ਐਡਿਨਬਰਾ ਦੇ ਡਿਊਕ ਪ੍ਰਿੰਸ ਫਿਲਿਪ ਹਸਪਤਾਲ 'ਚ ਭਰਤੀ

ਐਡਿਨਬਰਾ ਦੇ ਡਿਊਕ ਪ੍ਰਿੰਸ ਫਿਲਿਪ

ਤਸਵੀਰ ਸਰੋਤ, PA

ਐਡਿਨਬਰਾ ਦੇ ਡਿਊਕ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪ੍ਰਿੰਸ ਫਿਲਿਪ, ਨੌਰਫੋਲਕ ਸਥਿਤ ਮਹਾਰਾਣੀ ਦੇ ਸੈਨਡਰਿੰਗਮ ਐਸਟੇਟ ਤੋਂ ਕਿੰਗ ਐਡਵਰਡ ਹਸਪਤਾਲ ਵਿੱਚ ਆਏ।

ਬਕਿੰਗਮ ਪੈਲੇਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਿੰਸ ਫਿਲਿਪ ਦੇ ਡਾਕਟਰ ਦੀ ਸਲਾਹ 'ਤੇ ਉਨ੍ਹਾਂ ਨੂੰ ਇੱਕ ਪੁਰਾਣੀ ਤਕਲੀਫ ਕਾਰਨ ਹਸਪਤਾਲ ਵਿੱਚ ਨਰੀਖਣ ਅਤੇ ਇਲਾਜ ਲਈ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੂੰ ਐਂਬੂਲੈਂਸ ਵਿੱਚ ਨਹੀਂ ਲਿਜਾਇਆ ਗਿਆ। ਇਹ ਇੱਕ ਯੋਜਨਾਬੱਧ ਦਾਖਲਾ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹਸਪਤਾਲ ਦੇ ਬਾਹਰ ਪੁਲਿਸ ਅਫਸਰ ਖੜ੍ਹੇ ਹਨ ਜਿੱਥੇ ਪ੍ਰਿੰਸ ਫਿਲਿਪ ਨੂੰ ਭਰਤੀ ਕਰਵਾਇਆ ਗਿਆ ਹੈ

98 ਸਾਲਾਂ ਡਿਊਕ, ਅਗਸਤ 2017 ਵਿੱਚ ਜਨਤਕ ਜੀਵਨ ਤੋਂ ਰਿਟਾਇਰ ਹੋ ਗਏ।

ਉਹ ਕਈ ਦਹਾਕਿਆਂ ਤੋਂ ਮਹਾਰਾਣੀ ਦਾ ਸਮਰਥਨ ਕਰ ਰਹੇ ਹਨ ਅਤੇ ਆਪਣੀਆਂ ਚੈਰੇਟੀਜ਼ ਲਈ ਵੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਆਏ ਹਨ।

ਤਸਵੀਰ ਸਰੋਤ, Getty Images

ਆਪਣੀ ਸ਼ਾਹੀ ਡਿਊਟੀ ਤੋਂ ਰਿਟਾਇਰ ਹੋਣ ਤੋਂ ਬਾਅਦ, ਉਹ ਮਹਾਰਾਣੀ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਜਨਤਕ ਪ੍ਰੋਗਰਾਮਾਂ ਅਤੇ ਚਰਚ ਵਿੱਚ ਨਜ਼ਰ ਆਏ ਹਨ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)