‘ਜ਼ਿਆਦਾ ਖਾਣ ਨਾਲ ਢਿੱਡ ਵੱਡਾ ਹੁੰਦਾ ਹੈ’ — ਕੀ ਤੁਸੀਂ ਵੀ ਇਹੀ ਮੰਨਦੇ ਹੋ?

  • ਵਿਲੀਅਮ ਪਾਰਕ
  • ਬੀਬੀਸੀ ਫਿਊਚਰ
ਭੁੱਖ

ਤਸਵੀਰ ਸਰੋਤ, triloks

ਤਸਵੀਰ ਕੈਪਸ਼ਨ,

ਭੁੱਖ ਇੱਕ ਗੁੰਝਲਦਾਰ ਪ੍ਰਕਿਰਿਆ ਹੈ

ਤਿਉਹਾਰਾਂ ਦੇ ਸੀਜ਼ਨ ’ਚ ਅਸੀਂ ਖ਼ੂਬ ਖਾਂਦੇ ਹਾਂ। ਅਕਸਰ ਬਹੁਤ ਸਾਰਾ ਖਾਣ ਤੋਂ ਬਾਅਦ ਵੀ ਸਾਨੂੰ ਭੁੱਖ ਮਹਿਸੂਸ ਹੁੰਦੀ ਹੈ। ਕੀ ਤੁਸੀਂ ਵੀ ਅਜਿਹਾ ਮਹਿਸੂਸ ਕੀਤਾ ਹੈ?

ਕੀ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਆਇਆ ਕਿ ਆਖ਼ਰ ਅਜਿਹਾ ਹੁੰਦਾ ਕਿਉਂ ਹੈ?

ਕਈ ਲੋਕਾਂ ਨੂੰ ਲਗਦਾ ਹੈ ਕਿ ਵਾਧੂ ਖਾਣ ਨਾਲ ਉਨ੍ਹਾਂ ਦੇ ਪੇਟ ਦਾ ਆਕਾਰ ਵੱਧ ਜਾਂਦਾ ਹੈ। ਇਸ ਲਈ ਉਹ ਹੋਰ ਜ਼ਿਆਦਾ ਭੁੱਖ ਮਹਿਸੂਸ ਕਰਦੇ ਹਨ।

ਇਨ੍ਹਾਂ ਸਵਾਲਾਂ ਦਾ ਇਹ ਜਵਾਬ ਸਹੀ ਨਹੀਂ ਹੈ।

ਇਹ ਵੀ ਪੜ੍ਹੋ:

ਭੁੱਖ ਲੱਗਣਾ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਹਕੀਕਤ ਇਹ ਹੈ ਕਿ ਅਸੀਂ ਜ਼ਿਆਦਾ ਖਾ ਲਈਏ, ਉਦੋਂ ਵੀ ਸਾਨੂੰ ਹੋਰ ਭੁੱਖ ਲਗਦੀ ਹੈ।

ਇਹ ਸੱਚ ਹੈ ਕਿ ਅਸੀਂ ਖਾਂਦੇ ਹਾਂ — ਜਾਂ ਪੇਟ ਖਾਲੀ ਹੁੰਦਾ ਹੈ — ਤਾਂ ਸਾਡੇ ਪੇਟ ਦਾ ਸਾਈਜ਼ ਵੱਧ ਜਾਂਦਾ ਹੈ। ਜਦੋਂ ਖਾਣਾ ਹਜ਼ਮ ਹੋ ਰਿਹਾ ਹੁੰਦਾ ਹੈ ਤਾਂ ਸਾਡਾ ਪੇਟ ਸੁੰਗੜਦਾ ਹੈ ਤਾਂ ਜੋ ਖਾਣੇ ਨੂੰ ਅੱਗੇ ਵੱਲ ਧੱਕਿਆ ਜਾਵੇ।

ਜਦੋਂ ਪੇਟ ਅਜਿਹਾ ਕਰ ਰਿਹਾ ਹੁੰਦਾ ਹੈ, ਉਦੋਂ ਸਾਨੂੰ ਗੁੜਗੁੜਾਹਟ ਸੁਣਾਈ ਦਿੰਦੀ ਹੈ। ਇਹ ਭੁੱਖ ਲੱਗਣ ਦਾ ਪਹਿਲਾ ਸੰਕੇਤ ਹੁੰਦਾ ਹੈ। ਇਸ ਆਵਾਜ਼ ਤੋਂ ਬਾਅਦ ਪੇਟ ਖਾਣ ਦੀ ਤਾਕ ਵਿੱਚ ਵੱਧ ਜਾਂਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਜ਼ਿਆਦਾਤਰ ਲੋਕਾਂ ਦੇ ਪੇਟ ਦਾ ਆਕਾਰ ਇੱਕੋ ਜਿਹਾ ਹੁੰਦਾ ਹੈ

