ਮੇਘਨ ਅਤੇ ਹੈਰੀ : ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਮੀਡੀਆ ਦਾ 'ਅਦਿੱਖ ਇਕਰਾਰਨਾਮਾ' ਕੀ ਹੈ

  • ਐਲੈਕਸ ਟੇਲਰ
  • ਬੀਬੀਸੀ ਮਨੋਰੰਜਨ ਪੱਤਰਕਾਰ
ਹੈਰੀ ਤੇ ਮੇਘਨ

ਤਸਵੀਰ ਸਰੋਤ, Getty Images

ਦਹਾਕਿਆਂ ਤੋਂ ਬ੍ਰਿਟਿਸ਼ ਰਾਜ ਪਰਿਵਾਰ ਦਾ ਜੀਵਨ ਜਿਊਣ ਦਾ ਇਹੀ ਸਿਧਾਂਤ ਰਿਹਾ ਹੈ ਕਿ “ਨਾ ਤਾਂ ਕਦੇ ਸ਼ਿਕਾਇਤ ਕਰੋ ਅਤੇ ਨਾ ਕੁਝ ਸਮਝਾਓ”। ਕੁਝ ਇਸੇ ਤਰ੍ਹਾਂ ਦਾ ਰਿਸ਼ਤਾ ਉਨ੍ਹਾਂ ਦਾ ਮੀਡੀਆ ਜਾਂ ਪ੍ਰੈੱਸ ਨਾਲ ਰਿਹਾ ਹੈ।

ਹੁਣ ਅਮਰੀਕੀ ਹੋਸਟ ਓਪਰਾ ਵਿਨਫ਼ਰੀ ਨੂੰ ਦਿੱਤੇ ਇੰਟਰਵਿਊ ਦੌਰਾਨ ਸਸੈਕਸ ਦੇ ਡਿਊਕ ਤੇ ਡੱਚਸ ਵਲੋਂ ਕੀਤੇ ਗਏ ਖ਼ੁਲਾਸਿਆਂ ਨੇ ਬ੍ਰਿਟਿਸ਼ ਰਾਜਸ਼ਾਹੀ ਦੇ ਮੀਡੀਆ ਨਾਲ ਸਬੰਧਾਂ ਬਾਰੇ ਚਰਚਾ ਛੇੜ ਦਿੱਤੀ ਹੈ।

ਪ੍ਰਿੰਸ ਹੈਰੀ ਨੇ ਸ਼ਾਹੀ ਪਰਿਵਾਰ ਅਤੇ ਪੱਤਰਕਾਰਾਂ ਦਰਮਿਆਨ ਇੱਕ "ਅਦਿੱਖ ਇਕਰਾਰਨਾਮੇ" ਬਾਰੇ ਗੱਲ ਕੀਤੀ, ਇੱਕ ਅਜਿਹੀ ਦੁਨੀਆਂ ਜਿਸ ਵਿੱਚ ਮਹਿਲ ਦੇ ਗੇਟਾਂ ਦੇ ਅੰਦਰ ਨਿੱਜਤਾ ਬਰਕਰਾਰ ਰੱਖਣ ਬਦਲੇ, ਯੋਜਨਾਬੱਧ ਤਰੀਕੇ ਨਾਲ ਜਨਤਕ ਪ੍ਰਦਰਸ਼ਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਇੱਕ ਪੱਧਰ ਤੱਕ ਪੜਤਾਲ ਨੂੰ ਰਵਾਇਤੀ ਤੌਰ 'ਤੇ ਪ੍ਰਵਾਨ ਕੀਤਾ ਜਾਂਦਾ ਹੈ।

ਮੇਘਨ ਨੇ ਸਮਝਾਇਆ:" ਟੈਬਲਾਇਡ (ਛੋਟੇ ਅਖ਼ਬਾਰਾਂ) ਵਲੋਂ ਮਹਿਲਾਂ ਅੰਦਰ ਛੁੱਟੀਆਂ ਵਿੱਚ ਜਸ਼ਨ ਮਨਾਉਣ ਲਈ ਪਾਰਟੀਆਂ ਕਰਨ ਪਿੱਛੇ ਇੱਕ ਵਜ੍ਹਾ ਹੈ। ਉਨ੍ਹਾਂ ਦੀ ਮੇਜ਼ਬਾਜ਼ੀ ਮਹਿਲ ਵਲੋਂ ਕੀਤੀ ਜਾਂਦੀ ਹੈ। ਤੁਹਾਨੂੰ ਪਤਾ ਹੈ, ਕਿ ਉੱਥੇ ਇਸ ਖੇਡ ਪਿੱਛੇ ਇੱਕ ਘਾੜਤ ਕੰਮ ਕਰਦੀ ਹੈ।"

ਇਹ ਵੀ ਪੜ੍ਹੋ:

