ਭਾਰਤੀ ਖਿਡਾਰਨਾਂ ਅਥਲੈਟਿਕਸ ਵਿੱਚ ਹੀ ਜ਼ਿਆਦਾ ਮੈਡਲ ਕਿਉਂ ਜਿੱਤ ਸਕੀਆ?

  • ਅਰੁਣ ਜਨਾਰਧਨ
  • ਬੀਬੀਸੀ ਲਈ
ਪੀ ਟੀ ਊਸ਼ਾ

ਤਸਵੀਰ ਸਰੋਤ, Getty Images

35 ਸਾਲ ਪਹਿਲਾਂ ਭਾਰਤੀ ਐਥਲੀਟ ਪੀ ਟੀ ਊਸ਼ਾ ਨੇ ਦੇਸ ਦੀ ਝੌਲੀ ਪਹਿਲਾ ਓਲੰਪਿਕ ਤਗਮਾ ਪਾਇਆ ਸੀ।

ਪਰ ਤੱਥ ਇਹ ਹੈ ਕਿ ਸਾਲ 1984 'ਚ ਲਾਸ ਏਂਜਲਸ 'ਚ ਆਯੋਜਿਤ ਓਲੰਪਿਕ ਖੇਡਾਂ 'ਚ ਉਹ 400 ਮੀਟਰ ਰੁਕਾਵਟ ਵਾਲੀ ਦੌੜ 'ਚ ਚੌਥੇ ਸਥਾਨ 'ਤੇ ਰਹੀ ਸੀ।ਇਹ ਨਾ ਭੁਲੱਣਯੋਗ ਸਮਾਂ ਸੀ।ਇਹ ਉਹ ਘੜੀ ਸੀ ਜਿਸ ਨੇ ਦੇਸ ਦੇ ਦੂਜੇ ਖਿਡਾਰੀਆਂ ਨੂੰ ਵੀ ਉਤਸ਼ਾਹ ਪ੍ਰਦਾਨ ਕੀਤਾ ਅਤੇ ਨਾਲ ਹੀ ਆਉਣ ਵਾਲੀਆਂ ਕਈ ਐਥਲੀਟ ਦੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੀ।

ਪੀਟੀ ਊਸ਼ਾ ਇਕ ਅਜਿਹੀ ਖਿਡਾਰਨ ਰਹੀ ਹੈ ਜਿਸ ਦੇ ਕਾਰਨ ਕੌਮਾਂਤਰੀ ਪੱਧਰ 'ਤੇ ਭਾਰਤ ਨੂੰ ਮਾਣ ਹਾਸਲ ਹੋਇਆ ਹੈ।ਦੂਜੀਆਂ ਖੇਡਾਂ ਦੇ ਮੁਕਾਬਲੇ ਅਥਲੈਟਿਕਸ 'ਚ ਮਹਿਲਾ ਖਿਡਾਰਨਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।

ਬੀਬੀਸੀ ਵੱਲੋਂ ਕੀਤੇ ਗਏ ਇੱਕ ਵਿਸ਼ਲੇਸ਼ਣ ਮੁਤਾਬਕ ਭਾਰਤੀ ਮਹਿਲਾ ਖਿਡਾਰਨਾਂ ਨੇ ਸਿਰਫ ਅਥਲੈਟਿਕਸ 'ਚ ਹੀ 155 ਅੰਤਰਰਾਸ਼ਟਰੀ ਤਮਗੇ ਜਿੱਤੇ ਹਨ।ਦੂਜੇ ਸਥਾਨ 'ਤੇ ਨਿਸ਼ਾਨੇਬਾਜ਼ੀ ਹੈ, ਜਿਸ 'ਚ 137 ਤਮਗੇ ਦੇਸ਼ ਦੇ ਨਾਂਅ ਕੀਤੇ ਗਏ।ਬੈਡਮਿੰਟਨ 'ਚ 70 ਅਤੇ ਕੁਸ਼ਤੀ 'ਚ ਹੁਣ ਤੱਕ 69 ਮੈਡਲ ਜਿੱਤੇ ਗਏ ਹਨ।

