ਪਾਕਿਸਤਾਨ ਜਹਾਜ਼ ਕ੍ਰੈਸ਼: ਜਿਸ ਹਾਦਸੇ ਵਿੱਚ 97 ਜਾਨਾਂ ਗਈਆਂ ਉਸ ਵਿੱਚ ਇਹ ਸ਼ਖ਼ਸ ਕਿਵੇਂ ਬਚਿਆ

ਕਰਾਚੀ ਜਹਾਜ਼ ਹਾਦਸਾ

ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਸ਼ੁੱਕਰਵਾਰ ਨੂੰ ਹੋਏ ਜਹਾਜ਼ ਹਾਦਸੇ ਤੋਂ ਬਚੇ ਇੱਕ ਵਿਅਕਤੀ ਨੇ ਆਪਣੀ ਆਪਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਸਿਰਫ਼ ਅੱਗ ਹੀ ਅੱਗ ਵੇਖ ਪਾ ਰਿਹਾ ਸੀ ।

ਯਾਤਰੀ ਮੁਹੰਮਦ ਜੁਬੈਰ ਉਨ੍ਹਾਂ ਦੋ ਯਾਤਰੀਆਂ ਵਿਚੋਂ ਇੱਕ ਹਨ, ਜੋ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ ਏਅਰਬੱਸ ਏ-320 ਦੇ ਰਿਹਾਇਸ਼ੀ ਖੇਤਰ ਵਿੱਚ ਹਾਦਸੇ ਦੇ ਸ਼ਿਕਾਰ ਹੋਣ ਤੋਂ ਬਾਅਦ ਬਚ ਸਕੇ ਸਨ।

ਸਿੰਧ ਸੂਬੇ ਵਿੱਚ ਸਿਹਤ ਅਧਿਕਾਰੀਆਂ ਨੇ ਇਸ ਹਾਦਸੇ ਦੌਰਾਨ ਹੋਈਆਂ 97 ਮੌਤਾਂ ਦੀ ਪੁਸ਼ਟੀ ਕੀਤੀ ਹੈ।

ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਸਥਾਨਕ ਮੀਡੀਆ ਦੇ ਅਨੁਸਾਰ, ਪਾਇਲਟ ਨੇ ਲੈਂਡਿੰਗ ਦੀ ਇੱਕ ਅਸਫਲ ਕੋਸ਼ਿਸ਼ ਦੇ ਬਾਅਦ ਤਕਨੀਕੀ ਨੁਕਸ ਬਾਰੇ ਜਾਣੂ ਕਰਾਇਆ ਸੀ, ਫਿਰ ਜਹਾਜ਼ ਦੇ ਹੇਠਾਂ ਆਉਂਦਿਆਂ ਇੱਕ ਮੇਡੇ ਕਾਲ ਜਾਰੀ ਕੀਤੀ ਗਈ ਸੀ।

ਪਾਕਿਸਤਾਨ ਵਲੋਂ ਦੇਸ਼ ਵਿੱਚ ਕੋਰੋਨਾਵਾਇਰਸ ਕਾਰਨ ਲਗਾਏ ਲੌਕਡਾਊਨ ਵਿੱਚ ਢਿੱਲ ਦੇਣ ਤੋਂ ਬਾਅਦ ਵਪਾਰਕ ਉਡਾਣਾਂ ਨੂੰ ਮੁੜ ਚਾਲੂ ਹੋਣ ਤੋਂ ਕੁਝ ਦਿਨਾਂ ਬਾਅਦ ਅਜਿਹਾ ਹਾਦਸਾ ਹੋਇਆ।

ਮੁਹੰਮਦ ਜੁਬੈਰ ਕਿਵੇਂ ਬਚ ਨਿਕਲੇ?

ਫਲਾਈਟ ਪੀ ਕੇ 8303, ਏਅਰਬੱਸ ਏ 320 ਵਿੱਚ 91 ਯਾਤਰੀ ਅਤੇ ਅੱਠ ਕਰੂ ਮੈਂਬਰ ਸਵਾਰ ਸੀ। ਕਈ ਲੋਕ ਪਰਿਵਾਰ ਸਮੇਤ ਐਤਵਾਰ ਦੀ ਈਦ ਦੀ ਛੁੱਟੀ ਦੇ ਕਾਰਨ ਲਾਹੌਰ ਤੋਂ ਕਰਾਚੀ ਜਾ ਰਹੇ ਸੀ।

