ਕਾਸਿਮ ਸੁਲੇਮਾਨੀ : ਈਰਾਨ ਦੀ ਫ਼ੌਜ ਕਿੰਨੀ ਤਾਕਤਵਰ ਹੈ?

ਮਰਹੂਮ ਜਰਨਲ ਈਰਾਨੀ ਸੱਤਾ ਦਾ ਇੱਕ ਵੱਡਾ ਚਿਹਰਾ ਸਨ Image copyright AFP/GETTY
ਫੋਟੋ ਕੈਪਸ਼ਨ ਈਰਾਨ ਦੀਆਂ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕਾ ਦੇ ਹਵਾਈ ਹਮਲਿਆਂ ਵਿੱਚ ਮੌਤ

ਬਗ਼ਦਾਦ ਹਵਾਈ ਅੱਡੇ 'ਤੇ ਅਮਰੀਕੀ ਡਰੋਨ ਹਮਲੇ ਵਿੱਚ ਆਪਣੇ ਸਭ ਤੋਂ ਸ਼ਕਤੀਸ਼ਾਲੀ ਸੈਨਾ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਈਰਾਨ ਨੇ ਬਦਲਾ ਲੈਣ ਦੀ ਸਹੁੰ ਖਾਧੀ ਹੈ।

ਈਰਾਨ ਦੇ ਮੁੱਖ ਲੀਡਰ ਨੇ ਕਿਹਾ ਕਿ ਜਨਰਲ ਕਾਸਿਮ ਸੁਲੇਮਾਨੀ 'ਤੇ ਹਮਲਾ ਕਰਨ ਵਾਲੇ ਇਸ ਦਾ 'ਗੰਭੀਰ ਬਦਲਾ ਭੁਗਤਣ' ਲਈ ਤਿਆਰ ਰਹਿਣ।

ਆਖਿਰ ਅਸੀਂ ਈਰਾਨ ਦੀ ਫ਼ੌਜੀ ਸਮਰੱਥਾ ਬਾਰੇ ਕੀ ਜਾਣਦੇ ਹਾਂ?

ਇਰਾਨੀ ਸੈਨਾ ਕਿੰਨੀ ਵੱਡੀ ਹੈ?

ਯੂਕੇ ਆਧਾਰਿਤ ਥਿੰਕ ਟੈਂਕ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟ੍ਰੈਟੇਜਿਕ ਸਟੱਡੀਜ਼ ਅਨੁਸਾਰ ਈਰਾਨ ਦੀਆਂ ਫ਼ੌਜੀ ਭੂਮਿਕਾਵਾਂ ਨਿਭਾਉਣ ਲਈ ਲਗਭਗ 5,23,000 ਸਰਗਰਮ ਕਰਮਚਾਰੀ ਹਨ।

ਇਸ ਵਿੱਚ 3,50,000 ਆਮ ਫ਼ੌਜੀ ਅਤੇ ਘੱਟ ਤੋਂ ਘੱਟ 1,50,000 ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰਪਸ (ਆਈਆਰਜੀਸੀ) ਹਨ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਈਰਾਨ ਦੇ ਰੈਵਲੂਸ਼ਨਰੀ ਗਾਰਡਜ਼ ਵਿੱਚ ਡੇਢ ਲੱਖ ਫ਼ੌਜੀਆਂ ਦੇ ਹੋਣ ਦੇ ਦਾਅਵੇ ਹਨ

ਆਈਆਰਜੀਸੀ ਦੀ ਜਲ ਸੈਨਾ ਵਿੱਚ ਅੱਗੇ 20,000 ਕਰਮਚਾਰੀ ਹਨ। ਇਹ ਸਮੂਹ 'ਸਟਰੇਟ ਆਫ ਹਾਰਮੋਜ਼' (Strait of Harmos) ਵਿੱਚ ਕਈ ਗਸ਼ਤੀ ਕਿਸ਼ਤੀਆਂ ਚਲਾਉਂਦਾ ਹੈ, ਜਿੱਥੇ 2019 ਵਿੱਚ ਵਿਦੇਸ਼ੀ ਝੰਡੇ ਵਾਲੇ ਟੈਂਕਰਾਂ ਨੂੰ ਸ਼ਾਮਲ ਕਰਨ 'ਤੇ ਕਈ ਵਾਰ ਟਕਰਾਅ ਹੋਇਆ ਸੀ।