ਭਾਰਤੀ ਮਹਿਲਾ ਐਥਲੀਟਾਂ ਨੇ 1951 ਤੋਂ 5 ਨਵੰਬਰ, 2019 ਤੱਕ ਅੰਤਰਰਾਸ਼ਟਰੀ ਪੱਧਰ 'ਤੇ 694 ਮੈਡਲ ਜਿੱਤੇ ਹਨ। ਇਨ੍ਹਾਂ 'ਚ 256 ਕਾਂਸੇ, 238 ਚਾਂਦੀ ਅਤੇ 200 ਸੋਨੇ ਦੇ ਤਮਗੇ ਸ਼ਾਮਲ ਹਨ। 2018 'ਚ ਆਯੋਜਿਤ ਸਾਰੇ ਕੌਮਾਂਤਰੀ ਖੇਡ ਮੁਕਾਬਲਿਆਂ 'ਚ ਮਹਿਲਾ ਖਿਡਾਰੀਆਂ ਨੇ 174 ਤਮਗੇ ਜਿੱਤੇ।

ਹਾਲਾਂਕਿ ਸਿਰਫ ਪੰਜ ਮਹਿਲਾ ਖਿਡਾਰੀਆਂ ਨੇ ਹੀ ਓਲੰਪਿਕ 'ਚ ਤਮਗੇ ਜਿੱਤੇ ਹਨ, ਪਰ ਕੋਈ ਵੀ ਟ੍ਰੈਕ ਅਤੇ ਫੀਲਡ 'ਚੋਂ ਨਹੀਂ ਸੀ।ਪਰ ਏਸ਼ੀਆਈ ਖੇਡਾਂ 'ਚ ਸਭ ਤੋਂ ਵੱਧ 109 ਮੈਡਲ ਅਥਲੈਟਿਕਸ 'ਚੋਂ ਹੀ ਹਾਸਲ ਹੋਏ।

ਤਸਵੀਰ ਸਰੋਤ, Getty Images

ਅਥਲੈਟਿਕਸ 'ਚ ਹੀ ਭਾਰਤੀ ਮਹਿਲਾ ਖਿਡਾਰਨਾਂ ਇੰਨ੍ਹਾਂ ਵਧੀਆ ਪ੍ਰਦਰਸ਼ਨ ਕਿਵੇਂ ਕਰ ਪਾ ਰਹੀਆਂ ਹਨ, ਇਸ ਲਈ ਕਿਸੇ ਇਕ ਕਾਰਨ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ।ਇਸ ਸਬੰਧੀ ਕੁਝ ਵੀ ਅੰਦਾਜ਼ਾ ਲਗਾਉਣਾ ਹਨੇਰੇ 'ਚ ਤੀਰ ਚਲਾਉਣ ਦੇ ਬਰਾਬਰ ਹੈ।ਮਾਹਰਾਂ ਦਾ ਕਹਿਣਾ ਹੈ ਕਿ ਇਸ ਸਫਲਤਾ ਦੇ ਪਿੱਛੇ ਕਈ ਕਾਰਨ ਕਾਰਜਸ਼ੀਲ ਹਨ।

ਪ੍ਰੇਰਕ ਹਸਤੀਆਂ ਦੀ ਮੌਜੂਦਗੀ

1980 ਤੋਂ 2000 ਦੇ ਦਹਾਕੇ ਦੌਰਾਨ ਜੋ ਭਾਰਤੀ ਮਹਿਲਾ ਅਥਲਿਟ ਆਪਣੇ ਵਧੀਆ ਪ੍ਰਦਰਸ਼ਨ ਕਰਕੇ ਚਰਚਾ 'ਚ ਰਹੇ, ਉਨ੍ਹਾਂ 'ਚ ਐਮ.ਡੀ.ਵਲਸਮਾ, ਸ਼ਾਇਨੀ ਵਿਲਸਨ, ਕੇ.ਐਮ.ਬੀਨਾਮੋਲ ਅਤੇ ਅੰਜੂ ਬੋਬੀ ਜਾਰਜ ਵੀ ਸ਼ਾਮਲ ਹਨ।ਜਾਰਜ ਸਾਲ 2003 'ਚ ਪੈਰਿਸ 'ਚ ਆਯੋਜਿਤ ਖੇਡਾਂ 'ਚ ਲੰਬੀ ਛਾਲ 'ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਮੈਡਲ ਜਿੱਤਣ ਵਾਲੀ ਪਹਿਲੀ ਅਤੇ ਇਕਲੌਤੀ ਭਾਰਤੀ ਖਿਡਾਰਨ ਸੀ।

