ਇਸ ਬੀਬੀ ਨੇ ਅਪਾਹਜ ਔਰਤਾਂ ਦਾ ਉਹ ਮੁੱਦਾ ਚੁੱਕਿਆ ਜਿਸ ਬਾਰੇ ਗੱਲ ਹੀ ਨਹੀਂ ਹੁੰਦੀ
ਇਸ ਬੀਬੀ ਨੇ ਅਪਾਹਜ ਔਰਤਾਂ ਦਾ ਉਹ ਮੁੱਦਾ ਚੁੱਕਿਆ ਜਿਸ ਬਾਰੇ ਗੱਲ ਹੀ ਨਹੀਂ ਹੁੰਦੀ
ਤੁਸੀਂ ਔਰਤਾਂ ਨੂੰ ਵ੍ਹੀਲਚੇਅਰ ਤੇ ਬੈਠੇ ਦੇਖਿਆ ਹੋਵੇਗਾ ਤੇ ਇਹ ਵੀ ਅੰਦਾਜ਼ਾ ਲਗਾਇਆ ਹੋਵੇਗਾ ਅਪਾਹਜ ਹੋਣ ਸਦਕਾ ਇਨ੍ਹਾਂ ਨੂੰ ਜ਼ਿੰਦਗੀ ਵਿੱਚ ਕਿੰਨੀਆਂ ਔਕੜਾਂ ਆਉਂਦੀਆਂ ਹੋਣਗੀਆਂ।
ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਮਾਹਵਾਰੀ ਦੌਰਾਨ ਵ੍ਹੀਲਚੇਅਰ ਉੱਤੇ ਬੈਠੀ ਔਰਤ ਨੂੰ ਕੀ ਮੁਸ਼ਕਲਾਂ ਆਉਂਦੀਆਂ ਹਨ?
ਅਜਿਹੇ ਲੋਕਾਂ ਦੀ ਪ੍ਰਜਨਨ ਸਿਹਤ ਉੱਤੇ ਕੀ ਅਸਰ ਹੁੰਦਾ ਹੋਵੇਗਾ?
ਇਨ੍ਹਾਂ ਹੀ ਸਵਾਲਾਂ ਦੇ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ ਬਲੋਚੀਸਤਾਨ ਦੇ ਕੁਏਟਾ ਦੀ ਜ਼ਰਗ਼ੋਨਾ ਵਦੂਦ ਤੋਂ।
ਜ਼ਰਗੋਨਾ ਅਪਾਹਜ ਔਰਤਾਂ ਨੂੰ ਪ੍ਰਜਨਨ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਆਵਾਜ਼ ਚੁੱਕਦੇ ਹਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਬਾਰੇ ਜਾਗਰੂਕ ਕਰਨ ਦਾ ਟੀਚਾ ਰੱਖਦੇ ਹਨ।
(ਰਿਪੋਰਟ – ਆਸੀਆ ਅੰਸਰ, ਨਈਅਰ ਅੱਬਾਸ)