ਕੀ ਸ਼ਰਾਬ ਪੀ ਕੇ ਬੰਦੇ ਜ਼ਿਆਦਾ ਹਿੰਸਕ ਹੋ ਜਾਂਦੇ ਹਨ

  • ਡੈਨੀ ਸ਼ਾਅ
  • ਹੋਮ ਅਫੇਅਰਜ਼ ਕੌਰਸਪੌਂਡੈਂਟ
ਸ਼ਰਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਚਿਤਾਵਨੀ : ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।

ਇੱਕ ਨਵੇਂ ਅਧਿਐਨ ਮੁਤਾਬਕ ਸ਼ਰਾਬ ਜਾਂ ਫਿਰ ਕਿਸੇ ਹੋਰ ਨਸ਼ਾ ਵਰਤਣ ਵਾਲਿਆਂ ਦੇ ਘਰੇਲੂ ਹਿੰਸਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਆਮ ਨਾਲੋਂ ਛੇ ਤੋਂ ਸੱਤ ਗੁਣਾਂ ਜ਼ਿਆਦਾ ਹੁੰਦੀ ਹੈ।

ਇਸ ਅਧਿਐਨ ਲਈ ਸਵੀਡਨ ਦੇ ਪਿਛਲੇ 16 ਸਾਲਾਂ ਦੇ ਕਈ ਹਜ਼ਾਰ ਮੈਡੀਕਲ ਰਿਕਾਰਡ ਤੇ ਪੁਲਿਸ ਡਾਟੇ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹ ਅਧਿਐਨ ਇੱਕ ਆਨਲਾਈਨ ਪੀਲੋਸ-ਮੈਡੀਸਨ ਨਾਂ ਦੇ ਰਸਾਲੇ ਵਿੱਚ ਛਾਪਿਆ ਗਿਆ ਹੈ।

ਅਧਿਐਨ ਵਿੱਚ ਇਹ ਵੀ ਪਤਾ ਲੱਗਿਆ ਕਿ ਜਿਹੜੇ ਆਦਮੀ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਬਿਮਾਰੀ ਤੋਂ ਪੀੜਤ ਲੋਕਾਂ ਦੇ ਵੀ ਆਪਣੇ ਸਾਥੀ ਨਾਲ ਮਾੜਾ ਵਿਹਾਰ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ। ਹਲਾਂਕਿ ਇਹ ਸੰਭਾਵਨਾ ਸ਼ਰਾਬ ਜਾਂ ਹੋਰ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਜਿੰਨੀ ਨਹੀਂ ਸੀ।

ਇਹ ਵੀ ਪੜ੍ਹੋ:

ਆਕਸਫੋਰਡ ਯੂਨਿਵਰਸਿਟੀ ਦੀ ਪ੍ਰੋਫੈਸਰ ਸੀਨਾ ਫਜ਼ਲ, ਜਿਨ੍ਹਾਂ ਨੇ ਇਸ ਅਧਿਐਨ ਦੀ ਅਗਵਾਈ ਕੀਤੀ, ਅਨੁਸਾਰ ਘਰੇਲੂ ਹਿੰਸਾ ਦੇ ਮਾਮਲਿਆਂ 'ਤੇ ਨਸ਼ਿਆਂ ਤੇ ਸ਼ਰਾਬ ਉੱਤੇ ਕਾਬੂ ਪਾ ਕੇ ਘਟਾਏ ਜਾ ਸਕਦੇ ਹਨ।

ਪ੍ਰੋਫੈਸਰ ਫਜ਼ਲ ਨੇ ਬੀਬੀਸੀ ਨੂੰ ਦੱਸਿਆ, "ਇਸ ਪਰੇਸ਼ਾਨੀ ਨਾਲ ਜੂਝਣ ਵਾਲੇ ਲੋਕਾਂ ਦੇ ਇਲਾਜ ਲਈ ਅਜੇ ਤੱਕ ਬਣੇ ਪ੍ਰੋਗਰਾਮ ਬਹੁਤੇ ਕਾਰਗ਼ਰ ਨਹੀਂ ਰਹੇ ਹਨ। ਸ਼ਾਇਦ ਇਹ ਸਬੂਤਾਂ ਦੀ ਘਾਟ ਨੂੰ ਦਰਸਾਉਂਦੇ ਹਨ।"

