ਸਿਹਤ : ਕਦੇ ਇੰਝ ਹੁੰਦਾ ਸੀ ਮਨੁੱਖੀ ਲਾਸ਼ਾਂ ਨਾਲ ਬੀਮਾਰੀਆਂ ਦਾ ਇਲਾਜ

ਯੂਰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੱਛਮੀ ਏਸ਼ੀ ਦੇ ਪੋਸਟਮਾਰਟਮ ਦਾ ਦ੍ਰਿਸ਼। 15ਵੀਂ ਸਦੀ ਦੇ ਅੰਤ ਵਿੱਚ। ਬਾਥਰਲੋਮਾਈਸ ਐਂਗਲੇਕਸ ਵੱਲੋਂ ਫਰਾਂਸੀਸੀ ਭਾਸ਼ਾ ਵਿੱਚ ਲਿਖੀ ਕਿਤਾਬ ਦਿ ਪ੍ਰਾਪਰਟੀਜ਼ ਆਫ਼ ਥਿੰਗਸ ਵਿੱਚੋਂ

ਚੇਤਾਵਨੀ- ਲੇਖ ਦੇ ਵੇਰਵੇ ਪਾਠਕਾਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ।

ਇਹ ਆਧੁਨਿਕ ਡੈਨਮਾਰਕ ਦੇ ਸ਼ੁਰੂਆਤੀ ਦੌਰ ਦੀ ਗੱਲ ਹੈ। ਹੁਣੇ-ਹੁਣੇ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।

ਕਈ ਮਰੀਜ਼ ਉਸ ਲਾਸ਼ ਦੇ ਥੱਲੇ ਇਕੱਠੇ ਹੋਣ ਲਈ ਯਤਨ ਕਰ ਰਹੇ ਹਨ, ਜੋ ਅਜੇ ਵੀ ਤੜਫ਼ ਰਹੀ ਹੈ।

ਕੁਝ ਖ਼ੁਸ਼ਨਸੀਬਾਂ ਨੂੰ ਆਪਣੇ ਪਿਆਲੇ ਭਰਨ ਲਈ ਅਵਾਜ਼ ਪੈਂਦੀ ਹੈ। ਉਹ ਇੱਕੋ ਸਾਹੇ ਲਾਸ਼ ਦਾ ਖੂਨ ਪੀ ਜਾਂਦੇ ਹਨ।

ਹਾਲਾਂਕਿ ਇਹ ਮਿਸਾਲ ਬਹੁਤ ਗੰਭੀਰ ਹੈ ਪਰ ਉਸ ਸਮੇਂ ਪੂਰੇ ਯੂਰਪ ਵਿੱਚ ਮੋਹਰੀ ਸਿਹਤ ਮੁਤਾਬਕ-ਮਿਰਗੀ ਦਾ ਇਲਾਜ ਮਨੁੱਖੀ ਖੂਨ ਵਿੱਚ ਸੀ।

ਇਹ ਵੀ ਪੜ੍ਹੋ:

ਆਧੁਨਿਕ ਯੁੱਗ ਦੀ ਸ਼ੁਰੂਆਤ ਵਿੱਚ ਮਿਲਣ ਵਾਲ਼ੀ ਲਾਸ਼ ਔਸ਼ਧੀ ਨੂੰ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ।

ਇੱਕ ਪ੍ਰਚਲਿਤ ਇਲਾਜ ਸੰਭਾਲੀਆਂ ਗਈਆਂ ਲਾਸ਼ਾਂ ਤੋਂ ਕੀਤਾ ਜਾਂਦਾ ਸੀ। ਪ੍ਰਾਚੀਨ ਵਿੱਚ ਸੁੱਕੇ ਇਨਸਾਨੀ ਮਾਸ ਨੂੰ ਕੁੱਟ ਕੇ ਪਾਊਡਰ ਬਣਾ ਕੇ ਉਸ ਦੀ ਵਰਤੋਂ ਦਵਾਈ ਵਜੋਂ ਕੀਤੀ ਜਾਂਦੀ ਸੀ।