ਜ਼ਬਤ ਕੀਤੇ ਗਏ ਬ੍ਰਿਟਿਸ਼ ਝੰਡੇ ਵਾਲੇ ਟੈਂਕਰ ਈਰਾਨ ਤੋਂ ਵਾਪਸ ਗਏ

ਆਈਆਰਜੀਸੀ ਬਾਸਿਜ ਯੂਨਿਟ ਨੂੰ ਵੀ ਕੰਟਰੋਲ ਕਰਦਾ ਹੈ, ਇਹ ਇੱਕ ਵਾਲੰਟੀਅਰ ਬਲ ਹੈ, ਜਿਸਨੇ ਇਸ ਦੇ ਅੰਦਰੂਨੀ ਅਸੰਤੋਸ਼ ਨੂੰ ਦਬਾਉਣ ਵਿੱਚ ਮਦਦ ਕੀਤੀ ਸੀ। ਇਹ ਯੂਨਿਟ ਸੰਭਾਵਿਤ ਤੌਰ 'ਤੇ ਕਈ ਹਜ਼ਾਰ ਕਰਮਚਾਰੀਆਂ ਨੂੰ ਜੁਟਾ ਸਕਦੀ ਹੈ।

ਆਈਆਰਜੀਸੀ ਦੀ ਸਥਾਪਨਾ 40 ਸਾਲ ਪਹਿਲਾਂ ਈਰਾਨ ਵਿੱਚ ਇਸਲਾਮੀ ਵਿਵਸਥਾ ਦੀ ਰਾਖੀ ਕਰਨ ਲਈ ਕੀਤੀ ਗਈ ਸੀ ਅਤੇ ਇਹ ਆਪਣੇ ਆਪ ਵਿੱਚ ਇੱਕ ਪ੍ਰਮੁੱਖ ਸੈਨਾ ਹੈ, ਜੋ ਰਾਜਨੀਤਕ ਅਤੇ ਆਰਥਿਕ ਸ਼ਕਤੀ ਬਣ ਗਈ ਹੈ।

Image copyright Getty Images

ਆਮ ਸੈਨਾ ਦੀ ਤੁਲਨਾ ਵਿੱਚ ਘੱਟ ਸੈਨਿਕ ਹੋਣ ਦੇ ਬਾਵਜੂਦ ਇਸ ਨੂੰ ਈਰਾਨ ਵਿੱਚ ਸਭ ਤੋਂ ਵੱਧ ਅਧਿਕਾਰਤ ਸੈਨਿਕ ਤਾਕਤ ਮੰਨਿਆ ਜਾਂਦਾ ਹੈ।

ਵਿਦੇਸ਼ਾਂ ਵਿੱਚ ਕਾਰਵਾਈ ?

ਕੁਦਸ ਬਲ ਜਿਨ੍ਹਾਂ ਦੀ ਅਗਵਾਈ ਜਨਰਲ ਸੁਲੇਮਾਨੀ ਨੇ ਕੀਤੀ ਸੀ, ਇਹ ਆਈਆਰਜੀਸੀ ਲਈ ਵਿਦੇਸ਼ਾਂ ਵਿੱਚ ਗੁਪਤ ਕਾਰਵਾਈਆਂ ਕਰਦਾ ਹੈ ਅਤੇ ਸਿੱਧੇ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੀ ਨੂੰ ਰਿਪੋਰਟ ਕਰਦਾ ਹੈ। ਇਸ ਨੂੰ ਲਗਭਗ 5,000 ਗੁਣਾ ਮਜ਼ਬੂਤ ਮੰਨਿਆ ਜਾਂਦਾ ਹੈ।

ਇਸ ਯੂਨਿਟ ਨੂੰ ਸੀਰੀਆ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਉਸ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੇ ਵਫ਼ਾਦਾਰ ਮਿਲਟਰੀ ਵਾਲਿਆਂ ਅਤੇ ਉਨ੍ਹਾਂ ਨਾਲ ਲੜ ਰਹੇ ਸ਼ੀਆ ਹਥਿਆਰਬੰਦ ਗੁੱਟ (shia militias) ਨੂੰ ਸਲਾਹ ਦਿੱਤੀ ਹੈ।

