ਇਟਲੀ ’ਚ ਬਜ਼ੁਰਗ ਆਪਣਿਆਂ ਨੂੰ ‘ਆਖਰੀ ਅਲਵਿਦਾ’ ਕਹਿਣ ਲਈ ਹਸਪਤਾਲਾਂ ’ਚ ਤੜਪ ਰਹੇ

ਇਟਲੀ Image copyright Getty Images

ਇਟਲੀ ਆਪਣੇ ਇਤਿਹਾਸ ਦੇ ਇੱਕ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਕੋਰੋਨਾਵਾਇਰਸ ਕਾਰਨ ਇਟਲੀ ਵਿੱਚ ਹੁਣ ਤੱਕ 4,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਇਟਲੀ ਦਾ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੋਰ ਯੂਰਪੀ ਦੇਸ਼ਾਂ ਤੇ ਚੀਨ ਤੋਂ ਵੀ ਅੱਗੇ ਲੰਘ ਗਿਆ ਹੈ।

ਵੱਖ-ਵੱਖ ਉਪਾਅ ਕੀਤੇ ਜਾਣ ਦੇ ਬਾਵਜੂਦ ਇਟਲੀ ਦੇ ਲੋਕ ਵਾਇਰਸ ਦੇ ਫੈਲਣ ਦੇ ਇਸ ਕੌਮੀ ਸਿਹਤ ਸੰਕਟ ਨੂੰ ਠੱਲ੍ਹਣ ਵਿੱਚ ਅਸਫ਼ਲ ਰਹੇ ਹਨ।

ਕੋਰੋਨਾਵਾਇਰਸ ਕਾਰਨ ਇਟਲੀ ਵਿੱਚ ਵੀ ਕੌਮੀ ਪੱਧਰ 'ਤੇ ਲਾਜ਼ਮੀ ਕੁਆਰੰਟੀਨ, ਬਾਰ ਅਤੇ ਰੈਸਟੋਰੈਂਟਾਂ ਨੂੰ ਬੰਦ ਕਰਨਾ ਅਤੇ ਜਨਤਕ ਤੌਰ ਉੱਤੇ ਇਕੱਠੇ ਹੋਣ 'ਤੇ ਪਾਬੰਦੀ ਵਰਗੇ ਕਈ ਕਦਮ ਚੁੱਕੇ ਗਏ ਹਨ।

ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਿਹਤ ਕਰਮੀਆਂ, ਵੈਂਟੀਲੇਟਰਾਂ, ਫੇਸ ਮਾਸਕ ਅਤੇ ਹੋਰ ਮੁੱਖ ਪੁਸ਼ਾਕਾਂ ਦੀ ਘਾਟ ਨੇ ਇਸ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਅਮਲੀ ਤੌਰ ’ਤੇ ਢਹਿ-ਢੇਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿਚ ਕੀ ਹਨ ਹਾਲਾਤ

  • ਪੰਜਾਬ ਵਿੱਚ 33 ਪੌਜ਼ੀਟਿਵ ਕੇਸ ਹਨ ਅਤੇ ਇੱਕ ਮੌਤ ਹੋਈ ਹੈ। ਚੰਡੀਗੜ੍ਹ ਵਿਚ ਵੀ 7 ਕੇਸ ਪੌਜ਼ਿਵਿਟ ਪਾਏ ਗਏ ਹਨ।
  • ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਲੌਕਡਾਊਨ ਕਰ ਦਿੱਤਾ ਗਿਆ ਹੈ ਅਤੇ ਤਿੰਨੋਂ ਸੂਬਿਆਂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
  • ਭਾਰਤ 'ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਅਤੇ ਦਿੱਲੀ ਵਿੱਚ 13 ਮੌਤਾਂ ਹੋਈਆਂ ਹਨ। ਵੱਧ ਮਾਮਲੇ ਮਹਾਰਾਸ਼ਟਰ 'ਚ।
  • ਦੁਨੀਆਂ ਭਰ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ 3,00,000 ਤੋਂ ਪਾਰ ਤੇ ਮੌਤਾਂ ਦਾ ਅੰਕੜਾ 11,000 ਨੂੰ ਪਾਰ ਕਰ ਗਿਆ ਹੈ।
  • ਇਟਲੀ ਵਿੱਚ ਇੱਕ ਦਿਨ ਵਿੱਚ ਤਕਰੀਬਨ 800 ਮੌਤਾਂ। ਇਟਲੀ ਵਿੱਚ ਕੁੱਲ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਟੱਪਿਆ।

