Got a TV Licence?

You need one to watch live TV on any channel or device, and BBC programmes on iPlayer. It’s the law.

Find out more
I don’t have a TV Licence.

ਲਾਈਵ ਰਿਪੋਰਟਿੰਗ

ਸਾਰੇ ਦੱਸੇ ਗਏ ਸਮੇਂ ਯੂ.ਕੇ. ਦੇ ਹਨ

 1. ਜਿੱਤ-ਹਾਰ ਦਾ ਫੈਸਲਾ 24 ਅਕਤਬੂਰ ਨੂੰ

  ਅੱਜ 5 ਵਜੇ ਤੱਕ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ 60 ਫ਼ੀਸਦ ਵੋਟਾਂ ਪਈਆਂ। ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਸੁਣਾਏ ਜਾਣਗੇ।

 2. ਪੰਜਾਬ, ਹਰਿਆਣਾ ਵਿੱਚ 5 ਵਜੇ ਤੱਕ 51 ਫ਼ੀਸਦ ਵੋਟਿੰਗ

  ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਸ਼ਾਮ 5 ਵਜੇ ਤੱਕ ਕੁੱਲ ਵੋਟਿੰਗ 51.38 ਫ਼ੀਸਦ ਹੋਈ। ਫਗਵਾੜਾ ਵਿੱਚ 49.19, ਮੁਕੇਰੀਆ ਵਿੱਚ 48.11, ਦਾਖਾ ਵਿੱਚ 50.8 ਅਤੇ 57 ਫ਼ੀਸਦ ਵੋਟਿੰਗ ਹੋਈ।

  ਹਰਿਆਣਾ ਵਿੱਚ ਵੀ 51 ਫ਼ੀਸਦ ਵੋਟਾਂ ਪਈਆਂ ਹਨ।

 3. ਸਲਮਾਨ ਖ਼ਾਨ ਨੇ ਪਾਈ ਵੋਟ

  ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਮੁੰਬਈ ਵਿੱਚ ਬਾਂਦਰਾ ਵਿਖੇ ਭੁਗਤਾਈ ਵੋਟ।

  View more on twitter
 4. ਹਰਿਆਣਾ 'ਚ ਖੱਟਰ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ: ਕਾਂਗਰਸ ਉਮੀਦਵਾਰ

  ਕਰਨਾਲ ਤੋਂ ਕਾਂਗਰਸ ਉਮੀਦਵਾਰ ਤਰਲੋਚਨ ਸਿੰਘ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ।

  ਰਿਪੋਰਟ - ਅਰਵਿੰਦ ਛਾਬੜਾ ਤੇ ਗੁਲਸ਼ਨ ਕੁਮਾਰ

  Video content

  Video caption: ਹਰਿਆਣਾ 'ਚ ਖੱਟਰ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ: ਤਰਲੋਚਨ ਸਿੰਘ
 5. ਸਚਿਨ ਤੇਂਦੁਲਕਰ ਤੇ ਗੋਵਿੰਦਾ ਨੇ ਪਾਈ ਵੋਟ

  ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਪਰਿਵਾਰ ਸਮੇਤ ਮੁੰਬਈ ਵਿੱਚ ਪਾਈ ਵੋਟ।

  ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ
  ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ
 6. ਔਰਤਾਂ ਵੱਲੋਂ ਵਧ-ਚੜ੍ਹ ਕੇ ਕੀਤੀ ਜਾ ਰਹੀ ਵੋਟਿੰਗ

  ਹਰਿਆਣਾ ਵਿਧਾਨ ਸਭਾ ਦੀਆਂ ਸਾਰੀਆਂ 90 ਸੀਟਾਂ 'ਤੇ ਵੋਟਿੰਗ ਜਾਰੀ ਹੈ। ਸਿਰਸਾ ਵਿੱਚ ਔਰਤਾਂ ਵੀ ਚੋਣਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ।

  ਹਰਿਆਣਾ ਵਿਧਾਨ ਸਭਾ ਚੋਣਾਂ
  ਹਰਿਆਣਾ ਵਿਧਨ ਸਭਾ ਚੋਣਾਂ
  ਹਰਿਆਣਾ ਵਿਧਨ ਸਭਾ ਚੋਣਾਂ
 7. ਅਦਾਕਾਰਾ ਪ੍ਰੀਟੀ ਜ਼ਿੰਟਾ ਤੇ ਸੋਹਾ ਅਲੀ ਖ਼ਾਨ ਨੇ ਪਾਈ ਵੋਟ

  ਮੁੰਬਈ ਵਿਖੇ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਤੇ ਸੋਹਾ ਅਲੀ ਖ਼ਾਨ ਨੇ ਵੀ ਭੁਗਤਾਈ ਵੋਟ।

  ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ
  ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ
 8. ਮੁੰਬਈ 'ਚ ਬਾਲੀਵੁੱਡ ਹਸਤੀਆਂ ਨੇ ਪਾਈ ਵੋਟ

