ਕੋਰੋਨਾਵਾਇਰਸ ਮਹਾਮਾਰੀ: ਧੁੱਪ ਸੇਕਣ ਤੇ ਕੀਟਾਣੂ ਨਾਸ਼ਕ ਟੀਕੇ ਨਾਲ ਇਲਾਜ ਕਿੰਨਾ ਕਾਰਗਰ

  • ਮਿਸ਼ੇਲ ਰੌਬਰਟਸ
  • ਸਿਹਤ ਸੰਪਾਦਕ, ਬੀਬੀਸੀ ਔਨਲਾਈਨ
ਵਿਟਾਮਿਨ-ਡੀ ਦੀ ਸਿਫ਼ਾਰਿਸ਼ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਹੀ ਕੀਤੀ ਜਾਂਦੀ ਜਿਨ੍ਹਾਂ ਵਿੱਚ ਟੈਸਟ ਤੋਂ ਬਾਅਦ ਇਸ ਦੀ ਘਾਟ ਦੀ ਪੁਸ਼ਟੀ ਹੋ ਜਾਂਦੀ ਹੈ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ,

ਵਿਟਾਮਿਨ-ਡੀ ਦੀ ਸਿਫ਼ਾਰਿਸ਼ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਹੀ ਕੀਤੀ ਜਾਂਦੀ ਜਿਨ੍ਹਾਂ ਵਿੱਚ ਟੈਸਟ ਤੋਂ ਬਾਅਦ ਇਸ ਦੀ ਘਾਟ ਦੀ ਪੁਸ਼ਟੀ ਹੋ ਜਾਂਦੀ ਹੈ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਕੀਟਾਣੂਨਾਸ਼ਕਾਂ ਦੇ ਟੀਕੇ ਲਗਾਉਣ ਤੇ ਅਲਟਰਾ ਵਾਇਲਟ ਰੇਅ (ਪਰਾਬੈਂਗਣੀ ਕਿਰਨਾਂ) ਨਾਲ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਸਕਦਾ ਹੈ।

ਇਸ ਬਾਰੇ ਲਗਾਤਾਰ ਦਾਅਵੇ ਹੋ ਰਹੇ ਹਨ, ਬਹੁਤ ਸਾਰੇ ਮੁਲਕਾਂ ਵਿਚ ਸੋਸ਼ਲ ਮੀਡੀਆ ਉੱਤੇ ਅਜਿਹੇ ਦਾਅਵੇ ਹੋ ਰਹੇ ਹਨ।

ਕੀਟਾਣੂ ਨਾਸ਼ਕਾਂ ਦੀ ਵਰਤੋਂ ਨਾਲ ਸਰੀਰ ਜਾਂ ਸਤ੍ਹਾ ਉੱਤੇ ਹੀ ਵਾਇਰਸ ਨਸ਼ਟ ਕੀਤੇ ਜਾ ਸਕਦੇ ਹਨ।

ਕੀਟਾਣੂ ਨਾਸ਼ਕਾਂ ਨੂੰ ਪੀਣਾ ਜਾਂ ਇਸ ਦੇ ਟੀਕੇ ਲਗਾਉਣ ਨਾਲ ਸਰੀਰ ਵਿਚ ਜ਼ਹਿਰ ਫ਼ੈਲ ਸਕਦਾ ਹੈ ਅਤੇ ਮੌਤ ਹੋ ਸਕਦੀ ਹੈ।

ਰਾਸ਼ਟਰਪਤੀ ਟਰੰਪ ਕੋਰੋਨਾ ਮਰੀਜ਼ਾ ਦਾ ਇਲਾਜ ਯੂ ਵੀ ਲਾਇਟਸ ਨਾਲ ਕਰਨ ਦੀ ਵੀ ਸਲਾਹ ਦੇ ਰਹੇ ਹਨ। ਪਰ ਇਹ ਵਾਇਰਸ ਨੂੰ ਨਸ਼ਟ ਕਰਦੇ ਹਨ ਇਸ ਦਾ ਕੋਈ ਪੁਖ਼ਤਾ ਸਬੂਤ ਨਹੀਂ ਮਿਲਦਾ ਹੈ।

