‘ਪਾਕਿਸਤਾਨ: ਔਰਤਾਂ ਦੇ ਮਸੀਤ ’ਚ ਫੋਟੋ ਖਿੱਚਵਾਉਣ ’ਤੇ ਵਿਵਾਦ ਕਿਉਂ-ਹਨੀਫ਼ ਦਾ VLOG

‘ਪਾਕਿਸਤਾਨ: ਔਰਤਾਂ ਦੇ ਮਸੀਤ ’ਚ ਫੋਟੋ ਖਿੱਚਵਾਉਣ ’ਤੇ ਵਿਵਾਦ ਕਿਉਂ-ਹਨੀਫ਼ ਦਾ VLOG

ਪਾਕਿਸਤਾਨ ਵਿੱਚ ਲੰਘੇ ਦਿਨੀਂ ਅਦਾਕਾਰਾ ਸਬਾ ਕਮਰ ਅਤੇ ਗਾਇਕ ਬਿਲਾਲ ਸਈਦ ਆਪਣੇ ਇੱਕ ਗੀਤ ‘ਕੁਬੂਲ’ ਦੇ ਇੱਕ ਸੀਨ ਲਈ ਲਾਹੌਰ ਦੀ ਇੱਕ ਮਸਜਿਦ ਵਿੱਚ ਗਏ ਸਨ।

ਮਸਜਿਦ ਵਿੱਚ ਸ਼ੂਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਤੇ ਰੌਲਾ ਪੈ ਗਿਆ।

ਮਸਜਿਦ ਵਿੱਚ ਸ਼ੂਟ ਦੇ ਲ਼ਈ ਉਨ੍ਹਾਂ ਨੇ ਬਕਾਇਦਾ ਇਜ਼ਾਜਤ ਲਈ, ਫ਼ੀਸ ਭਰੀ, ਦਰਖ਼ਾਸਤ ਦਿੱਤੀ ਉਸ ਤੋਂ ਬਾਅਦ ਆਪਣੇ ਗਾਣੇ ਦਾ ਕੋਈ ਇੱਕ ਹਿੱਸਾ ਉੱਥੇ ਸ਼ੂਟ ਕਰ ਲਿਆ।

ਪਾਕਿਸਤਾਨ ਦੇ ਮੌਲਵੀ ਭਰਾਵਾਂ ਨੇ ਗਾਣੇ ਦੀ ਇੱਕ ਕਲਿੱਪ ਵੇਖੀ ’ਤੇ ਰੌਲਾ ਪਾ ਦਿੱਤਾ ਕਿ ‘ਵੇਖੋ ਸਾਡੀ ਫ਼ੇਰ ਬੇਇਜ਼ਤੀ ਹੋ ਗਈ ਜੇ’।

ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਕਹਿੰਦੇ ਹਨ, “ਇਹ ਮੇਰੇ ਭਰਾਵਾਂ ਦਾ ਕੰਮ ’ਤੇ ਅੱਲ੍ਹਾ-ਅੱਲ੍ਹਾ ਕਰਨਾ ਏ, ਪਰ ਲੱਗਦਾ ਏ ਕਿ ਫੁੱਲ ਟਾਈਮ ਕੁੜੀਆਂ ਤਾੜ ਕੇ ਆਪਣੇ ਇਮਾਨ ਦਾ ਇਮਤਿਹਾਨ ਲੈਂਦੇ ਰਹਿੰਦੇ ਹਨ। ਕੁੜੀ ਖਲੋਤੀ ਕਿਵੇਂ ਐਂ? ਕੁੜੀ ਬੈਠੀ ਕਿਵੇਂ ਐਂ? ਕੁੜੀ ਨੇ ਪਾਇਆ ਕੀ ਐ?”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)