  ਮਹਾਰਾਸ਼ਟਰ ਵਿੱਚ 288 ਵਿਧਾਨ ਸਭਾ ਸੀਟਾਂ 'ਤੇ ਹੋ ਰਹੀ ਵੋਟਿੰਗ ਜਾਰੀ ਹੈ। ਬਾਲੀਵੁੱਡ ਹਸਤੀਆਂ ਵੱਲੋਂ ਵੀ ਵਧ-ਚੜ੍ਹ ਕੇ ਵੋਟ ਪਾਈ ਜਾ ਰਹੀ ਹੈ।

  ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ
  ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ
  ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ
 9. ਹਰ ਵਰਗ ਦੇ ਲੋਕਾਂ ਨੇ ਭੁਗਤਾਈ ਵੋਟ

  ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਹੋ ਰਹੀ ਵੋਟਿੰਗ ਆਖਰੀ ਪੜ੍ਹਾਅ 'ਤੇ ਹੈ। ਹਰ ਵਰਗ ਦੇ ਲੋਕ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰ ਰਹੇ ਹਨ।

  ਪੰਜਾਬ ਦੀਆਂ ਜ਼ਿਮਨੀ ਚੋਣਾਂ
  ਪੰਜਾਬ ਦੀਆਂ ਜ਼ਿਮਨੀ ਚੋਣਾਂ
  ਪੰਜਾਬ ਦੀਆਂ ਜ਼ਿਮਨੀ ਚੋਣਾਂ
 10. ਸ਼ਾਹਰੁਖ ਖ਼ਾਨ ਨੇ ਪਾਈ ਵੋਟ

  ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਨੇ ਬਾਂਦਰਾ ਵਿੱਚ ਪਾਈ ਵੋਟ।

  ਸ਼ਾਹਰੁਖ਼ ਖ਼ਾਨ
  ਸ਼ਾਹਰੁਖ਼ ਖ਼ਾਨ
 11. ਲੋਕ ਸਾਡੇ ਕੀਤੇ ਕੰਮਾਂ ਤੋਂ ਖ਼ੁਸ਼ ਹਨ: ਮਨੋਹਰ ਲਾਲ ਖੱਟਰ

  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਦੇ ਲੋਕ ਉਨ੍ਹਾਂ ਦੀ ਸਰਕਾਰ ਦੀ ਪਾਰਦਰਸ਼ਿਤਾ ਤੋਂ ਖ਼ੁਸ਼ ਹਨ।

  ਰਿਪੋਰਟ - ਅਰਵਿੰਦ ਛਾਬੜਾ ਤੇ ਗੁਲਸ਼ਨ ਕੁਮਾਰ

  Video content

  Video caption: ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, 'ਬੇਰੁਜ਼ਗਾਰੀ ਦੇ ਜੋ ਅੰਕੜੇ ਦਿਖਾਏ ਜਾ ਰਹੇ ਉਹ ਗਲਤ ਹਨ'
 12. ਬਜ਼ੁਰਗ ਔਰਤ ਤੋਂ ਇੰਝ ਪੁਆਈ ਵੋਟ

  ਸਿਰਸਾ ਦੇ ਪਿੰਡ ਮੰਗਲਾ ਵਿੱਚ ਇੱਕ ਬਜ਼ੁਰਗ ਔਰਤ ਨੂੰ ਵੋਟ ਪੁਆਉਣ ਲਈ ਲੈ ਕੇ ਜਾਂਦਾ ਇੱਕ ਪਰਿਵਾਰਕ ਮੈਂਬਰ।

  ਹਰਿਆਣਾ ਵਿਧਾਨ ਸਭਾ ਚੋਣਾਂ
 13. ਹੇਮਾ ਮਾਲਿਨੀ ਨੇ ਪਾਈ ਵੋਟ

  ਬਾਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਮੁੰਬਈ ਦੇ ਅੰਧੇਰੀ ਵਿੱਚ ਪਾਈ ਵੋਟ।

  View more on twitter
 14. ਹਰਿਆਣਾ ਵਿਧਾਨ ਸਭਾ ਚੋਣਾਂ: ਲੀਡਰਾਂ ਵੱਲੋਂ ਆਪੋ-ਆਪਣੀ ਜਿੱਤ ਦਾ ਦਾਅਵਾ

  ਵੋਟ ਪਾਉਣ ਲਈ ਜਿੱਥੇ ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਟਰੈਕਟਰ 'ਤੇ ਆਏ, ਉੱਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਈਕਲ 'ਤੇ ਪੋਲਿੰਗ ਬੂਥ ਗਏ।

  ਰਿਪੋਰਟ - ਸਤ ਸਿੰਘ ਤੇ ਪ੍ਰਭੂ ਦਿਆਲ

  Video content

  Video caption: ਹਰਿਆਣਾ ਵਿਧਾਨ ਸਭਾ ਚੋਣਾਂ: ਲੀਡਰਾਂ ਵੱਲੋਂ ਆਪੋ-ਆਪਣੀ ਜਿੱਤ ਦਾ ਦਾਅਵਾ
 15. ਵੋਟਰਾਂ ਨੂੰ ਉਤਸ਼ਾਹਿਤ ਕਰਨ ਦੇ ਤਰੀਕੇ

