ਨਾਬਾਲਗ ਕੁੜੀ ਦੇ ਜ਼ਬਰੀ ਧਰਮ ਪਰਿਵਰਤਨ ਖ਼ਿਲਾਫ਼ ਲੰਡਨ 'ਚ ਮੁਜ਼ਾਹਰਾ

ਨਾਬਾਲਗ ਕੁੜੀ ਦੇ ਜ਼ਬਰੀ ਧਰਮ ਪਰਿਵਰਤਨ ਖ਼ਿਲਾਫ਼ ਲੰਡਨ 'ਚ ਮੁਜ਼ਾਹਰਾ

ਲੰਡਨ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ 17 ਫ਼ਰਵਰੀ ਦੀ ਸ਼ਾਮ ਮੁਜ਼ਾਹਰਾ ਕੀਤਾ ਗਿਆ। ‘ਜਸਟਿਸ ਫ਼ਾਰ ਮਹਿਕ ਕੁਮਾਰੀ’ ਦੇ ਬੈਨਰਾਂ ਨਾਲ 2 ਦਿਨਾਂ ਤੋਂ ਇਹ ਮੁਜ਼ਾਹਰਾ ਜਾਰੀ ਹੈ। UK ਦੇ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ ਤੇ ਭਾਰਤੀ ਲੋਕਾਂ ਨੇ ਇਸ ਦੌਰਾਨ ਸ਼ਿਰਕਤ ਕੀਤੀ। ਮੁਜ਼ਾਹਰਾਕਾਰੀਆਂ ਮੁਤਾਬਕ ਮਹਿਕ ਕੁਮਾਰੀ ਨਾਬਾਲਗ ਸੀ, ਜਿਸ ਨੂੰ ਜ਼ਬਰੀ ਇਸਲਾਮ ਕਬੂਲ ਕਰਵਾ ਕੇ ਸਿੰਧ ’ਚ ਵਿਆਹ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)