ਖਾਣ ਨਾਲ ਢਿੱਡ ਦੇ ਆਕਾਰ ਦਾ ਸਬੰਧ

ਹਾਲਾਂਕਿ ਇਹ ਸੱਚ ਨਹੀਂ ਹੈ ਕਿ ਖਾਣ ਨਾਲ ਢਿੱਡ ਦਾ ਸਾਈਜ਼ ਵੱਧ ਜਾਂਦਾ ਹੈ। ਸਾਡਾ ਪੇਟ ਕਾਫ਼ੀ ਲਚੀਲਾ ਹੁੰਦਾ ਹੈ। ਜਦੋਂ ਅਸੀਂ ਜ਼ਿਆਦਾ ਖਾਂਦੇ ਹਾਂ, ਤਾਂ ਇਸ ਦਾ ਆਕਾਰ ਵੱਧ ਜਾਂਦਾ ਹੈ।

ਖਾਣਾ ਪਚਣ ਤੋਂ ਬਾਅਦ ਇਹ ਸੁੰਗੜ ਜਾਂਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਜ਼ਿਆਦਾਤਰ ਲੋਕਾਂ ਦੇ ਪੇਟ ਦਾ ਆਕਾਰ ਇੱਕੋ ਜਿਹਾ ਹੁੰਦਾ ਹੈ। ਲੰਬਾਈ ਅਤੇ ਮੋਟਾਈ ਨਾਲ ਇਸ ਦਾ ਕੋਈ ਵਾਸਤਾ ਨਹੀਂ ਹੁੰਦਾ।

ਤਸਵੀਰ ਸਰੋਤ, Getty Images

ਭੁੱਖ ਲੱਗਣ 'ਤੇ ਸਾਡੇ ਢਿੱਡ ਤੋਂ ਗਰੈਲਿਨ ਨਾਮ ਦਾ ਹਾਰਮੋਨ ਨਿਕਲਦਾ ਹੈ। ਇਹ ਦਿਮਾਗ ਨੂੰ ਭੁੱਖ ਦਾ ਸੰਦੇਸ਼ ਦਿੰਦਾ ਹੈ। ਜਿਸ ਤੋਂ ਬਾਅਦ ਸਾਡੇ ਦਿਮਾਗ ਤੋਂ ਐਨਪੀਵਾਈ ਅਤੇ ਏਜੀਆਰਪੀ ਨਾਮ ਦੇ ਦੋ ਹਾਰਮੋਨ ਨਿਕਲਦੇ ਹਨ। ਇਨ੍ਹਾਂ ਦੇ ਕਾਰਨ ਸਾਨੂੰ ਭੁੱਖ ਮਹਿਸੂਸ ਹੁੰਦੀ ਹੈ।

ਮਜ਼ੇ ਦੀ ਗੱਲ ਇਹ ਹੈ ਕਿ ਮੋਟੇ ਲੋਕਾਂ ਦੇ ਮੁਕਾਬਲੇ ਪਤਲੇ ਲੋਕਾਂ ਵਿੱਚੋਂ ਗਰੈਲਿਨ ਹਾਰਮੋਨ ਜ਼ਿਆਦਾ ਨਿਕਲਦਾ ਹੈ।

ਭੁੱਖ ਲੱਗਣ ਲਈ ਇਨ੍ਹਾਂ ਤਿੰਨਾਂ ਹਾਰਮੋਨਜ਼ ਦੀ ਲੋੜ ਹੁੰਦੀ ਹੈ। ਪਰ, ਸਾਨੂੰ ਖਾਣੇ ਤੋਂ ਤਸੱਲੀ ਦਾ ਅਹਿਸਾਸ ਕਰਵਾਉਣ ਲਈ ਇੱਕ ਦਰਜਨ ਹਾਰਮੋਨਜ਼ ਨੂੰ ਕੰਮ ਕਰਨਾ ਪੈਂਦਾ ਹੈ।

ਭੁੱਖ ਦੇ ਅਹਿਸਾਸ ਦਾ ਕਾਰਨ ਕੀ ਹੈ?