ਇਸ ਦੇ ਵੀ ਕੋਈ ਸਬੂਤ ਨਹੀਂ ਮਿਲੇ ਹਨ ਕਿ ਸਿੱਧਿਆਂ ਸੂਰਜੀ ਕਿਰਨਾਂ ਸਰੀਰ ਉੱਤੇ ਪੈਣ ਨਾਲ ਕੋਰੋਨਾਵਾਇਰਸ ਖ਼ਤਮ ਹੋ ਸਕਦਾ ਹੈ। ਯੂਵੀ ਲਾਇਟਸ ਨਾਲ ਸਰੀਰ ਦੇ ਸੈੱਲ ਨਸ਼ਟ ਹੋ ਜਾਂਦੇ ਹਨ, ਇਸ ਦੇ ਪ੍ਰਤੱਖ ਪ੍ਰਮਾਣ ਮੌਜ਼ੂਦ ਹਨ।

ਇਸ ਲਈ ਇਸ ਤੱਥ ਵਿਚ ਦਮ ਨਹੀਂ ਕਿ ਕੋਰੋਨਾ ਵਾਇਰਸ ਦਾ ਇਲਾਜ ਮਰੀਜ਼ਾਂ ਨੂੰ ਧੁੱਪ ਵਿੱਚ ਬਿਠਾ ਕੇ ਕੀਤਾ ਜਾ ਸਕਦਾ ਹੈ।

ਕੀ ਸਰੀਰ ਨੂੰ ਧੁੱਪ ਦੀ ਲੋੜ ਹੁੰਦੀ ਹੈ

ਧੁੱਪ ਵਿਚ ਬੈਠਣ ਨਾਲ ਸਾਡਾ ਸਰੀਰ ਵਿਟਾਮਿਨ -ਡੀ ਤਿਆਰ ਕਰ ਲੈਂਦਾ ਹੈ, ਪਰ ਸਵਾਲ ਇਹ ਹੈ ਕਿ ਭਾਰਤ ਵਾਲੇ ਮੁਲਕਾਂ ਵਿਚ ਜਿੱਥੇ ਗਰਮੀ ਦੇ ਇਨ੍ਹਾਂ ਦਿਨਾਂ ਵਿਚ ਤਾਪਮਾਨ 40-45 ਡਿਗਰੀ ਵਿਚਾਲੇ ਆਮ ਹੀ ਹੋ ਜਾਂਦਾ ਹੈ ਤੇ ਇੱਥੇ ਵੀ ਕੇਸ ਵਧ ਰਹੇ ਹਨ ਤਾਂ ਉਕਤ ਦਲੀਲ ਵਿਚ ਦਮ ਨਹੀਂ ਦਿਖਦਾ।

ਠੰਢੇ ਮੁਲਕਾਂ ਵਿਚ ਰਹਿਣਾ ਜਾਂ ਕੁਝ ਹੋਰ ਦੇਸਾਂ ਵਿਚ ਲੋਕਾਂ ਨੂੰ ਧੁੱਪ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ:

  • ਉਨ੍ਹਾਂ ਦਾ ਜ਼ਿਆਦਾਤਰ ਸਮਾਂ ਬੰਦ ਥਾਵਾਂ 'ਤੇ ਗੁਜ਼ਰਦਾ ਹੈ।
  • ਉਹ ਕਿਸੇ ਸੰਭਾਲ ਸੰਸਥਾ ਵਿੱਚ ਭਰਤੀ ਹਨ। ਜਿੱਥੇ ਜ਼ਿਆਦਾ ਬਾਹਰ ਨਹੀਂ ਕੱਢਿਆ ਜਾਂਦਾ।
  • ਉਹ ਪੂਰੇ ਪਿੰਡੇ ਨੂੰ ਢਕਣ ਵਾਲੇ ਕੱਪੜੇ ਪਾਉਂਦੇ ਹਨ ਜਿਸ ਕਾਰਨ ਸਰੀਰ ਨੂੰ ਢੁਕਵੀਂ ਧੁੱਪ ਨਹੀਂ ਮਿਲਦੀ।
  • ਪੱਕੇ ਰੰਗ ਵਾਲੇ ਲੋਕਾਂ ਦੀ ਚਮੜੀ ਵੀ ਧੁੱਪ ਵਿੱਚੋਂ ਮੈਲਾਮਿਨ ਕਾਰਨ ਵਿਟਾਮਿਨ-ਡੀ ਨੂੰ ਨਹੀਂ ਸੋਖ ਪਾਉਂਦੀ। ਜਿਸ ਕਾਰਨ ਉਨ੍ਹਾਂ ਵਿੱਚ ਵਿਟਾਮਿਨ-ਡੀ ਭਰਭੂਰ ਮਾਤਰਾ ਵਿੱਚ ਨਹੀਂ ਬਣ ਪਾਉਂਦਾ।