ਹਾਲਾਂਕਿ ਇਹ ਕਥਿਤ ਇਕਰਾਰਨਾਮਾ ਮੇਘਨ ਨੂੰ ਰੋਕ ਨਹੀਂ ਸਕਿਆ। ਇਸ ਦਾ ਜੋੜੇ ਦੀ ਮਾਨਸਿਕ ਸਿਹਤ 'ਤੇ ਗੰਭੀਰ ਅਸਰ ਪਿਆ ਅਤੇ ਪਿਛਲੇ ਵਰ੍ਹੇ ਜੋੜੇ ਵਲੋਂ ਸ਼ਾਹੀ ਜ਼ਿੰਦਗੀ ਛੱਡਣ ਦਾ ਫ਼ੈਸਲਾ ਲਏ ਜਾਣ ਵਿੱਚ ਇਸ ਨੇ ਅਹਿਮ ਭੂਮਿਕਾ ਨਿਭਾਈ।

ਇਸ ਦੇ ਨਾਲ ਹੀ ਪ੍ਰਿੰਸ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਡਰ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ- ਪ੍ਰਿੰਸ ਦਾ ਹਵਾਲਾ ਉਨ੍ਹਾਂ ਦੀ ਮਾਂ ਅਤੇ ਵੇਲਜ਼ ਦੀ ਰਾਜਕੁਮਾਰੀ, ਡਾਇਨਾ ਤੋਂ ਸੀ, ਜਿੰਨ੍ਹਾਂ ਦੀ ਪੈਰਿਸ ਵਿੱਚ ਇੱਕ ਸੜਕ ਹਾਦਸੇ ਵਿੱਚ ਉਸ ਸਮੇਂ ਮੌਤ ਹੋ ਗਈ ਸੀ। ਉਸ ਸਮੇਂ ਵੀ ਉਹ ਪ੍ਰੈੱਸ ਤੋਂ ਭੱਜ ਰਹੇ ਸਨ।

ਇਹ ਇਕਰਾਰਨਾਮਾ ਅਸਲ 'ਚ ਕੰਮ ਕਿਸ ਤਰ੍ਹਾਂ ਕਰਦਾ ਹੈ ਅਤੇ ਕੀ ਹੁਣ ਇਹ ਟੁੱਟ ਚੁੱਕਾ ਹੈ?

ਤਾਜ ਦਾ ਮਾਣਕ

ਲੈਨਕਾਸਟਰ ਯੂਨੀਵਰਸਿਟੀ ਵਿੱਚ ਮੀਡੀਆ ਦੇ ਪ੍ਰੋਫ਼ੈਸਰ ਅਤੇ ਅਤੇ "ਰਨਿੰਗ ਦਾ ਫ਼ੈਮਿਲੀ ਫ਼ਰਮ: ਹਾਓ ਦਾ ਮੋਨਾਰਕੀ ਮੈਨੇਜਿਸ ਇਟਸ ਇਮੈਜ ਐਂਡ ਆਰ ਮਨੀ" ਨਾਮੀ ਪ੍ਰਕਾਸ਼ਿਤ ਹੋਣ ਵਾਲੀ ਕਿਤਾਬ, ਦੀ ਲੇਖਕ ਡਾ. ਲੌਰਾ ਕਲੈਂਸੀ ਕਹਿੰਦੇ ਹਨ, "ਰਾਜਸ਼ਾਹੀ ਅਤੇ ਮੀਡੀਆ ਦਰਮਿਆਨ ਸਬੰਧ ਇਤਿਹਾਸਕ ਤੌਰ 'ਤੇ ਆਪਸੀ ਫ਼ਾਇਦਿਆਂ ਵਾਲੇ ਹਨ।

ਬਕਿੰਘਮ ਪੈਲੇਸ ਨੂੰ ਮੀਡੀਆ ਨੇ ਦਰਸ਼ਕਾਂ ਅਤੇ ਪਾਠਕਾਂ ਨੂੰ ਆਪਣੇ ਵੱਲ ਖਿੱਚਣ ਲਈ ਰਾਜਸ਼ਾਹੀ ਨੂੰ ਲੰਬੇ ਸਮੇਂ ਤੱਕ ਵਰਤਿਆ ਹੈ।

ਤਸਵੀਰ ਸਰੋਤ, PA Media

ਡਾ. ਕਲੈਂਸੀ ਨੇ ਕਿਹਾ, ਹਾਲ ਦੇ ਦਹਾਕਿਆਂ ਵਿੱਚ ਸ਼ਾਹੀ ਲੋਕਾਂ ਨੂੰ ਟੈਬਲਾਇਡ ਦੇ ਦੌਰ ਅਤੇ ਸ਼ਾਹੀ ਗੱਪਸ਼ਪ ਦੇ ਯੁੱਗ ਵਿੱਚ ਕਾਰ-ਵਿਹਾਰ ਚਲਾਉਣਾ ਪਿਆ, ਜਿਸ ਵਿੱਚ ਮੇਘਨ ਨੇ ਮੀਡੀਆ ਦੀ ਬਾਰੀਕ ਨਿਗਰਾਨੀ ਹੇਠ ਜ਼ਿੰਦਗੀ ਦਾ ਨਵਾਂ ਤਜ਼ਰਬਾ ਕੀਤਾ।

