ਪਾਕਿਸਤਾਨ ਦੇ ਇਸ ਪਿਤਾ ਨੂੰ ਮਿਲੋ ਜਿਸ ਨੇ ਆਪਣੀ ਧੀ ਦੇ ਵਿਆਹ ਦਾ ਜੋੜਾ ਚਾਵਾਂ ਨਾਲ ਬਣਾਇਆ

ਪਾਕਿਸਤਾਨ ਦੇ ਇਸ ਪਿਤਾ ਨੂੰ ਮਿਲੋ ਜਿਸ ਨੇ ਆਪਣੀ ਧੀ ਦੇ ਵਿਆਹ ਦਾ ਜੋੜਾ ਚਾਵਾਂ ਨਾਲ ਬਣਾਇਆ

ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਰਹਿਣ ਵਾਲੇ ਹਾਫ਼ਿਜ਼ ਉੱਲ੍ਹਾ ਆਪਣੀ ਧੀ ਦੇ ਵਿਆਹ ਦਾ ਜੋੜਾ ਆਪਣੇ ਹੱਥਾਂ ਨਾਲ ਤਿਆਰ ਕਰ ਰਹੇ ਹਨ।

ਕਬਾਇਲੀ ਸਮਾਜ ’ਚ ਅਕਸਰ ਔਰਤਾਂ ਹੀ ਕਢਾਈ ਦਾ ਕੰਮ ਕਰਦੀਆਂ ਹਨ। ਇੱਥੇ ਮਰਦਾਂ ਵੱਲੋਂ ਇਹ ਕੰਮ ਕਰਨਾ ਬੁਰਾ ਮੰਨਿਆ ਜਾਂਦਾ ਹੈ।

ਹਾਲਾਂਕਿ ਹਾਫ਼ਿਜ਼ ਉੱਲ੍ਹਾ ਨੂੰ ਇਨ੍ਹਾਂ ਗੱਲਾਂ ਦਾ ਕੋਈ ਫ਼ਰਕ ਨਹੀਂ ਪੈਂਦਾ।

ਰਿਪੋਰਟ – ਮੁਹੰਮਦ ਕਾਜ਼ਿਮ, ਖ਼ੈਰ ਮੁਹੰਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)