ਚੀਨ 'ਚ ਵੀਗਰ ਮੁਸਲਮਾਨ: ਦਾੜ੍ਹੀ ਰੱਖਣ, ਬੁਰਕਾ ਪਾਉਣ ਤੇ ਇੰਟਰਨੈੱਟ ਵਰਤਣ ਕਾਰਨ ਨਜ਼ਰਬੰਦੀ

ਵੀਗਰ

ਤਸਵੀਰ ਸਰੋਤ, UHRP

ਤਸਵੀਰ ਕੈਪਸ਼ਨ,

ਸ਼ਿਨਜਿਆਂਗ ਦੇ ਪੱਛਮੀ ਖੇਤਰ ਦੇ 3,000 ਤੋਂ ਵੱਧ ਵਿਅਕਤੀਆਂ ਦੇ ਨਿਜੀ ਵੇਰਵਿਆਂ ਦੀ ਸੂਚੀ ਬਣਾਈ ਜਾ ਰਹੀ ਹੈ

ਚੀਨ ਨੇ ਲੱਖਾਂ ਮੁਸਲਮਾਨਾਂ ਨੂੰ ਨਜ਼ਰਬੰਦੀ ਕੈਪਾਂ ਵਿਚ ਬੰਦ ਕਰਨ ਲਈ ਕਿਵੇਂ ਉਨ੍ਹਾਂ ਦੀ ਹੋਣੀ ਤੈਅ ਕੀਤੀ, ਇਸ ਬਾਬਤ ਅਹਿਮ ਤੇ ਵਿਸਥਾਰਤ ਜਾਣਕਾਰੀ ਦੇਣ ਵਾਲੇ ਬੀਬੀਸੀ ਨੂੰ ਅਹਿਮ ਦਸਤਾਵੇਜ਼ ਮਿਲੇ ਹਨ।

ਚੀਨ ਸ਼ਿਨਜਿਆਂਗ ਦੇ ਪੱਛਮੀ ਖੇਤਰ ਦੇ 3,000 ਤੋਂ ਵੱਧ ਵਿਅਕਤੀਆਂ ਦੇ ਨਿੱਜੀ ਵੇਰਵਿਆਂ ਦੀ ਸੂਚੀ ਬਣਾ ਰਿਹਾ ਹੈ, ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਸਭ ਤੋਂ ਨਿੱਜੀ ਪਹਿਲੂਆਂ ਨੂੰ ਪੇਚੀਦਾ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।

137 ਪੰਨਿਆਂ ਦੇ ਇਸ ਦਰਦਨਾਕ ਰਿਕਾਰਡ ਵਿੱਚ ਸ਼ਾਮਲ ਹੈ ਕਿ ਲੋਕ ਕਿੰਨੀ ਵਾਰ ਨਮਾਜ਼ ਅਦਾ ਕਰਦੇ ਹਨ, ਉਹ ਕਿਸ ਤਰ੍ਹਾਂ ਦਾ ਪਹਿਰਾਵਾ ਪਾਉਂਦੇ ਹਨ, ਕਿਸ ਨਾਲ ਮਿਲਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਰਵੱਈਆ ਹੈ।

ਚੀਨ ਨੇ ਅਜਿਹੀ ਜਾਣਕਾਰੀ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਮਹਿਜ਼ ਅੱਤਵਾਦ ਅਤੇ ਧਾਰਮਿਕ ਕੱਟੜਵਾਦ ਦਾ ਮੁਕਾਬਲਾ ਕਰ ਰਿਹਾ ਹੈ।

ਪਰ ਬੀਬੀਸੀ ਨੂੰ ਸ਼ਿਨਜਿਆਂਗ ਦੇ ਇਹ ਦਸਤਾਵੇਜ਼ ਉਸੇ ਸਰੋਤ ਦੇ ਬਹੁਤ ਹੀ ਨਿੱਜੀ ਖ਼ਤਰੇ ’ਤੇ ਮਿਲੇ ਹਨ, ਜਿਸ ਨੇ ਪਿਛਲੇ ਸਾਲ ਬੀਬੀਸੀ ਵਿੱਚ ਪ੍ਰਕਾਸ਼ਤ ਸੰਵੇਦਨਸ਼ੀਲ ਸਮੱਗਮੀ ਲੀਕ ਕੀਤੀ ਸੀ।