ਉਨ੍ਹਾਂ ਨੇ ਦੱਸਿਆ, "ਸ਼ਾਹੀ ਪਰਿਵਾਰ ਜਾਂ ਇਸ ਦੇ ਮੈਂਬਰਾਂ ਨੂੰ ਪੇਸ਼ ਕਰਨ ਦਾ ਮਤਲਬ ਇਹ ਹੈ ਕਿ ਰਾਜ ਪਰਿਵਾਰ ਦੇ ਮੈਂਬਰਾਂ ਨੂੰ ਲੋਕ ਦੇਖਣਾ ਪਸੰਦ ਕਰਦੇ ਹਨ, ਜਿਵੇਂ ਉਹ ਹੋਰ ਉੱਘੀਆਂ ਹਸਤੀਆਂ ਨੂੰ ਦੇਖ਼ਦੇ ਹਨ।”

ਖੋਜ ਸੰਸਥਾ 'ਰਾਈਜ਼ ਐਟ ਸੈਵਨ' ਦੇ ਸਰਚ ਇੰਜਣਾਂ ਵਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਜਦੋਂ ਤੋਂ ਡਿਊਕ ਅਤੇ ਡੱਚਸ ਵਲੋਂ ਆਪਣੇ ਆਪ ਨੂੰ ਪੈਸੇਲ ਤੋਂ ਦੂਰ ਕਰਨ ਦੀ ਯੋਜਨਾ ਦੀ ਪੁਸ਼ਟੀ ਕੀਤੀ ਗਈ ਹੈ ਉਸ ਸਮੇਂ ਤੋਂ ਦੁਨੀਆ ਭਰ 'ਚ ਮੇਘਨ ਬਾਰੇ 74,000 ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।

ਇਸ ਤੋਂ ਅੱਗੇ, ਓਪਰਾ ਵਲੋਂ ਇੰਟਰਵਿਊ ਬਾਰੇ ਐਲਾਨ ਕੀਤੇ ਜਾਣ ਤੋਂ ਬਾਅਦ ਡੱਚਸ ਬਾਰੇ ਇੰਟਰਨੈਟ ਉੱਪਰ ਮੇਘਨ ਦੇ ਨਾਂਅ ਦੀ ਭਾਲ (ਸਰਚ) ਵਿੱਚ 600 ਫ਼ੀਸਦ ਵਾਧਾ ਹੋਇਆ ਹੈ।

ਵੀਡੀਓ ਕੈਪਸ਼ਨ,

ਪ੍ਰਿੰਸ ਹੈਰੀ ਤੇ ਅਦਾਕਾਰਾ ਮੇਘਨ ਮਾਰਕਲ ਦੀ ਪ੍ਰੇਮ ਕਹਾਣੀ ਬਾਰੇ ਜਾਣੋ

ਡਾ. ਕਲੈਂਸੀ ਦਲੀਲ ਦਿੰਦੇ ਹਨ, "ਹਾਲੇ, ਇਸ ਰੁਚੀ ਦੇ ਬਾਵਜੂਦ, ਆਮ ਤੌਰ 'ਤੇ ਬਰਤਾਨਵੀ ਲੋਕ ਮੀਡੀਆ ਅਤੇ ਰਾਜਸ਼ਾਹੀ ਦਰਮਿਆਨ ਅੰਦਰੂਨੀ ਕੰਮਕਾਜ ਬਾਰੇ ਬਹੁਤ ਘੱਟ ਜਾਣਦੇ ਹਨ, ਜਿਵੇਂ ਕਿਵੇਂ ਕੁਝ ਪੱਤਰਕਾਰਾਂ ਨੂੰ ਸ਼ਾਹੀ ਸਮਾਗਮਾਂ ਵਿੱਚ ਵਧੇਰੇ ਨੇੜਤਾ ਮਿਲ ਜਾਂਦੀ ਹੈ।"

