ਉਹ 14 ਆਦਤਾਂ ਜੋ ਕਿਸੇ ਵੀ ਪ੍ਰਤੀਭਾਵਾਨ ਵਿਅਕਤੀ ਵਿੱਚ ਹੁੰਦੀਆਂ ਹਨ

  • ਅਨਾ ਪਾਅਸ
  • ਬੀਬੀਸੀ ਪੱਤਰਕਾਰ
ਐਲਨ ਮਸਕ, ਵਰਜੀਨੀਆ ਵੁਲਫ, ਲੇਡੀ ਗਾਗਾ ਅਤੇ ਐਲਬਰਟ ਆਈਨਸਟਾਈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਈਟ ਅਨੁਸਾਰ ਐਲਨ ਮਸਕ, ਵਰਜੀਨੀਆ ਵੁਲਫ, ਲੇਡੀ ਗਾਗਾ ਅਤੇ ਐਲਬਰਟ ਆਈਨਸਟਾਈਨ ਜੀਨੀਅਸ ਲੋਕਾਂ ਦੀਆਂ ਉਦਾਹਰਨਾਂ ਹਨ

ਲੂਡਵਿਗ ਵੈਨ ਬੀਥੋਵਨ ਨੂੰ ਜੋੜਨ ਵਿੱਚ ਮੁਸ਼ਕਿਲ ਹੁੰਦੀ ਸੀ ਅਤੇ ਉਨ੍ਹਾਂ ਨੇ ਕਦੇ ਵੀ ਗੁਣਾ ਤਕਸੀਮ ਨਹੀਂ ਸਿੱਖੀ। ਪਾਬਲੋ ਪਿਕੋਸੋ ਨੂੰ ਵਰਣਮਾਲਾ ਦਾ ਨਹੀਂ ਸੀ ਪਤਾ, ਵਾਲਟ ਡਿਜ਼ਨੀ ਕਲਾਸ ਵਿੱਚ ਸੌਂ ਜਾਂਦੇ ਸਨ ਤੇ ਵਰਜੀਨੀਆ ਵੂਲਫ਼ ਨੂੰ ਸਕੂਲ ਜਾਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ, ਇਸ ਗੱਲ ਦੇ ਬਾਵਜੂਦ ਕਿ ਉਨ੍ਹਾਂ ਦੇ ਭੈਣ-ਭਰਾ ਪੜ੍ਹਾਈ ਲਈ ਕੈਮਬ੍ਰਿਜ ਭੇਜੇ ਗਏ ਸਨ।

ਚਾਰਲਸ ਡਾਰਵਿਨ ਦਾ ਸਕੂਲ ਵਿੱਚ ਪ੍ਰਦਰਸ਼ਨ ਇੰਨਾ ਮਾੜਾ ਸੀ ਕਿ ਉਨ੍ਹਾਂ ਦੇ ਪਿਤਾ ਨੇ ਇੱਥੋਂ ਤੱਕ ਕਿਹਾ ਸੀ ਇਹ ਪਰਿਵਾਰ ਲਈ ਨਮੋਸ਼ੀ ਵਾਲੀ ਗੱਲ ਹੋਵੇਗੀ ਅਤੇ ਐਲਬਰਟ ਆਈਨਸਟਾਈਨ ਆਪਣੀ ਪੀੜ੍ਹੀ ਦੇ ਭੌਤਿਕ ਵਿਗਿਆਨ ਵਿੱਚ ਗ੍ਰੈਜੂਏਸ਼ਨ ਕਰਨ ਵਾਲੇ ਕੁੱਲ ਪੰਜ ਵਿਦਿਆਰਥੀਆਂ ਵਿੱਚੋਂ ਚੌਥੇ ਨੰਬਰ 'ਤੇ ਸਨ।

ਇਨ੍ਹਾਂ ਵਿੱਚੋਂ ਕੋਈ ਵੀ ਮੌਜੂਦਾ ਅਕਾਦਮਿਕ ਮਿਆਰਾਂ 'ਤੇ ਪੂਰਿਆਂ ਨਾ ਉੱਤਰਦਾ ਹਾਲਾਂਕਿ ਇਹ ਸਾਰੇ ਇਤਿਹਾਸ ਵਿੱਚ ਵਿਗਿਆਨ ਜਾਂ ਕਲਾ ਦੇ ਖੇਤਰ ਆਪਣੀ ਕਾਰਗੁਜ਼ਾਰੀ ਲਈ ਮੰਨੇ ਗਏ।

ਇੱਥੋਂ ਤੱਕ ਕਿ ਅੱਜ ਦੇ ਯੁੱਗ ਦੇ ਕਈ ਪ੍ਰਤਿਭਾਵਾਨ ਵੀ ਜਿਵੇਂ ਕਿ ਬਿਲ ਗੇਟਸ, ਬੌਬ ਡਾਇਲਨ ਜਾਂ ਓਪੇਰਾ ਵਿਨਫ਼ਰੇ ਨੂੰ ਸਕੂਲੀ ਪੜ੍ਹਾਈ ਤੋਂ ਹਟਾ ਲਿਆ ਗਿਆ ਸੀ ਅਤੇ ਫ਼ਿਰ ਵੀ ਉਨ੍ਹਾਂ ਨੇ ਕਾਮਯਾਬੀ ਹਾਸਿਲ ਕੀਤੀ ਅਤੇ ਆਪਣੇ-ਆਪਣੇ ਖਿੱਤਿਆਂ ਵਿੱਚ ਨਾਮਣਾ ਖੱਟਿਆ।

ਇਹ ਵੀ ਪੜ੍ਹੋ:

ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਤਿਹਾਸ ਅਤੇ ਮੌਜੂਦਾ ਸਮੇਂ ਦੇ ਤੇਜ਼ ਦਿਮਾਗ ਵਾਲੇ ਲੋਕਾਂ ਬਾਰੇ ਅਧਿਐਨ ਕਰਨ ਵਾਲੇ ਡਾ. ਕਰੈਗ ਰਾਈਟ ਨੇ ਬੀਬੀਸੀ ਵਰਲਡ ਨੂੰ ਦੱਸਿਆ, "ਇੰਟੈਲੀਜੈਂਟ ਕੋਸ਼ੈਂਟ (ਆਈਕਿਊ ਯਾਨੀ ਕਿਸੇ ਦੀ ਦਿਮਾਗੀ ਪ੍ਰਤਿਭਾ) ਅਤੇ ਅਕਾਦਮਿਕ ਪ੍ਰਾਪਤੀਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ।"

ਰਾਈਟ ਨੇ ਹਾਲ ਹੀ ਵਿੱਚ 'ਦਿ ਹਿਡਨ ਹੈਬਿਟਸ ਆਫ਼ ਜੀਨੀਅਸ: ਬੀਓਂਡ ਟੇਲੈਂਟ, ਆਈਕਿਉ ਐਂਡ ਗ੍ਰਿਟ-ਅਨਲੌਕਿੰਗ ਦਿ ਸੀਕ੍ਰੇਟ ਆਫ਼ ਗ੍ਰੇਟਨੈਸ' ਨਾਮ ਦੀ ਕਿਤਾਬ ਛਾਪੀ ਹੈ ਜਿਸ ਵਿੱਚ ਉਨ੍ਹਾਂ ਨੇ ਪ੍ਰਤਿਭਾਸ਼ਾਲੀ ਲੋਕਾਂ ਦੀਆਂ 14 ਸਾਂਝੀਆਂ ਆਦਤਾਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ ਹੈ।