ਇਹ ਵੀ ਪੜ੍ਹੋ:

ਇੰਨ੍ਹਾਂ ਖਿਡਾਰਨਾਂ 'ਚੋਂ ਵਧੇਰੇ ਕੇਰਲ ਦੀਆਂ ਰਹਿਣ ਵਾਲੀਆਂ ਹਨ।ਜਿੰਨ੍ਹਾਂ ਨੇ ਨਾ ਸਿਰਫ ਕੌਮਾਂਤਰੀ ਪੱਧਰ 'ਤੇ ਆਪਣੇ ਦੇਸ ਦਾ ਨਾਅ ਰੌਸ਼ਨ ਕੀਤਾ ਬਲਕਿ ਪੁਰਸ਼ ਪ੍ਰਦਾਨ ਸਮਾਜਵਾਦੀ ਦੇਸ ਦੀਆਂ ਧਾਰਨਾਵਾਂ ਨੂੰ ਵੀ ਤੋੜਿਆ।ਇਹ ਖਿਡਾਰਨਾਂ ਦੂਜੇ ਖਿਡਾਰੀਆਂ ਲਈ ਵੀ ਪ੍ਰੇਰਨਾ ਸਰੋਤ ਹਨ।

ਭਾਰਤ ਦੀ ਚੋਟੀ ਦੀ ਜਵੈਲਿਨ ਥ੍ਰੋਅਰ ਅੰਨੂ ਰਾਣੀ ਨੇ ਕਿਹਾ, " ਪੀਟੀ ਊਸ਼ਾ ਅਤੇ ਅੰਜੂ ਬੋਬੀ ਦੂਜੇ ਖਿਡਾਰੀਆਂ ਲਈ ਪ੍ਰੇਰਣਾਦਾਇਕ ਰੋਲ ਮਾਡਲ ਹਨ।ਉਨ੍ਹਾਂ ਸਿੱਧ ਕੀਤਾ ਹੈ ਕਿ ਇਕ ਸਧਾਰਣ ਪਰਿਵਾਰ ਦੀਆਂ ਆਮ ਮਹਿਲਾਵਾਂ ਇਸ ਤਰੱਕੀ ਨੂੰ ਹਾਸਲ ਕਰ ਸਕਦੀਆਂ ਹਨ ਤਾਂ ਅਸੀਂ ਵੀ ਇਹ ਕਰ ਸਕਦੇ ਹਾਂ।ਬਸ ਇਸ ਸਥਾਨ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਅਤੇ ਜਜ਼ਬੇ ਦੀ ਜ਼ਰੂਰਤ ਹੈ।"

ਤਸਵੀਰ ਸਰੋਤ, Getty Images

ਤਰੱਕੀ ਹਾਸਲ ਕਰਨ ਲਈ ਅਮੀਰ ਹੋਣਾ ਜ਼ਰੂਰੀ ਨਹੀਂ

ਅਥਲੈਟਿਕਸ 'ਚ ਵਧੀਆ ਪ੍ਰਦਰਸ਼ਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਲਈ ਕਿਸੇ ਵਿਸ਼ੇਸ਼ ਬੁਨਿਆਦੀ ਢਾਂਚੇ ਦੀ ਜ਼ਰੂਰਤ ਨਹੀਂ ਪੈਂਦੀ ਹੈ।ਜਦਕਿ ਦੂਜੀਆਂ ਖੇਡਾਂ 'ਚ ਅਜਿਹਾ ਨਹੀਂ ਹੈ।ਪੀਟੀ ਊਸ਼ਾ ਆਪਣੀ ਸਿਖਲਾਈ ਦੌਰਾਨ ਸਮੁੰਦਰ ਕੰਢੇ ਅਤੇ ਪਾਣੀ ਦੇ ਵਹਾਅ ਦੇ ਉਲਟ ਭੱਜ ਕੇ ਅਭਿਆਸ ਕਰਦੀ ਸੀ।