ਇਸ ਤੋਂ ਬਾਅਦ 'ਪ੍ਰੈਸ਼ਰ ਕੁੱਕਰ ਸਮਝੌਤੇ' ਵਰਗੇ ਗ਼ੈਰ-ਰਸਮੀ ਪ੍ਰਬੰਧ ਹਨ। ਇਸ ਤਹਿਤ ਕਰਾਰ ਸੀ ਕਿ ਫ੍ਰੀ-ਲਾਂਸਰ ਫ਼ੋਟੋਗ੍ਰਾਫ਼ਰ ਪ੍ਰਿੰਸ ਵਿਲੀਅਮ ਅਤੇ ਹੈਰੀ ਨੂੰ ਉਨ੍ਹਾਂ ਦੀ ਪੜ੍ਹਾਈ ਦੌਰਾਨ ਇਕੱਲਾ ਛੱਡਣਗੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਨਹੀਂ ਲੈਣਗੇ। ਬਦਲੇ ਵਿੱਚ ਉਨ੍ਹਾਂ ਨੂੰ ਕਦੇ ਕਦਾਈਂ ਸਮਾਗਮਾਂ ਦੌਰਾਨ ਤਸਵੀਰਾਂ ਲੈਣ ਦਾ ਮੌਕਾ ਦਿੱਤਾ ਜਾਣਾ ਸੀ। ਜਿਵੇਂ ਕਿ ਉਹ ਪ੍ਰਿੰਸ ਵਿਲੀਅਮ ਦੇ ਅਠਾਰਵੇਂ ਜਨਮਦਿਨ 'ਤੇ ਐਟਨ ਕਾਲਜ ਵਿਖੇ ਫ਼ੋਟੋਆਂ ਖਿੱਚ ਸਕਣਗੇ।

ਡਾਂ.ਕਲੈਂਸੀ ਅੱਗੇ ਕਹਿੰਦੇ ਹਨ,‘ਆਨਲਾਈਨ ਇਹ ਇਹ ਕਰਾਰ ਇੱਕ ਨਵੇਂ ਰੂਪ ਵਿੱਚ ਜਾਰੀ ਹੈ। ਜਿਸ ਵਿੱਚ ਰਾਜਕੁਮਾਰ ਦੀਆਂ ਪਰਿਵਾਰਕ ਤਸਵੀਰਾਂ ਦਾ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਜਾਂਦਾ ਹੈ। ਇਸ ਨਾਲ ਦਰਸ਼ਕਾਂ ਨੂੰ ਰਾਜ ਪਰਿਵਾਰ ਦੀ ਜ਼ਿੰਦਗੀ ਵਿੱਚ ਝਾਤ ਪਾਉਣ ਦਾ ਮੌਕਾ ਮਿਲਦਾ ਹੈ। ਹਾਲਾਂਕਿ ਇਹ ਤਸਵੀਰਾਂ ਕਈ ਵਾਰ ਸਟੇਜ ਕੀਤੀਆਂ ਹੋਈਆਂ ਲਗਦੀਆਂ ਹਨ।’

ਤਸਵੀਰਾਂ ਲਈ ਦੌੜ

ਹਾਲਾਂਕਿ ਡਿਜੀਟਲ ਖ਼ਬਰਾਂ ਦੇ ਵਧ ਰਹੇ ਦਬਦਬੇ ਨੇ ਉਨ੍ਹਾਂ ਦੇ ਸਬੰਧਾਂ ਨੂੰ ਵੀ ਬਦਲਿਆ ਹੈ, ਜਿਵੇਂ ਕਿ ਬਹੁਤ ਤੇਜ਼ੀ ਨਾਲ ਤਬਦੀਲ ਹੋ ਰਹੀ ਖ਼ਬਰਾਂ ਦੀ ਦੁਨੀਆਂ ਵਿੱਚ ਪ੍ਰੈਸ ਵਿੱਚ ਮੁਨਾਫ਼ਿਆਂ ਲਈ ਹੋੜ ਲੱਗੀ ਹੋਈ ਹੈ।

ਡਿਜੀਟਲ ਇਸ਼ਤਿਹਾਰਬਾਜ਼ੀ ਮਾਹਰ ਰੌਬ ਵੀਦਰਹੈੱਡ ਕਹਿੰਦੇ ਹਨ, "ਅਖ਼ਬਾਰਾਂ ਹਾਲੇ ਵੀ ਇਸ਼ਤਿਹਾਰ ਦੇਣ ਵਾਲਿਆਂ ਨੂੰ ਦਰਸ਼ਕ, ਪਾਠਕ ਅਤੇ ਪੇਜ਼ ਵਿਊਜ਼ ਵੇਚਣ ਦਾ ਕਾਰੋਬਾਰ ਕਰ ਰਹੀਆਂ ਹਨ।"

"ਇਹ ਡਿਜੀਟਲ ਪ੍ਰਕਾਸ਼ਨ ਵੱਲ ਜਾਣ 'ਤੇ ਵੀ ਬੁਨਿਆਦੀ ਦੌਰ 'ਤੇ ਬਦਲਿਆ ਨਹੀਂ, ਪਰ ਇਸ ਦੇ ਜੁੜੇ ਅੰਕੜੇ ਅਤੇ ਗਿਣਤੀਆਂ ਵਿੱਚ ਜ਼ਰੂਰ ਬਦਲਾਅ ਆਇਆ ਹੈ।"