"ਨਸ਼ਿਆਂ ਦੀ ਰੋਕਥਾਮ ਵਾਲੇ ਪ੍ਰੋਗਰਾਮਾਂ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਅਪਰਾਧੀਆਂ ਨੂੰ ਪਦਾਰਥਾਂ ਦੀ ਦੁਰਵਰਤੋਂ ਲਈ ਲਈ ਜਾਂਚਿਆ ਜਾਣਾ ਚਾਹੀਦਾ ਹੈ।"

ਇਸ ਅਧਿਐਨ ਵਿੱਚ ਅਮਰੀਕਾ, ਸਵੀਡਨ ਤੇ ਲੰਡਨ ਦੇ ਕਿੰਗਸ ਕਾਲਜ ਦੇ ਮਾਹਰ ਸ਼ਾਮਲ ਸਨ। ਜਨਵਰੀ 1998 ਤੋਂ ਲੈ ਕੇ ਦਸੰਬਰ 2013 ਤੱਕ 14,0000 ਆਦਮੀ ਚੁਣੇ ਗਏ ਜਿਨ੍ਹਾਂ ਨੂੰ ਸ਼ਰਾਬ ਜਾਂ ਨਸ਼ਿਆ ਦੀ ਪਰੇਸ਼ਾਨੀ ਹੋਵੇ।

ਅਧਿਐਨਕਾਰਾਂ ਨੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਵਿੱਚੋਂ ਕਿੰਨੇ ਜਣੇ ਆਪਣੀਆਂ ਪਤਨੀਆਂ, ਗਰਲ-ਫਰੈਂਡਸ ਤੇ ਸਾਥੀਆਂ ਨਾਲ ਹਿੰਸਾ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਹਨ।

ਉਨ੍ਹਾਂ ਨੇ ਦੇਖਿਆ ਕਿ 1.7% ਮਰਦ ਜੋ ਸ਼ਰਾਬ ਦੇ ਆਦੀ ਸਨ, ਉਨ੍ਹਾਂ ਨੂੰ ਇਸ ਤਰ੍ਹਾਂ ਦੇ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਉਹ ਮਰਦਾਂ ਦੀ ਗਿਣਤੀ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਆਦਮੀਆਂ ਵਿੱਚੋਂ 2.1% ਸੀ ਜੋ ਕਿ ਔਸਤ ਨਾਲੋਂ ਸੱਤ ਗੁਣਾ ਜ਼ਿਆਦਾ ਸੀ।

ਇੰਗਲੈਂਡ ਅਤੇ ਵੇਲਜ਼ ਦੇ ਪੀੜਤਾਂ ਦੇ ਕਮਿਸ਼ਨਰ, ਡੈਮ ਵੀਰਾ ਬੇਅਰਡ ਨੇ ਕਿਹਾ, "ਹਾਲਾਂਕਿ ਬਿਨਾਂ ਸ਼ੱਕ ਸ਼ਰਾਬ ਅਤੇ ਨਸ਼ਿਆਂ ਅਤੇ ਘਰੇਲੂ ਬਦਸਲੂਕੀ ਵਿੱਚ ਕੁਝ ਸਬੰਧ ਹੈ ਪਰ ਇਸ ਖੋਜ ਦੀ ਵਰਤੋਂ ਕੁਝ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ।"