ਹਾਲਾਂਕਿ ਕੁਝ ਤਤਕਾਲੀ ਡਾਕਟਰ ਲਾਸ਼ਾਂ ਵਿੱਚੋਂ ਕੱਢੇ ਗਏ ਅੰਗਾਂ ਦੀ ਵਰਤੋਂ ਇਲਾਜ ਵਿੱਚ ਕਰਦੇ ਸਨ।

ਇਸ ਵਿੱਚ ਤਾਜ਼ਾ ਚਰਬੀ, ਖੂਨ ਅਤੇ ਇੱਥੋਂ ਤੱਕ ਕਿ ਮਾਂਸਪੇਸ਼ੀਆਂ ਦਾ ਮਾਸ ਵੀ ਹੁੰਦਾ ਸੀ। ਵਰਤੋਂ ਤੋਂ ਪਹਿਲਾਂ ਇਸ ਨੂੰ ਸਾਵਧਾਨੀ ਨਾਲ ਸੁਕਾਇਆ ਅਤੇ ਸਾਫ਼ ਕੀਤਾ ਜਾਂਦਾ ਸੀ।

ਕਈ ਸਿਹਤ ਮਾਹਰਾਂ ਦਾ ਦਾਅਵਾ ਸੀ ਕਿ ਮਿਰਗੀ ਲਈ ਸਭ ਤੋਂ ਵਧੀਆ ਇੱਕ ਅਜਿਹੇ ਇਨਸਾਨ ਦੀ ਲਾਸ਼ ਹੈ ਜੋ ਸ਼ੁੱਧ ਅਤੇ ਤਾਜ਼ਾ ਹੋਵੇ, ਜਿਸ ਦਾ ਰੰਗ ਲਾਲ ਹੋਵੇ, ਜਿਸ ਦੀ ਉਮਰ ਲਗਭਗ 24 ਸਾਲ ਹੋਵੇ ਅਤੇ ਜਿਸ ਦੀ ਦਰਦਨਾਕ ਮੌਤ ਹੋਈ ਹੋਵੇ।

ਕਦੇ-ਕਦੇ ਇਨਸਾਨੀ ਖੋਪੜੀ ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਕਈ ਵਾਰ ਤਾਂ ਮੌਤ ਤੋਂ ਬਾਅਦ ਮਨੁੱਖੀ ਖੋਪੜੀ ਉੱਪਰ ਲੱਗਣ ਵਾਲੀ ਉੱਲੀ 'ਅਸਨੀ' ਦੀ ਵੀ ਵਰਤੋਂ ਕੀਤੀ ਜਾਂਦੀ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੰਦਰਵੀਂ ਸਦੀ ਵਿੱਚ ਜਾਨ ਆਡਰਨ ਵੱਲੋਂ ਲਾਤੀਨੀ ਭਾਸ਼ਾ ਵਿੱਚ ਲਿਖੀ ਗਈ ਕਿਤਾਬ ਵਿੱਚੋਂ ਲਿਆ ਗਿਆ ਸਕੈਚ

ਸੰਭਾਲੀਆਂ ਗਈਆਂ ਲਾਸ਼ਾਂ ਦੀ ਵਰਤੋਂ ਜ਼ਖਮਾਂ ਦੇ ਇਲਾਜ ਵਿੱਚ ਜਦਕਿ ਖੂਨ ਅਤੇ ਖੋਪੜੀ ਦੀ ਵਰਤੋਂ ਮਿਰਗੀ ਵਿੱਚ ਪਾਊਡਰ ਵਜੋਂ ਕੀਤੀ ਜਾਂਦੀ ਸੀ।

ਆਦਮਖੋਰੀ

ਅਸੀਂ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ ਪਰ ਸਿਹਤ ਦੇ ਰਵਾਇਤੀ ਇਤਿਹਾਸ ਵਿੱਚ ਲਾਸ਼ਾਂ ਤੋਂ ਇਲਾਜ ਦੀ ਵਰਨਣ ਨਹੀਂ ਮਿਲਦਾ ਪਰ ਇਸ ਤਰ੍ਹਾਂ ਦੇ ਇਲਾਜ ਦੀਆਂ ਮਿੱਥਕ ਕਹਾਣੀਆਂ ਕੋਈ ਮੁਗਾਲਬਾ ਨਹੀਂ ਸਨ।

ਉਹ ਇਲਾਜ, ਕੁਝ ਹੱਦ ਤੱਕ ਗਰੀਕ ਅਤੇ ਅਰਬੀ ਇਲਾਜ ਪਰੰਪਰਾਵਾਂ ਤੋਂ ਲਏ ਗਏ ਹਨ। ਇਲਾਜ ਦੇ ਇਨ੍ਹਾਂ ਤਰੀਕਿਆਂ ਨੂੰ ਬਹੁਤ ਸਾਰੇ ਵਿਦਵਾਨ ਨਾ ਸਿਰਫ਼ ਸਵੀਕਾਰ ਕਰਦੇ ਹਨ ਸਗੋਂ ਇਸ ਦੀ ਸਿਫ਼ਾਰਿਸ਼ ਵੀ ਕਰਦੇ ਹਨ।

