Got a TV Licence?

You need one to watch live TV on any channel or device, and BBC programmes on iPlayer. It’s the law.

Find out more
I don’t have a TV Licence.

ਲਾਈਵ ਰਿਪੋਰਟਿੰਗ

ਸਾਰੇ ਦੱਸੇ ਗਏ ਸਮੇਂ ਯੂ.ਕੇ. ਦੇ ਹਨ

  1. ਕੋਰੋਨਾਵਾਇਰਸ

    ਜਾਣੋ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਕੋਰੋਨਾਵਾਇਰਸ ਤੋਂ ਬੱਚ ਸਕਦੇ ਹੋ

    ਹੋਰ ਪੜ੍ਹੋ
    next
  2. ਕੋਰੋਨਾਵਾਇਰਸ

    ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਵੀ ਐਲਾਨ ਦਿੱਤਾ ਹੈ। ਅਜਿਹੇ ਵਿੱਚ ਜਾਣੋ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।

    ਹੋਰ ਪੜ੍ਹੋ
    next
  3. ਫਲੋਰਾ ਕਾਰਮਿਕਲ, ਮਾਰਿਆਨਾ ਸਪਰਿੰਗ

    ਬੀਬੀਸੀ ਟ੍ਰੈਂਡਿੰਗ

    ਕੋਰਨਾਵਾਇਰਸ ਤੇ ਝੂਠੀਆਂ ਖ਼ਬਰਾਂ

    ਕੋਰੋਨਾਵਾਇਰਸ ਕਾਰਨ ਇੰਟਰਨੈਟ 'ਤੇ ਫੇਕ ਨਿਊਜ਼ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।

    ਹੋਰ ਪੜ੍ਹੋ
    next
  4. Video content

    Video caption: ਕੋਰੋਨਾਵਾਇਰਸ: ਪਾਕਿਸਤਾਨ ’ਚ ਇਮਰਾਨ ਖਾ਼ਨ ’ਤੇ ਚੁੱਕੇ ਜਾ ਰਹੇ ਸਵਾਲ

    ਪਾਕਿਸਤਾਨ ’ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।

  5. ਮੁੱਖ ਮੰਤਰੀ ਅਤੇ ਵੀਵੀਆਈਪੀ ਸਿਕਿਉਰਿਟੀ ’ਚ ਕਟੌਤੀ

    ਪੰਜਾਬ ਵਿੱਚ ਮੁੱਖ ਮੰਤਰੀ ਅਤੇ ਵੀਵੀਆਈਪੀ ਸੁਰੱਖਿਆ ਵਿੱਚ ਲੱਗੇ 1300 ਜਵਾਨ ਹਟਾਏ ਜਾਣਗੇ।

    ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਸੁਰੱਖਿਆ ਵਿੱਚ ਕਟੌਤੀ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ।

    ਇਨ੍ਹਾਂ ਕਰਮਚਾਰੀਆਂ ਨੂੰ ਫ਼ੀਲਡ ਵਿੱਚ ਲੋਕਾਂ ਲਈ ਤੈਨਾਤ ਕੀਤਾ ਜਾਵੇਗਾ।

    View more on twitter
  6. ਆਸਟਰੇਲੀਆ ਵਿੱਚ ਫਸੇ ਟੈਂਪਰੇਰੀ ਵੀਜ਼ਾ ਧਾਰਕ

    ਆਸਟਰੇਲੀਆ ਗਏ ਕਈ ਲੋਕ ਇਸ ਵੇਲੇ ਬੇਹੱਦ ਮੁਸ਼ਕਲ ਸਥਿਤੀ ਵਿੱਚ ਹਨ।

    ਸਿਡਨੀ ਤੋਂ ਬੀਬੀਸੀ ਪੱਤਰਕਾਰ ਸਿਮੋਨ ਐਟਕੀਸਨ ਨੇ ਦੱਸਿਆ ਕਿ ਅਸਥਾਈ ਕੁਸ਼ਲ (ਸਕਿਲ) ਵੀਜ਼ਿਆਂ ਵਾਲੇ ਲੋਕ ਖ਼ਾਸ ਤੌਰ ’ਤੇ ਫਸੇ ਹੋਏ ਹਨ।