ਇਸ ਸੂਚੀ ਵਿਚ ਆਮ ਤੌਰ 'ਤੇ ਮਨੁੱਖਤਾ ਨਾਲ ਜੁੜੀਆਂ ਬੇਮਿਸਾਲ ਪ੍ਰਾਪਤੀਆਂ, ਜਿਵੇਂ ਕਿ ਬਹੁਤ ਜ਼ਿਆਦਾ ਪ੍ਰਤਿਭਾ ਹੋਣਾ ਸ਼ਾਮਲ ਨਹੀਂ।

ਕੌਣ ਹੈ ਪ੍ਰਤਿਭਾਸ਼ਾਲੀ

ਰਾਈਟ ਮੰਨਦੇ ਹਨ ਕਿ ਪ੍ਰਤਿਭਾਸ਼ਾਲੀ ਦੀ ਪਰਿਭਾਸ਼ਾ "ਤੁਸੀਂ ਕਿਸ ਨੂੰ ਅਤੇ ਕਦੋਂ ਪੁੱਛਦੇ ਹੋ" ਦੇ ਨਾਲ ਹੀ ਬਦਲ ਜਾਂਦੀ ਹੈ।

ਪਰ ਜੇ ਤੁਸੀਂ ਉਨ੍ਹਾਂ ਨੂੰ ਅੱਜ ਪੁੱਛੋਂ ਤਾਂ ਉਹ ਕਹਿਣਗੇ ਕਿ ਇੱਕ ਪ੍ਰਤਿਭਾਵਾਨ ਉਹ ਵਿਅਕਤੀ ਹੈ ਜਿਸ ਕੋਲ ਅਸਧਾਰਨ ਮਾਨਸਿਕ ਸ਼ਕਤੀ ਹੋਵੇ ਅਤੇ ਜਿਸ ਦੇ ਮੌਲਿਕ ਕੰਮਾਂ ਜਾਂ ਧਾਰਨਾਵਾਂ ਨਾਲ ਉਸ ਸਮੇਂ ਦੌਰਾਨ ਸਮਾਜ ਵਿੱਚ ਕੋਈ ਅਹਿਮ ਤਬਦੀਲੀ ਆਵੇ, ਚੰਗੇ ਲਈ ਜਾਂ ਮਾੜੇ ਲਈ, ਹਰ ਇੱਕ ਸਭਿਆਚਾਰ ਵਿੱਚ।

ਤਸਵੀਰ ਸਰੋਤ, Gentileza Craig Wright

ਤਸਵੀਰ ਕੈਪਸ਼ਨ,

ਕਰੈਗ ਰਾਈਟ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜੀਨੀਅਸ ਬਾਰੇ ਖੋਜ ਕਰ ਰਹੇ ਹਨ

ਉਨ੍ਹਾਂ ਨੇ ਇਸ ਲਈ ਇੱਕ ਫ਼ਾਰਮੂਲਾ ਵੀ ਬਣਾਇਆ ਜੋ ਦਰਸਾਉਂਦਾ ਹੈ ਕਿ ਕਿਸ ਸਮੇਂ ਦੌਰਾਨ, ਕਿਸੇ ਪ੍ਰਤਿਭਾਵਾਨ ਵਿਅਕਤੀ ਨੇ ਕਿੰਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ।

ਰਾਈਟ ਮੁਤਾਬਕ ਪ੍ਰਤਿਭਾਸ਼ਾਲੀ ਉਹ ਹੈ ਜੋ ਲੰਬੇ ਸਮੇਂ ਲਈ ਬਹੁਤੇ ਲੋਕਾਂ ਨੂੰ ਪ੍ਰਭਾਵਿਤ ਕਰੇ।

ਯੈਲ ਯੂਨੀਵਰਸਿਟੀ ਵਿੱਚ ਕਥਿਤ ਤੌਰ 'ਤੇ ਪ੍ਰਤਿਭਾਸ਼ਾਲੀ ਦੀ ਪਰਿਭਾਸ਼ਾ ਤੇ ਜੀਨੀਅਸ ਕੋਰਸ ਪੜਾਉਂਦਿਆਂ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਗੱਲ ਸੁਣਕੇ ਹੈਰਾਨ ਹੁੰਦਿਆਂ ਦੇਖਿਆ ਕਿ ਕਿਵੇਂ ਪੌਪ ਗਾਇਕਾ ਲੇਡੀ ਗਾਗਾ ਪ੍ਰਤਿਭਾਵਾਨ ਹੋਣ ਦੀ ਇੱਕ ਮੌਜੂਦਾ ਉਦਾਹਰਨ ਹੈ ਅਤੇ ਇਤਿਹਾਸ ਵਿੱਚ ਸਭ ਤੋਂ ਵੱਧ ਉਲੰਪਿਕ ਮੈਡਲ ਲੈਣ ਵਾਲਾ ਐਥਲੀਟ ਮਾਈਕਲ ਫ਼ਿਲਪ ਨਹੀਂ।

ਉਨ੍ਹਾਂ ਇਹ ਵੀ ਦੇਖਿਆ ਕਿ ਕਿਵੇਂ ਪਹਿਲੀ ਕਲਾਸ ਵਿੱਚ ਜਦੋਂ ਉਹ ਪੁੱਛਦੇ ਕਿ ਕੌਣ ਹੈ ਜੋ ਪ੍ਰਤਿਭਾਵਾਨ ਬਣਨਾ ਚਾਹੁੰਦਾ ਹੈ।

ਇਸ ਸਵਾਲ ਦੇ ਜਵਾਬ ਵਿੱਚ ਸਾਰੀ ਕਲਾਸ ਹੱਥ ਖੜਾ ਕਰ ਦਿੰਦੀ ਤੇ ਜਦੋਂ ਉਨ੍ਹਾਂ ਦਾ ਕੋਰਸ ਖ਼ਤਮ ਹੁੰਦਾ ਤਾਂ ਉਸੇ ਸਵਾਲ ਦੇ ਜਵਾਬ ਵਿੱਚ ਬਹੁਤ ਥੋੜ੍ਹੇ ਜਿਹੇ ਹੱਥ ਖੜ੍ਹੇ ਹੁੰਦੇ।

ਅਸੀਂ ਰਾਈਟ ਨਾਲ ਇਸ ਬਾਰੇ ਅਤੇ ਹੋਰ ਵਿਸ਼ਿਆਂ ਬਾਰੇ ਇੱਕ ਇੰਟਰਵਿਊ ਦੌਰਾਨ ਗੱਲਬਾਤ ਕੀਤੀ।

ਰੌਇਲ ਸਪੈਨਿਸ਼ ਅਕੈਡਮੀ ਦੇ ਸ਼ਬਦਕੋਸ਼ ਮੁਤਾਬਕ ਪ੍ਰਤਿਭਾਵਾਨ ਉਹ ਵਿਅਕਤੀ ਹੈ, ਜਿਸ ਦੀ ਨਵੀਂਆਂ ਚੀਜ਼ਾਂ ਬਣਾਉਣ ਜਾਂ ਖੋਜ ਕਰਨ ਦੀ ਅਸਧਾਰਨ ਮਾਨਸਿਕ ਯੋਗਤਾ ਹੁੰਦੀ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?