ਸੁਝਾਅ ਦੇਣ ਵਾਲਿਆਂ ਵਿੱਚ ਵਿਗਿਆਨਕ ਦਾਰਸ਼ਨਿਕ ਫਰਾਂਸਿਸ ਬੇਕਨ, ਕਵੀ ਅਤੇ ਦਾਰਸ਼ਨਿਕ ਜਾਨ੍ਹ ਡਨ, ਮਹਾਰਾਨੀ ਐਲਿਜ਼ਾਬੇਥ ਦੇ ਸਰਜਨ ਜਾਨ੍ਹ ਬੈਨਿਸਟਰ ਅਤੇ ਰਸਾਇਣਕ ਮਾਹਰ ਰੌਬਰਟ ਸ਼ਾਮਲ ਸਨ।

ਇਹ ਵੀ ਪੜ੍ਹੋ:

ਸਾਲ 1685 ਵਿੱਚ ਇਨਸਾਨੀ ਖੋਪੜੀ ਤੋਂ ਬਣਾਈਆਂ ਗਈਆਂ ਬੂੰਦਾਂ ਦੀ ਵਰਤੋਂ ਬ੍ਰਿਟੇਨ ਦੇ ਰਾਜਾ ਚਾਰਲਸ ਦੂਜੇ ਦੇ ਇਲਾਜ ਲਈ ਵੀ ਕੀਤੀ ਗਈ ਸੀ।

ਇਹ ਤਾਂ ਸਾਫ਼ ਹੈ ਕਿ ਲਾਸ਼ਾਂ ਤੋਂ ਇਲਾਜ ਕਰਨਾ ਇੱਕ ਕਿਸਮ ਦੀ ਆਦਮਖੋਰੀ ਹੀ ਸੀ।

15ਵੀਂ ਸਦੀ ਅਤੇ ਉਸ ਤੋਂ ਮਗਰਲੇ ਯੂਰਪ ਵਿੱਚ ਲਗਭਗ ਹਰ ਥਾਂ,'ਪੁਰਾਣੇ ਦੌਰ ਦੀ ਆਦਮਖੋਰੀ' ਨੂੰ ਬੁਰਾ ਮੰਨਿਆ ਜਾਂਦਾ ਸੀ।

ਇੰਨਾ ਪ੍ਰਚਲਿੱਤ ਅਤੇ ਆਕਰਸ਼ਕ ਕਿ ਵਪਾਰੀ ਨਾ ਸਿਰਫ਼ ਮਿਸਰ ਦੀਆਂ ਕਬਰਾਂ ਨੂੰ ਲੁੱਟਦੇ ਸਨ ਸਗੋਂ ਅਕਸਰ ਧੋਖੇ ਨਾਲ ਲੋਕਾਂ ਨੂੰ ਗ਼ਰੀਬਾਂ ਜਾਂ ਕੋੜ੍ਹੀਆਂ ਜਾਂ ਊਠਾਂ ਤੱਕ ਦਾ ਮਾਸ ਵੀ ਵੇਚ ਦਿੰਦੇ ਸਨ।

ਇਲਾਜ ਦਾ ਤਰੀਕਾ 15ਵੀਂ ਸਦੀ ਦੇ ਅੰਤ ਤੱਕ ਜਾਰੀ ਰਿਹਾ ਪਰ ਜਰਮਨੀ ਵਿੱਚ ਤਾਂ ਇਹ ਹੁਣ ਤੋਂ ਸੌ ਸਾਲ ਪਹਿਲਾਂ ਤੱਕ ਵੀ ਉਪਲੱਭਧ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਾਲ 1644 ਵਿੱਚ ਬ੍ਰਾਜ਼ੀਲ ਵਿੱਚ ਆਦਮਖੋਰੀ ਦਾ ਇੱਕ ਦ੍ਰਿਸ਼, ਜਿਸ ਵਿੱਚ ਸਥਾਨਕ ਲੋਕ ਆਪਣੇ ਦੁਸ਼ਮਣਾਂ ਜਾਂ ਕੈਦੀਆਂ ਨੂੰ ਖਾ ਰਹੇ ਹਨ। 'ਦਿ ਇਲਡਰ' ਇਜ਼ ਯਾਨ ਵਾਨ ਕੈਸਲ

'ਵਧੀਆ ਦਵਾਈ'

ਇਸ ਤਰ੍ਹਾਂ ਦੇ ਇਲਾਜ ਘਿਨਾਉਣੇ ਹੋਣ ਦੇ ਬਾਵਜੂਦ ਇੰਨੇ ਲੰਬੇ ਸਮੇਂ ਤੱਕ ਕਿਵੇਂ ਜਾਰੀ ਰਹੇ?

