਇੱਕ ਬੇਟੀ ਤੇ ਬੇਟਾ।
  • ਸੁੰਦਰ ਪਿਚਾਈ ਦੀ ਯਾਦਦਾਸ਼ਤ ਜ਼ਬਰਦਸਤ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜਦੋਂ ਤਾਮਿਲਨਾਡੂ ਵਿੱਚ ਇਨ੍ਹਾਂ ਦੇ ਘਰ ਵਿੱਚ 1984 ਵਿੱਚ ਸਭ ਤੋਂ ਪਹਿਲਾਂ ਟੈਲੀਫੋਨ ਲੱਗਿਆ ਸੀ ਤਾਂ ਸਾਰੇ ਰਿਸ਼ਤੇਦਾਰ ਕਿਸੇ ਦਾ ਨੰਬਰ ਭੁੱਲ ਜਾਣ 'ਤੇ ਸੁੰਦਰ ਦੀ ਯਾਦਦਾਸ਼ਤ ਦਾ ਸਹਾਰਾ ਲੈਂਦੇ ਸਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)