ਮੇਰਾ ਖਿਆਲ ਹੈ ਇਹ ਇੱਕ ਸੀਮਤ ਪਰਿਭਾਸ਼ਾ ਹੈ। ਇਹ ਉਹ ਹੈ ਜਿਸ ਨੂੰ ਮੈਂ "ਸ਼ਕਤੀ ਵਿੱਚ ਪ੍ਰਤਿਭਾ" ਕਹਾਂਗਾ, ਕਿਉਂਕਿ ਇਸ ਵਿੱਚ ਪ੍ਰਤਿਭਾਵਾਨ ਬਣਨ ਦੀ ਸਮਰੱਥਾ ਹੈ ਪਰ ਇਹ ਹਾਲੇ ਪ੍ਰਤਿਭਾਸ਼ਾਲੀ ਹੈ ਨਹੀਂ।

ਅਕਾਦਮਿਕ ਜਿਨ੍ਹਾਂ ਨੇ ਇਹ ਪਰਿਭਾਸ਼ਾ ਲਿਖੀ ਉਨ੍ਹਾਂ ਦਾ ਕਹਿਣਾ ਹੈ ਤੁਹਾਨੂੰ ਜੋ ਕਰਨ ਦੀ ਲੋੜ ਹੈ ਉਹ ਹੈ ਕਿ ਤੁਸੀਂ ਆਪਣਾ ਦਿਮਾਗ਼ ਇਸਤੇਮਾਲ ਕਰਕੇ ਮੌਲਿਕ ਵਿਚਾਰ ਤਿਆਰ ਕਰਨੇ ਹਨ। ਇਸ ਵਿੱਚ ਬਣਾਉਣ ਵਾਲੇ ਵੱਲੋਂ ਵਿਚਾਰ ਆਪਣੇ ਤੱਕ ਰੱਖਣਾ ਵੀ ਸ਼ਾਮਿਲ ਹੈ।

ਇਹ ਹੈ ਜਿਸ ਬਾਰੇ ਅਸੀਂ ਬਹਿਸ ਕਰ ਸਕਦੇ ਹਾਂ ਅਤੇ ਇਸ ਲਈ ਮੈਂ ਐਲਬਰਟ ਆਈਨਸਟਾਈਨ ਦੀ ਗੱਲ ਕਰਾਂਗਾਂ ਜੋ ਇੱਕ ਸੁਨਸਾਨ ਟਾਪੂ 'ਤੇ ਰਹਿੰਦੇ ਹੁੰਦੇ ਸੀ।

ਉੱਥੇ ਰਹਿੰਦਿਆਂ ਵੀ ਐਲਬਰਟ ਆਈਨਸਟਾਈਨ ਰੈਲੀਟੀਵਿਟੀ ਦਾ ਸਿਧਾਂਤ ਲੱਭਦੇ ਪਰ ਜੇ ਉਹ ਆਪਣੇ ਵਿਚਾਰ ਕਿਸੇ ਨਾਲ ਸਾਂਝਾ ਨਾ ਕਰ ਸਕਦੇ ਅਤੇ ਅਸੀਂ ਕਦੇ ਵੀ ਐਲਬਰਟ ਆਈਨਸਟਾਈਨ ਬਾਰੇ ਨਾ ਸੁਣਿਆਂ ਹੁੰਦਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜੇ ਆਈਨਸਟਾਈਨ ਇਕੱਲੇ ਮਾਰੂਥਲ ਟਾਪੂ 'ਤੇ ਰਹਿੰਦੇ ਤਾਂ ਉਹ ਸ਼ਾਇਦ ਆਪਣੇ ਮਹਾਨ ਸਿਧਾਂਤਾਂ ਨੂੰ ਕਿਸੇ ਨੂੰ ਦੱਸ ਨਾ ਪਾਉਂਦੇ।ਤਾਂ ਕੀ ਉਹ ਫਿਰ ਵੀ ਪ੍ਰਤਿਭਾਵਾਨ ਹੁੰਦੇ?

ਅਕੈਡਮੀ ਦੀ ਪਰਿਭਾਸ਼ਾ ਮੁਤਾਬਕ, ਆਈਨਸਾਟੀਨ ਹਾਲੇ ਵੀ ਪ੍ਰਤਿਭਾਵਾਨ ਹੁੰਦੇ। ਪਰ ਮੇਰੀ ਪਰਿਭਾਸ਼ਾ ਮੁਤਾਬਕ, ਨਹੀਂ ਸੀ ਕਿਉਂਕਿ ਉਨ੍ਹਾਂ ਨੇ ਦੁਨੀਆਂ ਵਿੱਚ ਕਿਸੇ 'ਤੇ ਕੋਈ ਪ੍ਰਭਾਵ ਨਹੀਂ ਪਾਇਆ।

ਇਸ ਕਾਰਨ ਇਹ ਇੱਕ ਦਾਰਸ਼ਨਿਕ ਬਹਿਸ ਦਾ ਮੁੱਦਾ ਹੈ।

ਤੁਹਾਡੇ ਮੁਤਾਬਕ ਪ੍ਰਤਿਭਾਵਾਨ ਨੂੰ ਪਰਿਭਾਸ਼ਿਤ ਕਰਨ ਦਾ ਤਰੀਕਾ ਕੀ ਨਹੀਂ ਹੈ?

ਜਿਵੇਂ ਕਿ ਮੈਂ ਆਪਣੀ ਕਿਤਾਬ ਵਿੱਚ ਵਿਸਥਾਰ ਨਾਲ ਦੱਸਿਆ, "ਆਈਕਿਊ ਨੂੰ ਬਹੁਤੀ ਅਹਿਮੀਅਤ ਦਿੱਤੀ ਗਈ ਹੈ।"

ਪ੍ਰਮਾਣਿਕ ਆਈਕਿਯੂ ਟੈਸਟ ਇੱਕ ਵਿਸ਼ੇਸ਼ ਯੋਗਤਾ ਨੂੰ ਮਾਪਣ ਦਾ ਇੱਕ ਤਰੀਕਾ ਹਨ ਜੋ ਜ਼ਿਆਦਾਤਰ ਵਿਰਾਸਤ ਵਿੱਚ ਮਿਲੀ ਹੁੰਦੀ ਹੈ।

ਸਦੀਆਂ ਤੱਕ ਇਨ੍ਹਾਂ ਮਹਾਨ ਪ੍ਰਤੀਭਾਵਾਨਾਂ ਬਾਰੇ ਅਧਿਐਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਉਹ ਬੁੱਧੀਮਾਨ ਸਨ ਪਰ ਇਹ ਜ਼ਰੂਰੀ ਨਹੀਂ ਕਿ ਇੱਕ ਆਈਕਿਊ ਟੈਸਟ ਵਿੱਚ ਉਹ ਬਹੁਤ ਜ਼ਿਆਦਾ ਕਾਮਯਾਬੀ ਹਾਸਿਲ ਕਰਦੇ, ਚੰਗਾ ਨਤੀਜਾ ਲਿਆਉਂਦੇ, ਜਿਵੇਂ ਕਿ 140 ਜਾਂ 150 ਤੱਕ।