ਸ਼ਿਨਜਿਆਂਗ ਵਿੱਚ ਚੀਨ ਦੀਆਂ ਨੀਤੀਆਂ 'ਤੇ ਦੁਨੀਆ ਦੇ ਪ੍ਰਮੁੱਖ ਮਾਹਰਾਂ ਵਿਚੋਂ ਇੱਕ, ਵਾਸ਼ਿੰਗਟਨ ਕਮਿਉਨਿਜ਼ਮ ਮੈਮੋਰੀਅਲ ਫਾਉਂਡੇਸ਼ਨ ਦੇ ਪੀੜਤਾਂ ਦੇ ਸੀਨੀਅਰ ਸਾਥੀ, ਡਾ. ਐਡਰਿਅਨ ਜ਼ੈਂਜ਼ ਦਾ ਮੰਨਣਾ ਹੈ ਕਿ ਤਾਜ਼ਾ ਦਸਤਾਵੇਜ਼ ਕਾਫ਼ੀ ਸਹੀ ਪ੍ਰਤੀਤ ਹੁੰਦੇ ਹਨ।

ਇਹ ਵੀ ਪੜ੍ਹੋ

ਤਸਵੀਰ ਕੈਪਸ਼ਨ,

ਡਾ. ਐਡਰਿਅਨ ਜ਼ੈਂਜ਼

ਉਨ੍ਹਾਂ ਕਿਹਾ, "ਇਹ ਕਮਾਲ ਦਾ ਦਸਤਾਵੇਜ਼ ਸਭ ਤੋਂ ਮਜ਼ਬੂਤ ਸਬੂਤ ਪੇਸ਼ ਕਰਦਾ ਹੈ ਕਿ ਕਿਵੇਂ ਬੀਜ਼ਿੰਗ 'ਚ ਰਵਾਇਤੀ ਧਾਰਮਿਕ ਵਿਸ਼ਵਾਸਾਂ ਦੇ ਸਧਾਰਨ ਅਮਲਾਂ ਨੂੰ ਅਪਣਾਉਣ ਵਾਲਿਆਂ ਨੂੰ ਸਤਾਇਆ ਜਾ ਰਿਹਾ ਹੈ ਅਤੇ ਸਜ਼ਾ ਦਿੱਤੀ ਜਾ ਰਹੀ ਹੈ।"

ਇਸ ਵਿਚ ਜ਼ਿਕਰ ਕੀਤੇ ਗਏ ਕੈਂਪਾਂ ਵਿਚੋਂ ਇਕ, "ਨੰਬਰ ਚਾਰ ਟ੍ਰੇਨਿੰਗ ਸੈਂਟਰ" ਦੀ ਪਛਾਣ ਡਾ ਜ਼ੈਂਜ਼ ਦੁਆਰਾ ਕੀਤੀ ਗਈ ਹੈ, ਜੋ ਬੀਬੀਸੀ ਨੇ ਪਿਛਲੇ ਸਾਲ ਮਈ ਵਿਚ ਚੀਨੀ ਅਧਿਕਾਰੀਆਂ ਦੇ ਇਕ ਦੌਰੇ ਦਾ ਹਿੱਸਾ ਸੀ।

ਬੀਬੀਸੀ ਦੀ ਟੀਮ ਵਲੋਂ ਸਾਹਮਣੇ ਲਿਆਂਦੇ ਜ਼ਿਆਦਾਤਰ ਸਬੂਤ ਇਸ ਨਵੇਂ ਦਸਤਾਵੇਜ਼ ਵਿਚ ਸ਼ਾਮਲ ਹਨ ਜਿਸ ਨੂੰ ਲੋਕਾਂ ਦੀ ਗੋਪਨੀਯਤਾ ਦੀ ਰਾਖੀ ਲਈ ਪ੍ਰਕਾਸ਼ਤ ਕਰਨ ਵਾਸਤੇ ਭੇਜਿਆ ਗਿਆ।

ਕੀ ਹੈ ਇਨ੍ਹਾਂ ਦਸਤਾਵੇਜ਼ਾਂ 'ਚ?

