ਰਗਬੀ ਨੇ ਬਦਲੀ ਇਸ ਪਾਕਿਸਤਾਨੀ ਕੁੜੀ ਦੀ ਜ਼ਿੰਦਗੀ

ਰਗਬੀ ਪਾਕਿਸਤਾਨ ਦੀਆਂ ਔਰਤਾਂ ਵਿੱਚ ਤੇਜ਼ੀ ਨਾਲ ਮਕਬੂਲ ਹੋ ਰਹੀ ਹੈ। ਰਗਬੀ ਕਾਰਨ ਸ਼ਾਜ਼ੀਆ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਆਏ। ਸਧਾਰਨ ਪਰਿਵਾਰ ਤੋਂ ਆਉਣ ਕਰਕੇ ਉਸ ਨੂੰ ਕਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ।

ਕੋਚ ਵਜੋਂ ਕੰਮ ਕਰਨ ਮਗਰੋਂ ਉਸ ਨੇ ਮੁੜ ਆਪਣੀ ਪੜ੍ਹਾਈ ਸ਼ੁਰੂ ਕੀਤੀ। ਇਸ ਖੇਡ ਕਰਕੇ ਉਸ ਨੂੰ ਕਈ ਰਿਸ਼ਤੇਦਾਰਾਂ ਤੇ ਸਮਾਜ ਦੇ ਤਾਨੇ ਵੀ ਸੁਣਨੇ ਪਏ।

ਪਰ ਮਾਪਿਆਂ ਦੇ ਸਾਥ ਕਰਕੇ ਉਹ ਰੁਕੀ ਨਹੀਂ। ਪਾਕਿਸਤਾਨ ਦੇ ਕਈ ਪੇਂਡੂ ਇਲਾਕਿਆਂ ਵਿੱਚ ਅਜੇ ਵੀ ਕੁੜੀਆਂ ਖੇਡਣ ਤੋਂ ਝਿਜਕਦੀਆਂ ਹਨ।

ਰਿਪੋਰਟ : ਸ਼ੁਮਾਇਲਾ ਜਾਫ਼ਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)