ਇਸ ਦਲੀਲ ਵਿੱਚ ਮੈਂ ਆਮ ਤੌਰ 'ਤੇ ਨੋਬਲ ਪੁਰਸਕਾਰ ਜੇਤੂਆਂ ਦੀ ਉਦਾਹਰਨ ਦਿੰਦਾ ਹਾਂ। ਕਈ ਮਹਾਨ ਲੋਕ ਹਨ ਜਿਨ੍ਹਾਂ ਨੇ ਆਈਕਿਊ ਟੈਸਟ 115 ਜਾਂ 120 ਤੱਕ ਹੈ ਜਾਂ ਕੁਝ ਹੋਰ ਹੈ।

ਦੂਜੇ ਸ਼ਬਦਾਂ ਵਿੱਚ ਤੁਹਾਨੂੰ ਗ਼ੇਮ ਵਿੱਚ ਆਉਣ ਲਈ ਔਸਤਨ ਤੋਂ ਵੱਧ ਆਈਕਿਊ ਪੱਧਰ ਦੀ ਲੋੜ ਹੈ।

ਪਰ ਫ਼ਿਰ ਹੋਰ ਬਹੁਤ ਸਾਰੇ ਪੱਖ ਅਤੇ ਪ੍ਰੇਰਣਾਵਾਂ ਹਨ, ਜੋ ਲੰਬੇ ਸਮੇਂ ਵਿੱਚ ਕਿਸੇ ਨੂੰ ਅਸਲੋਂ ਮਹਾਨਤਾ ਲਈ ਪ੍ਰੇਰਿਤ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਦੁਨੀਆਂ ਬਦਲਣ ਦੀ ਯੋਗਤਾ ਦਿੰਦੀਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਈਟ ਮੁਤਾਬਕ ਲੇਡੀ ਗਾਗਾ ਇੱਕ "ਬਹੁਤ ਜ਼ਿਆਦਾ ਅਨੋਖੀ ਸ਼ਖਸੀਅਤ ਹੈ ਜੋ ਇੱਕ ਵਿਸ਼ਾਲ ਖੇਤਰ ਵਿੱਚ ਰਚਨਾਤਮਕ ਹੈ"

ਮੈਂ ਤਿੰਨ ਅੱਲ੍ਹੜ ਉਮਰ ਦੇ ਨੌਜਾਵਨਾਂ ਜਿਨ੍ਹਾਂ ਦੀ ਉਮਰ 16, 14 ਅਤੇ 13 ਸਾਲ ਸੀ, ਨਾਲ ਸਿਰਫ਼ ਪੰਜ ਸ਼ਾਨਦਾਰ ਦਿਨ ਬੀਤਾਏ।

ਉਹ ਬਹੁਤ ਚੰਗੇ ਨੰਬਰ ਹਾਸਿਲ ਕਰ ਰਹੇ ਸਨ ਅਤੇ ਸਭ ਤੋਂ ਚੰਗੀ ਵਿੱਦਿਅਕ ਸੰਸਥਾ ਵਿੱਚ ਦਾਖ਼ਲਾ ਲੈਣ ਲਈ ਟੈਸਟ ਦੀ ਤਿਆਰੀ ਕਰ ਰਹੇ ਸਨ।

ਉਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਸ਼ਾਇਦ ਨੋਟਸ (ਲਿਖਤੀ ਤੱਥਾਂ) ਬਹੁਤੇ ਅਹਿਮ ਨਹੀਂ ਹਨ ਕਿ ਉਨ੍ਹਾਂ ਨੂੰ ਬਾਹਰ ਜਾਣਾ ਅਤੇ ਦੁਨੀਆਂ ਨੂੰ ਜਾਣਨ, ਵੱਖ-ਵੱਖ ਗਤੀਵਿਧੀਆਂ ਕਰਨ, ਗ਼ਲਤੀਆਂ ਕਰਨ, ਡਿੱਗਣ ਅਤੇ ਮੁੜ ਖੜੇ ਹੋਣਾ ਚਾਹੀਦਾ ਹੈ।

ਪਰ ਉਸ ਦੇ ਮਾਪਿਆਂ, ਮੇਰਾ ਬੇਟੇ ਅਤੇ ਉਸ ਦੀ ਪਤਨੀ ਨੇ ਮੈਨੂੰ ਕਿਹਾ ਕਿ ਮੈਂ ਉਸ ਨੂੰ ਗ਼ਲਤ ਮੈਸੇਜ ਦੇ ਰਿਹਾ ਹਾਂ, ਤੇ ਉਹ ਉਸ ਨੂੰ ਚੰਗੇ ਅੰਕ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ।

ਉਹ ਹੱਸਦਿਆਂ ਕਹਿੰਦੇ ਹਨ, ਇਸ ਤਰ੍ਹਾਂ ਮਾਪੇ ਮੈਨੂੰ ਹੁਣ ਰੁਕਾਵਟ ਪਾਉਣ ਵਾਲੇ ਵਿਅਕਤੀ ਵਜੋਂ ਦੇਖਦੇ ਹਨ।

ਪਰ ਸੱਚਾਈ ਇਹ ਹੈ ਕਿ ਮੈਂ ਸੋਚਦਾਂ ਹਾਂ ਕਿ ਅੱਜਕੱਲ੍ਹ ਨੋਜਵਾਨ ਬੱਚਿਆਂ 'ਤੇ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਦੀ ਬਿਹਤਰ ਕਾਰਗੁਜ਼ਾਰੀ ਨੂੰ ਮਾਪਣ ਦਾ ਤਰੀਕਾ ਗ਼ਲਤ ਹੈ।

ਪ੍ਰਤਿਭਾਵਾਨ ਬਣਨ ਲਈ ਜਾਂ ਇੱਕ ਬੱਚੇ ਨੂੰ ਪ੍ਰਤਿਭਾਵਾਨ ਬਣਾਉਣ ਲਈ ਕੀ ਕਰਨ ਦੀ ਲੋੜ ਹੈ?

ਮੈਂ ਸੋਚਦਾਂ ਹਾਂ ਕਿ ਸਭ ਤੋਂ ਔਖੀ ਚੀਜ਼ ਹੈ ਕੋਸ਼ਿਸ਼ ਪਰ ਸਖ਼ਤ ਮਿਹਨਤ ਕਰਨ ਵਿੱਚ ਕੀ ਲੱਗਦਾ ਹੈ?