ਇਸ ਦਾ ਜਵਾਬ ਇਹ ਹੈ ਕਿ ਸਿਹਤ ਮਾਹਰ ਕਲਾਸੀਕਲ ਯੂਨਾਨੀ ਦੌਰ ਦੇ ਮਾਹਰਾਂ ਨੂੰ ਬਹੁਤ ਅਹਿਮੀਅਤ ਦਿੰਦੇ ਸਨ।

ਇਸ ਤੋਂ ਇਲਾਵਾ ਇਹ ਵੀ ਅਹਿਮ ਸੀ ਕਿ ਉਸ ਦੌਰ ਵਿੱਚ ਸਿਹਤ ਖੇਤਰ ਵਿੱਚ ਲਾਤੀਨੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਕੀ ਸਹੀ ਹੈ ਅਤੇ ਕੀ ਗ਼ਲਤ ਉੱਪਰ ਲਾਤੀਨੀ ਭਾਸ਼ਾ ਦੀ ਬਹੁਤ ਵੱਡੀ ਇਜਾਰੇਦਾਰੀ ਸੀ।

ਸਾਲ 1599 ਤੋਂ ਕੁਝ ਸਮਾਂ ਪਹਿਲਾਂ ਇੱਕ ਯਾਤਰੀ ਨੇ ਮਿਸਰ ਦੇ ਕਾਹਿਰਾ ਦੇ ਇੱਕ ਪਿਰਾਮਿਡ ਦੇ ਬਾਰੇ ਵਿੱਚ ਲਿਖਿਆ ਸੀ," ਪ੍ਰਾਚੀਨ ਲੋਕਾਂ ਦੀਆਂ ਲਾਸ਼ਾਂ ਰੋਜ਼ ਕੱਢੀਆਂ ਜਾਂਦੀਆਂ ਸਨ. ਉਹ ਸੜੀਆਂ ਨਹੀਂ ਹੁੰਦੀਆਂ ਸਨ, ਸਗੋਂ ਸਹੀ ਸਥਿਤੀ ਵਿੱਚ ਹੁੰਦੀਆਂ ਸਨ' ਅਤੇ 'ਇਹ ਉਹ ਲਾਸ਼ਾਂ ਸਨ ਜਿਨ੍ਹਾਂ ਨੂੰ ਡਾਕਟਰ ਅਤੇ ਦਵਾਈ ਬਣਾਉਣ ਵਾਲੇ ਸਾਡੀ ਮਰਜ਼ੀ ਦੇ ਖ਼ਿਲਾਫ਼ ਸਾਨੂੰ ਲਿਖਦੇ ਸਨ।'

ਇਸ ਤੋਂ ਪਤਾ ਲਗਦਾ ਹੈ ਕਿ ਡਾਕਟਰ ਆਪਣੇ ਮਰੀਜ਼ਾਂ ਨੂੰ ਇੱਕ ਮ੍ਰਿਤਕ ਸਰੀਰ ਵਿੱਚੋਂ ਕੱਢੇ ਗਏ ਅੰਗਾਂ ਦੀ ਵਰਤੋਂ ਲਈ ਮਜਬੂਰ ਕਰਦੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸਾਲ 1647 ਵਿੱਚ, ਉਪਦੇਸ਼ਕ ਅਤੇ ਲੇਖਕ ਥਾਮਸ ਫਿਲਰ ਨੇ ਸੰਭਾਲੀਆਂ ਹੋਈਆਂ ਲਾਸ਼ਾਂ ਨੂੰ ਖ਼ਰਾਬ ਭੋਜਨ ਪਰ ਵਧੀਆ ਖ਼ੁਰਾਕ ਦੱਸਿਆ ਸੀ।