ਇਰਾਕ ਵਿੱਚ ਇਸ ਨੇ ਸ਼ੀਆ ਦਬਦਬੇ ਵਾਲੇ ਅਰਧ-ਸੈਨਿਕ ਬਲ ਦਾ ਸਮਰਥਨ ਕੀਤਾ ਹੈ, ਜਿਸ ਨੇ ਇਸਲਾਮਿਕ ਸਟੇਟ ਸਮੂਹ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ।

ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਕੁਦਸ ਸੈਨਾ ਨੇ ਉਨ੍ਹਾਂ ਸੰਗਠਨਾਂ ਨੂੰ ਵਿੱਤ, ਸਿਖਲਾਈ, ਹਥਿਆਰ ਅਤੇ ਉਪਕਰਨ ਪ੍ਰਦਾਨ ਕਰਕੇ ਵਿਆਪਕ ਭੂਮਿਕਾ ਨਿਭਾਈ ਹੈ, ਜਿਨ੍ਹਾਂ ਨੂੰ ਅਮਰੀਕਾ ਨੇ ਮੱਧ ਪੂਰਬ ਵਿੱਚ ਅੱਤਵਾਦੀ ਸਮੂਹਾਂ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ-

ਇਨ੍ਹਾਂ ਵਿੱਚ ਲੈਬਨਾਨ ਦੀ ਹਿਜ਼ਬੁੱਲਾ ਲਹਿਰ ਅਤੇ ਫਿਲਸਤੀਨੀ ਇਸਲਾਮਿਕ ਜੇਹਾਦ ਸ਼ਾਮਲ ਹਨ।

ਆਰਥਿਕ ਸਮੱਸਿਆਵਾਂ ਅਤੇ ਪਾਬੰਦੀਆਂ ਨੇ ਈਰਾਨ ਦੇ ਹਥਿਆਰਾਂ ਦੀ ਦਰਾਮਦ ਵਿੱਚ ਰੁਕਾਵਟ ਪਾਈ ਹੋਈ ਹੈ, ਜੋ ਕਿ ਖੇਤਰ ਦੇ ਦੂਜੇ ਦੇਸ਼ਾਂ ਦੀ ਤੁਲਨਾ ਵਿੱਚ ਬਹੁਤ ਘੱਟ ਹੈ।

Image copyright Getty Images

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਅਨੁਸਾਰ 2009 ਅਤੇ 2018 ਵਿਚਕਾਰ ਈਰਾਨ ਦੇ ਰੱਖਿਆ ਅਯਾਤ ਦਾ ਮੁੱਲ ਉਸੇ ਸਮੇਂ ਵਿੱਚ ਸਾਊਦੀ ਅਰਬ ਦੇ ਅਯਾਤ ਦੇ ਸਿਰਫ਼ 3.5 % ਅਯਾਤ ਦੇ ਬਰਾਬਰ ਸੀ।

ਜ਼ਿਆਦਾਤਰ ਇਰਾਨੀ ਅਯਾਤ ਰੂਸ ਤੋਂ ਹੁੰਦਾ ਹੈ ਅਤੇ ਬਾਕੀ ਚੀਨ ਤੋਂ।

ਕੀ ਈਰਾਨ ਕੋਲ ਮਿਜ਼ਾਇਲਾਂ ਹਨ?

ਹਾਂ-ਈਰਾਨ ਦੀ ਮਿਜ਼ਾਇਲ ਸਮਰੱਥਾ ਉਸ ਦੀ ਫ਼ੌਜੀ ਸਮਰੱਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਉਸ ਦੇ ਇਜ਼ਰਾਇਲ ਅਤੇ ਸਾਊਦੀ ਅਰਬ ਵਰਗੇ ਦੁਸ਼ਮਣਾਂ ਦੀ ਤੁਲਨਾ ਵਿੱਚ ਇਸ ਦੀ ਹਵਾਈ ਸ਼ਕਤੀ ਦੀ ਘਾਟ ਨੂੰ ਦੇਖਦੇ ਹੋਏ ਵੀ ਇਹ ਮਜ਼ਬੂਤ ਹੈ।

