ਮਾਰਟਿਨ ਗੁਜਿਨੋ: ਮੁਜ਼ਾਹਰਾਕਾਰੀ ਨਾਲ ਪੁਲਿਸ ਦੇ ਧੱਕੇ ਉੱਤੇ ਟਰੰਪ ਦੇ ਦਾਅਵੇ ਦਾ ਫੈਕਟ ਚੈੱਕ

  • ਜੈਕ ਗੁਡਮੈਨ
  • ਬੀਬੀਸੀ ਰਿਐਲਿਟੀ ਚੈੱਕ
Trump

ਤਸਵੀਰ ਸਰੋਤ, Reuters

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਅਮਰੀਕਾ ਦੇ ਸ਼ਹਿਰ ਬਫੈਲੋ ਵਿੱਚ ਜਿਸ ਪ੍ਰਦਰਸ਼ਨਕਾਰੀ ਨਾਲ ਪੁਲਿਸ ਨੇ ਧੱਕਾ ਦਿੱਤਾ ਸੀ, ਉਹ "ਪੁਲਿਸ ਦੇ ਉਪਕਰਨਾਂ ਨੂੰ ਬਲੈਕ ਆਊਟ ਕਰਨ ਲਈ ਸਕੈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਪਰ ਕੀ ਇਹ ਸੰਭਵ ?

ਫੁਟੇਜ ਤੋਂ ਪਤਾ ਲਗਦਾ ਹੈ ਕਿ 75 ਸਾਲਾਂ ਮਾਰਟਿਨ ਗੁਜਿਨੋ ਜਦੋਂ ਪੁਲਿਸ ਤੱਕ ਪਹੁੰਚ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਮੋਬਾਈਲ ਵਰਗਾ ਕੁਝ ਸੀ।

ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਨੇ ਉਸ ਨੂੰ ਧੱਕਾ ਦਿੱਤਾ ਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਲਿਆਂਦਾ ਗਿਆ। ਪਰ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਹੈ।

ਕਲਿੱਪ ਵਿੱਚ ਦੇਖ ਕੇ ਇਹ ਦੱਸਣਾ ਮੁਸ਼ਕਲ ਹੈ ਕਿ ਉਹ ਫੋਨ ਨਾਲ ਕੀ ਕਰ ਰਿਹਾ ਸੀ। ਸਾਡੇ ਕੋਲ ਕੋਈ ਸਬੂਤ ਨਹੀਂ ਹਨ ਜਿਨ੍ਹਾਂ ਤੋਂ ਪਤਾ ਲੱਗੇ ਕਿ ਉਹ ਪੁਲਿਸ ਦੇ ਉਪਕਰਨਾਂ ਨੂੰ ਸਕੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਵੀ ਸਪੱਸ਼ਟ ਨਹੀਂ ਹੈ ਕਿ ਪੁਲਿਸ ਸਾਜ਼ੋ-ਸਮਾਨ ਨੂੰ ਇਸ ਤਰ੍ਹਾਂ ਕਿਵੇਂ ਛੇੜਿਆ ਦਾ ਸਕਦਾ ਹੈ।

ਅਮਰੀਕਾ ਵਿੱਚ ਹੋ ਰਹੇ ਮੁਜ਼ਾਹਰਿਆਂ ਦੌਰਾਨ ਪੁਲਿਸ ਆਡੀਓ ਨੂੰ ਸੁਣਨ ਵਾਲੇ ਕਈ ਐਪਸ ਦਾਅਵਾ ਕਰ ਰਹੇ ਹਨ।

ਰਾਸ਼ਟਰਪਤੀ ਟਰੰਪ ਮੁਤਾਬਕ ਪਰ ਇਨ੍ਹਾਂ ਐਪਸ ਨੂੰ ਵੀ ਪੁਲਿਸ ਉਪਕਰਨਾਂ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਹੈ ਤੇ ਨਾਂ ਹੀ "ਬਲੈਕ ਆਊਟ ਕਰਨ ਦੀ।"

ਬਫਲੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਡਿਸਪੈਚ ਚੈਨਲ ਇਨਕ੍ਰਿਪਟਡ ਨਹੀਂ ਹਨ ਤੇ ਇਥੋਂ ਤੱਕ ਕਿ ਪੁਲਿਸ ਫੋਨਾਂ ਨੂੰ ਪ੍ਰਸਾਰਿਤ ਕਰਨ ਵਾਲੀਆਂ ਕਈ ਵੈਬਸਾਈਟਸ ਵੀ ਹਨ।

ਜੇਕਰ ਤੁਸੀਂ ਪੁਲਿਸ ਰੇਡੀਓ ਦੇ ਸੰਕੇਤਾਂ ਨੂੰ ਜਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਕਿਸੇ ਪੁਲਿਸ ਅਧਿਕਾਰੀ ਦੇ ਨੇੜੇ ਜਾਣ ਦੀ ਲੋੜ ਨਹੀਂ ਹੈ।

ਸਰੀ ਯੂਨੀਵਰਸਿਟੀ ਦੇ ਸਾਈਬਰ ਸੈਲ ਦੇ ਮਾਹਰ ਪ੍ਰੋ. ਐਲਨ ਵੁੱਡਵਰਡ ਦਾ ਕਹਿਣਾ ਹੈ ਕਿ ਹਾਲਾਂਕਿ, ਐਮਰਜੈਂਸੀ ਸੇਵਾਵਾਂ ਵੇਲੇ ਵਰਤੇ ਜਾਣ ਵਾਲੇ ਵਧੇਰੇ ਆਧੁਨਿਕ ਰੇਡੀਓ ਸਿਸਟਮ ਵਿੱਚ ਵੀ ਇਸ ਤਰ੍ਹਾਂ ਦੇ ਜੈਮਿੰਗ ਦੇ ਖਿਲਾਫ਼ ਸੁਰੱਖਿਆ ਹੈ।

ਉਹ ਕਹਿੰਦੇ ਹਨ, "ਕਿਸੇ ਵੀ ਘਟਨਾ ਵਿੱਚ, ਬੇਸ਼ੱਕ ਹੀ ਤੁਸੀਂ ਮੋਬਾਈਲ ਦੀ ਵਰਤੋਂ ਕਰਕੇ ਪੁਲਿਸ ਰੇਡੀਓ ਨੂੰ ਸਕੈਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜੋ ਕਿ ਆਦਮੀ ਕੋਲ ਦੇਖਿਆ ਗਿਆ ਸੀ, ਇਹ, ਉਹ ਉਪਕਰਨ ਨਹੀਂ ਜਿਸ ਦੀ ਤੁਸੀਂ ਵਰਤੋਂ ਕਰੋਗੇ।"

"ਤੁਹਾਨੂੰ ਹੋਰ ਵੀ ਵਿਵੇਕੀ ਉਪਕਰਨ ਦੀ ਲੋੜ ਹੋਵੇਗੀ। ਪੁਲਿਸ ਉਪਕਰਨਾਂ ਨਾਲ ਛੇੜਛਾੜ ਦੀ ਗੱਲ ਹੈ, ਮੋਬਾਈਲ ਫੋਨਾਂ ’ਚ ਅਜਿਹੇ ਘਟਕ ਨਹੀਂ ਹੁੰਦੇ, ਜੋ ਉਨ੍ਹਾਂ ਆਵ੍ਰਿਤੀਆਂ ʻਤੇ ਕੰਮ ਕਰਦੇ ਹਨ।"

ਗੁਜਿਨੋ ਦੀ ਪ੍ਰਤੀਕਿਰਿਆ?

ਵਾਸ਼ਿੰਗਟਨ ਪੋਸਟ ਦੇ ਇੱਕ ਬਿਆਨ ਮੁਤਾਬਕ ਗੁਜਿਨੋ ਦੀ ਵਕੀਲ ਨੇ ਕਿਹਾ ਹੈ ਕਿ ਉਸ ਦੇ ਪਰਿਵਾਰ ਨੂੰ ਨੁਕਸਾਨ ਹੋਇਆ ਹੈ ਕਿਉਂਕਿ ਟਰੰਪ ਨੇ "ਹਨੇਰੇ ਵਿੱਚ ਹੀ ਉਨ੍ਹਾਂ ਉੱਤੇ ਖ਼ਤਰਨਾਕ ਤੇ ਝੂਠਾ ਇਲਜਾਮ" ਲਗਾਇਆ ਹੈ।