ਇਨ੍ਹਾਂ ਦਸਤਾਵੇਜ਼ਾਂ ਵਿਚ 311 ਮੁੱਖ ਵਿਅਕਤੀਆਂ ਦੀ ਪੜਤਾਲ ਦਾ ਵੇਰਵਾ ਹੈ, ਜਿਸ 'ਚ ਉਨ੍ਹਾਂ ਦੇ ਪਿਛੋਕੜ, ਧਾਰਮਿਕ ਆਦਤਾਂ ਅਤੇ ਕਈ ਸੈਂਕੜੇ ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਦੋਸਤਾਂ ਨਾਲ ਸਬੰਧਾਂ ਦੀ ਸੂਚੀ ਹੈ।

ਇੱਕ ਅੰਤਿਮ ਕਾਲਮ ਵਿੱਚ ਲਿਖੇ ਵੇਰਵੇ ਇਹ ਫੈਸਲਾ ਕਰਦੇ ਹਨ ਕਿ ਪਹਿਲਾਂ ਤੋਂ ਹੀ ਨਜ਼ਰਬੰਦੀ ਵਿੱਚ ਰਹਿ ਰਹੇ ਲੋਕਾਂ ਨੂੰ ਰੱਖਣਾ ਹੈ ਜਾਂ ਉਨ੍ਹਾਂ ਨੂੰ ਰਿਲੀਜ਼ ਕੀਤੇ ਜਾਣਾ ਚਾਹੀਦਾ ਹੈ ਅਤੇ ਕੀ ਪਹਿਲਾਂ ਛੱਡੇ ਗਏ ਕੁਝ ਲੋਕਾਂ ਨੂੰ ਵਾਪਸ ਲਿਆਉਣ ਦੀ ਜ਼ਰੂਰਤ ਹੈ।

ਇਹ ਇਸ ਗੱਲ ਦਾ ਸਬੂਤ ਹੈ ਕਿ ਇਹ ਸਿੱਧੇ ਤੌਰ 'ਤੇ ਚੀਨ ਦੇ ਦਾਅਵੇ ਦਾ ਖੰਡਨ ਕਰਦਾ ਪ੍ਰਤੀਤ ਹੁੰਦਾ ਹੈ ਕਿ ਕੈਂਪ ਸਿਰਫ਼ ਸਕੂਲ ਹਨ।

ਤਸਵੀਰ ਕੈਪਸ਼ਨ,

ਸ਼ਿਨਜਿਆਂਗ ਦਾ ਇੱਕ ਕੈਂਪ

ਆਖ਼ਰ ਕਿਉਂ ਇਕੱਠਾ ਕੀਤਾ ਗਿਆ ਨਿੱਜੀ ਵੇਰਵਾ?

ਦਸਤਾਵੇਜ਼ ਦਾ ਵਿਸ਼ਲੇਸ਼ਣ ਅਤੇ ਤਸਦੀਕ ਕਰਨ ਵਾਲੇ ਇਕ ਲੇਖ ਵਿਚ, ਡਾ. ਜ਼ੈਂਜ਼ ਨੇ ਦਲੀਲ ਦਿੱਤੀ ਕਿ ਇਨ੍ਹਾਂ ਦਸਤਾਵੇਜ਼ਾਂ 'ਚ ਸਿਸਟਮ ਦੇ ਅਸਲ ਉਦੇਸ਼ਾਂ ਦੀ ਵੀ ਡੂੰਘੀ ਸਮਝ ਪੇਸ਼ ਹੋ ਰਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫ਼ੈਸਲੇ ਲੈਣ ਵਾਲਿਆਂ ਦੇ ਦਿਮਾਗ ਵਿਚ ਝਾਤ ਪਾਉਂਦਾ ਹੈ ਅਤੇ ਕੈਂਪਾਂ ਦੀ "ਵਿਚਾਰਧਾਰਕ ਅਤੇ ਪ੍ਰਬੰਧਕੀ ਮਾਈਕ੍ਰੋਮਿਕੇਨਿਕਸ" ਬਾਰੇ ਵੀ ਦੱਸਦਾ ਹੈ।

ਕਿਸ ਤਰ੍ਹਾਂ ਦੇ ਮਾਮਲੇ ਆਏ ਸਾਹਮਣੇ?

