'ਅਮਰੀਕਾ ਮਹਾਨ ਕਦੋਂ ਰਿਹਾ ਹੈ?': ਜੌਰਜ ਫਲਾਇਡ ਦੀ ਭਤੀਜੀ ਦਾ ਦਰਦ ਬੋਲਿਆ

'ਅਮਰੀਕਾ ਮਹਾਨ ਕਦੋਂ ਰਿਹਾ ਹੈ?': ਜੌਰਜ ਫਲਾਇਡ ਦੀ ਭਤੀਜੀ ਦਾ ਦਰਦ ਬੋਲਿਆ

"ਜੇ ਮੇਰੇ ਸਾਹ ਚੱਲਦੇ ਰਹੇ ਤਾਂ 'ਪੈਰੀ' ਨੂੰ ਇਨਸਾਫ਼ ਮਿਲੇਗਾ... ਜਦੋਂ ਜੌਰਜ ਦੀ ਆਤਮਾ ਨੇ ਸਰੀਰ ਛੱਡਿਆ ਤਾਂ ਉਸ ਪੁਲਿਸ ਅਫ਼ਸਰ ਨੂੰ ਕੋਈ ਪਛਤਾਵਾ ਨਹੀਂ ਸੀI

ਇਹ ਕਤਲ ਨਹੀਂ, ਨਸਲੀ ਅਪਰਾਧ ਹੈI"

ਅਮਰੀਕਾ ਵਿੱਚ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਅਫਰੀਕੀ-ਅਮਰੀਕੀ ਨਾਗਰਿਕ ਜੌਰਜ ਫਲਾਇਡ ਦੇ ਯਾਦਗਾਰੀ ਸਮਾਗਮ ਵਿੱਚ ਉਨ੍ਹਾਂ ਦੀ ਭਤੀਜੀ ਨੇ ਕੁਝ ਤੱਥ, ਕੁਝ ਅਹਿਸਾਸ ਸਾਂਝੇ ਕੀਤੇI ਕੌੜੇ ਸੱਚ ਵੀ ਬੋਲੇ ਅਤੇ ਆਪਣਾ ਦਰਦ ਵੀ ਸਾਂਝਾ ਕੀਤਾI ਉਸ ਨੇ ਰਾਸ਼ਟਰਪਤੀ ਟਰੰਪ ਦੇ ਨਾਅਰੇ ਬਾਰੇ ਵੀ ਸਵਾਲ ਕੀਤਾI

ਜੌਰਜ ਦੀ ਮੌਤ ਨੇ ਦੁਨੀਆਂ ਭਰ ਵਿੱਚ ਨਸਲਵਾਦ ਖ਼ਿਲਾਫ਼ ਮੁਹਿੰਮ ਨੂੰ ਹੁੰਗਾਰਾ ਦਿੱਤਾ ਹੈ, ਸਗੋਂ ਇੱਕ ਨਵੀਂ ਮੁਹਿੰਮ ਹੀ ਖੜ੍ਹੀ ਕਰ ਦਿੱਤੀ ਹੈI