ਉਨ੍ਹਾਂ ਨੇ ਕਿਹਾ, "ਬਹੁਤ ਸਾਰੇ ਅਪਰਾਧੀ ਜੋ ਸ਼ਰਾਬ ਪੀ ਕੇ ਘਰੇਲੂ ਹਿੰਸਾ ਕਰਦੇ ਹਨ, ਉਹ ਸੋਫੀ ਹੁੰਦਿਆ ਹੋਇਆ ਵੀ ਜ਼ਿਆਦਾ ਹਿੰਸਕ ਹੋਣਗੇ।"

ਮਾਨਸਿਕ ਸਮੱਸਿਆਵਾਂ ਨਾਲ ਸਬੰਧ

ਖੋਜਕਾਰਾਂ ਨੇ 'ਭੈਣ-ਭਰਾਵਾਂ ਦੀ ਤੁਲਨਾ' ਕੀਤੀ ਕਿ, ਕੀ ਸ਼ਰਾਬ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਵਿੱਚ ਘਰੇਲੂ ਬਦਸਲੂਕੀ ਦੇ ਵੱਧ ਰਹੇ ਜੋਖ਼ਮ ਨੂੰ ਹੋਰ ਕਾਰਕਾਂ, ਜਿਵੇਂ ਕਿ ਪਰਿਵਾਰਕ ਪਿਛੋਕੜ ਅਤੇ ਵੰਸ਼ ਦੁਆਰਾ ਸਮਝਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਪਤਾ ਕੀਤਾ ਕਿ ਸ਼ਰਾਬ ਪੀਣ ਜਾਂ ਨਸ਼ੀਲੇ ਪਦਾਰਥਾਂ 'ਤੇ ਨਿਰਭਰ ਪੁਰਸ਼ਾਂ ਵਿੱਚ ਅਜੇ ਵੀ ਭਾਰੀ ਜੋਖ਼ਮ ਸੀ। ਪਰ ਇਹ ਥੋੜ੍ਹਾ ਘੱਟ ਸੀ ਜਦੋਂ ਉਨ੍ਹਾਂ ਦੇ ਭਰਾਵਾਂ ਨਾਲ ਤੁਲਨਾ ਕੀਤੀ ਗਈ ਜੋ ਕਿ ਪਦਾਰਥਾਂ ਦੀ ਦੁਰਵਰਤੋਂ ਨਹੀਂ ਕਰਦੇ ਸਨ।

ਅਧਿਐਨ ਅਨੁਸਾਰ, "ਸ਼ਰਾਬ ਅਤੇ ਨਸ਼ੇ ਦੀ ਵਰਤੋਂ ਕਿਸੇ ਵਿਅਕਤੀ ਦੀ ਰੋਕਥਾਮ ਨੂੰ ਘਟਾਉਂਦੇ ਹਨ, ਜਿਸ ਨਾਲ ਗੂੜ੍ਹੇ ਰਿਸ਼ਤਿਆਂ ਵਿੱਚ ਵਿਵਾਦਾਂ ਨੂੰ ਸੁਲਝਾਉਣ ਲਈ ਹਿੰਸਾ ਦੀ ਵਰਤੋਂ ਕੀਤੀ ਜਾ ਸਕਦੀ ਹੈ"

"ਇਹ ਸੰਭਾਵਨਾ ਹੈ ਕਿ ਮਾਨਸਿਕ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕ ਆਪਣੀਆਂ ਮੁਸੀਬਤਾਂ ਤੋਂ ਬਾਹਰ ਆਉਣ ਲਈ ਸ਼ਰਾਬ ਤੇ ਨਸ਼ਿਆਂ ਦਾ ਉਪਯੋਗ ਕਰਨ।"

"ਇਸ ਕਰਕੇ, ਸ਼ਰਾਬ ਤੇ ਨਸ਼ਿਆ ਦਾ ਕੋਈ ਮਾਨਸਿਕ ਪਰੇਸ਼ਾਨੀ ਨਾਲ ਸੰਬੰਧ ਹੋ ਸਕਦਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)