ਮੈਰੀ ਟਰੰਪ ਦੀ 'ਟੂ ਮੱਚ ਐਂਡ ਨੈਵਰ ਇਨਫ' ਕਿਤਾਬ ‘ਚ ਆਖ਼ਰ ਕੀ ਰਾਜ਼ ਛੁਪੇ ਹਨ
ਮੈਰੀ ਟਰੰਪ ਦੀ 'ਟੂ ਮੱਚ ਐਂਡ ਨੈਵਰ ਇਨਫ' ਕਿਤਾਬ ‘ਚ ਆਖ਼ਰ ਕੀ ਰਾਜ਼ ਛੁਪੇ ਹਨ
ਅਮਰੀਕੀ ਰਾਸ਼ਟਰਪਤੀ ਦੀ ਭਤੀਜੀ ਵੱਲੋਂ ਲਿਖਿਆ ਗਿਆ ਖੁੱਲ੍ਹ ਖੁਲਾਸਾ ਤਲਖ਼ ਅਤੇ ਦਿਲਚਸਪ ਪਰਿਵਾਰਕ ਕਲੇਸ਼ਾਂ ਵਾਲੀਆਂ ਲਿਖਤਾਂ ਦੀ ਲੰਬੀ ਲੜੀ ਦੀ ਸਭ ਤੋਂ ਨਵੀਂ ਕੜੀ ਹੈ।
ਜਦੋਂ ਕੋਈ ਇਨ੍ਹਾਂ ਭੇਤਾਂ ਨੂੰ ਸਾਂਝਾ ਕਰਦਾ ਹੈ, ਉਹ ਨਿਸ਼ਚਤ ਰੂਪ ਨਾਲ ਇਸਨੂੰ ਪਸੰਦ ਨਹੀਂ ਕਰਦੇ। ਮੈਰੀ ਟਰੰਪ ਹਾਲ ਹੀ ਵਿੱਚ ਹੁਣ ਤੱਕ ਦੀ ਸਭ ਤੋਂ ਤੇਜ਼ੀ ਨਾਲ ਵਿਕਣ ਵਾਲੀ ਲੇਖਕ ਬਣ ਗਈ । ਉਸਦੀ 'ਟੂ ਮੱਚ ਐਂਡ ਨੈਵਰ ਇਨਫ' ਨਾਂ ਦੀ ਉਸਦੀ ਆਪਣੇ ਪਰਿਵਾਰ ਬਾਰੇ ਲਿਖੀ ਇਹ ਕਿਤਾਬ ਸਭ ਨਾਲੋਂ ਅਲੱਗ ਹੈ, ਟਰੰਪ ਦੀ ਇਸ ਕਿਤਾਬ ਦੀਆਂ ਪਹਿਲੇ ਦਿਨ ਹੀ ਲਗਭਗ 1 ਮਿਲੀਅਨ ਕਾਪੀਆਂ ਵਿਕ ਗਈਆਂ ਹਨ।