ਕਿਉਂਕਿ ਸੱਚ ਇਹ ਹੈ ਕਿ ਕੋਸ਼ਿਸ਼ ਆਪਣੇ ਆਪ ਵਿੱਚ ਚਾਲਕ ਨਹੀਂ ਪਰ ਹੋਰ ਅੰਦਰੂਨੀ ਪ੍ਰੇਰਣਾਵਾਂ ਦਾ ਬਾਹਰੀ ਪ੍ਰਗਟਾਵਾ ਹੈ।

ਤਸਵੀਰ ਕੈਪਸ਼ਨ,

ਰਾਈਟ ਦੇ ਹਵਾਲੇ ਨਾਲ ਕਲਾਕਾਰ ਮਾਈਕਲੈਂਜਲੋ ਨੇ ਕਿਹਾ, "ਜੇ ਉਹ ਜਾਣਦੇ ਸਨ ਕਿ ਇਸ ਉੱਤੇ ਕਿੰਨਾ ਕੰਮ ਕਰਨਾ ਪੈਂਦਾ ਹੈ ਤਾਂ ਉਹ ਇਸ ਨੂੰ ਪ੍ਰਤੀਭਾ ਨਹੀਂ ਕਹਿੰਦੇ।

ਜਨੂੰਨ ਇੱਕ ਇੰਜਣ ਹੈ ਜੋ ਸਖ਼ਤ ਮਿਹਨਤ ਵਿੱਚੋਂ ਉਜਾਗਰ ਹੁੰਦਾ ਹੈ ਅਤੇ ਕਿਸੇ ਚੀਜ਼ ਪ੍ਰਤੀ ਪਿਆਰ ਤੋਂ ਲੈ ਕੇ ਜਨੂੰਨ ਤੱਕ ਹੋ ਸਕਦਾ ਹੈ।

ਇਸ ਲਈ ਮੈਂ ਕਹਾਂਗਾ ਕਿ ਜਨੂੰਨ ਨੂੰ ਉਤਸ਼ਾਹਿਤ ਕਰਨਾ ਅਹਿਮ ਹੈ।

ਇੱਕ ਹੋਰ ਚੀਜ਼ ਜਿਹੜੀ ਮੈਂ ਇਨ੍ਹਾਂ ਮਹਾਨ ਦਿਮਾਗਾਂ ਵਿੱਚ ਦੇਖੀ ਉਹ ਸੀ ਕਿ ਉਹ ਬੁੱਧੀਜੀਵੀ ਸਨ ਅਤੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਬਾਰੇ ਜਾਣਕਾਰੀ ਸੀ।

ਮੇਰੀ ਕਿਤਾਬ ਦੇ ਇੱਕ ਅਧਿਆਏ ਵਿੱਚ ਮੈਂ ਲੂੰਬੜੀ ਅਤੇ ਹੈਜਹੌਗ (ਸਿਹਾਅ) ਬਾਰੇ ਗੱਲ ਕੀਤੀ ਹੈ, ਲੂੰਬੜੀ ਬਹੁਤ ਸਾਰੀਆਂ ਚੀਜ਼ਾਂ ਬਾਰੇ ਬਹੁਤ ਕੁਝ ਜਾਣਦੀ ਸੀ ਅਤੇ ਹੈੱਜਹੌਗ ਇੱਕ ਚੀਜ਼ ਬਾਰੇ ਬਹੁਤ ਜਾਣਦਾ ਸੀ।

ਤਾਂ ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਹੋ ,ਕੋਈ ਜੋ ਹਜ਼ਾਰਾਂ ਮੀਲਾਂ ਤੱਕ ਫ਼ੈਲਦਾ ਹੈ ਜਾਂ ਹਜ਼ਾਰਾਂ ਮੀਲ ਹੇਠਾਂ ਉੱਤਰਦਾ ਹੈ?

ਉਨ੍ਹਾਂ ਵਿੱਚੋਂ ਬਹੁਤੇ ਲੋਕਾਂ ਕੋਲ ਜੋ ਹੈ ਉਹ ਹੈ ਪਾਰਦਰਸ਼ੀ ਸੋਚ। ਉਹ ਇੱਕੋ ਸਮੇਂ ਕਈ ਚੀਜ਼ਾਂ ਨੂੰ ਦੇਖ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਕਈ ਵੱਖੋ-ਵੱਖਰੇ ਤਜ਼ਰਬੇ ਹਨ। ਨਤੀਜੇ ਵਜੋਂ ਉਹ ਕਈ ਵੱਖ-ਵੱਖ ਤੱਤਾਂ ਨੂੰ ਜੋੜ ਸਕਦੇ ਹਨ ਜੋ ਬਾਕੀ ਲੋਕ ਨਹੀਂ ਕਰ ਸਕਦੇ ਕਿਉਂਕਿ ਉਹ ਜ਼ਾਹਰ ਤੌਰ 'ਤੇ ਵੱਖੋ-ਵੱਖਰੀਆਂ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਲੀਬਾਬਾ ਦੇ ਬਾਨੀ ਅਤੇ ਚੀਨ ਦੇ ਸਭ ਤੋਂ ਅਮੀਰ ਆਦਮੀ, ਜੈਕ ਮਾ ਨੇ ਕੌਮੀ ਪ੍ਰੀਖਿਆ ਦਿੱਤੀ ਅਤੇ ਦੂਜੀ ਕੋਸ਼ਿਸ਼ ਵਿਚ ਗਣਿਤ ਵਿਚ 120 ਵਿਚੋਂ 19 ਅੰਕ ਆਏ

ਇਸ ਲਈ ਜੇ ਤੁਸੀਂ ਬੱਚੇ ਪਾਲ ਰਹੇ ਹੋ ਤਾਂ ਉਨ੍ਹਾਂ ਨੂੰ ਵੱਖ-ਵੱਖ ਤਜ਼ਰਬਿਆਂ ਦੇ ਸਨਮੁੱਖ ਕਰਨਾ ਅਹਿਮ ਹੈ। ਜੇ ਉਨ੍ਹਾਂ ਦੀ ਵਿਗਿਆਨ ਵਿੱਚ ਰੁਚੀ ਹੈ, ਤੁਸੀਂ ਉਨ੍ਹਾਂ ਨੂੰ ਨਾਵਲ ਪੜ੍ਹਨ ਲਈ ਉਤਸ਼ਾਹਿਤ ਕਰ ਸਕਦੇ ਹੋ, ਜੇ ਉਨ੍ਹਾਂ ਦੀ ਰਾਜਨੀਤੀ ਵਿੱਚ ਦਿਲਚਸਪੀ ਹੈ, ਉਹ ਪੇਂਟਿੰਗ ਕਰਨਾ ਸਿਖ ਸਕਦੇ ਹਨ।

ਜਿਹੜੇ ਮਾਪੇ ਆਪਣੇ ਬੱਚਿਆਂ ਉੱਤੇ ਇੱਕੋਂ ਚੀਜ਼ 'ਤੇ ਧਿਆਨ ਕੇਂਦਰਿਤ ਕਰਨ ਦਾ ਦਬਾਅ ਪਾਉਂਦੇ ਹਨ, ਉਨ੍ਹਾਂ ਨੂੰ ਬਿਹਤਰੀਨ ਉਲੰਪਿਕ ਤੈਰਾਕ ਬਣਾਉਣ ਲਈ ਜਾਂ ਭੌਤਿਕ ਵਿਗਿਆਨ ਵਿੱਚ ਅਗਲਾ ਨੋਬਲ ਪੁਰਸਕਾਰ ਜੇਤੂ ਬਣਾਉਣ ਲਈ, ਉਹ ਗ਼ਲਤ ਕਰ ਰਹੇ ਹਨ।