ਹੈਲਕੇਮ ਨਾਮ ਦੀ ਇੱਕ 38 ਸਾਲਾ ਔਰਤ ਦਾ ਇੱਕ ਮਾਮਲਾ ਸਾਹਮਣੇ ਆਇਆ, ਜਿਸ ਵਿਚ ਉਸ ਨੂੰ ਮੁੜ-ਸਿੱਖਿਆ ਕੈਂਪ ਵਿਚ ਭੇਜਿਆ ਗਿਆ ਸੀ ਕਿਉਂਕਿ ਕੁਝ ਸਾਲ ਪਹਿਲਾਂ ਉਸ ਨੇ ਬੁਰਕਾ ਪਾਇਆ ਸੀ।

ਤਸਵੀਰ ਕੈਪਸ਼ਨ,

ਦਸਤਵੇਜ਼ ਵਿੱਚ ਬਹੁਤ ਬਰੀਕੀ ਨਾਲ ਵੇਰਵੇ ਦਰਜ ਕੀਤੇ ਗਏ ਹਨ

ਇਹ ਮਨਮਾਨੀ ਅਤੇ ਅਜਿਹੀ ਸਜਾ ਦੇ ਬਹੁਤ ਸਾਰੇ ਮਾਮਲਿਆਂ ਵਿਚੋਂ ਇੱਕ ਹੈ।

ਕਈਆਂ ਨੂੰ ਸਿਰਫ਼ ਪਾਸਪੋਰਟ ਲਈ ਦਰਖ਼ਾਸਤ ਦੇਣ ਲਈ ਘੇਰਿਆ ਗਿਆ ਸੀ - ਜੋ ਇਸ ਗੱਲ ਦਾ ਸਬੂਤ ਕਿ ਵਿਦੇਸ਼ ਯਾਤਰਾ ਕਰਨ ਦਾ ਇਰਾਦਾ ਵੀ ਹੁਣ ਸ਼ਿਨਜਿਆਂਗ ਵਿੱਚ ਕੱਟੜਪੰਥੀ ਹੋਣ ਦੀ ਨਿਸ਼ਾਨੀ ਵਜੋਂ ਵੇਖਿਆ ਜਾਂਦਾ ਹੈ।

ਇੱਕ 34 ਸਾਲਾਂ ਬਜ਼ੁਰਗ ਆਦਮੀ, ਜਿਸਦਾ ਪਹਿਲਾ ਨਾਮ ਮੈਮੇਤੋਹੱਟੀ ਨੂੰ ਇਸ ਦੀ ਹੀ ਸਜ਼ਾ ਦਿੱਤੀ ਗਈ ਸੀ।

ਤਸਵੀਰ ਕੈਪਸ਼ਨ,

ਇਸ ਦਸਤਵੇਜ਼ ਵਿੱਚ ਵਿਅਕਤੀਆਂ ਤੋਂ ਪੈਦਾ ਹੋ ਸਕਣ ਵਾਲੇ ਸੰਭਾਵੀ ਖ਼ਤਰੇ ਬਾਰੇ ਵੀ ਲਿਖਿਆ ਗਿਆ ਹੈ

28 ਸਾਲਾ ਆਦਮੀ ਨੂਰਮੇਮੈੱਟ, ਜਿਸ ਨੂੰ ਕਿਸੇ ਵੈਬ-ਲਿੰਕ 'ਤੇ ਕਲਿੱਕ ਕਰਨ ਅਤੇ ਅਣਜਾਣੇ ਵਿੱਚ ਇੱਕ ਵਿਦੇਸ਼ੀ ਵੈਬਸਾਈਟ 'ਤੇ ਜਾਣ ਲਈ ਮੁੜ ਸਿੱਖਿਆ ਦੇਣ ਦਾ ਫ਼ਰਮਾਨ ਸੁਣਾਇਆ ਗਿਆ।

ਤਸਵੀਰ ਕੈਪਸ਼ਨ,

ਚੀਨ ਦੇ ਲੁਕੇ ਹੋਏ ਕੈਂਪ

ਕੌਣ ਹਨ ਸੂਚੀਬੱਧ ਕੀਤੇ ਇਹ 311 ਲੋਕ?