ਇਸ ਉਦਾਸ ਕਰ ਦੇਣ ਵਾਲੇ ਰੱਦੋ-ਅਮਲ ਦੌਰਾਨ ਬਜ਼ੁਰਗ ਮਰੀਜਾਂ ਦੀ ਦਿਕੱਤ ਸਭ ਤੋਂ ਜ਼ਿਆਦਾ ਵੱਧ ਗਈ ਹੈ। ਕੋਰੋਨਾਵਾਇਰਸ ਦੇ ਬਿਮਾਰ ਬਜ਼ੁਰਗ ਹਸਪਤਾਲਾਂ ਵਿੱਚ ਦਾਖਲ ਹੁੰਦੇ ਹਨ। ਉਨ੍ਹਾਂ ਦੇ ਬਚਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ। ਅਜਿਹੇ ਵਿੱਚ ਉਹ ਉੱਥੇ ਪੂਰੀ ਤਰ੍ਹਾਂ ਇਕੱਲੇ ਹਨ।

ਇਕੱਲੇ ਹੋਣ ਕਰਕੇ ਹਸਪਤਾਲਾਂ ਦੇ ਅੰਦਰ ਅਸਲ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ ਹੈ।

ਹਾਲਾਂਕਿ, ਮਿਲਾਨ ਦੇ ਸੈਨ ਕਾਰਲੋ ਬੋਰੋਮੋ ਹਸਪਤਾਲ ਤੋਂ ਡਾ. ਫ੍ਰਾਂਸੈਸਕਾ ਕੋਰਟੇਲਾਰੋ ਨੇ ਇੱਕ ਇੰਟਰਵਿਉ ਵਿੱਚ, ਕੋਵਿਡ -19 ਦੇ ਮਰੀਜ਼ਾਂ ਨਾਲ ਰਹਿਣ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਇੱਕ ਬੁਰਾ ਸੁਪਨਾ ਆਖਿਆ ਹੈ।

ਉਨ੍ਹਾਂ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਵੱਧ ਦਿਲ ਦਹਿਲਾਉਣ ਵਾਲਾ ਕੀ ਹੈ? ਮਰੀਜ਼ਾਂ ਨੂੰ ਇਕੱਲੇ ਮਰਦੇ ਹੋਏ ਦੇਖਣਾ। ਉਹ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਅਲਵਿਦਾ ਕਹਿਣ ਲਈ ਤੁਹਾਨੂੰ ਵਾਰ-ਵਾਰ ਬੇਨਤੀਆਂ ਕਰਦੇ ਹਨ।"

ਡਾਕਟਰ ਨੇ ਦੱਸਿਆ ਕਿ ਜਦੋਂ ਇੱਕ ਦਾਦੀ ਨੇ ਆਪਣੀ ਪੋਤੀ ਨੂੰ ਮਿਲਣ ਦੀ ਜਿੱਦ ਕੀਤੀ ਤਾਂ ਫਿਰ ਉਸ ਦੀ ਵੀਡੀਓ ਕਾਲ ਰਾਹੀਂ ਪੋਤੀ ਨਾਲ ਗੱਲ ਕਰਵਾਈ ਗਈ।

Image copyright Getty Images

ਉਨ੍ਹਾਂ ਲੋਕਤੰਤਰੀ ਪਾਰਟੀ ਦੇ ਇਕ ਸਮੂਹ ਨੂੰ ਇਨ੍ਹਾਂ ਬਜ਼ੁਰਗਾਂ ਲਈ ਇੱਕ ਪਹਿਲ ਕਰਨ ਲਈ ਪ੍ਰੇਰਿਤ ਕੀਤਾ।ਉਹ ਬਜ਼ੁਰਗ ਜੋ ਅਲੱਗ-ਥਲੱਗ ਹਨ। ਉਨ੍ਹਾਂ ਨੂੰ ਘੱਟੋ-ਘੱਟ ਆਪਣੇ ਪਿਆਰਿਆਂ ਨੂੰ ਅਲਵਿਦਾ ਕਹਿਣ ਦਾ ਮੌਕਾ ਤਾਂ ਮਿਲ ਸਕੇ।