ਅਸੀਂ ਤੁਹਾਡੇ ਜਨੂੰਨ ਬਾਰੇ ਨਹੀਂ ਜਾਣ ਸਕਦੇ ਜਦੋਂ ਤੱਕ ਤੁਸੀਂ ਵੱਖ-ਵੱਖ ਤਜ਼ਰਬੇ ਨਾ ਕੀਤੇ ਹੋਣ।

ਅਤੇ ਜਿਵੇਂ ਕਿ ਕਿਹਾ ਜਾਂਦਾ ਹੈ, ਜੇ ਤੁਸੀਂ ਉਹ ਕਰਦੇ ਹੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਦਿਨ ਕੰਮ ਕਰਨ ਦੀ ਲੋੜ ਨਹੀਂ।

ਤੁਹਾਡੀ ਪਰਿਭਾਸ਼ਾ ਮੁਤਾਬਕ ਅੱਜ ਦੇ ਯੁੱਗ ਦੇ ਪ੍ਰਤਿਭਾਵਾਨ ਕੌਣ ਹਨ ਅਤੇ ਕੌਣ ਹਨ ਜੋ ਤੁਹਾਡੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਹੈਰਾਨ ਕਰਦੇ ਹਨ?

ਕਈ ਹਨ ਪਰ ਐਲਨ ਮਸਕ ਖ਼ਾਸ ਤੌਰ 'ਤੇ ਪ੍ਰਤਿਭਾਸ਼ਾਲੀ ਹੈ ਜਿਸ ਨੇ ਕਈ ਜ਼ਬਰਦਸਤ ਕੰਮ ਕੀਤੇ ਹਨ ਅਤੇ ਵੱਖ ਵੱਖ ਖੇਤਰਾਂ ਵਿੱਚ ਦਿ ਬੋਰਿੰਗ ਕੰਪਨੀ, ਹਾਈਪਰਲੂਪ, ਸੋਲਰ ਸਿਟੀ ਟੈਸਲਾ, ਸਪੇਸਐਕਸ ਬਣਾਈਆਂ ਹਨ।

ਇਹ ਵੱਖ-ਵੱਖ ਤਰੀਕਿਆਂ ਨਾਲ ਇੱਕ ਕ੍ਰਾਂਤੀ ਲਿਆਉਣ ਵਾਲੇ ਵਿਦਵਾਨ ਦੀ ਅੰਤਰਿਮ ਉਦਾਹਰਨ ਹੈ।

ਪਰ ਉਹ ਪ੍ਰਤਿਭਾਵਾਨ ਕੌਣ ਹਨ ਜਿਨ੍ਹਾਂ ਬਾਰੇ ਕਿਆਸ ਨਹੀਂ ਲਗਾਇਆ ਜਾ ਸਕਦਾ?

ਜੇ ਮੈਂ ਦੱਸਾਂ ਤਾਂ ਉਦਾਹਰਨ ਵਜੋਂ ਕਾਮਯੇ ਵੈਸਟ, ਲੇਡੀ ਗਾਗਾ ਜਾਂ ਡੌਲੀ ਪਾਰਟਨ ਹਨ। ਸ਼ਾਇਦ ਕੁਝ ਲੋਕ ਇਸ ਤੋਂ ਸਹਿਮਤ ਨਾ ਹੋਣ ਅਤੇ ਸੋਚਣ ਕਿ ਮੈਂ ਸ਼ਾਇਦ ਮਜ਼ਾਕ ਕਰ ਰਿਹਾ ਹਾਂ।

ਡੌਲੀ ਪਾਰਟਨ ਦਾ ਮਾਮਲਾ ਬਹੁਤ ਦਿਲਚਸਪ ਹੈ ਕਿਉਂਕਿ ਉਹ ਬਹੁਤ ਹੀ ਬੁੱਧੀਮਾਨ ਹੈ, ਜਿਸ ਨੇ "ਸਿਲੀ ਬਲੌਂਡ" (ਸੁਨਿਹਰੀ ਵਾਲਾਂ ਵਾਲੀ ਮੂਰਖ਼) ਦਾ ਅਕਸ ਅਪਣਾਇਆ ਹੈ। ਉਹ ਟਰੋਜਨ ਹੋਰਸ ਵਾਂਗ ਹੈ।

ਤਸਵੀਰ ਕੈਪਸ਼ਨ,

ਰਾਈਟ ਲਈ ਗਾਇਕਾ ਡੌਲੀ ਪਾਰਟਨ ਇੱਕ ਕਲਾਕਾਰ ਅਤੇ ਕਾਰੋਬਾਰੀ ਔਰਤ ਦੇ ਰੂਪ ਵਿੱਚ ਪ੍ਰਤੀਭਾ ਦੀ ਇੱਕ ਉਦਾਹਰਨ ਹੈ

ਉਨ੍ਹਾਂ ਨੇ ਆਪਣਾ ਸਮਰਾਜ ਸਥਾਪਤ ਕੀਤਾ ਅਤੇ ਲਗਾਤਰ ਅਜਿਹਾ ਕਰ ਰਹੇ ਹਨ। ਉਹ ਇੱਕ ਆਦਰਸ਼ ਹਨ ਕਿ ਕਿਵੇਂ ਇੱਕ ਕਾਰੋਬਾਰੀ ਔਰਤ ਅੱਜ ਕੱਲ੍ਹ ਮਨੋਰੰਜਨ ਜਗਤ ਵਿੱਚ ਕੰਮ ਕਰ ਸਕਦੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਸ ਦੇ ਨਾਲ ਹੀ ਉਹ ਸਾਨੂੰ ਇੱਕ ਵੱਖਰੀ ਤਰ੍ਹਾਂ ਦੇ ਗੀਤਾਂ ਨਾਲ ਖ਼ੁਸ਼ ਕਰਦੇ ਹਨ ਅਤੇ ਦੇਸ ਨੂੰ ਬਹੁਤ ਹੀ ਮਸ਼ਹੂਰ ਸੰਗੀਤ ਸੁਣਾਉਂਦੇ ਹਨ।

ਇਸ ਲਈ ਇਹ ਕਹਿਣਾ ਸੰਭਵ ਹੈ ਕਿ ਡੌਲੀ ਪਾਰਟਨ ਦੀ ਬੇਹੱਦ ਅਹਿਮੀਅਤ ਹੈ, ਖ਼ਾਸਕਰ ਅਮਰੀਕਾਂ ਦੀਆਂ ਗ਼ਰੀਬ ਗੋਰੀਆਂ ਔਰਤਾਂ ਲਈ ਤੇ ਇਹ ਵੀ ਕਿ ਉਨ੍ਹਾਂ ਦਾ ਸੰਗੀਤ ਸੁਣਨ ਵਾਲੇ ਲੋਕਾਂ 'ਤੇ ਉਨ੍ਹਾਂ ਦਾ ਮਹੱਤਵਪੂਰਣ ਪ੍ਰਭਾਵ ਹੈ। ਇਹ ਦੇਖਣਾ ਬਾਕੀ ਹੈ ਕਿ ਇਹ ਕਿੰਨਾਂ ਸਮਾਂ ਚਲਦਾ ਰਹਿੰਦਾ ਹੈ।

