ਜਹਾਜ਼ ਨੇ ਸਕੂਲ ’ਤੇ ਸੁੱਟਿਆ ਤੇਲ, ਬੱਚਿਆਂ ਦੀ ਸਿਹਤ ਪ੍ਰਭਾਵਿਤ

ਅਮਰੀਕਾ ਦੇ ਲਾਸ ਐਂਜਲੈਸ ਵਿੱਚ ਇੱਕ ਯਾਤਰੀ ਜਹਾਜ਼ ਨੇ ਐਮਰਜੈਂਸੀ ਲੈਡਿੰਗ ਦੌਰਾਨ ਕਈ ਸਕੂਲਾਂ ’ਤੇ ਤੇਲ ਸੁੱਟ ਦਿੱਤਾ। ਇਸ ਨਾਲ ਬੱਚਿਆਂ ਸਣੇ ਕਰੀਬ 60 ਲੋਕ ਪ੍ਰਭਾਵਿਤ ਹੋਏ।

ਉਨ੍ਹਾਂ ਨੂੰ ਖ਼ੁਰਕ ਅਤੇ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਹਸਪਤਾਲ ਲੈ ਕੇ ਜਾਣ ਪਿਆ। ਐਮਰਜੈਂਸੀ ਦੌਰਾਨ ਜਹਾਜ਼ ਦਾ ਭਾਰ ਘਟਾਉਣ ਲਈ ਤੇਲ ਹੇਠਾਂ ਸੁੱਟਿਆ ਜਾਂਦਾ ਹੈ ਪਰ ਖਾਲੀ ਇਲਾਕੇ ਵਿੱਚ ਅਤੇ ਉਹ ਵੀ ਉਚਾਈ ਤੋਂ ਤਾਂ ਜੋ ਤੇਲ ਹੇਠਾਂ ਆਉਣ ਤੋਂ ਪਹਿਲਾਂ ਹੀ ਉੱਡ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)