ਉਨ੍ਹਾਂ ਦੇ ਕਹਿਣ ਦਾ ਇਹ ਅਰਥ ਕੱਢਿਆ ਜਾ ਸਕਦਾ ਹੈ ਕਿ ਇਨਸਾਨੀ ਮਾਸ ਨੂੰ ਇਲਾਜ ਦੀਆਂ ਲੋੜਾਂ ਦੇ ਮੁਤਾਬਕ ਕਿਸੇ ਤਰ੍ਹਾਂ ਸਾਫ਼ ਕਰ ਲਿਆ ਜਾਂਦਾ ਸੀ ਅਤੇ ਇਸ ਤਰ੍ਹਾਂ ਕੱਚਾ ਇਨਸਾਨੀ ਮਾਸ ਖਾਣਾ ਬੁਰਾ ਨਹੀਂ ਸੀ।

ਹਾਲਾਂਕਿ ਰਿਫਾਈਨਿੰਗ ਦਾ ਇਹ ਪੜਾਅ ਵਿਗਿਆਨ ਦੀ ਸ਼ਕਤੀ ਉੱਪਰ ਨਹੀਂ ਸਗੋਂ ਮਨੁੱਖੀ ਸਰੀਰ ਦੀ ਧਾਰਮਿਕ ਅਤੇ ਅਧਿਆਤਮਿਕ ਸ਼ਕਤੀ ਉੱਪਰ ਨਿਰਭਰ ਸੀ।

ਆਤਮਾ, ਮਨੁੱਖੀ ਜੀਵਨ ਦੀ ਸ਼ਕਤੀ

ਯੂਰਪੀ ਪੁਨਰ ਜਾਗਰਣ ਦੇ ਦੌਰਾਨ ਇਹ ਆਮ ਧਾਰਨਾ ਸੀ ਕਿ ਮਨੁੱਖੀ ਆਤਮਾ ਹੀ ਸਰੀਰਕ ਕਸ਼ਟਾਂ ਲਈ ਜ਼ਿੰਮੇਵਾਰ ਹੈ।

ਸਿਧਾਂਤ ਇਹ ਸੀ ਕਿ ਆਤਮਾ ਦਾ ਆਪਣਾ ਤਾਂ ਕੋਈ ਰੂਪ ਹੈ ਨਹੀਂ ਪਰ ਉਹ ਖੂਨ ਅਤੇ ਹਵਾ ਦੇ ਮਿਸ਼ਰਣ ਨਾਲ ਜਿਸਮ ਨਾਲ ਜੁੜੀ ਰਹਿੰਦੀ ਹੈ।

ਆਤਮਾ ਦਾ ਇਹ ਮਿਸ਼ਰਣ ਸਰੀਰ ਵਿੱਚ ਘੁੰਮਦਾ ਰਹਿੰਦਾ ਹੈ।

ਤਸਵੀਰ ਸਰੋਤ, Getty Images

ਪੁਨਰਜਾਗਰਣ ਦੇ ਦੌਰ ਦੇ ਕਈ ਵਿਚਾਰਕਾਂ ਦੇ ਮੁਤਾਬਕ, ਲਾਸ਼ਾਂ ਤੋਂ ਇਲਾਜ ਕਰਨਾ ਇੱਕ ਅਜਿਹਾ ਰਸਾਇਣ ਵਿਗਿਆਨ ਸੀ , ਜੋ ਜ਼ਿੰਦਗੀ ਦੀ ਬਿਹਤਰੀ ਲਈ ਜ਼ਰੂਰੀ ਰੂਹਾਨੀ ਤਾਕਤ ਨੂੰ ਆਪਣੇ ਵਿੱਚ ਉਤਾਰ ਲੈਣ ਦਾ ਮੌਕਾ ਦਿੰਦਾ ਸੀ।

ਜਦੋਂ ਤਾਜ਼ਾ ਖੂਨ ਪੀਣ ਦੀ ਗੱਲ ਆਉਂਦੀ ਹੈ ਤਾਂ ਇਹ ਗੱਲ ਹੋਰ ਸਪਸ਼ਟ ਹੋ ਜਾਂਦੀ ਹੈ। ਇਸ ਤਰ੍ਹਾਂ, ਰੋਗੀ ਜੀਵਨ ਦੇ ਮੂਲ ਪਦਾਰਥ ਨੂੰ ਉਸੇ ਤਰ੍ਹਾਂ ਆਪਣੇ ਅੰਦਰ ਉਤਾਰ ਲੈਂਦਾ ਸੀ ਜਿਵੇਂ ਉਹ ਜਿਉਂਦੇ ਸਰੀਰ ਵਿੱਚ ਮੌਜੂਦ ਸੀ।