ਉਹ ਕਹਿੰਦੇ ਹਨ, "ਹੁਣ ਅਕਸਰ ਪ੍ਰਕਾਸ਼ਕ ਗੁਣਵੱਤਾ ਦੇ ਮੁਕਾਬਲੇ ਗਿਣਤੀ ਨੂੰ ਵਧੇਰੇ ਤਵੱਜੋ ਦਿੰਦੇ ਹਨ। ਕਿਸੇ ਸਮੇਂ ਨਿਊਜ਼ ਸਟੈਂਡ ਮਾਣ ਦੀ ਲੜਾਈ ਲੜਦੇ ਸਨ ਪਰ ਅੱਜ ਪ੍ਰਕਾਸ਼ਕ ਵਿਸ਼ਵੀ ਪੱਧਰ 'ਤੇ ਸਰਚ ਇੰਜਣਾਂ ਵਿੱਚ ਅੱਗੇ ਰਹਿਣ ਲਈ ਮੁਕਾਬਲਾ ਕਰ ਰਹੇ ਹਨ।

ਤਸਵੀਰ ਸਰੋਤ, joe pugliese/Harpo Production /cbs

ਤਸਵੀਰ ਕੈਪਸ਼ਨ,

ਓਪਰਾ ਵਲੋਂ ਲਈ ਗਈ ਇੰਟਰਵਿਊ ਅਤੇ ਮੇਘਨ ਬਾਰੇ ਵੱਡੇ ਪੈਮਾਨੇ 'ਤੇ ਹੋਈ ਕਵਰੇਜ਼ ਨੇ ਸ਼ਾਹੀ ਪਰਿਵਾਰ ਵਿਚ ਲੋਕਾਂ ਦੀ ਰੂਚੀ ਨੂੰ ਸਪੱਸ਼ਟ ਕਰ ਦਿੱਤਾ ਹੈ।

ਵੀਦਰਹੈੱਡ ਕਹਿੰਦੇ ਹਨ, "ਮੋਹਰੀ ਰਹਿਣ ਦੀ ਦੌੜ ਅਤੇ ਸੋਸ਼ਲ ਮੀਡੀਆ ਜ਼ਰੀਏ ਆਨਲਾਈਨ ਦਰਸ਼ਕਾਂ ਤੱਕ ਪਹੁੰਚ ਕਰਨ ਵਿੱਚ ਸੂਚਕ ਤਰਜ਼ੀਹ ਅਤੇ ਸਰਚ ਰੁਝਾਨ ਬਾਦਸ਼ਾਹ (ਜਾਂ ਮਹਾਂਰਾਣੀ) ਹਨ।"

ਇਸ ਦਾ ਅਰਥ ਹੈ ਰਾਜਸ਼ਾਹੀ ਵਿੱਚ ਡੂੰਘੀ ਜਨਕਤ ਦਿਲਚਸਪੀ ਨੇ ਸ਼ਾਹੀ ਪਰਿਵਾਰ ਨੂੰ, ਪ੍ਰਕਾਸ਼ਕਾਂ ਲਈ ਨਿੱਜੀ ਰੁਚੀਆਂ ਤੋਂ ਪਰੇ ਵਧੇਰੇ ਦਿਲਚਸਪੀ ਦਾ ਵਿਸ਼ਾ ਬਣਾ ਦਿੱਤਾ ਹੈ।"

ਓਪਰਾ ਵਲੋਂ ਲਈ ਗਈ ਇੰਟਰਵਿਊ ਅਤੇ ਮੇਘਨ ਬਾਰੇ ਵੱਡੇ ਪੈਮਾਨੇ 'ਤੇ ਹੋਈ ਕਵਰੇਜ਼ ਨੇ ਇਸ ਨੂੰ ਖ਼ਾਸ ਤੌਰ 'ਤੇ ਸਪੱਸ਼ਟ ਕਰ ਦਿੱਤਾ ਹੈ।

ਫ਼ਰਵਰੀ ਵਿੱਚ ਜਦੋਂ ਮੇਘਨ ਦੀ ਪ੍ਰੈਗਨੇਂਸੀ ਅਤੇ ਇੰਟਰਵਿਊ ਬਾਰੇ ਪਹਿਲੀ ਵਾਰ ਐਲਾਨ ਕੀਤਾ ਗਿਆ, ਇਸ ਬਾਰੇ 6,080 ਲੇਖ ਲਿਖੇ ਗਏ। ਇਸ ਤੋਂ ਬਾਅਦ ਮੇਘਨ ਬਾਰੇ ਦਿਲਚਸਪੀ ਅਸਮਾਨੀ ਪਹੁੰਚ ਚੁੱਕੀ ਹੈ।