ਇਹ ਜਹਾਜ਼ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਥਾਨਕ ਸਮੇਂ ਅਨੁਸਾਰ ਲਗਭਗ 14:30 ਵਜੇ (ਸਵੇਰੇ 9.30 ਜੀ.ਐੱਮ.ਟੀ) ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਹ ਹੇਠਾਂ ਆ ਡਿੱਗਾ।

ਜ਼ੁਬੈਰ, ਜਿਸ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ, ਨੇ ਕਿਹਾ ਕਿ ਜਹਾਜ਼ ਨੇ ਪਹਿਲਾਂ ਉਤਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ 10-15 ਮਿੰਟ ਬਾਅਦ ਕ੍ਰੈਸ਼ ਹੋ ਗਿਆ।

ਉਨ੍ਹਾਂ ਨੇ ਦੱਸਿਆ, "ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਜਹਾਜ਼ ਕ੍ਰੈਸ਼ ਹੋਣ ਵਾਲਾ ਹੈ; ਉਹ ਨਿਰਵਿਘਨ ਤਰੀਕੇ ਨਾਲ ਜਹਾਜ਼ ਨੂੰ ਉਡਾ ਰਹੇ ਸਨ।"

ਕ੍ਰੈਸ਼ ਹੋਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਦੱਸਿਆ, "ਮੈਂ ਹਰ ਪਾਸਿਓ ਚੀਕਾਂ ਸੁਣ ਸਕਦਾ ਸੀ। ਬੱਚੇ ਅਤੇ ਬਾਲਗ ਸਭ ਰੋ ਰਹੇ ਸਨ। ਮੈਂ ਹਰ ਪਾਸੇ ਅੱਗ ਦੀਆਂ ਲਪਟਾਂ ਵੇਖ ਰਿਹਾ ਸੀ, ਮੈਂ ਹੋਰ ਕਿਸੇ ਨੂੰ ਨਹੀਂ ਵੇਖ ਸਕਿਆ - ਬੱਸ ਉਨ੍ਹਾਂ ਦੀਆਂ ਚੀਕਾਂ ਸੁਣੀਆਂ।"

ਉਨ੍ਹਾਂ ਦੱਸਿਆ, "ਮੈਂ ਆਪਣੀ ਸੀਟ ਬੈਲਟ ਖੋਲ੍ਹੀ ਅਤੇ ਕੁਝ ਰੋਸ਼ਨੀ ਵੇਖ ਸਕਿਆ- ਮੈਂ ਰੌਸ਼ਨੀ ਵੱਲ ਨੂੰ ਗਿਆ...ਮੈਨੂੰ ਸੁਰੱਖਿਆ ਲਈ 10 ਫੁੱਟ (3 ਮੀਟਰ) ਤੋਂ ਹੇਠਾਂ ਉਤਰਨਾ ਪਿਆ।"

ਜਹਾਜ਼ ਨਾਲ ਹਾਦਸਾ ਕਿਉਂ ਵਾਪਰਿਆ?

ਜਹਾਜ਼ ਰਨਵੇਅ ਦੇ ਘੇਰੇ ਤੋਂ ਥੋੜ੍ਹੀ ਜਿਹੀ ਦੂਰ ਸੀ ਜਦੋਂ ਉਹ ਮਾਡਲ ਕਲੋਨੀ (ਰਿਹਾਇਸ਼ੀ ਖੇਤਰ) ਦੇ ਮਕਾਨਾਂ ਵਿੱਚ ਆ ਡਿਗਿਆ। ਟੀ ਵੀ ਫੁਟੇਜ ਵਿੱਚ ਬਚਾਅ ਟੀਮ ਸੰਘਣੀ ਆਬਾਦੀ ਵਾਲੇ ਜ਼ੋਨ ਦੀਆਂ ਗਲੀਆਂ ਵਿੱਚ ਫੈਲੇ ਮਲਬੇ ਵਿੱਚੋਂ ਦੀ ਲੰਘਦਿਆਂ ਦਿਖਾਈ ਦੇ ਰਹੀ ਸੀ। ਕਈ ਕਾਰਾਂ ਨੂੰ ਅੱਗ ਲੱਗ ਗਈ ਸੀ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਚਸ਼ਮਦੀਦ ਗਵਾਹ ਮੁਹੰਮਦ ਉਜੈਰ ਖ਼ਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਸਨੇ ਇੱਕ ਧਮਾਕੇ ਦੀ ਅਵਾਜ਼ ਸੁਣੀ ਅਤੇ ਉਹ ਆਪਣੇ ਘਰ ਦੇ ਬਾਹਰ ਵੱਲ ਭੱਜਿਆ।