    ਕਾਫ਼ੀ ਲੋਕ ਪਹਿਲਾਂ ਹੀ ਨੌਕਰੀਆਂ ਗੁਆ ਚੁੱਕੇ ਹਨ। ਕਿਉਂਕਿ ਉਹ ਸਥਾਈ ਨਿਵਾਸੀ ਜਾਂ ਆਸਟਰੇਲੀਆਈ ਨਾਗਰਿਕ ਨਹੀਂ ਹਨ, ਉਹ ਸਹਾਇਤਾ ਪੈਕਜਾਂ ਲਈ ਵੀ ਯੋਗ ਨਹੀਂ ਹਨ ਜੋ ਸਰਕਾਰ ਦੁਆਰਾ ਦਿੱਤੇ ਜਾ ਰਹੇ ਹਨ।

    ਇਕ ਆਦਮੀ ਨੇ ਦੱਸਿਆ, “ਭਾਵੇਂ ਅਸੀਂ ਕੰਮ ਕਰ ਰਹੇ ਹਾਂ ਅਤੇ ਸਿਸਟਮ ਵਿੱਚ ਦੂਜਿਆਂ ਵਾਂਗ ਹੀ ਭੁਗਤਾਨ ਕਰ ਰਹੇ ਹਾਂ ਪਰ ਸਾਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।”

    ਉਸ ਨੇ ਅੱਗੇ ਕਿਹਾ, “ਇਥੇ ਕੋਈ ਸਹਾਇਤਾ ਨਹੀਂ ਮਿਲ ਰਹੀ ਹੈ। ਅਸੀਂ ਯੂਕੇ ਵੀ ਨਹੀਂ ਜਾ ਸਕਦੇ - ਸਾਡੀ ਜ਼ਿੰਦਗੀ ਹੁਣ ਇੱਥੇ ਹੀ ਹੈ।”

  7. ਕੋਰੋਨਾਵਾਇਰਸ - ਏਅਰਲਾਈਨ ਉਦਯੋਗ ਨੂੰ 'ਵੱਡਾ ਝਟਕਾ'

    ਬਾਰਡਰ ਬੰਦ ਹੋ ਗਏ ਹਨ। ਯਾਤਰਾ 'ਤੇ ਪਾਬੰਦੀ ਹੈ। ਅਰਬਾਂ ਲੋਕ ਲੌਕਡਾਊਨ ’ਚ ਹਨ।

    ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ ਵੱਡੀਆਂ ਚੁਣੌਤੀਆਂ ਵਾਲੀਆਂ ਏਅਰਲਾਈਨਾਂ ਨੂੰ "ਵੱਡਾ ਸਦਮਾ" ਦਿੱਤਾ ਹੈ।

    ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਵਾਈ ਯਾਤਰਾ ਦੀ ਮੰਗ ਘੱਟ ਗਈ ਹੈ।20 ਲੱਖ ਉਡਾਣਾਂ ਪਹਿਲਾਂ ਹੀ ਰੱਦ ਹੋ ਗਈਆਂ ਹਨ । ਆਈ.ਏ.ਟੀ.ਏ. ਦਾ ਅਨੁਮਾਨ ਹੈ ਕਿ ਉਦਯੋਗ ਨੂੰ 2020 ਵਿੱਚ 252 ਬਿਲੀਅਨ ਡਾਲਰ ਦੇ ਵਪਾਰ ਨੂੰ ਝਟਕਾ ਲੱਗਿਆ ਹੈ।

    1. ਅਮਰੀਕੀ ਏਅਰਲਾਇੰਸ ਨੇ ਯੂਐਸ ਸਰਕਾਰ ਤੋਂ 12 ਬਿਲੀਅਨ ਡਾਲਰ ਸਹਾਇਤਾ ਦੀ ਬੇਨਤੀ ਕੀਤੀ ਹੈ।
    2. ਜਰਮਨੀ ਦਾ ਫਰੈਂਕਫਰਟ ਹਵਾਈ ਅੱਡਾ, ਜੋ ਇਕ ਪ੍ਰਮੁੱਖ ਅੰਤਰ ਰਾਸ਼ਟਰੀ ਹੱਬ ਮੰਨਿਆ ਜਾਂਦਾ ਹੈ, ’ਚ ਯਾਤਰੀਆਂ ਦੀ ਸੰਖਿਆ 90.7% ਘਟੀ ਹੈ।
    3. ਬ੍ਰਿਟਿਸ਼ ਏਅਰਵੇਜ਼ ਨੇ ਲੰਡਨ ਗੈਟਵਿਕ ਦੇ ਹਵਾਈ ਅੱਡੇ ਆਉਣ ਅਤੇ ਜਾਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।

