ਦੁਨੀਆਂ ਦੇ ਉਹ 10 ਦੇਸ ਜਿੱਥੇ ਕੋਰੋਨਾਵਾਇਰਸ ਦਾ ਇੱਕ ਮਾਮਲਾ ਤੱਕ ਨਹੀਂ

ਦੁਨੀਆਂ ਦੇ ਉਹ 10 ਦੇਸ ਜਿੱਥੇ ਕੋਰੋਨਾਵਾਇਰਸ ਦਾ ਇੱਕ ਮਾਮਲਾ ਤੱਕ ਨਹੀਂ

ਕੋਰੋਨਾਵਾਇਰਸ ਮਹਾਂਮਾਰੀ ਨੇ ਇਨ੍ਹਾਂ 10 ਮੁਲਕਾਂ ਨੂੰ ਛੱਡ ਕੇ ਦੁਨੀਆਂ ਦੇ ਤਕਰੀਬਨ ਹਰ ਦੇਸ਼ ਵਿੱਚ ਆਪਣਾ ਅਸਰ ਦਿਖਾਇਆ ਹੈ। ਕੀ ਸੱਚੀ ਇਹ 10 ਮੁਲਕ ਕੋਰੋਨਾ ਤੋਂ ਬਚੇ ਰਹੇ ਅਤੇ ਹੁਣ ਇਹ ਕੀ ਕਰ ਰਹੇ ਹਨ?

1982 ਵਿੱਚ ਖੁੱਲ੍ਹਿਆ ‘ਦਿ ਪਲਾਊ ਹੋਟਲ‘ ਉਸ ਵੇਲੇ ਇੱਕ ‘ਵੱਡੀ ਚੀਜ਼‘ ਸੀ, ਇਸ ਹੋਟਲ ਦਾ ਬਹੁਤ ਨਾਮ ਸੀ ਕਿਉਂਕਿ ਉਸ ਵੇਲੇ

ਇੱਥੇ ਕੋਈ ਹੋਰ ਹੋਟਲ ਹੀ ਨਹੀਂ ਸੀ।

ਉਦੋਂ ਤੋਂ ਅਸਮਾਨੀ ਰੰਗ ਦੇ ਪ੍ਰਸ਼ਾਂਤ ਮਹਾਸਾਗਰ ਨਾਲ ਘਿਰੇ ਇਸ ਛੋਟੇ ਜਿਹੇ ਦੇਸ਼ ਨੇ ਸੈਰ ਸਪਾਟੇ ਵਿੱਚ ਆਏ ਉਛਾਲ ਦਾ ਪੂਰਾ ਆਨੰਦ ਲਿਆ। 2019 ਵਿੱਚ ਕਰੀਬ 90 ਹਜ਼ਾਰ ਸੈਲਾਨੀ ਪਲਾਊ ਪਹੁੰਚੇ ਸਨ, ਕਹਿਣ ਤੋਂ ਭਾਵ ਮੁਲਕ ਦੀ ਆਬਾਦੀ ਤੋਂ ਲਗਭਗ ਪੰਜ ਗੁਣਾ ਵੱਧ।

2017 ਵਿੱਚ IMF ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ‘ਦੇਸ਼ ਦੀ ਜੀਡੀਪੀ ਦਾ 40 ਫੀਸਦੀ ਹਿੱਸਾ ਸੈਰ ਸਪਾਟੇ ਤੋਂ ਆਉਂਦਾ ਹੈ‘

(ਰਿਪੋਰਟ- ਓਵੇਨ ਅਮੋਸ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)