ਉਸ ਨੇ ਦੱਸਿਆ, "ਲਗਭਗ ਚਾਰ ਘਰ ਪੂਰੀ ਤਰ੍ਹਾਂ ਢਹਿ ਗਏ ਸਨ, ਇੱਥੇ ਬਹੁਤ ਸਾਰਾ ਅੱਗ ਅਤੇ ਧੂੰਆਂ ਸੀ।" ਉਹ ਸਾਰੇ ਮੇਰੇ ਗੁਆਂਢੀ ਸਨ, ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਇਹ ਕਿੰਨੀ ਭਿਆਨਕ ਗੱਲ ਸੀ।"

ਹਵਾਈ ਟ੍ਰੈਫਿਕ ਨਿਯੰਤਰਣ ਅਤੇ ਇੱਕ ਪਾਇਲਟ ਦੇ ਵਿਚਕਾਰ ਗੱਲਬਾਤ ਦੀ ਯੋਜਨਾਬੱਧ ਆਡੀਓ ਪਾਕਿਸਤਾਨੀ ਮੀਡੀਆ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ।

ਪਾਇਲਟ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਜਹਾਜ਼ ਦੇ "ਇੰਜਣ" ਕੰਮ ਨਹੀਂ ਕਰ ਰਹੇ। ਇੱਕ ਏਅਰ ਟ੍ਰੈਫਿਕ ਕੰਟਰੋਲਰ ਪੁੱਛਦਾ ਹੈ ਕਿ ਕੀ ਇਹ ਇੱਕ "ਬੈਲੀ ਲੈਂਡਿੰਗ" ਕਰਨ ਜਾ ਰਿਹਾ ਹੈ, ਜਿਸਦਾ ਪਾਇਲਟ ਜਵਾਬ ਦਿੰਦਾ ਹੈ "ਮੇਡੇ ਮੇਡੇ ਮੇਡੇ।"

ਸਿਵਲ ਏਵੀਏਸ਼ਨ ਦੇ ਇੱਕ ਅਧਿਕਾਰੀ ਨੇ ਰੌਇਟਰਜ਼ ਨੂੰ ਦੱਸਿਆ ਕਿ ਜਹਾਜ਼ ਆਪਣੇ ਅੰਡਰਕੈਰਿਜ ਨੂੰ ਘੱਟ ਕਰਨ ਵਿੱਚ ਅਸਮਰਥ ਰਿਹਾ ।

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਤਸਵੀਰਾਂ ਵਿੱਚ ਦੋਵੇਂ ਇੰਜਣਾਂ ਦੇ ਹੇਠਾਂ ਨਿਸ਼ਾਨ ਨਜ਼ਰ ਆ ਰਹੇ ਹਨ, ਜਿਸ 'ਤੇ ਕੋਈ ਅੰਡਰਕੈਰਿਜ ਨਜ਼ਰ ਨਹੀਂ ਆ ਰਿਹਾ।

ਜਾਂਚਕਰਤਾ ਕਾਰਨ ਨਿਰਧਾਰਤ ਕਰਨ ਵਿੱਚ ਸਹਾਇਤਾ ਕਰਨ ਲਈ ਅਖੌਤੀ ਬਲੈਕ ਬਾਕਸ ਰਿਕਾਰਡਰ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ। ਜਾਂਚ ਦੀ ਕਮੇਟੀ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ।

ਪੀਆਈਏ ਨੇ ਕਿਹਾ ਕਿ ਜਹਾਜ਼ ਸਾਲ 2014 ਵਿੱਚ ਬੇੜੇ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਪਿਛਲੇ ਸਾਲ ਨਵੰਬਰ ਵਿੱਚ ਇਸ ਨੇ ਸਲਾਨਾ ਜਾਂਚ ਪਾਸ ਕੀਤੀ ਸੀ ਕਿ ।

ਅਸੀਂ ਜਾਨੀ ਨੁਕਸਾਨ ਬਾਰੇ ਕੀ ਜਾਣਦੇ ਹਾਂ?