ਅਮਰੀਕੀ ਰੱਖਿਆ ਵਿਭਾਗ ਦੀ ਇੱਕ ਰਿਪੋਰਟ ਵਿੱਚ ਈਰਾਨ ਦੀ ਮਿਜ਼ਾਇਲ ਤਾਕਤ ਮੱਧ ਪੂਰਬ ਵਿੱਚ ਸਭ ਤੋਂ ਮਜ਼ਬੂਤ ਹੈ, ਜਿਸ ਵਿੱਚ ਮੁੱਖ ਰੂਪ ਵਿੱਚ ਘੱਟ ਦੂਰੀ ਅਤੇ ਦਰਮਿਆਨੀ ਦੂਰੀ ਦੀਆਂ ਮਿਜ਼ਾਇਲਾਂ ਸ਼ਾਮਿਲ ਹਨ।

Image copyright Getty Images

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਈਰਾਨ ਅੰਤਰ-ਮਹਾਂਦੀਪ ਮਿਜ਼ਾਇਲਾਂ ਨੂੰ ਵਿਕਸਤ ਕਰਨ ਦੀ ਆਗਿਆ ਦੇਣ ਲਈ ਪੁਲਾੜ ਤਕਨਾਲੋਜੀ ਦੀ ਪਰਖ ਕਰ ਰਿਹਾ ਹੈ ਜੋ ਇਸਨੂੰ ਬਹੁਤ ਅੱਗੇ ਲੈ ਕੇ ਜਾ ਸਕਦਾ ਹੈ।

ਪੈਟਰਿਓਟ ਮਿਜ਼ਾਇਲ ਰੱਖਿਆ ਪ੍ਰਣਾਲੀ (Patriot missile defence system) ਕੀ ਹੈ?

ਰੌਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ (ਰੂਸੀ) ਥਿੰਕ ਟੈਂਕ ਅਨੁਸਾਰ ਵਿਦੇਸ਼ਾਂ ਨਾਲ 2015 ਦੇ ਪਰਮਾਣੂ ਸਮਝੌਤੇ ਦੇ ਹਿੱਸੇ ਵਜੋਂ ਈਰਾਨ ਵੱਲੋਂ ਲੰਬੀ ਦੂਰੀ ਦੇ ਮਿਜ਼ਾਇਲ ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ ਸੀ, ਪਰ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸ ਸੌਦੇ ਨੂੰ ਲੈ ਕੇ ਅਨਿਸ਼ਚਤਾ ਨੂੰ ਦੇਖਦੇ ਹੋਏ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।

ਕਿਸੇ ਵੀ ਸਥਿਤੀ ਵਿੱਚ ਸਾਊਦੀ ਅਰਬ ਅਤੇ ਖਾੜੀ ਵਿੱਚ ਬਹੁਤ ਸਾਰੇ ਨਿਸ਼ਾਨੇ ਈਰਾਨ ਦੀਆਂ ਮੌਜੂਦਾ ਛੋਟੀਆਂ ਅਤੇ ਦਰਮਿਆਨੀ ਦੂਰੀ ਦੀਆਂ ਮਿਜ਼ਾਇਲਾਂ ਦੀ ਸੀਮਾ ਦੇ ਅੰਦਰ ਹੋਣਗੇ ਅਤੇ ਇਜ਼ਰਾਇਲ ਵਿੱਚ ਸੰਭਾਵਿਤ ਨਿਸ਼ਾਨੇ ਹੋਣਗੇ।

Image copyright Getty Images
ਫੋਟੋ ਕੈਪਸ਼ਨ ਪੈਟਰਿਓਟ ਮਿਜ਼ਾਇਲ ਰੱਖਿਆ ਪ੍ਰਣਾਲੀ

ਪਿਛਲੇ ਸਾਲ ਮਈ ਵਿੱਚ ਈਰਾਨ ਨਾਲ ਤਣਾਅ ਵਧਣ 'ਤੇ ਅਮਰੀਕਾ ਨੇ ਮੱਧ ਪੂਰਬ ਵਿੱਚ ਇੱਕ ਪੈਟਰਿਓਟ ਮਿਜ਼ਾਇਲ ਰੋਕੂ ਰੱਖਿਆ ਪ੍ਰਣਾਲੀ ਤਾਇਨਾਤ ਕੀਤੀ ਸੀ। ਇਹ ਬੈਲਿਸਟਿਕ ਮਿਜ਼ਾਇਲਾਂ, ਕਰੂਜ਼ ਮਿਜ਼ਾਇਲਾਂ ਅਤੇ ਉੱਨਤ ਜਹਾਜ਼ਾਂ ਦਾ ਮੁਕਾਬਲਾ ਕਰਨ ਲਈ ਹੈ।

