ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?

  • ਮਿਸ਼ੇਲ ਰਾਬਰਟਸ
  • ਹੈਲਥ ਐਡੀਟਰ, ਬੀਬੀਸੀ ਨਿਊਜ਼
ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਆਈਸੀਯੂ ਦੀ ਮਹੱਤਤਾ ਕਾਫੀ ਵਧ ਗਈ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਆਈਸੀਯੂ ਦੀ ਮਹੱਤਤਾ ਕਾਫੀ ਵਧ ਗਈ ਹੈ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਇਲਾਜ਼ ਲੰਡਨ ਦੇ ਸੇਂਟ ਥਾਮਸ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਦੇ ਮੁਤਾਬਕ, ਡਾਕਟਰਾਂ ਦੇ ਕਹਿਣ 'ਤੇ ਇਹ ਕਦਮ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਲਈ ਸਾਵਧਾਨੀ ਵਰਤਦੇ ਹੋਏ ਚੁੱਕਿਆ ਗਿਆ ਹੈ।

ਕੋਰੋਨਾਵਾਇਰਸ ਨਾਲ ਜੁੜੀਆਂ ਮੰਗਲਵਾਰ 8 ਅਪ੍ਰੈਲ ਦੀਆਂ LIVE ਅਪਡੇਟ ਜਾਣਨ ਲਈ ਇਹ ਪੜ੍ਹੋ:

ਆਈਸੀਯੂ ਕੀ ਹੁੰਦਾ ਹੈ?

ਆਈਸੀਯੂ ਵਿਸ਼ੇਸ਼ ਵਾਰਡ ਹੁੰਦੇ ਹਨ, ਜੋ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦੇ ਇਲਾਜ ਅਤੇ ਉਨ੍ਹਾਂ ਉੱਤੇ ਹਰ ਵੇਲੇ ਨਜ਼ਰ ਰੱਖਣ ਲਈ ਬਣਾਏ ਜਾਂਦੇ ਹਨ। ਆਈਸੀਯੂ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਮੈਡੀਕਲ ਸਟਾਫ਼ ਦੀ ਗਿਣਤੀ ਵੱਧ ਤਾਂ ਕਿ ਜ਼ਰੂਰਤ ਪੈਣ 'ਤੇ ਹਰ ਮਰੀਜ਼ ਦਾ ਪੂਰਾ ਧਿਆਨ ਰੱਖਿਆ ਜਾ ਸਕੇ।

ਆਈਸੀਯੂ ਵਿੱਚ ਮਰੀਜ਼ ਦੀ ਕਰੀਬ ਨਾਲ ਨਿਗਰਾਨੀ ਲਈ ਉਪਕਰਣ ਲੱਗੇ ਹੁੰਦੇ ਹਨ।

ਤਸਵੀਰ ਸਰੋਤ, ASHWANI SHARMA/BBC

ਆਈਸੀਯੂ ਦੀ ਲੋੜ ਕਿਸ ਨੂੰ ਪੈਂਦੀ ਹੈ?

ਕਿਸੇ ਮਰੀਜ਼ ਨੂੰ ਆਈਸੀਯੂ ਵਿੱਚ ਭਰਤੀ ਕਿਉਂ ਕੀਤਾ ਜਾਂਦਾ ਹੈ? ਇਸਦੇ ਵੱਖੋ-ਵੱਖਰੇ ਕਾਰਨ ਹੋ ਸਕਦੇ ਹਨ।

ਕੁਝ ਮਰੀਜ਼ਾਂ ਨੂੰ ਗੰਭੀਰ ਸਰਜਰੀ ਮਗਰੋਂ ਉਨ੍ਹਾਂ ਦੀ ਰਿਕਵਰੀ ਲਈ ਆਈਸੀਯੂ ਵਿੱਚ ਰੱਖਿਆ ਜਾਂਦਾ ਹੈ। ਕੁਝ ਲੋਕਾਂ ਨੂੰ ਗੰਭੀਰ ਸਦਮੇ ਦੇ ਕਾਰਨ ਇੱਥੇ ਰੱਖਣਾ ਪੈਂਦਾ ਹੈ, ਜਿਵੇਂ ਕਿ ਸੜਕ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਇਸ ਕਰਕੇ ਆਈਸੀਯੂ ਵਿੱਚ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਹੋਏ ਕੋਰੋਨਾਵਾਇਰਸ ਦੇ ਲੱਛਣਾਂ ਵਿੱਚ ਕੋਈ ਸੁਧਾਰ ਨਹੀਂ ਆਇਆ ਸੀ।

ਇਸ ਕਰਕੇ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਚੰਗੀ ਸਿਹਤ ਦੇ ਲਈ ਉਨ੍ਹਾਂ ਨੂੰ ਆਈਸੀਯੂ ਵਿੱਚ ਭਾਰਤੀ ਕਰਨਾ ਚਾਹੀਦਾ ਹੈ ਤਾਂ ਕਿ ਸਿਹਤ ਮਾੜੀ ਹੋਣ ’ਤੇ ਵਕਤ ਰਹਿੰਦੇ ਜ਼ਰੂਰੀ ਇਲਾਜ਼ ਕੀਤਾ ਜਾ ਸਕੇ।

ਐਤਵਾਰ ਨੂੰ ਉਨ੍ਹਾਂ ਨੂੰ ਸੇਂਟ ਥਾਮਸ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਸੀ।

ਕੋਰੋਨਾਵਾਇਰਸ ਕਰਕੇ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਜਿਹੇ ਲੱਛਣ ਮਿਲੇ ਹਨ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਸਾਹ ਲੈਣ ਵਿੱਚ ਥੋੜ੍ਹੀ ਤਕਲੀਫ਼ ਸੀ। ਹਾਲਾਂਕਿ ਅਜੇ ਤੱਕ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਨਹੀਂ ਪਈ ਹੈ।

ਤਸਵੀਰ ਕੈਪਸ਼ਨ,

ਆਈਸੀਯੂ ਵਿੱਚ ਮਰੀਜ਼ ਦੇ ਗੰਭੀਰ ਬੀਮਾਰ ਹੋ ਜਾਣ ਦੇ ਹਾਲਾਤ ਵਿੱਚ ਇਲਾਜ ਲਈ ਕਈ ਉਪਕਰਨ ਮੌਜੂਦ ਹੁੰਦੇ ਹਨ

ਆਈਸੀਯੂ ਵਿੱਚ ਕੀ ਹੁੰਦਾ ਹੈ?