ਸੂਚੀਬੱਧ ਕੀਤੇ ਗਏ 311 ਮੁੱਖ ਵਿਅਕਤੀ ਸਾਰੇ ਦੱਖਣੀ ਸ਼ਿਨਜਿਆਂਗ ਦੇ ਹੋਟਨ ਸ਼ਹਿਰ ਦੇ ਨੇੜੇ ਕਰਾਕਾਕਸ ਕਾਉਂਟੀ ਦੇ ਹਨ। ਇਹ ਉਹ ਖ਼ੇਤਰ ਹੈ ਜਿਥੇ 90% ਤੋਂ ਵੱਧ ਆਬਾਦੀ ਵੀਗਰਾਂ ਦੀ ਹੈ।

ਵੀਗਰ, ਜੋ ਮੁੱਖ ਤੌਰ 'ਤੇ ਮੁਸਲਮਾਨ ਹੁੰਦੇ ਹਨ। ਦਿੱਖ, ਭਾਸ਼ਾ ਅਤੇ ਸਭਿਆਚਾਰ ਵਿੱਚ ਮੱਧ ਏਸ਼ੀਆ ਦੇ ਲੋਕਾਂ ਵਰਗੇ ਨਜ਼ਰ ਆਉਂਦੇ ਹਨ।

ਸ਼ਿਨਜਿਆਂਗ ਦੀਆਂ ਹੋਰ ਮੁਸਲਿਮ ਘੱਟ ਗਿਣਤੀਆਂ, ਜਿਵੇਂ ਕਜ਼ਾਕਿਸ ਅਤੇ ਕਿਰਗਿਜ਼ - ਘੁਸਪੈਠ ਦੀ ਮੁਹਿੰਮ ਦਾ ਨਿਸ਼ਾਨਾ ਬਣ ਗਈਆਂ ਹਨ।

ਪਿਛਲੇ ਸਾਲ ਅਗਸਤ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਨੂੰ ਦੱਸਿਆ ਗਿਆ ਸੀ ਕਿ ਸ਼ਿਨਜਿਆਂਗ 'ਚ ਕਰੀਬ 10 ਲੱਖ ਮੁਸਲਮਾਨਾਂ ਨੂੰ ਇੱਕ ਤਰ੍ਹਾਂ ਨਾਲ ਹਿਰਾਸਤ 'ਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ 'ਮੁੜ ਸਿੱਖਿਆ' ਦਿੱਤੀ ਜਾ ਰਹੀ ਹੈ।

ਚੀਨ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਾ ਹੈ ਪਰ ਇਸ ਦੌਰਾਨ ਸ਼ਿਨਜਿਆਂਗ 'ਚ ਲੋਕਾਂ 'ਤੇ ਨਿਗਰਾਨੀ ਦੇ ਕਈ ਸਬੂਤ ਸਾਹਮਣੇ ਆਏ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਚੀਨ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਦਾ ਹੈ ਪਰ ਇਸ ਦੌਰਾਨ ਸ਼ਿਨਜਿਆਂਗ 'ਚ ਲੋਕਾਂ 'ਤੇ ਨਿਗਰਾਨੀ ਦੇ ਕਈ ਸਬੂਤ ਸਾਹਮਣੇ ਆਏ ਹਨ।

ਕੌਣ ਹਨ ਵੀਗਰ?