  ਸਿਰਸਾ ਵਿੱਚ ਭਾਜਪਾ ਉਮੀਦਵਾਰ ਵੱਲੋਂ ਬੂਥ 'ਤੇ ਲਗਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਅਤੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਰੰਗੋਲੀ।

  ਹਰਿਆਣਾ ਵਿਧਾਨ ਸਭਾ ਚੋਣਾਂ
  ਹਰਿਆਣਾ ਵਿਧਾਨ ਸਭਾ ਚੋਣਾਂ
 16. ਦੁਸ਼ਯੰਤ ਚੌਟਾਲਾ ਨੇ ਲਗਾਏ ਹਮਲੇ ਦੇ ਇਲਜ਼ਾਮ

  ਜੇਜੇਪੀ ਦੇ ਉਮੀਦਵਾਰ ਦੁਸ਼ਯੰਤ ਚੌਟਾਲਾ ਨੇ ਇਲਜ਼ਾਮ ਲਗਾਇਆ ਹੈ ਕਿ 5-6 ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਡੂਮਰਖਾਂ ਪਿੰਡ ਵਿੱਚ ਹੋ ਰਹੀ ਫਰਜ਼ੀ ਵੋਟਿੰਗ ਦਾ ਵਿਰੋਧ ਕਰ ਰਹੇ ਸਨ ਜਦੋਂ ਉਨ੍ਹਾਂ ਵੱਲ ਗਿਲਾਸ ਸੁੱਟਿਆ ਗਿਆ ਅਤੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹਈ ਹੈ।

  ਜੀਂਦ ਦੇ ਡੀਸੀ ਅਦਿੱਤਿਆ ਦਹੀਆ ਦਾ ਕਹਿਣਾ ਹੈ ਕਿ ਗਿਲਾਸ ਸੁਟਣ ਦੇ ਮਾਮਲੇ ਸਬੰਧੀ ਉਨ੍ਹਾਂ ਕੋਲ ਕੋਈ ਵੀਡੀਓ ਸਬੂਤ ਨਹੀਂ ਆਇਆ। ਪਰ ਜਿੰਨੀਆਂ ਵੀ ਸ਼ਿਕਾਇਤਾਂ ਆ ਰਹੀਆਂ ਹਨ ਉਨ੍ਹਾਂ ਲਈ ਅਸੀਂ ਜਾਂਚ ਅਧਿਕਾਰੀਆਂ ਦੀ ਡਿਊਟੀ ਲਗਾ ਰਹੇ ਹਾਂ ਤਾਂ ਜੋ ਛੇਤੀ ਮਾਮਲਿਆਂ ਦੀ ਜਾਂਚ ਕੀਤੀ ਜਾ ਸਕੇ।

 17. ਨਿਤਿਨ ਗਡਕਰੀ ਨੇ ਪਾਈ ਵੋਟ

  ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਉਨ੍ਹਾਂ ਦੀ ਪਤਨੀ ਕੰਚਨ ਨਾਗਪੁਰ ਵਿੱਚ ਵੋਟ ਭੁਗਤਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ।

  View more on twitter
 18. Post update

  ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ ਤੇ ਗੀਤਕਾਰ ਗੁਲਜ਼ਾਰ ਨੇ ਮੁੰਬਈ ਦੇ ਬਾਂਦਰਾ ਵਿੱਚ ਪਾਈ ਵੋਟ।

  View more on twitter
 19. ਵੋਟ ਪਾਉਣ ਤੋਂ ਬਾਅਦ ਕਿਰਨ ਚੌਧਰੀ

  ਕਾਂਗਰਸ ਦੀ ਤੋਸ਼ਾਮ ਤੋਂ ਵਿਧਾਇਕ ਕਿਰਨ ਚੌਧਰੀ ਨੇ ਪਾਈ ਵੋਟ।

  ਹਰਿਆਣਾ ਵਿਧਾਨ ਸਭਾ ਚੋਣਾਂ
 20. ਗੋਪਾਲ ਕਾਂਡਾ ਨੇ ਭੁਗਤਾਈ ਵੋਟ

  ਹਲੋਪਾ ਦੇ ਉਮੀਦਵਾਰ ਗੋਪਾਲ ਕਾਂਡਾ ਅਤੇ ਉਨ੍ਹਾਂ ਦੇ ਸਮਰਥਕ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ। 2009 ਵਿੱਚ ਉਹ ਇਸ ਸੀਟ ਤੋਂ ਆਜ਼ਾਦ ਵਿਧਾਇਕ ਚੁਣੇ ਗਏ ਸਨ।

  ਹਰਿਆਣਾ ਵਿਧਾਨ ਸਭਾ ਚੋਣਾਂ