ਸਤਾਰਵੀਂ ਸਦੀ ਦੇ ਅੰਤ ਵਿੱਚ, ਕਵੀ ਅਤੇ ਸਿਹਤ ਐਡਵਰਡ ਟੇਲਰ ਨੇ ਲਿਖਿਆ ਸੀ,'ਗ਼ਰਮ ਜਾਂ ਠੰਡਾ ਇਨਸਾਨੀ ਖੂਨ ਬੀਮਾਰੀਆਂ ਲਈ ਲਾਭਦਾਇਕ ਹੈ।'

ਇਸੇ ਤਰ੍ਹਾਂ 1747 ਤੱਕ, ਅੰਗਰੇਜ਼ ਸਿਹਤ ਮਾਹਰ ਮਿਰਗੀ ਦੇ ਇਲਾਜ ਲਈ ਇਨਸਾਨੀ ਖੂਨ ਦੀ ਸਲਾਹ ਦਿੰਦੇ ਸਨ।

ਯਾਦ ਰਹੇ ਕਿ ਸਾਂਭੀਆਂ ਗਈਆਂ ਲਾਸ਼ਾਂ ਦੇ ਬਾਰੇ ਵਿੱਚ ਕਿਹਾ ਗਿਆ ਸੀ ਕਿ ਉਹ ਇੱਕ ਨੌਜਵਾਨ ਦੀ ਲਾਸ਼ ਹੋਣੀ ਚਾਹੀਦੀ ਹੈ, ਜਿਸ ਦੀ ਦਰਦਨਾਕ ਮੌਤ ਹੋਈ ਹੋਵੇ।

ਦਰਦਨਾਕ ਮੌਤ ਡਰ ਨੂੰ ਵੀ ਜਨਮ ਦਿੰਦੀ ਸੀ।

ਮੈਡੀਕਲ ਥਿਊਰੀ ਵਿੱਚ ਕਿਹਾ ਜਾਂਦਾ ਹੈ ਕਿ ਡਰ ਦੇ ਕਾਰਨ ਆਤਮਾ ਮਹੱਤਵਪੂਰਨ ਅੰਗਾਂ (ਜਿਗਰ, ਦਿਲ ਅਤੇ ਦਿਮਾਗ਼) ਨੂੰ ਛੱਡ ਕੇ ਮਾਸ ਵਿੱਚ ਸਮਾ ਜਾਂਦੀ ਹੈ। ਇਸ ਲਈ ਇਸ ਸਥਿਤੀ ਵਿੱਚ ਜਾਂ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਸਨ ਜਾਂ ਅੱਖਾਂ ਵਿੱਚ ਰਹੱਸਮਈ ਚਮਕ ਪੈਦਾ ਹੋ ਜਾਂਦੀ ਸੀ।

ਇਸ ਲਈ ਅਜਿਹੇ ਵਿਅਕਤੀ ਦੇ ਮਾਸ ਨੂੰ ਵਿਸ਼ੇਸ਼ ਤੌਰ 'ਤੇ ਵਧੀਆ ਮੰਨਿਆ ਜਾਂਦਾ ਸੀ।

ਇਸ ਲਈ ਪਹਿਲੀ ਨਜ਼ਰ ਵਿੱਚ ਮਿਸਰ ਦੀ ਮੰਮੀ ਜੋ ਆਪਣੇ ਸੁੱਕੇਪਣ ਲਈ ਜਾਣੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਤਾਂ ਇਹ ਪ੍ਰਾਣ ਸ਼ਕਤੀ ਨਹੀਂ ਹੋਣੀ ਚਾਹੀਦੀ?

ਤਸਵੀਰ ਸਰੋਤ, Getty Images

ਹਾਲਾਂਕਿ ਉਨ੍ਹਾਂ ਵਿੱਚ ਠੀਕ ਹਾਲਤ ਵਿੱਚ ਪਾਏ ਗਏ ਮਾਸ ਤੋਂ ਇਹ ਮਤਲਬ ਕੱਢਿਆ ਜਾਂਦਾ ਸੀ ਕਿ ਇਨ੍ਹਾਂ ਲਾਸ਼ਾਂ ਵਿੱਚ ਆਤਮਾ ਹਾਲੇ ਵੀ ਕਾਇਮ ਹੈ, ਜਿਸ ਨੂੰ ਸੰਭਾਲਣ ਦੀ ਪ੍ਰਕਿਰਿਆ ਵਿੱਚ ਗੁਜਾਰਨ ਤੋਂ ਬਾਅਦ ਉੱਥੇ ਹੀ ਸੀਲ ਕਰ ਦਿੱਤਾ ਗਿਆ ਹੈ।