    ਯੂਐਸ ਕਾਂਗਰਸ ਨੇ ਪਿਛਲੇ ਹਫ਼ਤੇ ਏਅਰਲਾਈਨਾਂ ਲਈ 50 ਬਿਲੀਅਨ ਡਾਲਰ ਰੱਖੇ ਸਨ।ਬ੍ਰਿਟਿਸ਼ ਚਾਂਸਲਰ ਨੇ ਕਿਹਾ ਕਿ ਵਿੱਤੀ ਸਹਾਇਤਾ ਦੀ ਮੰਗ ਕਰਦਿਆਂ ਏਅਰਲਾਈਨਾਂ ਨੂੰ ਪਹਿਲਾਂ ਸਰਕਾਰ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ।

    coronavirus
  8. ਸਪੇਨ ਵਿੱਚ 24 ਘੰਟਿਆਂ ਵਿੱਚ 849 ਮੌਤਾਂ

    ਸਪੇਨ ਵਿਚ ਕੋਰੋਨਾਵਾਇਰਸ ਨਾਲ ਸਬੰਧਤ 849 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ।

    ਇਹ ਅੰਕੜਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ।

    ਸਿਹਤ ਮੰਤਰਾਲੇ ਦੇ ਅਨੁਸਾਰਸਪੇਨ ਵਿੱਚ ਵਾਇਰਸ ਨਾਲ ਹੋਈ ਮੌਤਾਂ ਦੀ ਗਿਣਤੀ ਹੁਣ 8,189 ਹੈ।

    ਸਪੇਨ ਇਟਲੀ ਤੋਂ ਬਾਅਦ ਯੂਰਪ ਦਾ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਤ ਦੇਸ ਹੈ।

  9. Video content

    Video caption: ਕੋਰੋਨਾਵਾਇਰਸ: ਲੌਕਡਾਊਨ ਕਰਕੇ ਮੋਗਾ 'ਚ ਫਸੇ ਕਸ਼ਮੀਰੀ ਕਾਰੀਗਰਾਂ ਦੀਆਂ ਮੁਸ਼ਕਲਾਂ

    ਕੋਰੋਨਾਵਾਇਰਸ ਕਰਕੇ ਭਾਰਤ ਵਿੱਚ ਲੱਗੇ ਲੌਕਡਾਊਨ ਕਰਕੇ ਭਾਰਤ-ਸ਼ਾਸਿਤ ਕਸ਼ਮੀਰ ਦੇ ਕਾਰੀਗਰ ਮੋਗਾ ਵਿੱਚ "ਫਸ ਗਏ ਹਨ"

  10. ਕੋਰੋਨਾਵਾਇਰਸਕਾਰਨ ਪੰਜਾਬ ਵਿੱਚ ਚੌਥੀ ਮੌਤ

    ਪੰਜਾਬ ਵਿੱਚ ਕੋਰੋਨਾਵਾਇਰਸ ਕਰਕੇ ਚੌਥੀ ਮੌਤ ਹੋ ਗਈ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਯਾਗਾਓਂ ਦੇ 65 ਸਾਲਾ ਵਿਅਕਤੀ ਨੂੰ ਸੋਮਵਾਰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

    ਉਨ੍ਹਾਂ ਦੇ ਬਾਕੀ ਪਰਿਵਾਰ ਮੈਂਬਰਾਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਰੱਖਿਆ ਹੋਇਆ ਹੈ।

    ਪੰਜਾਬ ਵਿੱਚ ਸਭ ਤੋਂ ਪਹਿਲੀ ਮੌਤ 19 ਮਾਰਚ ਨੂੰ ਜ਼ਿਲ੍ਹਾ ਬੰਗਾ ਦੇ ਅਧੀਨ ਪੈਂਦੇ ਪਠਲਾਵਾ ਵਿੱਚ 70 ਸਾਲਾ ਬਜ਼ੁਰਗ ਦੀ ਹੋਈ ਸੀ।

    ਜਦਕਿ ਦੂਜੀ ਮੌਤ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ 68 ਸਾਲਾ ਬਜ਼ੁਰਗ ਦੀ 29 ਮਾਰਚ ਹੋਈ ਅਤੇ ਉੱਥੇ ਹੀ ਤੀਜੀ 42 ਸਾਲਾ ਇੱਕ ਔਰਤ ਨੇ ਲੁਧਿਆਣਾ ਵਿੱਚ 30 ਮਾਰਚ ਨੂੰ ਦਮ ਤੋੜ ਦਿੱਤਾ ਸੀ।