ਬ੍ਰਿਟਿਸ਼ ਨਿਊਟ੍ਰੀਸ਼ਨ ਫਾਊਂਡੇਸ਼ਨ ਨਾਲ ਸੰਬੰਧਿਤ ਸਾਰ੍ਹਾ ਸਟੈਨਰ ਦਾ ਕਹਿਣਾ ਹੈ, “ਬਦਕਿਸਮਤੀ ਨਾਲ ਜਿਵੇ ਕੋਰੋਨਾਵਾਇਰਸ ਦੇ ਪ੍ਰਭਾਵ ਜਾਰੀ ਰਹਿਣਗੇ। ਸਾਡੇ ਵਿੱਚੋਂ ਬਹੁਤੇ ਘਰੋਂ ਬਾਹਰ ਬਹੁਤ ਘੱਟ ਸਮਾਂ ਬਿਤਾ ਸਕਦੇ ਹਾਂ। ਸਰਕਾਰੀ ਹੁਕਮਾਂ ਦੀ ਪਾਲਣਾ ਕਰਨਾ ਅਤੇ ਘਰਾਂ ਦੇ ਅੰਦਰ ਰਹਿਣਾ ਬੇਹੱਦ ਮਹੱਤਵਪੂਰਣ ਹੈ। ਹੁਣ ਜਦੋਂ ਸਾਡੀ ਧੁੱਪ ਤੱਕ ਪਹੁੰਚ ਘਟ ਗਈ ਹੈ ਸਾਨੂੰ ਤੰਦਰੁਸਤ ਰਹਿਣ ਲਈ ਵਿਟਾਮਿਨ-ਡੀ ਦਾ ਖ਼ਿਆਲ ਕੁਝ ਜ਼ਿਆਦਾ ਰੱਖਣਾ ਪਵੇਗਾ।”

ਵਿਟਾਮਿਨ-ਡੀ ਕਰਦਾ ਕੀ ਹੈ?

ਵਿਟਾਮਿਨ ਡੀ ਸਾਡੇ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੇਟ ਦੀ ਮਾਤਰਾ ਨੂੰ ਕਾਬੂ 'ਚ ਰੱਖਦਾ ਹੈ, ਜੋ ਕਿ ਮਜ਼ਬੂਤ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਹੈ।

ਕੁਝ ਅਧਿਐਨਾਂ ਮੁਤਾਬਕ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਠੰਢ ਤੇ ਫਲੂ ਤੋਂ ਬਚਾਉਂਦਾ ਹੈ। ਇਸ ਦੇ ਕੋਈ ਪੱਕੇ ਵਿਗਿਆਨਕ ਸਬੂਤ ਨਹੀਂ ਹਨ ਕਿ ਵਿਟਾਮਿਨ-ਡੀ ਸਾਡੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਵਧਾਉਂਦਾ ਹੈ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 1 ਜੂਨ 2022, 2:54 ਬਾ.ਦੁ. IST

ਕੀ ਮੈਂ ਵੀ ਖਾਣਾ ਸ਼ੁਰੂ ਕਰ ਦੇਵਾਂ?

