ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਜਿੱਤਿਆ ਟੀ-20 ਵਰਲਡ ਕੱਪ

ਆਸਟੇਰਲੀਆ ਦੀ ਟੀਮ ਨੇ ਜਿੱਤਿਆ ਮੈਚ

ਤਸਵੀਰ ਸਰੋਤ, Getty Images

ਮੈਲਬਰਨ ਵਿੱਚ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਮਹਿਲਾ ਟੀ-20 ਮੁਕਾਬਲੇ 'ਚ ਆਸਟੇਰਲੀਆ ਨੇ ਜਿੱਤ ਹਾਸਲ ਕਰਕੇ ਵਰਲਡ ਕੱਪ ਆਪਣੇ ਨਾਮ ਕਰ ਲਿਆ ਹੈ।

ਆਸਟਰੇਲੀਆ ਦੇ 184 ਦੌੜਾਂ ਦੇ ਜਵਾਬ ਵਿੱਚ ਪੂਰੀ ਭਾਰਤੀ ਟੀਮ 99 ਦੌੜਾਂ ਬਣਾ ਕੇ ਆਊਟ ਹੋ ਗਈ।

ਆਸਟਰੇਲੀਆ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 185 ਦੌੜਾਂ ਦਾ ਟੀਚਾ ਭਾਰਤ ਦੇ ਸਾਹਮਣੇ ਖੜ੍ਹਾ ਕੀਤਾ।ਪਰ ਭਾਰਤ ਦੀ ਟੀਮ ਸ਼ੁਰੂਆਤ ਵਿੱਚ ਹੀ ਢੇਰ ਹੋਣਾ ਸ਼ੁਰੂ ਹੋ ਗਈ। ਭਾਰਤੀ ਟੀਮ ਸਿਰਫ਼ 99 ਦੌੜਾਂ ਹੀ ਬਣਾ ਸਕੀ।

ਇਸ ਮੈਚ ਨੂੰ ਰਿਕਾਰਡ 86,000 ਲੋਕਾਂ ਨੇ ਆਸਟਰੇਲੀਆ ਨੇ ਮੈਦਾਨ ਵਿੱਚ ਦੇਖਿਆ।

ਤਸਵੀਰ ਸਰੋਤ, Getty Images

ਆਸਟਰੇਲੀਆ ਦੀ ਅਲਾਈਸਾ ਹੈਲੀ ਨੇ ਸ਼ਾਨਦਾਰ 39 ਗੇਂਦਾਂ ’ਤੇ 75 ਦੌੜਾਂ ਦੀ ਪਾਰੀ ਖੇਡੀ। ਮੂਨੀ ਨੇ ਵੀ 78 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਖੇਡੀ।

ਭਾਰਤ ਦੀ ਟੀਮ ਇਸ ਵੇਲੇ ਬੱਲੇਬਾਜ਼ੀ ਕਰ ਰਹੀ ਹੈ। ਟੀਮ ਦੀ ਸ਼ੁਰੂਆਤ ਬੇਹੱਦ ਹੀ ਖਰਾਬ ਰਹੀ। ਹਰਿਆਣਾ ਦੀ ਖਿਡਾਰਣ ਸ਼ੈਫਾਲੀ, ਜਿਸ ਤੋਂ ਬਹੁਤ ਸਾਰੀਆਂ ਉਮੀਦਾਂ ਰੱਖੀਆਂ ਜਾ ਰਹੀਆਂ ਸਨ ਉਹ ਸ਼ੁਰੂਆਤੀ ਖੇਡ ਵਿੱਚ ਹੀ ਆਊਟ ਹੋ ਗਈ ਤੇ ਭਾਰਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਕੋਈ ਵੀ ਭਾਰਤੀ ਖਿਡਾਰਨ ਨੇ ਅਜੇ ਤੱਕ ਕੋਈ ਚੁਣੌਤੀ ਪੇਸ਼ ਨਹੀਂ ਕੀਤੀ ਹੈ।

ਭਾਰਤੀ ਟੀਮ ਦੀ ਕੈਪਟਨ ਹਰਮਨਪ੍ਰੀਤ ਵੀ ਜਲਦੀ ਹੀ ਆਊਟ ਹੋ ਗਏ। ਹਰਮਨਪ੍ਰੀਤ ਤੋਂ ਕਾਫ਼ੀ ਉਮੀਦਾਂ ਲਾਈਆਂ ਜਾ ਰਹੀਆਂ ਸਨ ਪਰ ਉਨ੍ਹਾਂ ਦੇ ਆਊਟ ਹੋਣ ਤੋਂ ਟੀਮ ਵਿੱਚ ਕਾਫ਼ੀ ਨਿਰਾਸ਼ਾ ਵੇਖੀ ਜਾ ਰਹੀ ਹੈ।

ਹਰਮਨਪ੍ਰੀਤ ਦਾ ਅੱਜ ਜਨਮ ਦਿਨ ਵੀ ਹੈ। ਆਸਟੇਰਲੀਆ ਦੀ ਟੀਮ ਨੇ ਸ਼ੁਰੂ ਤੋਂ ਹੀ ਚੰਗਾ ਪ੍ਰਦਰਸ਼ਨ ਕੀਤਾ ਉੱਥੇ ਹੀ ਭਾਰਤੀ ਟੀਮ ਸ਼ੁਰੂ ਤੋਂ ਹੀ ਕਮਜ਼ੋਰ ਰਹੀ।

