ਭਾਜਪਾ ਵਿਧਾਇਕ ਨਾਲ ਬਦਸਲੂਕੀ ਮਾਮਲਾ: ਪੁਲਿਸ ਨੇ 4 ਲੋਕਾਂ ਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ

ਬੀਜੇਪੀ

ਬੀਬੀਸੀ ਦੇ ਸਹਿਯੋਗੀ ਸੁਰਿੰਦਰ ਮਾਨ ਨੇ ਮੁਕਤਸਰ ਸਾਹਿਬ ਦੇ ਐੱਸਐੱਸਪੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਭਾਜਪਾ ਵਿਧਾਇਕ ਦੀ ਖਿੱਚਧੂਹ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਗ੍ਰਿਫ਼ਤਾਰੀਆਂ ਕੀਤੀਆਂ ਹਨ।

ਉੱਥੇ ਹੀ ਭਾਜਪਾ ਵੱਲੋਂ ਇਸ ਸਬੰਧ ਵਿੱਛ ਮਲੋਟ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਚੜਿੱਕ ਵਿੱਚ ਹਾਕਮ ਧਿਰ ਕਾਂਗਰਸ ਦੇ ਵਿਧਾਇਕ ਹਰਜੋਤ ਕਮਲ ਨੂੰ ਐਤਵਾਰ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

ਸੁਰਿੰਦਰ ਮਾਨ ਨੇ ਦੱਸਿਆ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਮਲੋਟ ਬੰਦ ਬੰਦ ਦਾ ਸੱਦਾ ਆਪਣੇ ਵਿਧਾਇਕ ਅਰੁਣ ਨਾਰੰਗ ਦੀ ਮਲੋਟ ਸ਼ਹਿਰ ਵਿਚ ਕਿਸਾਨਾਂ ਵੱਲੋਂ ਸ਼ਨਿੱਚਰਵਾਰ ਨੂੰ ਕੀਤੀ ਗਈ ਖਿੱਚ-ਧੂਹ ਦੇ ਮਾਮਲੇ ਵਿੱਚ 29 ਮਾਰਚ ਨੂੰ ਦਿੱਤਾ ਹੈ।

ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਘਟਨਾ ਸਬੰਧੀ ਰਿਪੋਰਟ ਮੰਗੇ ਜਾਣ ਤੋਂ ਬਾਅਦ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 7 ਕਿਸਾਨ ਆਗੂਆਂ ਸਮੇਤ 250-300 ਅਣਪਛਾਤੇ ਲੋਕਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 307 (ਇਰਾਦਾ ਕਤਲ), 353, 186, 188, 332, 342, 506, 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਹੈ।

ਹ ਵੀ ਪੜ੍ਹੋ-

ਇਹ ਕੇਸ ਪੁਲਿਸ ਕਪਤਾਨ ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਹੋਇਆ ਹੈ। ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਕਿਸਾਨ ਆਗੂਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰਾ) ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਸ਼ਾਮਲ ਹਨ।

ਇਸੇ ਦੌਰਾਨ ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਚੜਿੱਕ ਵਿੱਚ ਹਾਕਮ ਧਿਰ ਕਾਂਗਰਸ ਦੇ ਵਿਧਾਇਕ ਹਰਜੋਤ ਕਮਲ ਨੂੰ ਐਤਵਾਰ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

ਵਿਧਾਇਕ ਇਸ ਪਿੰਡ ਵਿੱਚ ਗਰਾਂਟ ਦੇ ਚੈਕ ਦੇਣ ਲਈ ਗਏ ਸਨ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਭਾਰੀ ਪੁਲਿਸ ਬਲ ਨੇ ਵਿਧਾਇਕ ਨੂੰ ਲੋਕਾਂ ਦੇ ਘੇਰੇ ਵਿੱਚੋਂ ਸੁਰੱਖਿਅਤ ਕੱਢ ਲਿਆ।