ਸਿਰਫ਼ ਮਾਰਚ ਦੇ ਪਹਿਲੇ ਹਫ਼ਤੇ ਦੌਰਾਨ ਡੱਚਸ ਬਾਰੇ 25,894 ਲਿਖਤਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਅਤੇ ਸੋਮਵਾਰ ਸ਼ਾਮ ਜਿਵੇਂ ਹੀ ਦੁਨੀਆਂ ਨੇ ਅਮਰੀਕੀ ਪ੍ਰਸਾਰਣ 'ਤੇ ਪ੍ਰਤੀਕਰਮ ਦਿੱਤਾ ਅਤੇ ਇੰਟਰਵਿਊ ਨੂੰ ਯੂਕੇ ਵਿੱਚ ਦਿਖਾਇਆ ਗਿਆ, ਇਹ ਵਾਧਾ 348 ਫ਼ੀਸਦ ਪ੍ਰਤੀਦਿਨ ਤੱਕ ਵਧਿਆ ਅਤੇ 24 ਘੰਟਿਆਂ ਵਿੱਚ 448 ਲੇਖ ਲਿਖੇ ਗਏ।

ਇਹ ਵੀ ਪੜ੍ਹੋ ;

ਵੀਦਰਹੈੱਡ ਕਹਿੰਦੇ ਹਨ, "ਸ਼ਾਹੀ-ਪੱਖੀ ਇਸ ਬਾਰੇ ਪੜ੍ਹਨਾ ਚਾਹੁੰਦੇ ਹਨ, ਅਤੇ ਸ਼ਾਹੀ-ਵਿਰੋਧੀ ਇਸ ਬਾਰੇ ਜਾਣਨਾ ਚਾਹੁੰਦੇ ਹਨ ਅਤੇ ਮੱਧ ਵਿਚਲੇ ਲੋਕਾਂ ਦਾ ਖ਼ਬਰਾਂ ਬਾਰੇ ਜਾਣਨ ਦੀ ਦਿਲਚਸਪੀ ਨਾਲ ਇਸ 'ਤੇ ਸਰਸਰੀ ਨਜ਼ਰ ਮਾਰਦੇ ਹਨ।"

ਉਹ ਕਹਿੰਦੇ ਹਨ,"ਇਹ ਬਹੁਤ ਜ਼ਿਆਦਾ ਵਿਸ਼ਵੀ ਆਕਰਸ਼ਣ ਹੈ ਅਤੇ ਇਸ ਦੇ ਨਾਲ ਵਧੇਰੇ ਪੇਜ਼ ਵਿਊ ਹੁੰਦੇ ਹਨ ਅਤੇ ਵਧੇਰੇ ਇਸ਼ਤਿਹਾਰੀ ਆਮਦਨ।"

'ਡਗਮਗਾਇਆ ਸੰਤੁਲਨ?'

ਅਸਿਥਰਤਾ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪ੍ਰੈਸ ਨਾਲ ਸਬੰਧਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਹੁਣ ਕੋਈ ਵੀ ਧਿਰ ਸੌਖਿਆਂ ਬਿਰਤਾਂਤ ਨੂੰ ਕਾਬੂ ਕਰਨ ਅਤੇ ਰਿਸ਼ਤੇ ਨੂੰ ਪ੍ਰਭਾਸ਼ਿਤ ਕਰਨ ਦੇ ਸਮਰੱਥ ਨਹੀਂ ਹੈ।

ਪ੍ਰਿੰਸ ਹੈਰੀ ਨੇ ਵਿਨਫ਼ਰੀ ਨੂੰ ਦੱਸਿਆ ਕਿ "ਯੂਕੇ ਦਾ ਟੈਬਲਾਇਡ ਮੀਡੀਆ ਪੱਖਪਾਤੀ ਹੈ ਅਤੇ ਇਸ ਨੇ ਕਾਬੂ ਅਤੇ ਡਰ ਦਾ ਜ਼ਹਿਰੀਲਾ ਵਾਤਾਵਰਣ ਉਸਾਰਿਆ ਹੈ।" ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, "ਮੈਂ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ਼ ਹਾਂ ਕਿ ਮੇਰਾ ਪਰਿਵਾਰ ਕਿੱਥੇ ਖੜਾ ਹੈ ਅਤੇ ਉਹ ਟੈਬਲਾਇਡਜ਼ ਦੇ ਉਨ੍ਹਾਂ ਵੱਲ ਧਿਆਨ ਕਰਨ ਤੋਂ ਕਿੰਨੇ ਡਰੇ ਹੋਏ ਹਨ।"