ਇਸ ਸਮੂਹ ਨੇ ਲਗਭਗ ਵੀਹ ਟੈਬਜ਼ ਖਰੀਦੀਆਂ, ਜੋ ਕਿ ਸੈਨ ਕਾਰਲੋ ਹਸਪਤਾਲ ਵਿੱਚ ਵੰਡੀਆਂ ਗਈਆਂ। ਇਨ੍ਹਾਂ ਰਾਹੀਂ ਬਜ਼ੁਰਗਾਂ ਦੀ ਆਪਣੇ ਪਰਿਵਾਰ ਵਾਲਿਆਂ ਨਾਲ ਵੀਡੀਓ ਕਾਲ ’ਤੇ ਗੱਲ ਕਰਵਾਈ ਜਾ ਸਕਦੀ ਸੀ।

ਇਸ ਪਹਿਲ ਨੂੰ "ਅਲਵਿਦਾ ਕਹਿਣ ਦਾ ਹੱਕ" ਕਿਹਾ ਗਿਆ।

"ਇਹ ਮੌਤ ਤੋਂ ਵੀ ਵੱਧ ਕੇ ਦੁਖੀ ਕਰਦਾ ਹੈ"

ਇਸ ਪ੍ਰੋਜੈਕਟ ਦੇ ਲੀਡਰ, ਲੋਕਤੰਤਰੀ ਪਾਰਟੀ ਦੇ ਕੌਂਸਲਰ ਲੋਰੇਂਜੋ ਮੁਸੋਟੋ ਹਨ।

ਆਪਣੇ ਫੇਸਬੁੱਕ ਅਕਾਉਂਟ ਦੇ ਜ਼ਰੀਏ, ਇਟਲੀ ਦੇ ਇਸ ਸਿਆਸਤਦਾਨ ਨੇ ਦੱਸਿਆ ਕਿ ਉਸ ਦਾ ਉਦੇਸ਼ "ਬੀਮਾਰਾਂ ਨੂੰ ਆਪਣੇ ਪਿਆਰਿਆਂ ਨੂੰ ਆਖਰੀ ਵਿਦਾਈ ਦੇਣ ਦਾ ਹੱਕ ਦੇਣਾ ਹੈ।"

ਉਨ੍ਹਾਂ ਨੇ ਕਿਹਾ,"ਅਲਵਿਦਾ ਨਾ ਕਹਿਣ ਦੇ ਵਿਚਾਰ ਨੇ ਮੈਨੂੰ ਮੌਤ ਤੋਂ ਵੀ ਜ਼ਿਆਦਾ ਦੁੱਖ ਪਹੁੰਚਾਇਆ। ਹੋਰ ਵੀ ਕਈ ਨਰਸਿੰਗ ਹੋਮ ਅਤੇ ਹਸਪਤਾਲ ਹਨ ਜਿੱਥੇ ਹੁਣ ਤੱਕ ਅਲਵਿਦਾ ਕਹਿਣ ਦਾ ਵੀ ਜ਼ਰਿਆ ਨਹੀਂ ਹੈ।"

ਮੁਸੋਤੋ ਨੇ ਬਾਕੀ ਭਾਈਚਾਰਿਆਂ ਨੂੰ ਵੀ ਇਨ੍ਹਾਂ ਮਰੀਜ਼ਾਂ ਲਈ ਹੋਰ ਟੈਬਜ਼ ਦਾਨ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ, "ਮੈਂ ਮਾਸਕ, ਦਸਤਾਨੇ, ਮਸ਼ੀਨਰੀ ਦੀ ਮਹੱਤਤਾ ਵਿੱਚ ਡੂੰਘਾ ਵਿਸ਼ਵਾਸ ਰੱਖਦਾ ਹਾਂ। ਫਿਰ ਵੀ ਜੋ ਜਾ ਰਹੇ ਹਨ ਤੇ ਜਾਂ ਜੋ ਰਹਿ ਰਹੇ ਹਨ। ਉਨ੍ਹਾਂ ਲਈ ਅਲਵਿਦਾ ਕਹਿਣ ਦਾ ਹੱਕ ਵੀ ਨਜ਼ਰ ਅੰਦਾਜ ਨਹੀਂ ਕਰਨਾ ਚਾਹੀਦਾ ਹੈ।"

Image copyright MoHFW_INDIA

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)