ਫ਼ਿਰ ਮਾਈਕਲ ਫ਼ਿਲਪ ਵਰਗੇ ਮਾਮਲੇ ਹਨ।

ਮੇਰਾ ਮਤਲਬ ਹੈ, ਫਰਾਂਸ 'ਚ ਕਿਸੇ ਨੇ ਪੁਰਾਣੇ ਯੂਨਾਨੀ ਓਲੰਪਿਕਸ ਨੂੰ ਮੁੜ ਬਹਾਲ ਕੀਤਾ ਤੇ ਬੱਸ ਕਿਹਾ ਕਿ ਇਸ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਸ਼ਾਮਲ ਹੋਣਗੀਆਂ ਅਤੇ ਉਨ੍ਹਾਂ ਵਿੱਚੋਂ ਇੱਕ ਤੈਰਾਕੀ ਸੀ।

ਤਸਵੀਰ ਸਰੋਤ, HarperCollins

ਤਸਵੀਰ ਕੈਪਸ਼ਨ,

ਹਾਰਪਰਕੋਲਿਨਜ਼ ਦੇ ਪ੍ਰਕਾਸ਼ਕ ਹੇਠ "ਦਿ ਹਿਡਨ ਹੈਬਿਟਸ ਆਫ਼ ਜੀਨੀਅਸ" ਇਸ ਸਾਲ ਦੇ ਅੰਤ ਵਿੱਚ ਸਪੈਨਿਸ਼ ਭਾਸ਼ਾ ਵਿੱਚ ਆਏਗੀ

ਫਿਰ ਇਹ ਤੈਅ ਕੀਤਾ ਗਿਆ ਸੀ ਕਿ ਸਾਰੇ ਹੀ ਫ੍ਰੀਸਟਾਈਲ, ਬੈਕਸਟ੍ਰੋਕ, ਬ੍ਰੈਸਟ੍ਰੋਕ ਅਤੇ ਬਟਰਫਲਾਈ ਮੁਕਾਬਲੇ 100 ਮੀਟਰ, 200 ਮੀਟਰ ਵਿੱਚ ਹੋਣਗੇ।

ਮਾਈਕਲ ਪੂਲ ਵਿੱਚ ਵੜੇ, ਵਾਪਸ ਜਾਣ ਲਈ ਵਾਪਸ ਮੁੜੇ ਹਰ ਕਿਸੇ ਨਾਲੋਂ ਤੇਜ਼।

ਪਰ ਕੋਈ ਉਨ੍ਹਾਂ ਤੋਂ ਤੇਜ਼ ਹੋ ਸਕਦਾ ਹੈ ਕਿਉਂਕਿ ਲੋੜੀਂਦੀ ਸਰੀਰਕ ਬਣਾਵਟ ਦੀ ਚੋਣ ਹੋਣੀ ਸੀ। ਪੌਸ਼ਟਿਕਤਾ ਵੱਧ ਰਹੀ ਹੈ ਅਤੇ ਸ਼ਾਇਦ ਸਿਖਲਾਈ ਵੀ ਬਿਹਤਰ ਹੋ ਰਹੀ ਹੈ।

ਪਰ ਇਸ ਮਾਮਲੇ ਵਿੱਚ ਸਪੈਨਿਸ਼ ਅਕੈਡਮੀ ਸਹੀ ਹੈ: ਇਸ ਵਿੱਚ ਕੋਈ ਵੀ ਬੌਧਿਕ ਤੱਤ ਨਹੀਂ ਹੈ। ਇਹ ਪਿੰਜਰੇ ਵਿੱਚ ਇੱਕ ਹੈਮਸਟਰ (ਚੂਰੇ ਵਰਗਾ ਇੱਕ ਜਾਨਵਰ) ਵਰਗਾ ਹੈ ਜੋ ਤੇਜ਼ ਤੇ ਹੋਰ ਤੇਜ਼ ਹੋ ਰਿਹਾ ਹੈ।

ਮੈਂ ਇਹ ਸੋਚਣਾ ਪਸੰਦ ਕਰਦਾ ਹਾਂ ਕਿ ਪ੍ਰਤਿਭਾਵਾਨ ਹੋਣਾ, ਪਿੰਜਰੇ 'ਚ ਇੱਕ ਹੈਮਸਟਰ ਹੋਣ ਜਾਂ ਪੂਲ 'ਚ ਇੱਕ ਤੈਰਾਕ ਹੋਣ ਨਾਲੋਂ ਕਿਤੇ ਜ਼ਿਆਦਾ ਹੈ।

ਤੁਸੀਂ ਅਜਿਹਾ ਕਿਉਂ ਸੋਚਦੇ ਹੋ ਕਿ ਯੈਲ ਵਿੱਚ ਪੜ੍ਹਨ ਵਾਲੇ ਤੁਹਾਡੇ ਬਹੁਤੇ ਵਿਦਿਆਰਥੀ ਪ੍ਰਤਿਭਾਵਾਨ ਲੋਕਾਂ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਵਰਗਾ ਨਹੀਂ ਬਣਨਾ ਚਾਹੁੰਦੇ?

ਇਨ੍ਹਾਂ ਮਹਾਨ ਦਿਮਾਗੀ ਲੋਕਾਂ ਨਾਲ ਸਮੱਸਿਆ ਇਹ ਹੁੰਦੀ ਹੈ ਕਿ ਅਕਸਰ ਇਹ ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਬਹੁਤ ਨਾਕਾਰਤਮਕ ਰਵੱਈਏ ਵਾਲੇ ਹੁੰਦੇ ਹਨ ਕਿਉਂਕਿ ਉਹ ਬਹੁਤ ਹੀ ਭਾਵੁਕ ਹੁੰਦੇ ਹਨ ਕਿ ਜਨੂੰਨੀ ਬਣ ਜਾਂਦੇ ਹਨ।

ਸਿਰਫ਼ ਇੱਕ ਚੀਜ਼ ਜਿਸ 'ਤੇ ਉਹ ਧਿਆਨ ਕੇਂਦਰਿਤ ਕਰ ਸਕਦੇ ਹਨ ਉਹ ਹੈ ਉਨ੍ਹਾਂ ਦੇ ਆਪਣੇ ਮਨ ਦੇ ਮਿੱਥੇ ਟੀਚਿਆਂ ਨੂੰ ਹਾਸਿਲ ਕਰਨਾ ਕਿਉਂਕਿ ਉਹ ਮੰਨਦੇ ਹਨ ਕਿ ਉਹ ਦੁਨੀਆਂ ਬਦਲਣ ਵਾਲੇ ਹਨ।