ਇਸ ਦੇ ਗ਼ੈਰ ਰਵਾਇਤੀ ਹਥਿਆਰ ਕੀ ਹਨ?

ਸਾਲਾਂ ਦੀਆਂ ਪਾਬੰਦੀਆਂ ਦੇ ਬਾਵਜੂਦ, ਈਰਾਨ ਡਰੋਨ ਸਮਰੱਥਾਵਾਂ ਨੂੰ ਵਿਕਸਤ ਕਰਨ ਵਿੱਚ ਵੀ ਸਮਰੱਥ ਹੈ।

ਇਰਾਕ ਵਿੱਚ ਆਈਐੱਸ ਖਿਲਾਫ਼ ਲੜਾਈ ਵਿੱਚ 2016 ਵਿੱਚ ਈਰਾਨੀ ਡਰੋਨ ਦਾ ਉਪਯੋਗ ਕੀਤਾ ਗਿਆ ਹੈ। ਰੂਸੀ ਅਨੁਸਾਰ ਇਸ ਨੇ ਸੀਰੀਆ ਵਿੱਚ ਅੱਡਿਆਂ ਤੋਂ ਸੰਚਾਲਿਤ ਸਸ਼ਤਰ ਡਰੋਨ ਨਾਲ ਇਜ਼ਰਾਇਲ ਦੇ ਹਵਾਈ ਖੇਤਰ ਵਿੱਚ ਪ੍ਰਵੇਸ਼ ਕੀਤਾ।

ਜੂਨ, 2019 ਵਿੱਚ ਈਰਾਨ ਨੇ ਇੱਕ ਅਮਰੀਕੀ ਨਿਗਰਾਨੀ ਡਰੋਨ ਨੂੰ ਗਿਰਾ ਦਿੱਤਾ, ਦਾਅਵਾ ਕੀਤਾ ਗਿਆ ਕਿ ਉਸ ਨੇ 'ਸਟਰੇਟ ਆਫ ਹਾਰਮੋਜ਼' 'ਤੇ ਇਰਾਨੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ।

ਬੀਬੀਸੀ ਦੇ ਰੱਖਿਆ ਅਤੇ ਕੂਟਨੀਤਕ ਪੱਤਰਕਾਰ ਜੋਨਾਥਨ ਮਾਰਕਸ ਨੇ ਦੱਸਿਆ ਕਿ ਈਰਾਨ ਦੇ ਡਰੋਨ ਪ੍ਰੋਗਰਾਮ ਦਾ ਦੂਜਾ ਪਹਿਲੂ ਇਸ ਦੀ ਡਰੋਨ ਤਕਨਾਲੋਜੀ ਨੂੰ ਆਪਣੇ ਸਹਿਯੋਗੀਆਂ ਅਤੇ ਪ੍ਰਕੌਸੀਆਂ (ਪ੍ਰਤੀਨਿਧੀਆਂ/ਏਜੰਟਾਂ) (proxies) ਨੂੰ ਵੇਚਣ ਜਾਂ ਇਸਨੂੰ ਤਬਦੀਲ ਕਰਨ ਦੀ ਇੱਛਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
40 ਸਾਲ ਪਹਿਲਾਂ ਈਰਾਨ ਦੀ ਕ੍ਰਾਂਤੀ 20ਵੀਂ ਸਦੀ ਦੀਆਂ ਮੁੱਖ ਘਟਨਾਵਾਂ ’ਚੋਂ ਇੱਕ ਸੀ