ਵੀਡੀਓ ਕੈਪਸ਼ਨ,

ਅਰੁਣ ਨਾਰੰਗ 'ਤੇ ਹੋਏ ਹਮਲੇ ਖ਼ਿਲਾਫ਼ ਸੂਬੇ ਭਰ 'ਚ ਭਾਜਪਾ ਦਾ ਪ੍ਰਦਰਸ਼ਨ

ਚਾਰ ਹੋਰ ਗ੍ਰਿਫ਼ਤਾਰੀਆਂ

ਐੱਸਐੱਸਪੀ ਡੀ ਸੁਡਾਰਵੀਜ਼ਹੀ ਮੁਕਤਸਰ ਸਾਹਿਬ ਨੇ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੂੰ ਦੱਸਿਆ ਕਿ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਬੇਇਜ਼ਤੀ ਦੇ ਮਾਮਲੇ ਵਿੱਚ 23 ਹੋਰ ਜਣਿਆਂ ਦੀ ਇਰਾਦਾ ਕਰਲ ਮਾਮਲੇ ਵਿੱਚ ਪਛਾਣ ਕਰ ਲਈ ਗਈ ਹੈ। ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਜਦਕਿ ਚਾਰ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਐੱਸਐੱਸਪੀ ਨੇ ਦੱਸਿਆ,"ਮੁਲਜ਼ਮਾਂ ਦੀ ਪਛਾਣ ਵੀਡੀਓ ਫੁਟੇਜ ਅਤੇ ਹੋਰ ਵਸੀਲਿਆਂ ਦੀ ਮਦਦ ਨਾਲ ਕੀਤੀ ਗਈ ਹੈ। ਜਦਕਿ 27 ਹੋਰ ਖ਼ਲਿਫ਼ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਹਨ- ਸੁਰਜੀਤ ਸਿੰਘ,ਨੇਮ ਪਾਲ ਸਿੰਘ ਅਤੇ ਬਲਦੇਵ ਸਿੰਘ ਸ਼ਾਮਲ ਹਨ ਜੋ ਕਿ ਬੁੱਧੀਵਾਲਾ ਪਿੰਡ ਦੇ ਵਸਨੀਕ ਹਨ ਜਦਕਿ ਗੁਰਮੀਤ ਸਿੰਘ ਵਾਸੀ ਖੂਨਾਨ ਕਲਾਂ ਹਨ।"

ਐੱਸਐੱਸਪੀ ਨੇ ਦੱਸਿਆ,"ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹਮਲੇ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ।"

ਬਲਬੀਰ ਸਿੰਘ ਰਾਜੇਵਾਲ ਨੇ ਭਾਜਪਾ ਵਿਧਾਇਕ ਦੀ ਕੁੱਟਮਾਰ ਬਾਰੇ ਕੀ ਕਿਹਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ, ''ਜਿਸ ਪਾਸੇ ਤੁਸੀਂ ਤੁਰੇ ਹੋ, ਦੇਸ ਨੂੰ ਖਾਨਾਜੰਗੀ ਵੱਲ ਧੱਕ ਰਹੇ ਹੋ।''

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਗੁਰਦਾਸਪੁਰ ਤੋਂ ਉਨ੍ਹਾਂ ਨੂੰ ਇੱਕ ਸਾਬਕਾ ਫੌਜੀ ਦਾ ਫੋਨ ਆਇਆ ਹੈ। ਇਹ ਸਾਬਕਾ ਫੌਜੀ ਕਿਸਾਨ ਅੰਦੋਲਨ ਉੱਤੇ ਆਉਣ ਵਾਲੇ ਟਰੈਟਰਾਂ ਵਿਚ ਤੇਲ ਪੁਆਉਂਦਾ ਹੈ।

ਰਾਜੇਵਾਲ ਮੁਤਾਬਕ ਇਸ ਨੇ ਉਨ੍ਹਾਂ ਨੂੰ ਦੱਸਿਆ ਕਿ ਫੌਜ ਦੇ ਅਫ਼ਸਰ ਉਸ ਖ਼ਿਲਾਫ਼ ਪਰਚਾ ਦਰਜ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਕਹਿ ਰਹੇ ਹਨ।

ਰਾਜੇਵਾਲ ਨੇ ਕਿਹਾ, “ਫੌਜ ਨੂੰ ਕਿ ਪੱਧਰ ਉੱਤੇ ਸਰਕਾਰ ਵਰਤ ਰਹੀ ਹੈ, ਇਹ ਬਹੁਤ ਹੀ ਗਲਤ ਹੈ ਅਤੇ ਮੈਂ ਇਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ।