ਉਹ ਸੋਚਦੇ ਹਨ ਉਹ ਜ਼ਰੂਰ ਕੁਝ ਚੀਜ਼ਾਂ ਨੂੰ ਦਰੁੱਸਤ ਕਰਨ ਅਤੇ ਇਹ ਸਿਰਫ਼ ਉਹ ਹੀ ਕਰ ਸਕਦੇ ਹਨ।

ਉਹ ਬਹੁਤ ਹੀ ਆਸ਼ਾਵਾਦੀ ਲੋਕ ਹਨ ਜੋ ਖੁਦ 'ਤੇ ਬਹੁਤ ਜ਼ਿਆਦਾ ਦਬਾਅ ਪਾਹੁੰਦੇ ਹਨ ਅਤੇ ਕਈ ਵਾਰ ਹੋਰਾਂ 'ਤੇ ਵੀ। ਉਹ ਲੋਕਾਂ ਤੋਂ ਬਹੁਤ ਜ਼ਿਆਦਾ ਚਾਹੁਣ ਵਾਲੇ ਜਾਂ ਕਈ ਵਾਰ ਉਨ੍ਹਾਂ ਨੂੰ ਘਟਾ ਕੇ ਸਮਝਣ ਵਾਲੇ ਹੋ ਸਕਦੇ ਹਨ।

ਇਸ ਤਰ੍ਹਾਂ ਉਨ੍ਹਾਂ ਨਾਲ ਕੰਮ ਕਰਨਾ ਸ਼ਾਇਦ ਸਕੂਨ ਭਰਿਆ ਖ਼ੁਸ਼ੀ ਦੇਣ ਵਾਲਾ ਨਾ ਹੋਵੇ।

ਇਹ ਉਹ ਚੀਜ਼ਾਂ ਹਨ ਜੋ ਤੁਸੀਂ ਜੈਫ਼ ਬੇਜ਼ੋਸ, ਐਲਨ ਮਸਕ ਜਾਂ ਬਿਲ ਗੇਟਸ ਬਾਰੇ ਸੁਣਦੇ ਹਨ।

ਤਾਂ ਮੈਂ ਸੋਚਦਾਂ ਹਾਂ ਬਹੁਤੇ ਲੋਕ ਜੋ ਜੀਨੀਅਸ ਕੋਰਸ ਕਰਦੇ ਹਨ, ਖੁਦ ਨੂੰ ਪੁੱਛਣ, "ਕੀ ਮੈਂ ਸੱਚੀਂ ਇਸ ਤਰ੍ਹਾਂ ਦਾ ਹੋਣਾ ਚਾਹੁੰਦਾ ਹਾਂ? ਕੀ ਦੁਨੀਆਂ ਦੇ ਵੱਡੀ ਗਿਣਤੀ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹਾਂ ਜਾਂ ਕੀ ਮੈਂ ਆਪਣਾ ਮਨੁੱਖੀ ਵਾਤਾਵਰਣ ਸਿਰਜਣਾ ਚਾਹੁੰਦਾ ਹਾਂ? ਹਰ ਇੱਕ ਲਈ ਇਹ ਬਿਹਤਰ ਹੈ? "

ਅਤੇ ਉਨ੍ਹਾਂ ਦੀ ਕਿਤਾਬ ਪਿਛਲਾ ਡੂੰਘਾ ਤੱਥ ਵੀ ਇਹ ਹੀ ਹੈ...

ਮੇਰੀ ਕਿਤਾਬ ਦਾ ਛੋਟਾ ਜਿਹਾ ਰਾਜ਼ ਇਹ ਹੈ ਕਿ ਸਾਡੇ ਵਿੱਚੋਂ ਬਹੁਤੇ ਦੁਨੀਆਂ ਨੂੰ ਅਰਥ ਭਰਪੂਰ ਤਰੀਕੇ ਨਾਲ ਬਦਲਣ ਨਹੀਂ ਵਾਲੇ।

ਹਾਲਾਂਕਿ, ਉਨ੍ਹਾਂ ਲੋਕਾਂ ਨੇ ਕੀ ਕੀਤਾ ਉਸ ਬਾਰੇ ਜਾਣਕੇ ਅਹਿਮ ਚੀਜ਼ਾਂ ਬਾਰੇ ਸੋਚਣ ਦੀ ਪ੍ਰੇਰਣਾ ਮਿਲਦੀ ਹੈ, ਜਿਸ 'ਤੇ ਅਸੀਂ ਸਾਰੇ ਹੀ ਕੰਮ ਕਰ ਸਕਦੇ ਹਾਂ। ਆਪਣੀ ਜਿੰਦਗੀ ਨੂੰ ਦੂਜਿਆਂ ਨਾਲ ਰਿਸ਼ਤੇ ਵਿੱਚ ਕਿਵੇਂ ਜੀਵੀਏ, ਹੋਰ ਰਚਨਾਤਮਕ ਜਾਂ ਹੋਰ ਸਿਰਜਨਾਤਮਕ ਕਿਵੇਂ ਹੋਈਏ।

ਕਿਉਂਕਿ ਪ੍ਰਤਿਭਾਵਾਨ ਪਹਿਲਾਂ ਤੋਂ ਹੀ ਜੋ ਉਹ ਕਰਦੇ ਹਨ ਉਸ ਪ੍ਰਤੀ ਜਨੂੰਨੀ ਹਨ ਅਤੇ ਕਿਸੇ ਵੀ ਤਰ੍ਹਾਂ ਕਰ ਲੈਣਗੇ।

ਇਸ ਦੇ ਨਾਲ ਹੀ ਸਾਡੇ ਸਾਰਿਆਂ ਕੋਲ ਮੌਕਾ ਹੈ ਇਹ ਸੋਚਣ ਦਾ ਕਿ ਅਸੀਂ ਕਿਸ ਤਰ੍ਹਾਂ ਜਿਉਂਣਾ ਚਾਹੁੰਦੇ ਹਾਂ ਅਤੇ ਉਸ ਦੇ ਆਧਾਰ 'ਤੇ ਆਪਣੀ ਜ਼ਿੰਦਗੀ ਨੂੰ ਅਨੁਕੂਲ ਕਰਨ ਦਾ ਵੀ।

ਰਾਈਟ ਮੁਤਾਬਕ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਦੀਆਂ 14 ਆਦਤਾਂ ਆਮ ਹੁੰਦੀਆਂ ਹਨ-

1. ਕੰਮ ਪ੍ਰਤੀ ਨੈਤਿਕ ਰਵੱਈਆ

2. ਲਚਕੀਲਾਪਣ

3. ਮੌਲਿਕਤਾ

4. ਇੱਕ ਬੱਚੇ ਵਰਗੀ ਕਲਪਨਾ ਸ਼ਕਤੀ

5. ਅਤ੍ਰਿਪਤ ਉਤਸੁਕਤਾ

6. ਜਨੂੰਨ

7. ਰਚਨਾਤਮਕ ਤੌਰ 'ਤੇ ਮਾੜਾ ਪ੍ਰਬੰਧ

8. ਬਗ਼ਾਵਤ

9. ਸੋਚ ਸਭ ਹੱਦਾਂ ਪਾਰ ਕਰ ਦਿੰਦੀ ਹੈ (ਰਿਵਾਇਤੀ ਤਰੀਕੇ ਤੋਂ ਪਾਰ ਸੋਚ)

10. ਵਿਰੋਧੀ ਕਾਰਵਾਈ ਜਾਂ ਵਿਰੋਧੀ ਸੋਚ

11. ਤਿਆਰੀ

12. ਧੁੰਨ

13. ਆਰਾਮ

14. ਇਕਾਗਰਤਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)