ਦੋ ਹਾਰਮੋਨ, ਸੀਕੇਕੇ ਅਤੇ ਪੀਵਾਈਵਾਈ, ਭੁੱਖ ਦੇ ਅਹਿਸਾਸ ਨੂੰ ਘੱਟ ਕਰਨ ’ਚ ਅਹਿਮ ਰੋਲ ਅਦਾ ਕਰਦੇ ਹਨ।

ਤਸਵੀਰ ਸਰੋਤ, Getty Images

ਉਂਝ ਤਾਂ ਭੁੱਖ ਅਤੇ ਢਿੱਡ ਭਰਨ ਦਾ ਅਹਿਸਾਸ ਕਰਵਾਉਣ ਦੀ ਜ਼ਿੰਮੇਵਾਰੀ ਇਨ੍ਹਾਂ ਹਾਰਮੋਨ ਦੀ ਹੁੰਦੀ ਹੈ। ਇਸ ਦੇ ਨਾਲ-ਨਾਲ ਦਿਨ ਅਤੇ ਰਾਤ ਦੇ ਸਮੇਂ ਅਸੀਂ ਜਦੋਂ ਖਾਣਾ ਖਾਂਦੇ ਹਾਂ, ਤਾਂ ਸੰਕੇਤ ਵੀ ਸਾਡਾ ਦਿਮਾਗ ਨੋਟ ਕਰਦਾ ਹੈ।

ਉਸੇ ਹਿਸਾਬ ਨਾਲ ਸਾਨੂੰ ਭੁੱਖ ਲਗਦੀ ਹੈ। ਜੇਕਰ ਤੁਸੀਂ ਦੁਪਹਿਰ ਵੇਲੇ ਬਹੁਤ ਜ਼ਿਆਦਾ ਖਾਣਾ ਖਾਧਾ ਤਾਂ ਵੀ ਰਾਤ ਦੇ ਖਾਣੇ ਸਮੇਂ ਤੁਹਾਨੂੰ ਭੁੱਖ ਦਾ ਅਹਿਸਾਸ ਹੋਵੇਗਾ।

ਜੇ ਤੁਸੀਂ ਟੀਵੀ ਵੇਖਣ ਸਮੇਂ ਕੁਝ ਨਾ ਕੁਝ ਖਾਂਦੇ ਹੋ, ਤਾਂ ਇਹ ਆਦਤ ਵੀ ਤੁਹਾਡਾ ਦਿਮਾਗ ਨੋਟ ਕਰਦਾ ਹੈ। ਫਿਰ ਜੇਕਰ ਤੁਸੀਂ ਚੰਗੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਵੀ ਟੀਵੀ ਦੇਖਣ ਬੈਠਦੇ ਹੋ ਤਾਂ ਤੁਹਾਡਾ ਮਨ ਕੁਝ ਹੋਰ ਖਾਣ ਦਾ ਹੁੰਦਾ ਹੈ।

ਇਹ ਵੀ ਪੜ੍ਹੋ:

ਕੁਝ ਕਰਨ ਵੇਲੇ ਖਾਣ ਦੀ ਆਦਤ

ਨੀਦਰਲੈਂਡ ਦੀ ਮਾਸਟਿਰਖ਼ਟ ਯੂਨੀਵਰਸਿਟੀ ਦੀ ਕੈਰੋਲਿਨ ਵਾਨ ਡੇਨ ਏਕਰ ਕਹਿੰਦੀ ਹੈ ਕਿ ਜ਼ਿਆਦਾ ਖਾਣਾ ਬਹੁਤ ਮਾੜੀ ਗੱਲ ਨਹੀਂ ਹੈ। ਪਰ ਕੁਝ ਖਾਸ ਕੰਮ ਕਰਨ ਵੇਲੇ ਖਾਣ ਦੀਆਂ ਆਦਾਤਾ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਤੋਂ ਛੁਟਕਾਰਾ ਪਾਉਣ ਸੌਖਾ ਨਹੀਂ ਹੁੰਦਾ।

ਤਸਵੀਰ ਸਰੋਤ, Getty Images

ਖੁਸ਼ਬੂ ਨਾਲ ਹੀ ਸਾਨੂੰ ਭੁੱਖ ਮਹਿਸੂਸ ਹੋਣ ਲਗਦੀ ਹੈ। ਇਸ ਨਾਲ ਸਾਡੇ ਸਰੀਰ ਵਿੱਚ ਵੀ ਬਦਲਾਅ ਆਉਣ ਲਗਦੇ ਹਨ। ਜਿਵੇਂ ਕਿ ਲਾਰ ਡਿੱਗਣ ਲਗਦੀ ਹੈ!