ਕੁਝ ਵਿਚਾਰਕਾਂ ਦੀ ਰਾਇ ਸੀ ਕਿ ਜੇ ਕਿਸੇ ਵਿਅਕਤੀ ਦਾ ਗਲ਼ਾ ਘੁੱਟ ਦਿੱਤਾ ਜਾਵੇ ਤਾਂ ਉਸ ਦੇ ਸਿਰ ਵਿੱਚ ਮੌਜੂਦ ਅਧਿਆਤਮਿਕ ਸ਼ਕਤੀ ਸੱਤ ਸਾਲਾਂ ਤੱਕ ਉਸ ਦੀ ਖੋਪੜੀ ਵਿੱਚ ਹੀ ਰਹਿ ਸਕਦੀ ਹੈ।

ਸਾਲ 1604 ਵਿੱਚ ਅਸੀਂ ਵਿਲੀਅਮ ਸ਼ੈਕਸਪੀਅਰ ਦੇ ਇੱਕ ਕਿਰਦਾਰ ਓਥੈਲੋ ਨੂੰ ਉਸਦੇ ਰੁਮਾਲ ਦੀ ਸਿਫ਼ਤ ਦੇਖਦੇ ਹਾਂ ਕਿਉਂਕਿ ਉਸਦਾ ਰੇਸ਼ਮ 'ਇੱਕ ਕੁਆਰੀ ਦੇ ਸਾਂਭੇ ਹੋਏ ਦਿਲ ਤੋਂ ਬਣੇ ਤਰਲ ਨਾਲ ਰੰਗਿਆ ਗਿਆ ਸੀ।'

ਸਾਫ਼ ਹੈ ਕਿ ਉਸ ਦੌਰ ਵਿੱਚ ਮੁਟਿਆਰ ਕੁਆਰੀਆਂ ਨੂੰ ਅਧਿਆਤਮਿਕ ਸ਼ੁੱਧਤਾ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾਂਦਾ ਸੀ।

ਉਂਝ ਤਾਂ ਦਿਲ ਦੇ ਇਲਾਜ ਨਾਲ ਜੁੜੇ ਉਪਯੋਗਾਂ ਨੂੰ ਅਜੀਬ ਨਹੀਂ ਮੰਨਿਆ ਜਾਂਦਾ ਸੀ ਪਰ ਕਥਨ ਇਸ ਆਮ ਧਾਰਣਾ ਉੱਪਰ ਅਧਾਰਿਤ ਹੋ ਸਕਦਾ ਹੈ ਕਿ ਆਤਮਾ ਦੇ ਸਭ ਤੋਂ ਸ਼ੁੱਧ ਉੱਤਮ ਭਾਗ ਛਾਤੀ ਦੇ ਖੱਬੇ ਪਾਸੇ ਜਾਂ ਦਿਲ ਵਾਲੇ ਪਾਸੇ ਪਾਏ ਜਾਂਦੇ ਸਨ।

ਵੱਖੋ-ਵੱਖ ਲੋਕਾਂ ਲਈ ਵੱਖੋ-ਵੱਖ ਅਰਥ

ਲਾਸ਼ਾਂ ਨਾਲ ਇਲਾਜ ਜਾਂ ਮਤਲਬ ਵੱਖੋ-ਵੱਖ ਲੋਕਾਂ ਲਈ ਵੱਖੋ-ਵੱਖ ਸੀ।

ਜੋ ਲੋਕ ਇਸ ਨੂੰ ਵਰਜਿਤ ਮੰਨਦੇ ਸਨ, ਸ਼ਾਇਦ ਉਨ੍ਹਾਂ ਦਾ ਇਹ ਵਿਚਾਰ, ਪੱਛਮੀ ਸਿਹਤ, ਕਿਤਾਬਾਂ ਅਤੇ ਤਕਨੀਕੀ ਵਿਕਾਸ ਕਾਰਨ ਬਦਲਣ ਲੱਗਿਆ ਹੋਵੇ ਅਤੇ ਉਨ੍ਹਾਂ ਲਈ ਇਹ ਮੰਨਣਯੋਗ ਨਾ ਰਿਹਾ ਹੋਵੇ।

ਜਦਕਿ ਦੂਜਿਆਂ ਲਈ ਇਹ ਮਨੁੱਖੀ ਜੀਵਨ ਦੇ ਸਭ ਤੋਂ ਪਵਿੱਤਰ ਅਤੇ ਮੌਲਿਕ ਤੱਤ ਦੇ ਨਾਲ਼ ਸੰਪਰਕ ਵਿੱਚ ਰਹਿਣ ਦਾ ਇੱਕ ਤਰੀਕਾ ਸੀ।