ਚੀਨ ਦੇ ਪੱਛਮੀ ਪ੍ਰਾਂਤ ਸ਼ਿਨਜਿਆਂਗ 'ਚ ਰਹਿਣ ਵਾਲੇ ਇੱਕ ਕਰੋੜ ਤੋਂ ਵੱਧ ਵੀਗਰ ਭਾਈਚਾਰੇ ਦੇ ਵਧੇਰੇ ਲੋਕ ਮੁਸਲਮਾਨ ਹਨ। ਇਹ ਲੋਕ ਖ਼ੁਦ ਨੂੰ ਸੱਭਿਆਚਾਰ ਦੀ ਨਜ਼ਰ ਨਾਲ ਮੱਧ ਏਸ਼ੀਆ ਦੇ ਦੇਸਾਂ ਦੇ ਨੇੜੇ ਮੰਨਦੇ ਹਨ। ਉਨ੍ਹਾਂ ਦੀ ਭਾਸ਼ਾ ਵੀ ਤੁਰਕੀ ਨਾਲ ਮਿਲਦੀ-ਜੁਲਦੀ ਹੈ।

ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਵੱਡੀ ਸੰਖਿਆ 'ਚ ਚੀਨ ਦੇ ਬਹੁ ਗਿਣਤੀ ਨਸਲੀ ਸਮੂਹ 'ਹਾਨ' ਚੀਨੀਆਂ ਦਾ ਸ਼ਿਨਜਿਆਂਗ 'ਚ ਵਸਣਾ ਇੱਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ।

ਵੀਗਰ ਲੋਕਾਂ ਨੂੰ ਲਗਦਾ ਹੈ ਕਿ ਹੁਣ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਸੱਭਿਆਚਾਰ ਖ਼ਤਰੇ 'ਚ ਪੈ ਰਿਹਾ ਹੈ।

ਤਸਵੀਰ ਕੈਪਸ਼ਨ,

ਸ਼ਿਨਜਿਆਂਗ ਚੀਨ ਦੇ ਪੱਛਮ 'ਚ ਦੇਸ ਦਾ ਸਭ ਤੋਂ ਵੱਡਾ ਪ੍ਰਾਂਤ ਹੈ। ਇਸ ਦੀ ਸੀਮਾ ਭਾਰਤ, ਅਫ਼ਗਾਨਿਸਤਾਨ ਅਤੇ ਮੰਗੋਲੀਆ ਵਰਗੇ ਕਈ ਦੇਸਾਂ ਨਾਲ ਲਗਦੀ ਹੈ।

ਕਿੱਥੇ ਹੈ ਸ਼ਿਨਜਿਆਂਗ ?

ਸ਼ਿਨਜਿਆਂਗ ਚੀਨ ਦੇ ਪੱਛਮ 'ਚ ਦੇਸ ਦਾ ਸਭ ਤੋਂ ਵੱਡਾ ਸੂਬਾ ਹੈ। ਇਸ ਦੀ ਸੀਮਾ ਭਾਰਤ, ਅਫ਼ਗਾਨਿਸਤਾਨ ਅਤੇ ਮੰਗੋਲੀਆ ਵਰਗੇ ਕਈ ਦੇਸਾਂ ਨਾਲ ਲਗਦੀ ਹੈ।

ਕਹਿਣ ਨੂੰ ਤਾਂ ਇਹ ਵੀ ਤਿੱਬਤ ਵਾਂਗ ਇੱਕ ਖ਼ੁਦਮੁਖਤਿਆਰ ਖੇਤਰ ਰਿਹਾ ਹੈ ਪਰ ਦਰਅਸਲ ਇੱਥੋਂ ਦੀ ਸਰਕਾਰ ਦੀ ਡੋਰ ਬੀਜਿੰਗ ਦੇ ਹੱਥਾਂ 'ਚ ਹੈ।

ਸਦੀਆਂ ਤੋਂ ਇਸ ਦਾ ਅਰਥਚਾਰਾ ਖੇਤੀ ਅਤੇ ਵਪਾਰ 'ਤੇ ਆਧਾਰਿਤ ਰਿਹਾ ਹੈ। ਇਤਿਹਾਸਕ ਸਿਲਕ ਰੂਟ ਕਾਰਨ ਇੱਥੇ ਖੁਸ਼ਹਾਲੀ ਰਹੀ ਹੈ।