ਪਾਵਲੋਵ ਨਾਮ ਦੇ ਵਿਗਿਆਨੀ ਨੇ ਕੁੱਤਿਆਂ 'ਤੇ ਅਜਿਹਾ ਹੀ ਤਜਰਬਾ ਕੀਤਾ ਸੀ। ਜਦੋਂ ਘੰਟੀ ਵਜਾਉਣ ਤੋਂ ਬਾਅਦ ਕੁੱਤਿਆਂ ਨੂੰ ਖਾਣਾ ਦਿੱਤਾ ਜਾਂਦਾ ਸੀ। ਬਾਅਦ ਵਿੱਚ ਦੇਖਿਆ ਗਿਆ ਕਿ ਘੰਟੀ ਵਜਦੇ ਹੀ ਕੁੱਤਿਆਂ ਦੀ ਲਾਰ ਡਿੱਗਣ ਲਗਦੀ ਸੀ।

ਵਿਗਿਆਨੀ ਮੰਨਦੇ ਹਨ ਕਿ ਸਾਡੀ ਸਥਿਤੀ ਵੀ ਕੁਝ ਅਜਿਹੀ ਹੀ ਹੁੰਦੀ ਹੈ। ਇਹ ਗੱਲ ਕਈ ਤਜਰਬਿਆਂ ਤੋਂ ਸਾਬਿਤ ਹੋ ਚੁਕੀ ਹੈ। ਕੈਰੋਲਿਨ ਏਕਰ ਕਹਿੰਦੀ ਹੈ ਕਿ ਇਹ ਆਦਤ ਇੱਕ-ਦੋ ਗ੍ਰਾਮ ਚਾਕਲੇਟ ਖਾਣ ਨਾਲ ਵੀ ਬਣ ਸਕਦੀ ਹੈ। ਜੇਕਰ ਤੁਸੀਂ ਉਸੇ ਸਮੇਂ 'ਤੇ ਰੋਜ਼ਾਨਾ ਚਾਕਲੇਟ ਖਾਂਦੇ ਹੋ ਤਾਂ ਸਿਰਫ਼ ਚਾਰ ਦਿਨ ਬਾਅਦ ਹੀ ਤੁਹਾਡਾ ਸਰੀਰ ਉਸੇ ਸਮੇਂ ਦੀ ਉਡੀਕ ਕਰਨ ਲਗਦਾ ਹੈ।

ਜ਼ਿਆਦਾ ਖਾਣ ਦੀ ਆਦਤ ਦੇ ਕਈ ਕਾਰਨ

ਖ਼ਰਾਬ ਮੂਡ ਜਾਂ ਥੱਕੇ ਹੋਣ 'ਤੇ ਵੀ ਬਹੁਤੇ ਲੋਕ ਵਾਧੂ ਖਾਣਾ ਖਾਂਦੇ ਹਨ। ਅਸਲ ਵਿੱਚ ਉਸ ਵੇਲੇ ਲੋਕਾਂ ਦੇ ਜਜ਼ਬਾਤ ਖਾਣੇ ਨਾਲ ਜੁੜੇ ਜਾਂਦੇ ਹਨ।

ਤਸਵੀਰ ਸਰੋਤ, Getty Images

ਸਿਧਾਂਤਕ ਤੌਰ 'ਤੇ ਸਾਡਾ ਚੰਗਾ ਮੂਡ ਵੀ ਸਾਨੂੰ ਕਈ ਵਾਰ ਜ਼ਿਆਦਾ ਖਾਣ ਲਈ ਪ੍ਰੇਰਿਤ ਕਰਦਾ ਹੈ। ਅਸੀਂ ਦੋਸਤਾਂ ਜਾਂ ਪਰਿਵਾਰ ਵਾਲਿਆਂ ਨਾਲ ਹੁੰਦੇ ਹਾਂ ਤਾਂ ਵਾਧੂ ਖਾ ਲੈਂਦੇ ਹਾਂ। ਲੋਕਾਂ ਦੇ ਨਾਲ ਹੋਣ ਦੀ ਖੁਸ਼ੀ ਵਿੱਚ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕਿੰਨਾ ਖਾ ਰਹੇ ਹਾਂ। ਢਿੱਡ ਭਰ ਜਾਣ ਦਾ ਅਹਿਸਾਸ ਵੀ ਨਹੀਂ ਹੁੰਦਾ।

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ:

ਜਦੋਂ ਵੱਡੀ ਦਾਵਤ ਤੋਂ ਆਉਣ ਤੋਂ ਬਾਅਦ ਵੀ ਸਾਨੂੰ ਭੁੱਖ ਲੱਗੇ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਖਾਸ ਮੌਕਿਆਂ 'ਤੇ ਜ਼ਿਆਦਾ ਖਾਣ ਦੇ ਆਦੀ ਹੁੰਦੇ ਹਾਂ। ਅਗਲੀ ਵਾਰ ਦਾਵਤ ਖਾਓ ਅਤੇ ਫਿਰ ਵੀ ਭੁੱਖ ਲੱਗੇ, ਤਾਂ ਇਹ ਨਾ ਸੋਚੋ ਕਿ ਤੁਹਾਡਾ ਢਿੱਡ ਵੱਧ ਗਿਆ ਹੈ।

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)