ਕੋਰੋਨਾਵਾਇਰਸ ਦੇ ਸ਼ਿਕਾਰ ਹੋਏ ਯੂਕੇ ਦੇ ਪਹਿਲੇ ਸਿੱਖ ਐਮਰਜੈਂਸੀ ਸਲਾਹਕਾਰ ਕਿਉਂ ਸਨ ‘ਹਰਮਨ ਪਿਆਰੇ’

ਤਸਵੀਰ ਸਰੋਤ, uhdb
ਮਨਜੀਤ ਨੇ ਡਰਬੀ ਵਿਚ ਐਮੇਰਜੇਂਸੀ ਸੇਵਾਵਾਂ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ
ਐਕਸੀਡੈਂਟ ਤੇ ਐਮੇਰਜੇਂਸੀ ਸਲਾਹਕਾਰ, ਮਨਜੀਤ ਸਿੰਘ ਰਿਆਤ ਦੀ ਸੋਮਵਾਰ ਨੂੰ ਕੋਰੋਨਾਵਾਇਰਸ ਕਰਕੇ ਮੌਤ ਹੋ ਗਈ। ਉਨ੍ਹਾਂ ਦਾ ਇੰਗਲੈਂਡ ਦੇ ਡਰਬੀ ਵਿੱਚ ਚੰਗਾ ਇੱਜ਼ਤ-ਮਾਨ ਸੀ।
52 ਸਾਲ ਮਨਜੀਤ ਨੇ ਰੋਇਲ ਡਰਬੀ ਹਸਪਤਾਲ ਵਿੱਚ ਆਪਣਾ ਦਮ ਤੋੜਿਆ, ਜਿੱਥੇ ਉਹ ਕੰਮ ਵੀ ਕਰਦੇ ਸੀ।
ਯੂਨੀਵਰਸਿਟੀ ਹੌਸਪਿਟਲ ਆਫ਼ ਡਰਬੀ ਐਂਡ ਬਰਟਨ (UNDB) ਨੇ ਕਿਹਾ ਕਿ ਮਨਜੀਤ ਯੂਕੇ ਦੇ ਪਹਿਲੇ ਸਿੱਖ ਐਕਸੀਡੈਂਟ ਤੇ ਐਮੇਰਜੇਂਸੀ ਸਲਾਹਕਾਰ ਸਨ।
"ਉਨ੍ਹਾਂ ਦੀ ਨੈਸ਼ਨਲ ਹੈਲਥ ਸਰਵਿਸ ਵਿੱਚ ਬਹੁਤ ਇੱਜ਼ਤ ਸੀ।”
ਟਰੱਸਟ ਦੇ ਮੁੱਖ ਪ੍ਰਬੰਧਕ, ਗੇਵਿਨ ਬੋਇਲ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਮਿਜ਼ਾਜ ਮਨੁੱਖ ਸਨ ਤੇ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ।
ਉਨ੍ਹਾਂ ਕਿਹਾ ਕਿ ਮਨਜੀਤ ਨੇ ਡਰਬੀਸ਼ਾਇਰ ਵਿੱਚ ਐਮੇਰਜੇਂਸੀ ਮੈਡੀਸਿਨ ਸੇਵਾਵਾਂ ਲਈ ਪਿਛਲੇ 20 ਸਾਲਾਂ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੂੰ ਬਹੁਤ ਲੋਕ ਜਾਣਦੇ ਸਨ।
ਹਸਪਤਾਲ ਦੇ ਐਮੇਰਜੇਂਸੀ ਮੈਡੀਸਿਨ ਸਲਾਹਕਾਰ ਸੁਸੀ ਹੇਵਿੱਟ ਨੇ ਕਿਹਾ ਕਿ ਮਨਜੀਤ ਇੱਕ ਬਹੁਤ ਹੀ ਚੰਗੇ ਸਾਥੀ, ਸੁਪਰਵਾਇਜ਼ਰ ਤੇ ਸਿਖਿਅਕ ਸਨ, ਜੋ ਹਮੇਸ਼ਾ ਔਖੇ ਸਮੇਂ ਵਿੱਚ ਸਾਥ ਦਿੰਦੇ ਸੀ।
ਕਈਆਂ ਅਨੁਸਾਰ ਮਨਜੀਤ ਨੇ ਡਰਬੀ ਵਿਚ ਐਮੇਰਜੇਂਸੀ ਸੇਵਾਵਾਂ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ, ਤੇ ਹੋਰਾਂ ਲਈ ਉਹ ਪ੍ਰੇਰਨਾ ਦਾ ਸਾਧਨ ਸਨ।
ਇਹ ਟਰੱਸਟ ਵਿੱਚ ਹੋਈ ਦੂਸਰੀ ਮੌਤ ਹੈ।
ਇਸ ਤੋਂ ਪਹਿਲਾ ਨੱਕ ਤੇ ਕੰਨਾਂ ਦੇ ਮਾਹਰ ਡਾ. ਅਮਗੇਡ ਐਲ-ਹਾਵਰਾਨੀ ਦੀ ਪਿੱਛੇ ਮਹੀਨੇ ਮੌਤ ਹੋਈ ਸੀ। ਉਹ ਬਰਟਨ ਦੇ ਕੁਈਨ ਹਸਪਤਾਲ ਵਿੱਚ ਕੰਮ ਕਰਦੇ ਸਨ।
ਤਸਵੀਰ ਸਰੋਤ, MoHFW_INDIA