ਕੈਲੀ ਜ਼ਾਰਕੋਨੇ ਨੇ ਕਿਹਾ, "ਮਾਰਟਿਨ ਇੱਕ ਸ਼ਾਂਤਮਈ ਮੁਜ਼ਾਹਰਾਕਾਰੀ ਰਹੇ ਹਨ ਕਿਉਂਕਿ ਉਹ ਅਜੋਕੇ ਸਮਾਜ ਦੀ ਪਰਵਾਹ ਕਰਦੇ ਹਨ।"

ਇਸ ਪੋਸਟ ਨਾਲ ਮਾਰਟਿਨ ਗੁਜਿਨੋ ਤੇ ਐਂਟੀਫਾ ਵਿਚਾਲੇ ਕਿਸੇ ਤਰ੍ਹਾਂ ਦੇ ਸਬੰਧ ਦੇ ਕੋਈ ਸਬੂਤ ਨਹੀਂ ਮਿਲਦੇ, ਜਿਸ ਦਾ ਇਲਜ਼ਾਮ ਟਰੰਪ ਰੋਸ-ਮਜ਼ਾਹਰਿਆਂ ਦੌਰਾਨ ਬਿਨਾਂ ਸਬੂਤ ਇਲਜ਼ਾਮ ਲਗੇ ਰਹੇ ਹਨ, ਫਾਸ਼ੀਵਾਦ ਵਿਰੋਧੀ ਅਤੇ ਖੱਬੇਪੱਖੀ ਕਾਰਕੁਨਾਂ ਦੀ ਢਿੱਲੀ ਸਾਂਝ ਹੈ।

ਟਵਿੱਟਰ, ਜਿਸ ਨੇ ਰਾਸ਼ਟਰਪਤੀ ਦੇ ਪਹਿਲੇ ਟਵੀਟਸ ਨੂੰ ਸੈਂਸਰ ਕੀਤਾ ਸੀ, ਦਾ ਕਹਿਣਾ ਹੈ ਕਿ ਟਵੀਟ ਨੇ ਕਿਸੇ ਨਿਯਮ ਦੀ ਉਲੰਘਣਾ ਨਹੀਂ ਕੀਤੀ।

ਇਹ ਦਾਅਵਾ ਪਹਿਲੀਂ ਵਾਰ 6 ਜੂਨ ਨੂੰ ਸਾਹਮਣੇ ਆਇਆ, ਜਿਸ ਨੂੰ ਵੱਡੇ ਪੱਧਰ ’ਤੇ ਸ਼ੇਅਰ ਕੀਤਾ ਗਿਆ, ਇਸ ਵਿੱਚ ਦਾਅਵਾ ਕੀਤਾ ਗਿਆ ਕਿ ਐਂਟਿਫਾ ਕਾਰਕੁਨ ਪੁਲਿਸ ਮੂਵਮੈਂਟ ਨੂੰ ਟਰੈਕ ਜਾਂ "ਬਲੈਕ ਆਊਟ" ਕਰਨ ਲਈ ਇਸ ਤਕਨੀਕ ਦੀ ਵਰਤੋਂ ਕਰਦੇ ਹਨ।

ਰਾਸ਼ਟਰਪਤੀ ਸੋਸ਼ਲ ਮੀਡੀਆ ’ਤੇ ਆਉਣ ਤੋਂ ਪਹਿਲਾਂ ਅਮਰੀਕੀ ਆਊਟਲੈੱਟ ਵਨ ਅਮਰੀਕਾ ਨਿਊਜ਼ ਨੈਟਵਰਕ (OANN) ਵਿੱਚ ਵੀ ਦਿਖਿਆ।

ਰਾਸ਼ਟਰਪਤੀ ਦੇ ਇਸ ਬਿਆਨ ’ਤੇ ਕਈ ਲੋਕਾਂ ਨੇ ਗੁੱਸੇ ਵਾਲੀ ਪ੍ਰਤੀਕਿਰਿਆ ਜ਼ਾਹਿਰ ਕੀਤੀ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)