ਕੋਜ਼ੀਕੋਡੇ 'ਚ ਊਸ਼ਾ ਸਕੂਲ ਆਫ ਅਥਲੈਟਿਕਸ ਦੇ ਸਹਿ-ਸੰਸਥਾਪਕ ਅਤੇ ਪੀਟੀ ਊਸ਼ਾ ਦੇ ਪਤੀ ਵੀ.ਸ੍ਰੀਨੀਵਾਸਨ ਦਾ ਕਹਿਣਾ ਹੈ ਕਿ ਭਾਰਤ 'ਚ ਸਕੂਲ,ਕਾਲਜਾਂ ਜਾਂ ਯੂਨੀਵਰਸਿਟੀਆਂ 'ਚ ਬੱਚੇ ਸਾਲਾਨਾ ਖੇਡ ਮੁਕਾਬਲਿਆਂ 'ਚ ਸ਼ਿਰਕਤ ਕਰਦੇ ਹਨ।ਕੇਰਲਾ, ਪੰਜਾਬ, ਮਹਾਰਾਸ਼ਟਰ, ਬੰਗਾਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਰਗੇ ਰਾਜਾਂ 'ਚ ਮਰਦ ਅਤੇ ਔਰਤਾਂ ਬਰਾਬਰ ਗਿਣਤੀ 'ਚ ਹਿੱਸਾ ਲੈਂਦੇ ਹਨ।

ਇਹ ਵੀ ਪੜ੍ਹੋ:

ਪਹਿਰਾਵਾ ਮਾਅਨੇ ਨਹੀਂ ਰੱਖਦਾ

ਉਹ ਮਹਿਸੂਸ ਕਰਦੇ ਹਨ ਕਿ ਮਿਸਾਲ ਦੇ ਤੌਰ 'ਤੇ ਤੈਰਾਕੀ ਅਤੇ ਜਿਮਨਾਸਟਿਕ ਵਰਗੀਆਂ ਖੇਡਾਂ 'ਚ ਭਾਰਤੀ ਮਹਿਲਾਵਾਂ ਨੂੰ ਡਰੈਸ ਕੋਡ ਰਾਹੀਂ ਡਰਾਇਆ ਜਾਂਦਾ ਹੈ।ਸਿਰਫ ਵੱਡੇ ਸ਼ਹਿਰਾਂ 'ਚ ਹੀ ਅਜਿਹੀ ਪਾਬੰਦੀ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

ਵੀਡੀਓ: ਕੌਮਾਂਤਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਦੇ ਮੁਸ਼ਕਲ ਭਰੇ ਖੇਡ ਸਫ਼ਰ ਦੀ ਕਹਾਣੀ

ਇੰਟਰਨੈਟ, ਟੀਵੀ,ਸੋਸ਼ਲ ਮੀਡੀਆ ਅਤੇ ਸਿੱਖਿਆ ਤੱਕ ਪਹੁੰਚ ਨੇ ਮਹਿਲਾਵਾਂ ਨੂੰ ਦੂਜੇ ਮੁਲਕਾਂ ਅਤੇ ਸਭਿਆਚਾਰਾਂ ਤੋਂ ਜਾਣੂ ਕਰਵਾਇਆ ਹੈ ਅਤੇ ਨਾਲ ਹੀ ਉਨ੍ਹਾਂ 'ਚ ਆਤਮ ਵਿਸ਼ਵਾਸ ਨੂੰ ਵੀ ਉਤਸ਼ਾਹਿਤ ਕੀਤਾ ਹੈ।