ਸਥਾਨਕ ਅਧਿਕਾਰੀਆਂ ਦੇ ਅਨੁਸਾਰ, 97 ਮੌਤਾਂ ਦੀ ਪੁਸ਼ਟੀ ਹੋਈ ਹੈ, ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮ੍ਰਿਤਕਾਂ ਵਿੱਚੋਂ ਕਿੰਨੇ ਯਾਤਰੀ ਸਨ ਅਤੇ ਕਿੰਨੇ ਉਸ ਰਿਹਾਈਸ਼ੀ ਇਲਾਕੇ ਦੇ ਵਸਨੀਕ ਸਨ ਜਿੱਥੇ ਜਹਾਜ਼ ਡਿੱਗਿਆ ਸੀ। ਮਰਨ ਵਾਲਿਆਂ ਵਿੱਚੋਂ 19 ਦੀ ਪਛਾਣ ਕੀਤੀ ਗਈ ਹੈ।

ਸੂਬਾਈ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੈਂਕ ਆਫ਼ ਪੰਜਾਬ ਦਾ ਪ੍ਰੇਜ਼ੀਡੈਂਟ ਜ਼ਫਰ ਮਸੂਦ ਦੂਸਰਾ ਯਾਤਰੀ ਸੀ ਜੋ ਕਿ ਇਸ ਹਾਦਸੇ ਤੋਂ ਬਚ ਪਾਇਆ। ਦੋਵੇਂ ਜਹਾਜ਼ ਦੇ ਅਗਲੇ ਪਾਸੇ ਸਨ। ਹੋਰ ਯਾਤਰੀਆਂ ਦੇ ਬਚੇ ਹੋਣ ਦੀਆਂ ਖ਼ਬਰਾਂ ਹਨ ਪਰ ਇਨ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ।

ਟੀਵੀ ਚੈਨਲ 24 ਨਿਊਜ਼ ਦੇ ਇੱਕ ਸੀਨੀਅਰ ਪੱਤਰਕਾਰ ਅੰਸਾਰ ਨਕਵੀ ਅਤੇ ਪੰਜਾਬ ਆਫ਼ਤ ਪ੍ਰਬੰਧਨ ਅਥਾਰਟੀ ਦੇ ਸਾਬਕਾ ਮੁਖੀ ਖਾਲਿਦ ਸ਼ੇਰਦਿਲ ਨੂੰ ਵੀ ਯਾਤਰੀ ਮੈਨੀਫੈਸਟ ਵਿੱਚ ਸੂਚੀਬੱਧ ਕੀਤਾ ਗਿਆ ਸੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਇਸ ਦੁਰਘਟਨਾ ਤੋਂ “ਸਦਮੇ ਵਿੱਚ ਅਤੇ ਦੁਖੀ” ਹਨ ਅਤੇ ਤੁਰੰਤ ਜਾਂਚ ਦਾ ਵਾਅਦਾ ਕੀਤਾ

ਪਾਕਿਸਤਾਨ ਦਾ ਸੁਰੱਖਿਆ ਰਿਕਾਰਡ ਕਿਸ ਤਰ੍ਹਾਂ ਦਾ ਹੈ?

ਪਾਕਿਸਤਾਨ ਕੋਲ ਕਈ ਤਰ੍ਹਾਂ ਦੇ ਹਵਾਈ ਜਹਾਜ਼ ਕ੍ਰੈਸ਼ ਹੋਣ ਸਮੇਤ ਹਵਾਬਾਜ਼ੀ ਸੁਰੱਖਿਆ ਦਾ ਰਿਕਾਰਡ ਹੈ।

ਸਾਲ 2010 ਵਿੱਚ, ਇੱਕ ਨਿੱਜੀ ਹਵਾਈ ਕੰਪਨੀ ਏਅਰਬਲੂ ਦਾ ਇੱਕ ਜਹਾਜ਼ ਇਸਲਾਮਾਬਾਦ ਦੇ ਨੇੜੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ ਸਾਰੇ ਸਵਾਰ 152 ਵਿਅਕਤੀ ਮਾਰੇ ਗਏ ਸਨ - ਇਹ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਹਵਾਈ ਹਾਦਸਾ ਹੈ।

ਸਾਲ 2012 ਵਿੱਚ, ਪਾਕਿਸਤਾਨ ਦੀ ਭੋਜਾ ਏਅਰ ਦਾ ਇੱਕ ਬੋਇੰਗ 737-200 ਰਾਵਲਪਿੰਡੀ ਵਿੱਚ ਉਤਰਨ ਸਮੇਂ ਮੌਸਮੀ ਖ਼ਰਾਬੀ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਸਾਰੇ 121 ਯਾਤਰੀਆਂ ਅਤੇ ਛੇ ਸਟਾਫ਼ ਮੈਂਬਰਾਂ ਦੀ ਮੌਤ ਹੋ ਗਈ ਸੀ।

ਸਾਲ 2016 ਵਿੱਚ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਇੱਕ ਜਹਾਜ਼ ਉੱਤਰੀ ਪਾਕਿਸਤਾਨ ਤੋਂ ਇਸਲਾਮਾਬਾਦ ਜਾਂਦੇ ਸਮੇਂ ਉਸ ਵਿੱਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ 47 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)