ਆਸੀਆ ਬੀਬੀ: 'ਮੈਂ ਸੋਚਦੀ ਰਹੀ, ਮੇਰੇ ਨਾਲ ਕੀ ਹੋ ਰਿਹਾ ਹੈ?'

ਆਸੀਆ ਬੀਬੀ: 'ਮੈਂ ਸੋਚਦੀ ਰਹੀ, ਮੇਰੇ ਨਾਲ ਕੀ ਹੋ ਰਿਹਾ ਹੈ?'

ਆਸੀਆ ਬੀਬੀ, ਪਾਕਿਸਤਾਨੀ ਇਸਾਈ ਔਰਤ ਨੇ ਇਸ਼ ਨਿੰਦਾ ਦੇ ਇਲਜ਼ਾਮ ’ਚ ਕਈ ਸਾਲ ਜੇਲ੍ਹ ਵਿੱਚ ਕੱਢੇ। ਹੇਠਲੀ ਅਦਾਲਤ ਅਤੇ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਆਸੀਆ ਬੀਬੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਸੇ ਸਜ਼ਾ ਖ਼ਿਲਾਫ਼ ਕੀਤੀ ਗਏ ਅਪੀਲ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਆਸੀਆ ਬੀਬੀ ਨੂੰ ਰਿਹਾਅ ਕਰ ਦਿੱਤਾ ਸੀ।

ਫਿਲਹਾਲ ਕਨੇਡਾ ਵਿੱਚ ਰਹਿ ਰਹੀ ਆਸੀਆ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਹਮੇਸ਼ਾ ਯਕੀਨ ਸੀ ਕਿ ਉਹ ਰਿਹਾਅ ਹੋ ਜਾਵੇਗੀ।

ਬੀਬੀਸੀ ਪੱਤਰਕਾਰ ਮਿਸ਼ਲ ਹੁਸੈਨ ਨਾਲ ਗੱਲ ਕਰਦਿਆਂ ਉਹ ਜੇਲ੍ਹ ਜਾਣ ਮਗਰੋਂ ਆਪਣੀ ਹੱਡਬੀਤੀ ਦੱਸਦੀ ਹੈ।

ਹਾਲ ਹੀ ਵਿੱਚ ਆਪਣੇ ਅਨੁਭਵਾਂ 'ਤੇ ਲਿਖੇ ਬਿਰਤਾਂਤ 'ਆਫ਼ਿਨ ਲਿਬਰੇ' (ਆਖ਼ਰਕਾਰ ਆਜ਼ਾਦੀ) ਵਿੱਚ ਉਹ ਆਪਣੇ ਨਾਲ ਹੋਏ ਵਿਵਹਾਰ ਬਾਰੇ ਦੱਸਦੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)