ਹਾਸੋਹੀਣੀ ਗੱਲ ਇਹ ਹੈ ਕਿ ਲਾਸ਼ ਨੂੰ ਸੰਭਾਲਿਆ ਜਾਣਾ ਮੁੱਖ ਧਾਰਾ ਦੀ ਸਿਹਤ ਪ੍ਰਣਾਲੀ ਵਿੱਚ ਅਪ੍ਰਚਲਿੱਤ ਮੰਨਿਆ ਜਾਂਦਾ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਓਥੈਲੋ ਦਾ ਇੱਕ ਕਾਲਪਨਿਕ ਚਿੱਤਰ

ਅਜਿਹਾ ਸਿਰਫ਼ ਇਸ ਲਈ ਨਹੀਂ ਸੀ ਕਿ ਡਾਕਟਰ ਸਮੈਨੂਏਲ ਜਾਨ੍ਹਸਨ ਦੇ ਸਮਕਾਲੀ ਇਸ ਨੂੰ ਅੰਧ ਵਿਸ਼ਵਾਸ ਦਾ ਧੁਰਾ ਮੰਨਣ ਲੱਗੇ ਸਨ।

ਸਗੋਂ ਇਸ ਲਈ ਵੀ ਕਿ ਚਕਿਤਸਾ ਨੇ ਮਨੁੱਖੀ ਸਰੀਰ ਦੇ ਅਧਿਆਤਮਿਕ ਮਹਤੱਵ ਨੂੰ ਘਟਾਉਣਾ ਵੀ ਸ਼ੁਰੂ ਕਰ ਦਿੱਤਾ ਸੀ।

ਸਾਲ 1782 ਵਿੱਚ ਅਸੀਂ ਦੇਖਦੇ ਹਾਂ ਕਿ ਚਕਿਤਸਕ ਵਿਲੀਅਮ ਬਲੇਕ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ ਕਿ ਮਿਸਰ ਦੀ ਮੰਮੀ ਅਤੇ ਪੁਰਸ਼ਾਂ ਦੀ ਖੋਪੜੀ ਵਰਗੇ ਗੰਦੇ ਅਤੇ ਮਹਤੱਵਹੀਣ ਇਲਾਜ ਹੁਣ ਪ੍ਰਚਲੱਣ ਵਿੱਚ ਖ਼ਤਮ ਹੋ ਰਹੇ ਹਨ।

ਉਹ ਲਿਖਦੇ ਹਨ,'ਇਹ ਅਤੇ ਹੋਰ ਦੂਸ਼ਿਤ ਪਦਾਰਥਾਂ ਦੇ ਮਿਸ਼ਰਣ ਹੁਣ ਚਕਿਤਸਾ ਵਿੱਚ ਆਪਣਾ ਸਥਾਨ ਗੁਆ ਚੁੱਕੇ ਹਨ।'

ਇਸ ਤਰ੍ਹਾਂ ਵਿਗਿਆਨਕ ਵਿਕਾਸ ਦਾ ਬਚਾਅ ਕਰਦੇ ਹੋਏ, ਵਿਲੀਅਮ ਬਲੇਕ ਨੇ ਉਸ ਪੂਰੇ ਪੜਾਅ ਦੇ ਦੌਰਾਨ ਕੀ ਪ੍ਰਭਾਵਿਤ ਹੋਇਆ, ਇਸ ਬਾਰੇ ਵਿਚਾਰ ਨਹੀਂ ਕੀਤਾ।

ਜਿਨ੍ਹਾਂ ਲੋਕਾਂ ਦਾ ਇਸ ਤਰੀਕੇ ਨਾਲ ਇਲਾਜ ਕੀਤਾ ਗਿਆ ਸੀ, ਉਹ ਹੁਣ ਇਸ ਤੋਂ ਨਫ਼ਰਤ ਉੱਪਰ ਕਾਬੂ ਪਾ ਚੁੱਕੇ ਸਨ।

ਹਾਤਾਸ਼ਾ ਕਾਰਨ ਨਹੀਂ ਸਗੋਂ ਆਤਮਾ ਲਈ ਸਨਮਾਨ ਕਾਰਨ, ਜਿਸ ਨੂੰ ਮਨੁੱਖੀ ਜੀਵਨ ਦਾ ਸਾਰ ਮੰਨਿਆ ਜਾਂਦਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)