ਵਿਵਸਥਾ 'ਚ ਹੋ ਰਿਹਾ ਹੈਸੁਧਾਰ

ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਵੱਲੋਂ ਖੇਡਾਂ 'ਚ ਮਹਿਲਾਵਾਂ ਦੀ ਸ਼ਮੂਲੀਅਤ ਵਧਾਉਣ ਲਈ ਯਤਨ ਕੀਤੇ ਗਏ ਹਨ।ਸ੍ਰੀਨੀਵਾਸਨ ਨੇ ਕਿਹਾ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਪੋਰਟਸ ਹੋਸਟਲਾਂ 'ਚ ਮਹਿਲਾ ਖਿਡਾਰਨਾਂ ਤੋਂ ਬਹੁਤ ਘੱਟ ਚਾਰਜ ਲਏ ਜਾਂਦੇ ਹਨ।ਕਈ ਵਾਰ ਤਾਂ ਉਨ੍ਹਾਂ ਤੋਂ ਕੁੱਝ ਵੀ ਨਹੀਂ ਲਿਆ ਜਾਂਦਾ।ਇਸ ਪਹਿਲ ਦਾ ਉਦੇਸ਼ ਮਹਿਲਾ ਖਿਡਾਰੀਆਂ ਦੀ ਗਿਣਤੀ 'ਚ ਇਜ਼ਾਫਾ ਕਰਨਾ ਹੈ।

ਵੀਡੀਓ:Mary Kom: ਰੁਕਾਵਟਾਂ ਨੂੰ ਸਰ ਕਰਦੀ ਹੋਈ ਕਿਵੇਂ ਬਣੀ ਚੈਂਪੀਅਨ

ਉਨ੍ਹਾਂ ਅੱਗੇ ਕਿਹਾ , "ਸਾਡੇ ਸਕੂਲ 'ਚ ਚੋਣ ਟਰਾਇਲਾਂ ਦੌਰਾਨ ਹਰ ਸਾਲ ਵਾਧਾ ਹੋ ਰਿਹਾ ਹੈ।ਦਸ ਸਾਲ ਪਹਿਲਾਂ ਸਾਡੇ ਸਕੂਲ 'ਚ ਦੂਜੇ ਰਾਜਾਂ ਤੋਂ ਕੁੱਝ ਬੱਚੇ ਦਾਖਲ ਹੁੰਦੇ ਸਨ, ਜਿਸ 'ਚੋਂ ਵਧੇਰੇ ਕੇਰਲਾ ਤੋਂ ਹੁੰਦੇ ਸਨ।ਪਿਛਲੇ ਤਿੰਨ ਸਾਲਾਂ 'ਚ ਰੁਝਾਨਾਂ 'ਚ ਬਦਲਾਵ ਵੇਖਣ ਨੂੰ ਮਿਲ ਰਿਹਾ ਹੈ।ਹੁਣ ਕੇਰਲਾ ਤੋਂ ਬਾਹਰ ਦੇ ਸੂਬਿਆਂ ਦੇ ਬੱਚੇ ਵੀ ਆ ਰਹੇ ਹਨ।"

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਕੂਲ 'ਚ ਇਕ ਹਫ਼ਤੇ ਪਹਿਲਾਂ ਹੀ ਅਥਲੈਟਿਕਸ ਦੇ ਚੋਣ ਟਰਾਇਲ ਖ਼ਤਮ ਹੋਏ ਹਨ, ਜਿਸ 'ਚ 17 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇੰਨ੍ਹਾਂ 'ਚੋਂ 10 ਬੱਚੇ ਕੇਰਲਾ ਤੋਂ ਬਾਹਰ ਦੇ ਹਨ।