ਰਾਜੇਵਾਲ ਨੇ ਕਿਹਾ ਕਿ ਇਹ ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਅਤੇ ਸਾਂਤਮਈ ਰਹੇਗਾ। ਪਰ ਸਰਕਾਰ ਇਸ ਨੂੰ ਹਿੰਦੂ-ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ ਕਰ ਰਹੀ ਹੈ।

ਸ਼ਨੀਵਾਰ ਨੂੰ ਮਲੋਟ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਭੀੜ ਨੇ ਬਦਸਲੂਕੀ ਕੀਤੀ ਤੇ ਕੁੱਟਮਾਰ ਕੀਤੀ। ਭਾਜਪਾ ਨੇ ਇਸ ਪੂਰੀ ਘਟਨਾ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।

ਮਲੋਟ ਦੀ ਘਟਨਾ ਉੱਤੇ ਕੀ ਕਿਹਾ

ਰਾਜੇਵਾਲ ਨੇ ਕਿਹਾ, ''ਸ਼ਨੀਵਾਰ ਨੂੰ ਜੋ ਕੁਝ ਹੋਇਆ ਮਲੋਟ ਵਿਚ ਹੋਇਆ , ਉਹ ਸਾਡਾ ਪ੍ਰੋਗਰਾਮ ਨਹੀਂ। ਸਾਡਾ ਹਿੰਸਕ ਹੋਣ ਦਾ ਕੋਈ ਫ਼ੈਸਲਾ ਨਹੀਂ ਹੈ। ਜਿਹੜੇ ਲੋਕ ਸਾਡੇ ਅੰਦੋਲਨ ਵਿਚ ਕੁੱਦਦੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਪੂਰਨ ਸਾਂਤਮਈ ਰਹਿਣ ।''

''ਇਹ ਅੰਦੋਲਨ ਦਾ ਪਹਿਲਾ ਅਸੂਲ ਹੈ ਜੋ ਤੁਹਾਨੂੰ ਕਬੂਲ ਕਰਨਾ ਪਵੇਗਾ। ਅਸੀਂ ਸੱਤਿਆਗ੍ਰਹੀ ਹਾਂ। ਸੱਤਿਆਗ੍ਰਹਿ ਦਾ ਅਰਥ ਹੁੰਦਾ ਹੈ ਆਪਣੇ ਸਰੀਰ ਉੱਤੇ ਕਸ਼ਟ ਝੱਲ ਕੇ, ਜਿਹਦੇ ਨਾਲ ਲੜਾਈ ਹੈ, ਉਸਦੀ ਸੁੱਤੀ ਆਤਮਾ ਨੂੰ ਜਗਾਉਣਾ।''

ਰਾਜੇਵਾਲ ਨੇ ਕਿਹਾ, 'ਅਸੀਂ ਸਰਕਾਰ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਣ ਦਾ ਕੰਮ ਕਰਨਾ ਹੈ। ਕਿਸੇ ਦੀ ਕੁੱਟਮਾਰ ਦਾ ਕੰਮ ਨਹੀਂ ਕਰਨਾ। ਇਸ ਲਈ ਸਾਡਾ ਮੋਰਚਾ ਕਿਸੇ ਵੀ ਕਿਸਮ ਦੀ ਹਿੰਸਾ ਦੀ ਆਗਿਆ ਨਹੀਂ ਦਿੰਦਾ।''

ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਭਾਰਤੀ ਕਿਸਾਨ ਯੂਨੀਅਨ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਹੋਲੀ ਮੌਕੇ ਕਿਸਾਨ ਗਾਜ਼ੀਪੁਰ ਬਾਰਡਰ 'ਤੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।

ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਐਤਵਾਰ ਨੂੰ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਵਾਲੇ ਕਿਸਾਨਾਂ ਦੀ ਅਗਵਾਈ ਕੀਤੀ। ਗਾਜ਼ੀਪੁਰ ਬਾਰਡਰ 'ਤੇ ਬੀਕੇਯੂ ਟਿਕੈਤ ਹੀ ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਹੈ।

ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਿਨ ਹੁੰਦਾ ਹੈ ਅਤੇ ਅਗਲੇ ਦਿਨ ਰੰਗਾਂ ਦੀ ਹੋਲੀ ਖੇਡੀ ਜਾਂਦੀ ਹੈ। ਇਸ ਲਈ ਐਤਵਾਰ ਨੂੰ ਕਿਸਾਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਅਗਨ ਭੇਟ ਕਰਨਗੇ ਅਤੇ ਸੋਮਵਾਰ ਨੂੰ ਰੰਗਾਂ ਦੀ ਥਾਂ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਿੰਡਾਂ ਦੀ ਮਿੱਟੀ ਦਾ ਤਿਲਕ ਕਰਨਗੇ।

ਤਸਵੀਰ ਸਰੋਤ, Sanchit Khanna/Hindustan Times via Getty Images)

ਰਾਕੇਸ਼ ਟਿਕੈਤ ਨੇ ਹੋਲਿਕਾ ਦਹਿਨ 'ਤੇ ਕਿਸਾਨਾਂ ਨਾਲ ਆਪਣੇ ਪਿੰਡਾਂ ਵਿੱਚ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਇਸ ਨਾਲ ਸਰਕਾਰ ਨੂੰ ਸਮਝ ਆਵੇਗਾ ਕਿ ਕਿਸਾਨਾਂ ਨੂੰ ਇਹ ਕਾਨੂੰਨ ਸਵੀਕਾਰ ਨਹੀਂ ਹੈ।"

ਟਿਕੈਤ ਨੇ ਕਿਹਾ ਹੈ ਕਿ ਇਹ ਸੰਯੁਕਤ ਕਿਸਾਨ ਮੋਰਚਾ ਦੇ ਪ੍ਰੋਗਰਾਮ ਦਾ ਹਿੱਸਾ ਹੈ।

ਉਨ੍ਹਾਂ ਨੇ ਕਿਹਾ, "ਸੋਮਵਾਰ ਨੂੰ ਰੰਗਾਂ ਦੀ ਥਾਂ ਕਿਸਾਨ, ਪ੍ਰਦਰਸ਼ਨਾਂ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆ, ਆਪਣੇ ਮੱਥੇ 'ਤੇ ਮਿੱਟੀ ਦਾ ਟਿੱਕਾ ਲਗਾਵਾਂਗੇ।"

ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਇੱਕ ਨਵਾਂ ਕਾਨੂੰਨ ਨਹੀਂ ਬਣਾਇਆ ਜਾਂਦਾ ਤਾਂ ਕਿਸਾਨ ਦਿਵਾਲੀ ਤੱਕ ਪ੍ਰਦਰਸ਼ਨ ਵਾਲੀ ਥਾਂ 'ਤੇ ਬੈਠੇ ਰਹਿਣ ਲਈ ਤਿਆਰ ਹਨ।

#किसान_कृषि_बिल_दहन_ करेगे ਹੈਸ਼ਟੈਗ ਵੀ ਐਤਵਾਰ ਨੂੰ ਟਵਿੱਰਟਰ 'ਤੇ ਟੌਪ ਟਰੈਂਡ ਬਣਿਆ ਹੋਇਆ ਹੈ। ਇਸ ਵਿਚਾਲੇ ਸ਼ਨੀਵਾਰ ਨੂੰ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਗਾਜ਼ੀਪੁਰ ਬਾਰਡਰ ਪਹੁੰਚੀ।

ਇਹ ਯਾਤਰਾ 6 ਮਾਰਚ ਤੋਂ ਰਾਮਰਾਜ ਤੋਂ ਸ਼ੁਰੂ ਹੋਈ ਸੀ। ਇਸ ਯਾਤਰਾ ਵਿੱਚ ਸ਼ਾਮਿਲ ਹੋਏ ਕਿਸਾਨ 16 ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਤੋਂ ਮਿੱਟੀ ਇਕੱਠੀ ਕਰ ਕੇ ਲੈ ਕੇ ਆਏ ਹਨ।

ਬੀਕੇਯੂ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਕਿਹਾ, "ਇਸ ਮਿੱਟੀ ਨੂੰ ਗਾਜ਼ੀਪੁਰ ਬਾਰਡਰ 'ਤੇ ਰੱਖਿਆ ਜਾਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)