20ਵੀਂ ਸਦੀ ਦੀ ਸ਼ੁਰੂਆਤ 'ਚ ਵੀਗਰ ਭਾਈਚਾਰੇ ਨੇ ਥੋੜ੍ਹੇ ਸਮੇਂ ਲਈ ਹੀ ਸਹੀ, ਸ਼ਿਨਜਿਆਂਗ ਨੂੰ ਆਜ਼ਾਦ ਐਲਾਨ ਕਰ ਦਿੱਤਾ ਸੀ। ਫਿਰ 1949 ਦੀ ਕਮਿਊਨਿਸਟ ਕ੍ਰਾਂਤੀ ਤੋਂ ਬਾਅਦ ਇਹ ਸ਼ਿਨਜਿਆਂਗ ਚੀਨ ਦਾ ਹਿੱਸਾ ਬਣ ਗਿਆ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਸੰਯੁਕਤ ਰਾਸ਼ਟਰ ਦੀ ਇੱਕ ਮਨੁੱਖੀ ਅਧਿਕਾਰ ਕਮੇਟੀ ਨੂੰ ਦੱਸਿਆ ਗਿਆ ਸੀ ਕਿ 'ਪੂਰਾ ਵੀਗਰ ਖ਼ੁਦਮੁਖਤਿਆਰ ਖੇਤਰ ਨਜ਼ਰਬੰਦੀ 'ਚ ਹੈ।'

ਸ਼ਿਨਜਿਆਂਗ 'ਚ ਕੀ ਹੋ ਰਿਹਾ ਹੈ?

ਅਗਸਤ 2018 'ਚ ਸੰਯੁਕਤ ਰਾਸ਼ਟਰ ਦੀ ਇੱਕ ਮਨੁੱਖੀ ਅਧਿਕਾਰ ਕਮੇਟੀ ਨੂੰ ਦੱਸਿਆ ਗਿਆ ਸੀ ਕਿ 'ਪੂਰਾ ਵੀਗਰ ਖ਼ੁਦਮੁਖਤਿਆਰ ਖੇਤਰ ਨਜ਼ਰਬੰਦੀ 'ਚ ਹੈ।'

ਇਸ ਕਮੇਟੀ ਨੂੰ ਦੱਸਿਆ ਗਿਆ ਸੀ ਕਿ ਕਰੀਬ 10 ਲੱਖ ਲੋਕ ਹਿਰਾਸਤੀ ਜ਼ਿੰਦਗੀ ਬਿਤਾ ਰਹੇ ਹਨ। ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਹਿਊਮਨ ਰਾਈਟਸ ਵਾਚ ਵੀ ਕਰਦਾ ਹੈ।

ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਇਕ ਤਰ੍ਹਾਂ ਹਿਰਾਸਤੀ ਕੈਂਪਾਂ ਵਿੱਚ ਰੱਖੇ ਗਏ ਲੋਕਾਂ ਨੂੰ ਚੀਨੀ ਭਾਸ਼ਾ ਸਿਖਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾਣੀ ਪੈਂਦੀ ਹੈ।

ਇਸ ਦੇ ਨਾਲ ਹੀ ਲੋਕਾਂ ਨੂੰ ਉਨ੍ਹਾਂ ਦੇ ਧਰਮ ਅਤੇ ਸੱਭਿਆਚਾਰ ਦੀ ਆਲੋਚਨਾ ਕਰਨ ਲਈ ਕਿਹਾ ਜਾਂਦਾ ਹੈ।

ਹਿਊਮਨ ਰਾਈਟਸ ਵਾਚ ਮੁਤਾਬਕ ਵੀਗਰ ਭਾਈਚਾਰੇ ਨੂੰ ਬੇਹੱਦ ਸਖ਼ਤ ਨਿਗਰਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੇ ਘਰਾਂ ਦੇ ਦਰਵਾਜ਼ੇ 'ਤੇ QR ਕੋਡ ਲੱਗੇ ਹੋਏ ਹਨ ਚਿਹਰੇ ਨੂੰ ਪਛਾਣਨ ਲਈ ਕੈਮਰੇ ਫਿਟ ਹਨ। ਅਧਿਕਾਰੀ ਜਦੋਂ ਚਾਹੁਣ ਇਹ ਪਤਾ ਲਗਾ ਸਕਦੇ ਹਨ ਕਿ ਘਰ 'ਚ ਕੌਣ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)