ਇਸ ਕਰਕੇ ਮੁਸਲਮਾਨ ਲੱਗਣ ਲੱਗੇ ਨੇ ਦਫ਼ਤਰਾਂ ਦੀਆਂ ਲਾਇਨਾਂ 'ਚ

11 ਦਸੰਬਰ 2019 ਨੂੰ ਨਾਗਰਿਕਤਾ ਸੋਧ ਬਿੱਲ ਲੋਕ ਸਭਾ ਵਿੱਚ ਪਾਸ ਹੋਇਆ ਤੇ 20 ਦਸੰਬਰ 2019 ਨੂੰ ਦੇਸ ਭਰ ਵਿੱਚ ਕਾਨੂੰਨ ਲਾਗੂ ਹੋ ਗਿਆ।

ਪਰ ਸੀਏਏ ਅਤੇ ਐਨਆਰਸੀ ਦੀ ਚਰਚਾ ਦੇਸ ਵਿੱਚ ਪਹਿਲਾਂ ਤੋਂ ਹੀ ਹੋ ਰਹੀ ਸੀ। ਇਸ ਕਰਕੇ ਸਤੰਬਰ 2019 ਤੋਂ ਹੀ ਮਾਲੇਗਾਓਂ ਵਿੱਚ ਦਾਖਲੇ ਦੇ ਲਈ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ।

ਰੋਜ਼ ਸਵੇਰ ਹੁੰਦੇ ਹੀ ਦਫ਼ਤਰ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲੋਕ ਪਹਿਲਾਂ ਆਪਣਾ ਨਾਂ ਰਜ਼ਿਸਟਰ ਵਿੱਚ ਲੱਭਦੇ ਹਨ ਤੇ ਜੇ ਨਾਂ ਨਹੀਂ ਮਿਲਦਾ ਤਾਂ ਨਾਂ ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਨ। ਇਸ ਸਭ ਦਾ ਕਾਰਨ ਇੱਕ ਹੀ ਹੈ- ਡਰ।

ਜਦੋਂ ਦੀ ਦੇਸ ਭਰ ਵਿੱਚ ਸੀਏਏ ਅਤੇ ਐਨਆਰਸੀ ਤੇ ਚਰਚਾ ਸ਼ੁਰੂ ਹੋਈ ਹੈ, ਮੁਸਲਮਾਨ ਭਾਈਚਾਰੇ ਵਿੱਚ ਡਰ ਦਾ ਮਾਹੌਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)