ਕੋਰੋਨਾਵਾਇਰਸ: ਨਿਊਜ਼ੀਲੈਂਡ 'ਚੋਂ ਲੌਕਡਾਊਨ ਹਟਣ ਮਗਰੋਂ ਲੋਕ ਇੰਝ ਜ਼ਾਹਿਰ ਕਰ ਰਹੇ ਖੁਸ਼ੀ

ਕੋਰੋਨਾਵਾਇਰਸ: ਨਿਊਜ਼ੀਲੈਂਡ 'ਚੋਂ ਲੌਕਡਾਊਨ ਹਟਣ ਮਗਰੋਂ ਲੋਕ ਇੰਝ ਜ਼ਾਹਿਰ ਕਰ ਰਹੇ ਖੁਸ਼ੀ

ਨਿਊਜ਼ੀਲੈਂਡ ਵਿੱਚ ਕਰੀਬ ਢਾਈ ਮਹੀਨੇ ਲੌਕਡਾਊਨ ਚੱਲਣ ਤੋਂ ਬਾਅਦ ਹੁਣ ਉੱਥੇ ਜ਼ਿੰਦਗੀ ਆਮ ਹੋ ਗਈ ਹੈ…. ਲਗਾਤਾਰ ਦੋ ਹਫਤੇ ਤੱਕ ਕੋਈ ਕੇਸ ਨਾ ਆਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ 8 ਜੂਨ ਨੂੰ ਅਧਿਕਾਰਤ ਤੌਰ ਤੇ ਇਸ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ…ਸਾਰੀਆਂ ਪਾਬੰਦੀਆਂ ਹਟਣ ਤੋਂ ਬਾਅਦ ਹੁਣ ਲੋਕਾਂ ਮੁਡ਼ ਪਹਿਲਾਂ ਦੀ ਤਰ੍ਹਾਂ ਬਾਹਰ ਨਿਕਲ ਰਹੇ ਹਨ।

ਲੋਕ ਰੈਸਟੋਰੈਂਟਾਂ ਵਿੱਚ ਜਾ ਰਹੇ ਹਨ, ਦੁਕਾਨਾਂ ਦਾ ਕੰਮ ਵੀ ਪਹਿਲਾਂ ਵਾਂਗ ਚੱਲਣ ਲੱਗਾ ਐ ਤੇ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਪਟਡ਼ੀ ਤੇ ਆ ਗਈ ਹੈ।

ਐਡਿਟ: ਪ੍ਰਿਅੰਕਾ ਧੀਮਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)