ਮਿਆਂਮਾਰ ਵਿੱਚ ਗੁੱਸਾ, ਗੋਲੀਆਂ, ਡਾਂਗਾਂ ਵਿਚਾਲੇ ਰਾਜਪਲਟੇ ਖਿਲਾਫ਼ ਮੁਜ਼ਾਹਰੇ ਜਾਰੀ
ਮਿਆਂਮਾਰ ਵਿੱਚ ਗੁੱਸਾ, ਗੋਲੀਆਂ, ਡਾਂਗਾਂ ਵਿਚਾਲੇ ਰਾਜਪਲਟੇ ਖਿਲਾਫ਼ ਮੁਜ਼ਾਹਰੇ ਜਾਰੀ
ਮਿਆਂਮਾਰ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 38 ਮੁਜ਼ਾਹਰਾਕਾਰੀਆਂ ਦੀ ਜਾਨ ਚਲੀ ਗਈ। ਸੰਯੁਕਤ ਰਾਸ਼ਟਰ ਨੇ ਇਸ ਨੂੰ ਇੱਕ ਮਹੀਨਾ ਪਹਿਲਾਂ ਹੋਏ ਫ਼ੌਜੀ ਰਾਜਪਲਟੇ ਤੋਂ ਬਾਅਦ "ਹੁਣ ਤੱਕ ਦਾ ਸਭ ਤੋਂ ਖੂਨੀ ਦਿਨ" ਕਿਹਾ ਹੈ।
ਚਸ਼ਮਦੀਦਾਂ ਮੁਤਾਬਕ ਸੁਰੱਖਿਆ ਦਸਤਿਆਂ ਨੇ ਰਬੜ ਦੇ ਨਾਲ-ਨਾਲ ਅਸਲੀ ਗੋਲੀਆਂ ਦੀ ਵਰਤੋਂ ਵੀ ਕੀਤੀ। 1 ਫ਼ਰਵਰੀ ਦੇ ਰਾਜਪਲਟੇ ਤੋਂ ਬਾਅਦ ਸਿਵਲ ਨਾ-ਫੁਰਮਾਨੀ ਵਜੋਂ ਦੇਸ਼ ਵਿਆਪੀ ਮੁਜ਼ਾਹਰੇ ਹੋ ਰਹੇ ਹਨ।