ਜੋਅ ਬਾਇਡਨ ਨੇ ਟਰੰਪ ਨੀਤੀਆਂ ਨੂੰ ਮੋੜਾ ਦਿੰਦਿਆਂ ਪਹਿਲੇ ਹੀ ਦਿਨ ਲਏ ਇਹ ਵੱਡੇ ਫ਼ੈਸਲੇ

ਜੋਅ ਬਾਇਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜੋਅ ਬਾਇਡਨ ਨੇ ਟਰੰਪ ਦੀਆਂ ਪ੍ਰਮੁੱਖ ਨੀਤੀਆਂ ਵਿੱਚੋਂ 13 ਨੂੰ ਰੱਦ ਕਰ ਕੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ

ਜੋਅ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ।

ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਨੇ 15 ਕਾਰਜਕਾਰੀ ਹੁਕਮਾਂ ਉੱਪਰ ਦਸਤਖ਼ਤ ਕੀਤੇ ਜਿਨ੍ਹਾਂ ਵਿੱਚੋਂ ਇੱਕ ਪੈਰਿਸ ਕਲਾਈਮੇਟ ਸਮਝੌਤੇ ਵਿੱਚ ਅਮਰੀਕਾ ਦੀ ਵਾਪਸੀ ਬਾਰੇ ਹੈ।

ਉਨ੍ਹਾਂ ਦੇ ਨਾਲ ਹੀ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਉਪ-ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਮਹਿਲਾ ਬਣ ਗਏ ਹਨ।

ਇਹ ਵੀ ਪੜ੍ਹੋ:

ਪਹਿਲੇ ਦਿਨ ਦੇ ਵੱਡੇ ਫੈਸਲੇ

ਰਾਸ਼ਟਰਪਤੀ ਬਾਇਡਨ, ਜੋ ਆਪ ਦਫ਼ਤਰ ਵਿਚ ਕਾਲਾ ਓਵਲ ਮਾਸਕ ਪਾ ਕੇ ਆਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਵੱਡੀਆਂ ਤਰਜੀਹਾਂ ਵਿੱਚ 'ਕੋਵਿਡ ਸੰਕਟ, 'ਆਰਥਿਕ ਸੰਕਟ'ਅਤੇ 'ਜਲਵਾਯੂ ਸੰਕਟ' ਸ਼ਾਮਲ ਹਨ।

ਉਨ੍ਹਾਂ ਨੇ ਸਾਰੇ ਅਮਰੀਕੀਆਂ ਲਈ ਆਪਣੇ ਪਹਿਲੇ ਕਾਰਜਕਾਰੀ ਆਦੇਸ਼ ਦੇ ਤਹਿਤ ਕੋਵਿਡ -19 ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ, ਅਤੇ ਅਮਰੀਕਾ ਫਿਰ ਪੈਰਿਸ ਜਲਵਾਯੂ ਸਮਝੌਤੇ ਵਿੱਚ ਸ਼ਾਮਲ ਹੋ ਗਿਆ ਹੈ।

ਕਾਰਜਕਾਰੀ ਆਦੇਸ਼ ਉਹ ਹੁਕਮ ਹੁੰਦੇ ਹਨ ਜਿਸ ਵਿੱਚ ਰਾਸ਼ਟਰਪਤੀ ਨੂੰ ਸੰਸਦ ਦੀ ਮਨਜ਼ੂਰੀ ਲੈਣੀ ਨਹੀਂ ਪੈਂਦੀ।

ਬਰਾਕ ਓਬਾਮਾ ਨੇ ਇਸਦੀ ਵਰਤੋਂ ਨਿਰੰਤਰ ਕੀਤੀ ਅਤੇ ਡੌਨਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਹਫਤੇ ਇਸਦੀ ਕਾਫ਼ੀ ਵਰਤੋਂ ਕੀਤੀ।