ਮੇਘਨ ਨੇ ਇਸ ਵਿੱਚ ਜੋੜਿਆ ਕਿ ਸੋਸ਼ਲ ਮੀਡੀਆ ਨੇ ਪ੍ਰੈੱਸ ਨਾਲ ਸਬੰਧਾਂ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ ਜਿਵੇਂ "ਉਜੱਡ ਅਤੇ ਜੰਗਲੀ" ਬਣਾ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਸ਼ਾਹੀ ਪਰਿਵਾਰ ਦੀ ਮੀਡੀਆ ਕਾਰਵਾਈ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਬਾਰੇ ਝੂਠੀਆਂ ਕਹਾਣੀਆਂ ਤੋਂ ਬਚਾਉਣ ਵਿੱਚ ਨਾਕਾਮ ਰਹੀ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਡਿਊਕ ਅਤੇ ਡੱਚਸ ਦੇ ਹਾਲ ਹੀ ਵਿੱਚ ਆਏ ਬਿਆਨ ਪ੍ਰੈਸ ਦੇ ਕੁਝ ਪਹਿਲੂਆਂ ਦੇ ਖ਼ਿਲਾਫ਼ ਜਨਤਕ ਸ਼ਿਕਾਇਤਾਂ ਦੀ ਵੱਧ ਰਹੀ ਸੂਚੀ 'ਚ ਵਾਧਾ ਕਰਦੇ ਹਨ

ਇਸ ਦੇ ਜਵਾਬ ਵਿੱਚ ਸੁਸਾਇਟੀ ਆਫ਼ ਐਡੀਟਰਜ਼ ਨੇ ਕਿਹਾ ਕਿ ਮੀਡੀਆ ਪੱਖਪਾਤੀ ਨਹੀਂ ਹੈ ਅਤੇ ਅਮੀਰਾਂ ਅਤੇ ਤਾਕਤਵਰਾਂ ਨੂੰ ਜਵਾਬਦੇਹ ਬਣਾਉਂਦਾ ਹੈ। ਹਾਲਾਂਕਿ, ਅਲੋਚਨਾ ਤੋਂ ਬਾਅਦ ਇਸ ਨੇ ਬੁੱਧਵਾਰ ਨੂੰ ਇੱਕ ਹੋਰ ਬਿਆਨ ਜਾਰੀ ਕੀਤਾ ਜਿਸ ਵਿੱਚ ਇਸ ਦੇ ਪਹਿਲੇ ਬਿਆਨਾਂ ਬਾਰੇ ਕਿਹਾ ਕਿ "ਇਹ ਉਹ ਸਭ ਨਹੀਂ ਦਰਸਾਉਂਦੇ ਜਿੰਨਾ ਅਸੀਂ ਜਾਣਦੇ ਹਾਂ, ਕਿ ਮੀਡੀਆ ਵਿੱਚ ਵਿਭਿੰਨਤਾ ਅਤੇ ਸ਼ਮੂਲੀਅਤ ਵਧਾਉਣ ਲਈ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ।

ਡਿਊਕ ਅਤੇ ਡੱਚਸ ਦੇ ਹਾਲ ਹੀ ਵਿੱਚ ਆਏ ਬਿਆਨ ਪ੍ਰੈਸ ਦੇ ਕੁਝ ਪਹਿਲੂਆਂ ਦੇ ਖ਼ਿਲਾਫ਼ ਜਨਤਕ ਸ਼ਿਕਾਇਤਾਂ ਦੀ ਵੱਧ ਰਹੀ ਸੂਚੀ 'ਚ ਵਾਧਾ ਕਰਦੇ ਹਨ, ਉਨ੍ਹਾਂ ਵਿਚੋਂ ਸਾਰੇ ਹੀ ਸ਼ਾਹੀ ਮਹਿਲ ਦੇ ਬ੍ਰਿਟਿਸ਼ ਮੀਡੀਆ ਨਾਲ ਰਵਾਇਤੀ ਕੰਮਕਾਜੀ ਸਬੰਧਾਂ ਨੂੰ ਨਜ਼ਰਅੰਦਾਜ ਕਰਕੇ ਕੰਮ ਕਰਦੇ ਹਨ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੇਘਨ ਨੇ ਅਖ਼ਬਾਰ ਮੇਲ ਆਨ ਸੰਡੇ ਨਾਮ ਦੇ ਅਖ਼ਬਾਰ ਨੂੰ ਉਨ੍ਹਾਂ ਵਲੋਂ ਆਪਣੇ ਪਿਤਾ ਨੂੰ ਨਿੱਜੀ ਤੌਰ 'ਤੇ ਲਿਖੀਆਂ ਚਿੱਠੀਆਂ ਨੂੰ ਛਾਪਣ ਨੂੰ ਲੈ ਕੇ ਕਾਮਯਾਬੀ ਨਾਲ ਅਦਾਲਤ ਤੱਕ ਪਹੁੰਚ ਕੀਤੀ। ਅਤੇ ਉਨ੍ਹਾਂ ਨੇ ਕਾਪੀਰਾਈਟ ਦੀ ਉਲੰਘਣਾ ਦੇ ਦਾਅਵੇ ਤਹਿਤ "ਮੁਨਾਫ਼ਿਆਂ ਦੇ ਹਿਸਾਬ" ਬਾਰੇ ਪੁੱਛਿਆ, ਜਿਸ 'ਤੇ ਜੱਜ ਨੇ ਸਹਿਮਤੀ ਜਤਾਈ।