ਆਈਸੀਯੂ ਵਿੱਚ ਭਰਤੀ ਹਰ ਕੋਰੋਨਾਵਾਇਰਸ ਦੇ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਨਹੀਂ ਹੁੰਦੀ। ਵੈਂਟੀਲੇਟਰ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਹੈ ਤਾਂ ਜੋ ਮਰੀਜ਼ ਦੇ ਸਾਹ ਚਲਦੇ ਰਹਿਣ।

ਕੁਝ ਲੋਕਾਂ ਨੂੰ ਸਾਹ ਲੈਣ ਵਿੱਚ ਮਦਦ ਕਰਨ ਵਾਲੀ ਮਸ਼ੀਨ ਜਿਸ ਨੂੰ ਸੀਪੀਏਪੀ ਕਿਹਾ ਜਾਂਦਾ ਹੈ, ਵੀ ਲਾਈ ਜਾਂਦੀ ਹੈ। ਇਸ ਵਿੱਚ ਇੱਕ ਮਾਸਕ ਦੇ ਜ਼ਰੀਏ ਆਕਸਿਜ਼ਨ ਹਲਕੇ ਦਬਾਅ ਦੇ ਨਾਲ ਦਿੱਤੀ ਜਾਂਦੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਈਸੀਯੂ ਵਿੱਚ ਭਰਤੀ ਹਰ ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਨਹੀਂ ਹੁੰਦੀ ਹੈ।

ਆਈਸੀਯੂ ਵਿੱਚ ਭਰਤੀ ਮਰੀਜ਼ ਕਈ ਤਰ੍ਹਾਂ ਦੀਆਂ ਮਸ਼ੀਨਾਂ, ਟਿਊਬਾਂ, ਤਾਰਾਂ ਤੇ ਕੇਬਲਾਂ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਦੇ ਜ਼ਰੀਏ ਉਨ੍ਹਾਂ ਦੇ ਸਰੀਰ ਦੇ ਅੰਗਾਂ ਦੀ ਹਲਚਲ ਨੂੰ ਮਾਪਿਆ ਜਾਂਦਾ ਹੈ।

ਉਨ੍ਹਾਂ ਨੂੰ ਨਾਸਾਂ ਦੇ ਜ਼ਰੀਏ ਇੰਜੈਕਸ਼ਨ ਤੋਂ ਇਲਾਵਾ ਦੂਸਰੇ ਇਲਾਜ ਦੇ ਨਾਲ ਪੋਸ਼ਟਿਕ ਤੱਤ ਵੀ ਦਿੱਤੇ ਜਾਂਦੇ ਹਨ।

ਸੇਂਟ ਥਾਮਸ ਹਸਪਤਾਲ ਦੇ ਆਈਸੀਯੂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਦਾ ਪਹਿਲਾਂ ਵੀ ਇਲਾਜ ਹੋ ਚੁੱਕਾ ਹੈ। ਬਹੁਤੇ ਗੰਭੀਰ ਮਾਮਲਿਆਂ ਵਿੱਚ ਲਾਈਫ਼ ਸਪੋਰਟ ਸਿਸਟਮ, ਜਿਸ ਨੂੰ ਈਸੀਐਮਓ ਕਹਿੰਦੇ ਹਨ, ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਹ ਦਿਲ ਤੇ ਫੇਫੜਿਆਂ ਲਈ ਕੰਮ ਕਰਦਾ ਹੈ।

ਆਈਸੀਯੂ ਤੋਂ ਠੀਕ ਹੋਣਾ

ਆਈਸੀਯੂ ਵਿੱਚ ਜਿਵੇਂ ਹੀ ਮਰੀਜ਼ ਦੀ ਸਿਹਤ ਠੀਕ ਹੁੰਦੀ ਹੈ, ਉਨ੍ਹਾਂ ਨੂੰ ਹਸਪਤਾਲ ਦੇ ਦੂਜੇ ਕਿਸੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ।

ਜਿਨ੍ਹਾਂ ਮਰੀਜ਼ਾਂ ਨੂੰ ਆਈਸੀਯੂ ਦੀ ਲੋੜ ਹੈ, ਉਨ੍ਹਾਂ ਲਈ ਇਸ ਨਾਲ ਥਾਂ ਵੀ ਬਣਦੀ ਹੈ।

ਕੁਝ ਮਰੀਜ਼ 2-4 ਦਿਨਾਂ ਵਿੱਚ ਹੀ ਹਸਪਤਾਲ ਤੋਂ ਘਰ ਵਾਪਸ ਚਲੇ ਜਾਂਦੇ ਹਨ ਜਦਕਿ ਕੁਝ ਲੋਕਾਂ ਨੂੰ 1-2 ਹਫ਼ਤੇ ਜਾਂ ਮਹੀਨੇ ਵੀ ਕੱਟਣੇ ਪੈਂਦੇ ਹਨ।

ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)