ਤਸਵੀਰ ਸਰੋਤ, Getty Images

ਭਾਰਤੀ ਟੀਮ ਦੀ ਨੌਜਵਾਨ ਖਿਡਾਰੀ ਸ਼ੇਫਾਲੀ ਵਰਮਾ ਪਹਿਲਾਂ ਹੀ ਓਵਰ ਵਿੱਚ ਸਿਰਫ਼ ਦੋ ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਜੋਮਿਮਾ ਰੋਡ੍ਰਿਗਸ ਬਿਨਾਂ ਕੋਈ ਰਨ ਬਣਾਏ ਆਊਟ ਹੋ ਗਈ।

ਸਮ੍ਰਿਤੀ ਮੰਧਾਨਾ ਨੂੰ ਵੀ ਸਿਰਫ਼ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤਣਾ ਪਿਆ। ਹਰਮਨਪ੍ਰੀਤ ਕੌਰ ਵੀ ਬਹੁਤ ਦੇਰ ਟਿਕ ਨਹੀਂ ਸਕੀ।

ਫਾਈਨਲ ਦੀ ਰੇਸ

ਸ਼ੁਰੂਆਤੀ ਗਰੁੱਪ ਮੈਚ 'ਚ ਭਾਰਤੀ ਮਹਿਲਾ ਟੀ ਨੇ ਆਸਟੇਰਲੀਆ ਨੂੰ ਹਰਾਇਆ ਸੀ ਪਰ ਫਾਈਨਲ ਦੀ ਰੇਸ ਵਿੱਚ ਉਹ ਮੇਜਬਾਨ ਟੀਮ ਤੋਂ ਪਿੱਛੜ ਗਈ

ਆਸਟਰੇਲੀਆ ਵੱਲੋਂ ਮੈਚ ਦੀ ਸ਼ੁਰੂਆਤ ਕਰਨ ਵਾਲੀ ਸਲਾਮੀ ਜੋੜੀ ਏਲੀਸਾ ਹੇਲੀ ਨੇ 75 ਅਤੇ ਬੇਥ ਮੂਨੀ ਨੇ 78 (ਨੌਟ ਆਊਟ) ਰਨ ਬਣਾਏ।

ਆਸਟਰੇਲੀਆ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਕੀਤੀ।

ਆਸਟਰੇਲੀਆ ਨੇ ਚਾਰ ਵਿਕਟ ਗੁਆ ਕੇ ਭਾਰਤ ਨੂੰ ਜਿੱਤ ਦੇ ਲਈ 185 ਦੌੜਾਂ ਦਾ ਟੀਚਾ ਦਿੱਤਾ ਸੀ।

ਮੇਜ਼ਬਾਨ ਟੀਮ ਦੀ ਮੇਗਾਨ ਸ਼ੂਟ ਨੇ 18 ਦੌੜਾਂ ਦੇ ਕੇ ਚਾਰ ਵਿਕਟ ਲਏ ਅਤੇ ਜੇਸ ਜੋਨਾਸੀਨ ਨੇ 20 ਦੌੜਾਂ ਦੇ ਕੇ ਤਿੰਨ ਵਿਕਟ ਲਏ।

ਪਾਵਰ ਪਲੇਅ ਦੌਰਾਨ ਭਾਰਤੀ ਟੀਮ ਚਾਰ ਵਿਕਟ ਗੁਆ ਕੇ ਸਿਰਫ਼ 30 ਦੌੜਾਂ ਹੀ ਬਣਾ ਸਕੀ ਤੇ ਆਖਰਕਾਰ 99 ਦੌੜਾਂ 'ਤੇ ਆਲ ਆਊਟ ਹੋ ਗਈ।

ਇਤਿਹਾਸ ਬਣਾਉਣ ਦੀ ਕੋਸ਼ਿਸ਼

ਚਾਰ ਵਾਰ ਦੀ ਵਿਸ਼ਵ ਚੈਂਪੀਅਨ ਆਸਟੇਰਲੀਆ ਦੀ ਟੀਮ ਨੇ ਇੱਕ ਹੋਰ ਜਿੱਤ ਹਾਸਲ ਕਰਕੇ ਵਰਲਡ ਕੱਪ ਆਪਣੇ ਨਾਮ ਕਰ ਲਿਆ ਹੈ। ਉੱਥੇ ਹੀ ਭਾਰਤੀ ਟੀਮ ਇੱਕ ਵਾਰ ਮੁੜ ਇਤਿਹਾਸ ਬਣਾਉਣ ਤੋਂ ਪਿੱਛੇ ਰਹਿ ਗਈ ਹੈ।

ਆਸਟੇਰਲੀਆ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਭਾਰਤੀ ਟੀਮ ਲਈ ਕੋਈ ਮੌਕਾ ਨਹੀਂ ਛੱਡਿਆ।

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)