ਤਸਵੀਰ ਸਰੋਤ, Getty Images

ਹਿੰਮਤ ਜਾਰੀ ਰੱਖਣ ਦੀ ਲੋੜ

ਭਾਵੇਂ ਕਿ ਖਿਡਾਰੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਅਤੇ ਮਾਨਸਿਕਤਾ ਤੇ ਪਹੁੰਚ ਸਹੂਲਤਾਂ 'ਚ ਤਬਦੀਲੀ ਆ ਰਹੀ ਹੈ, ਪਰ ਫਿਰ ਵੀ ਟਰੈਕ ਅਤੇ ਫੀਲਡ 'ਚ ਭਾਰਤ ਨੂੰ ਆਪਣੀ ਪਛਾਣ ਬਣਾਉਣ ਲਈ ਯਤਨ ਕਰਨ ਦੀ ਲੋੜ ਹੈ।ਕਈਆਂ ਦਾ ਤਾਂ ਮੰਨਣਾ ਹੈ ਕਿ ਢੁਕਵੇਂ ਮੁਕਾਬਲਿਆਂ ਦੀ ਘਾਟ ਕਰਕੇ ਹੀ ਓਲੰਪਿਕ ਮੈਡਲ ਸਾਡੀ ਪਹੁੰਚ ਤੋਂ ਇੰਨ੍ਹੇ ਦੂਰ ਰਹੇ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ 'ਚ ਬਹੁਤ ਸਾਰੀਆਂ ਏਜੰਸੀਆਂ ਹਨ ਜੋ ਕਿ ਹੁਨਰ, ਪ੍ਰਤੀਬਾ ਦੀ ਪਛਾਣ ਕਰਕੇ ਖਿਡਾਰੀਆਂ ਨੂੰ ਮੌਕਾ ਪ੍ਰਦਾਨ ਕਰਦੀਆਂ ਹਨ।ਮਿਸਾਲ ਦੇ ਤੌਰ 'ਤੇ ਕੇਂਦਰ ਸਰਕਾਰ , ਸੂਬੇ, ਨਿੱਜੀ ਅਕੈਡਮੀਆਂ ਆਦਿ।ਇਹ ਸਾਰੇ ਸਹੀ ਢੰਗ ਨਾਲ ਸਿਖਲਾਈ ਪ੍ਰਦਾਨ ਤਾਂ ਕਰਦੇ ਹਨ ਪਰ ਉਹ ਅਭਿਆਸ ਮੈਡਲ ਹਾਸਲ ਕਰਨ ਲਈ ਯੋਗ ਨਹੀਂ ਹੁੰਦਾ।ਜੇਕਰ ਅਸੀਂ ਆਪਣੀ ਅਮਰੀਕਾ, ਯੂਰੋਪ ਦੇ ਅੰਡਰ 14 ਪੱਧਰ ਦੇ ਖਿਡਾਰੀਆਂ ਨਾਲ ਤੁਲਨਾ ਕਰੀਏ ਤਾਂ ਉਹ ਵੀ ਸਾਨੂੰ ਫਸਵਾਂ ਮੁਕਾਬਲਾ ਦੇਣਗੇ।"

ਇਸੇ ਕਰਕੇ ਹੀ ਐਥਲੀਟ ਆਪਣੀ ਖੇਡ 'ਚ ਸੁਧਾਰ ਕਰਨ ਲਈ ਵਿਦੇਸ਼ਾਂ ਵੱਲ ਭੱਜਦੇ ਹਨ।ਪਰ ਇਹ ਹਰ ਕਿਸੇ ਦੀ ਪਹੁੰਚ 'ਚ ਨਹੀਂ ਹੈ।

ਪਿਛਲੇ ਸਾਲ ਦੋਹਾ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਨੇਜ਼ਾ ਸੁੱਟਣ ਦੇ ਫਾਈਨਲ ਮੁਕਾਬਲੇ 'ਚ ਦਾਖਲ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਰਾਣੀ ਦਾ ਕਹਿਣਾ ਹੈ, " ਉੱਚ ਪੱਧਰ ਦੇ ਮੁਕਾਬਲਿਆਂ 'ਚ ਮਹਿਲਾਵਾਂ ਵੱਖਰਾ ਰਵੱਈਆ ਅਤੇ ਦਬਦਬਾ ਰੱਖਦੀਆਂ ਹਨ।"

ਰਾਣੀ ਨੇ ਹੱਸਦਿਆਂ ਹੋਇਆਂ ਭਵਿੱਖਬਾਣੀ ਕੀਤੀ, " ਅਸੀਂ ਇਕ ਨਹੀਂ ਬਲਕਿ ਬਹੁਤ ਸਾਰੇ ਓਲੰਪਿਕ ਮੈਡਲ ਦੇਸ ਦੇ ਨਾਂਅ ਕਰਾਂਗੇ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਬਾਬਾ ਨਜਮੀ ਦਾ ਫ਼ਿਰਕੂ ਸਮਿਆਂ ਨੂੰ ਸਵਾਲ

ਵੀਡੀਓ: ਖੇਡ ਦੇ ਮੈਦਾਨ ਵਿੱਚ ਕੁੜੀਆਂ ਘੱਟ ਕਿਉਂ? ਪੰਜਾਬ ਦੇ ਇੱਕ ਸਕੂਲ ਤੋਂ ਸਮਾਜ ਦਾ ਜਾਇਜ਼ਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)