ਹਾਲਾਂਕਿ ਵਿਟਾਮਿਨ-ਡੀ ਦੇ ਸਪਲੀਮੈਂਟ ਸਿਹਤ ਲਈ ਹਾਨੀਕਾਰਕ ਤਾਂ ਨਹੀਂ ਹੁੰਦੇ ਪਰ ਅਤੀ ਨੁਕਸਾਨ ਕਰ ਸਕਦੀ ਹੈ। ਵਿਟਾਮਿਨ ਡੀ ਦੀ ਸਹੀ ਮਾਤਰਾ ਵਾਲੇ ਸਿਹਤਮੰਦ ਲੋਕਾਂ ਵਿੱਚ ਇਸ ਦਾ ਕੋਈ ਲਾਭ ਦਿਖਣ ਦੀ ਸੰਭਾਵਨਾ ਨਹੀਂ ਹੈ।

ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦਾ ਤੈਅ ਪੱਧਰ ਹੈ ਜਦੋਂ ਬਲੱਡ ਸੀਰਮ 'ਤੇ 25 ਨੈਨੋਮੋਲਸ ਪ੍ਰਤੀ ਲੀਟਰ ਹੋਵੇ।

  • 4 ਸਾਲ ਦੀ ਉਮਰ ਤੋਂ ਵੱਧ ਹਰੇਕ ਵਿਅਕਤੀ ਨੂੰ ਰੋਜ਼ਾਨਾ 100 ਮਾਇਕ੍ਰੋਗ੍ਰਾਮ ਤੋਂ ਵੱਧ ਵਿਟਾਮਿਨ-ਡੀ ਨਹੀਂ ਲੈਣਾ ਚਾਹੀਦਾ।
  • ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ, ਸਕਿਨ ਨੂੰ ਵਧੇਰੇ ਢੱਕ ਕੇ ਰੱਖਣ ਵਾਲੇ ਅਤੇ ਬਜ਼ੁਰਗਾਂ ਨੂੰ ਵੀ ਰੋਜ਼ਾਨਾ 10 ਮਾਇਕ੍ਰੋਗ੍ਰਾਮ ਵਿਟਾਮਿਨ ਡੀ ਲੈਣਾ ਚਾਹੀਦਾ ਹੈ।
  • ਇੱਕ ਤੋਂ 10 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਪੂਰੇ ਸਾਲ 'ਚ 50 ਮਾਇਕ੍ਰੋਗ੍ਰਾਮ ਵਿਟਾਮਿਨ ਡੀ ਸਪਲੀਮੈਂਟ ਨਹੀਂ ਲੈਣਾ ਚਾਹੀਦਾ।
  • ਜਨਮ ਤੋਂ ਲੈ ਕੇ ਇੱਕ ਸਾਲ ਦੀ ਉਮਰ ਵਾਲੇ ਬੱਚਿਆਂ (ਖ਼ਾਸ ਕਰਕੇ ਜੋ ਮਾਂ ਦਾ ਦੁੱਧ ਪੀਂਦੇ ਹਨ) ਨੂੰ ਰੋਜ਼ਾਨਾ 25 ਮਾਇਕ੍ਰੋਗ੍ਰਾਮ ਤੋਂ ਵਧੇਰੇ ਵਿਟਾਮਿਨ-ਡੀ ਨਹੀਂ ਲੈਣਾ ਚਾਹੀਦਾ।

ਵਿਟਾਮਿਨ-ਡੀ ਦੀ ਜ਼ਿਆਦਾ ਖ਼ੁਰਾਕ ਸਿਰਫ਼ ਉਨ੍ਹਾਂ ਲੋਕਾਂ ਨੂੰ ਲੈਣੀ ਚਾਹੀਦੀ ਹੈ ਜਿਨ੍ਹਾਂ ਵਿੱਚ ਇਸ ਦੀ ਘਾਟ ਦੀ ਟੈਸਟ ਰਾਹੀਂ ਪੁਸ਼ਟੀ ਹੋ ਜਾਵੇ।

ਇਸ ਤੋਂ ਇਲਵਾ ਗੁਰਦਿਆਂ ਦੀ ਖ਼ਰਾਬੀ ਵਾਲੇ ਲੋਕ ਇਸ ਨੂੰ ਸੁਰੱਖਿਅਤ ਰੂਪ ਵਿੱਚ ਨਹੀਂ ਲੈ ਸਕਦੇ।

ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