ਹਾਲਾਂਕਿ, ਕਾਰਜਕਾਰੀ ਆਦੇਸ਼ ਨੂੰ ਕਾਫ਼ੀ ਵਿਵਾਦਪੂਰਨ ਮੰਨਿਆ ਜਾਂਦਾ ਹੈ. ਬਾਇਡਨ ਨੇ ਟਰੰਪ ਦੀਆਂ ਨੀਤੀਆਂ ਤੋਂ ਮੋੜਾ ਕੱਟਦਿਆਂ ਪਹਿਲੇ ਹੀ ਦਿਨ 17 ਕਾਰਜਕਾਰੀ ਹੁਕਮਾਂ ਉੱਤੇ ਹਸਤਾਖ਼ਰ ਕੀਤੇ ਹਨ। ਜੋਅ ਬਾਇਡਨ ਯੂਐਸ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ ਕਈ ਵੱਡੇ ਫੈਸਲਿਆਂ ਤੇ ਦਸਤਖਤ ਕੀਤੇ ਹਨ

ਵੀਡੀਓ ਕੈਪਸ਼ਨ,

ਜੋਅ ਬਾਇਡਨ ਬਣੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ

ਉਦਘਾਟਨੀ ਸਮਾਗਮ ਦੇ ਅਹਿਮ ਅੰਸ਼

ਰਾਸ਼ਟਰਪਤੀ ਆਪਣੀ ਘਰ ਵਾਲੀ ਅਤੇ ਉਪ ਰਾਸ਼ਟਰਪਤੀ ਆਪਣੇ ਪਤੀ ਨਾਲ ਵ੍ਹਾਈਟ ਹਾਊਸ ਵਿੱਚ ਰਿਹਾਇਸ਼ ਲਈ ਚਲੇ ਗਏ ਹਨ।

ਵ੍ਹਾਈਟ ਹਾਊਸ ਵੱਲ ਆਖ਼ਰੀ ਕਦਮ ਉਨ੍ਹਾਂ ਨੇ ਉਦਘਾਟਨੀ ਸਮਾਗਮ ਦੇ ਹਿੱਸੇ ਵਜੋਂ ਪਰੇਡ ਦੇ ਰੂਪ ਵਿੱਚ ਤੁਰੇ।

ਆਪਣੇ ਪਲੇਠੇ ਭਾਸ਼ਣ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ,"ਇਹ ਲੋਕਤੰਤਰ ਦਾ ਦਿਨ ਹੈ" ਉਨ੍ਹਾਂ ਨੇ ਕਿਹਾ,"ਇਨ੍ਹਾਂ ਸਰਦੀਆਂ ਵਿੱਚ ਅਮਰੀਕਾ ਨੇ ਬਹੁਤ ਕੁਝ ਕਰਨਾ ਹੈ ਅਤੇ ਬਹੁਤ ਕੁਝ ਦੀ ਮੁਰੰਮਤ ਕਰਨੀ ਹੈ"।

ਉਦਘਾਟਨੀ ਸਮਾਗਮ ਵਿੱਚ ਲੇਡੀ ਗਾਗਾ ਨੇ ਅਮਰੀਕਾ ਦਾ ਕੌਮੀ ਗੀਤ ਪੇਸ਼ ਕੀਤਾ ਅਤੇ ਗਾਇਕਾ ਜੈਨੀਫ਼ਰ ਲੋਪੇਜ਼ ਅਤੇ ਗਰਥ ਬਰੂਕਸ ਨੇ ਪੇਸ਼ਕਾਰੀਆਂ ਦਿੱਤੀਆਂ।

ਬਾਈ ਸਾਲਾ ਅਮਾਂਡਾ ਗੋਰਮੈਨ, ਕਿਸੇ ਰਾਸ਼ਟਰਪਤੀ ਦੇ ਉਦਘਾਟਨੀ ਸਮਾਗਮ ਵਿੱਚ ਗਾਉਣ ਵਾਲੀ ਸਭ ਤੋਂ ਛੋਟੀ ਉਮਰ ਦੀ ਗਾਇਕਾ ਬਣ ਗਈ ਹੈ।

ਡੌਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੈਲੇਨੀਆ ਟਰੰਪ ਨੇ ਵ੍ਹਾਈਟ ਹਾਊਸ ਛੱਡ ਦਿੱਤਾ ਅਤੇ ਉਹ ਫਲੋਰਿਡਾ ਰਵਾਨਾ ਹੋ ਗਏ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)