ਇਸ ਦਾ ਅਰਥ ਹੈ, ਰਵਾਇਤੀ ਨੁਕਸਾਨਾਂ ਤੋਂ ਇਲਾਵਾ ਅਖ਼ਬਾਰ ਨੂੰ ਉਨ੍ਹਾਂ ਨੂੰ ਇਹ ਚਿੱਠੀਆਂ ਪ੍ਰਕਾਸ਼ਤ ਕਰਨ ਬਦਲੇ ਹੋਈ ਆਮਦਨ ਦੇ ਹਿਸਾਬ ਨਾਲ ਨੁਕਸਾਨ ਦੀ ਭਰਪਾਈ ਵੀ ਕਰਨੀ ਪਵੇਗੀ। ਇਹ ਸ਼ਾਹੀ ਪਰਿਵਾਰ ਦੀ ਸ਼ਾਨ ਅਤੇ ਪ੍ਰੈਸ ਨਾਲ ਸਬੰਧਾਂ ਨੂੰ ਸਿੱਧੀ ਵੰਗਾਰ ਅਤੇ ਮਾਨਤਾ ਹੈ।

ਡਾ. ਕਲੈਂਸੀ ਕਹਿੰਦੇ ਹਨ, "ਰਾਜਸ਼ਾਹੀ ਆਪਣੀ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਦਿਸਦੇ ਅਤੇ ਅਦਿੱਖ ਦਰਮਿਆਨ ਸਾਵਧਾਨੀ ਭਰਿਆ ਸੰਤੁਲਨ ਰੱਖਣ ਵਿੱਚ ਭਰੋਸਾ ਰੱਖਦੀ ਹੈ, ਇਸ ਲਈ ਰਾਜਸ਼ਾਹੀ ਦੇ ਅੰਦਰੂਨੀ ਵਰਤਾਰਿਆਂ ਨੂੰ ਅਦਿੱਖ ਰੱਖਿਆ ਜਾਂਦਾ ਹੈ ਤਾਂ ਜੋ ਸੰਸਥਾ ਨੂੰ ਘੋਖ ਤੋਂ ਸੁਰੱਖਿਅਤ ਰੱਖਿਆ ਜਾ ਸਕੇ।"

"ਹੈਰੀ ਅਤੇ ਮੇਘਨ ਦੀ ਸਵੀਕਾਰ ਭਰੀ ਇੰਟਰਵਿਊ ਨੇ ਇਸ ਸੰਤੁਲਨ ਨੂੰ ਤੋੜਨ ਦੀ ਧਮਕੀ ਦਿੰਦੀ ਹੈ।"

ਮੁੱਲ ਦੀ ਰਾਇ

ਸ਼ਾਹੀ ਟਿੱਪਣੀਕਾਰ ਜੋ ਅਦਾਇਗੀਆਂ ਬਦਲੇ ਆਪਣੀ ਰਾਇ ਦਿੰਦੇ ਹਨ ਵੀ ਸ਼ਾਹੀ ਖ਼ਬਰ ਮਸ਼ੀਨਰੀ ਦਾ ਹਿੱਸਾ ਹਨ।

ਉਨ੍ਹਾਂ ਦੀ ਭੂਮਿਕਾ 'ਤੇ ਉਸ ਸਮੇਂ ਰੌਸ਼ਨੀ ਪਈ ਜਦੋਂ ਯੂ-ਟਿਊਬ 'ਤੇ ਜੋਸ਼ ਪੀਟਰਸ ਅਤੇ ਆਰਚੀ ਮੈਨਰਜ਼ ਨੇ ਕਈ ਟਿੱਪਣੀਕਾਰਾਂ ਨੂੰ ਓਪਰਾ ਇੰਟਰਵਿਊ ਦੇ ਪ੍ਰਸਾਰਣ ਤੋਂ ਦੋ ਦਿਨ ਪਹਿਲਾਂ ਆਪਣੇ ਵਿਚਾਰ ਪੇਸ਼ ਕਰਨ ਲਈ ਮੂਰਖ ਬਣਾਇਆ।

ਰਾਈਟਰਜ਼ ਇੰਸਟੀਚਿਊਟ ਫ਼ਾਰ ਦਾ ਸਟੱਡੀ ਆਫ਼ ਜਰਨਲਿਜ਼ਮ ਦੇ ਨਿਰਦੇਸ਼ਕ ਰਾਸਮਸ ਕਲੇਜ਼ ਨੇ ਕਿਹਾ, "ਖ਼ਬਰ ਮੀਡੀਆ ਨੂੰ ਕਵਰੇਜ਼ ਮੁਹੱਈਆ ਕਰਵਾਉਣ ਲਈ ਸਰੋਤਾਂ ਅਤੇ ਕਾਲਮਨਵੀਸਾਂ ਦੀ ਲੋੜ ਹੁੰਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)