2019 ਵਿੱਚ ਡਰੋਨ ਅਤੇ ਮਿਜ਼ਾਇਲ ਹਮਲਿਆਂ ਨੇ ਸਾਊਦੀ ਦੇ ਦੋ ਪ੍ਰਮੁੱਖ ਤੇਲ ਖੇਤਰਾਂ ਨੂੰ ਨੁਕਸਾਨ ਪਹੁੰਚਾਇਆ।

ਅਮਰੀਕਾ ਅਤੇ ਸਾਊਦੀ ਅਰਬ ਦੋਵਾਂ ਨੇ ਇਨ੍ਹਾਂ ਹਮਲਿਆਂ ਨੂੰ ਈਰਾਨ ਨਾਲ ਜੋੜਿਆ ਜਦ ਕਿ ਤਹਿਰਾਨ ਨੇ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਅਤੇ ਯਮਨ ਵਿੱਚ ਵਿਦਰੋਹੀਆਂ ਵੱਲੋਂ ਜ਼ਿੰਮੇਵਾਰੀ ਲੈਣ ਦੇ ਦਾਅਵੇ ਵੱਲ ਇਸ਼ਾਰਾ ਕੀਤਾ।

ਕੀ ਈਰਾਨ ਕੋਲ ਸਾਈਬਰ ਸਮਰੱਥਾ ਹੈ?

2010 ਵਿੱਚ ਇਰਾਨੀ ਪਰਮਾਣੂ ਸੁਵਿਧਾਵਾਂ 'ਤੇ ਇੱਕ ਵੱਡੇ ਸਾਈਬਰ ਹਮਲੇ ਤੋਂ ਬਾਅਦ ਈਰਾਨ ਨੇ ਆਪਣੀ ਸਾਈਬਰ ਸਪੇਸ ਸਮਰੱਥਾ ਨੂੰ ਵਧਾ ਦਿੱਤਾ ਸੀ।

ਮੰਨਿਆ ਜਾਂਦਾ ਹੈ ਕਿ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕਾਰਪਸ (ਆਈਆਰਜੀਐੱਸ) ਦੀ ਆਪਣੀ ਸਾਈਬਰ ਕਮਾਂਡ ਹੈ ਜੋ ਵਪਾਰਕ ਅਤੇ ਫ਼ੌਜੀ ਜਾਸੂਸੀ 'ਤੇ ਕੰਮ ਕਰ ਰਹੀ ਹੈ।

2019 ਵਿੱਚ ਇੱਕ ਅਮਰੀਕੀ ਸੈਨਾ ਰਿਪੋਰਟ ਵਿੱਚ ਕਿਹਾ ਗਿਆ ਕਿ ਈਰਾਨ ਨੇ ਵਿਸ਼ਵ ਭਰ ਵਿੱਚ ਸਾਈਬਰ ਜਾਸੂਸੀ ਕਾਰਜਾਂ ਲਈ ਏਅਰਸਪੇਸ ਕੰਪਨੀਆਂ, ਰੱਖਿਆ ਠੇਕੇਦਾਰਾਂ, ਊਰਜਾ ਅਤੇ ਕੁਦਰਤੀ ਸਰੋਤ ਕੰਪਨੀਆਂ ਅਤੇ ਦੂਰਸੰਚਾਰ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ।

ਇਸ ਤੋਂ ਇਲਾਵਾ 2019 ਵਿੱਚ ਮਾਇਕਰੋਸਾਫਟ ਨੇ ਕਿਹਾ ਕਿ ਇੱਕ ਹੈਕਰ ਸਮੂਹ ਜੋ 'ਈਰਾਨ ਤੋਂ ਸੰਚਾਲਿਤ ਹੁੰਦਾ ਹੈ ਅਤੇ ਈਰਾਨੀ ਸਰਕਾਰ ਨਾਲ ਜੁੜਿਆ ਹੋਇਆ ਹੈ' ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਅਭਿਆਨ ਨੂੰ ਨਿਸ਼ਾਨਾ ਬਣਾਇਆ ਅਤੇ ਅਮਰੀਕਾ ਦੇ ਸਰਕਾਰੀ ਅਧਿਕਾਰੀਆਂ ਦੇ ਖਾਤਿਆਂ ਵਿੱਚ ਸੇਂਧ ਲਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਦੇਖੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