  11. ਜਪਾਨ ਨੇ ਕਈ ਦੇਸਾਂ ਲਈ ਆਪਣੀ ਸਰਹੱਦ ਕੀਤੀ ਬੰਦ

    ਵਿਸ਼ਵ ਬੈਂਕ ਨੇ ਸੰਕੇਤ ਦਿੱਤੇ ਹਨ ਕਿ ਏਸ਼ੀਆ ਪੈਸੀਫਿਕ ਖੇਤਰ ਲਈ ਅੱਗੇ ਆਉਣ ਵਾਲੇ ਆਰਥਿਕ ਦਰਦ ਨੂੰ ‘ਅਣਗੌਲਿਆਂ’ ਨਹੀਂ ਕੀਤਾ ਜਾ ਸਕਦਾ।

    ਜਪਾਨ ਨੇ ਅਮਰੀਕਾ, ਕੈਨੇਡਾ, ਚੀਨ, ਦੱਖਣੀ ਕੋਰੀਆ ਅਤੇ ਯੂਰਪ ਦੇ ਜ਼ਿਆਦਾਤਰ ਦੇਸਾਂ ਲਈ ਆਪਣੀ ਸਰਹੱਦ ਸੀਲ ਕਰ ਦਿੱਤੀ ਹੈ।

    ਭਾਰਤ ਵਿੱਚ ਰੋਜ਼ਾਨਾ ਕੇਸ ਵੱਧ ਰਹੇ ਹਨ।

    ਸਭ ਤੋਂ ਵੱਡੀ ਮੰਨੀ ਜਾਂਦੀ ਅਮਰੀਕਨ ਏਅਰਲਾਈਨਜ਼ ਨੇ ਸਰਕਾਰ ਨੂੰ 12 ਬਿਲੀਅਨ ਡਾਲਰ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ।

    ਯੂਰਪ ਦੇ ਸਭ ਤੋਂ ਪ੍ਰਭਾਵਿਤ ਦੇਸ ਇਟਲੀ ਅਤੇ ਸਪੇਨ ’ਚ ਇਨਫੈਕਸ਼ਨ ਦੀ ਦਰ ਘਟਣ ਦੀ ਆਸ ਜਤਾਈ ਜਾ ਰਹੀ ਹੈ।

  12. ਦਿੱਲੀ ਦੇ ਨਿਜ਼ਾਮੁਦੀਨ ਦਾ ਹਾਲ

    ਦਿੱਲੀ ਦੇ ਨਿਜ਼ਾਮੁਦੀਨ ਦੀ ਮਰਕਜ਼ ਬਿਲਡਿੰਗ ਦੇ 24 ਲੋਕਾਂ ਦਾ ਟੈਸਟ ਪੌਜ਼ੀਟਿਵ ਆਇਆ ਹੈ। ਇਸ ਇਮਾਰਤ ਵਿੱਚੋਂ ਹੁਣ ਤੱਕ 1034 ਲੋਕਾਂ ਨੂੰ ਕੱਢਿਆ ਗਿਆ ਹੈ।

    ਜਿਨ੍ਹਾਂ ਵਿੱਚੋਂ 700 ਕੁਆਰੰਟੀਨ ਕੀਤਾ ਅਤੇ 334 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

    View more on twitter
  13. ਸਿਰਸਾ ਦੀਆਂ 2 ਕਲੋਨੀਆਂ ਸੀਲ

    ਸਿਰਸਾ ਤੋਂ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਕਾਬਕ ਪੀਜੀਆਈ ਰੋਹਤਕ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਇੱਕ ਔਰਤ ਨੂੰ ਦਾਖ਼ਲ ਕਰਵਾਏ ਜਾਣ ਤੋਂ ਬਾਅਦ ਪਰਿਵਾਰ ਦੇ 15 ਮੈਂਬਰਾਂ ਨੂੰ ਸਿਰਸਾ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ।

    ਇਸ ਦੌਰਾਨ ਸਿਰਸਾ ਦੀ ਕੋਰਟ ਕਲੌਨੀ ਤੇ ਬਾਂਸਲ ਕਲੋਨੀ ਦੇ ਬਾਹਰ ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

    ਕੋਰਟ ਕਲੋਨੀ ਦੇ ਬਾਹਰ ਰੋਡਵੇਜ਼ ਦੀਆਂ ਬੱਸਾਂ ਵੀ ਮੰਗਵਾਈਆਂ ਗਈਆਂ ਹਨ। ਇਸ ਤੋਂ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਕਲੋਨੀ 'ਚੋਂ ਸ਼ੱਕੀ ਲੋਕਾਂ ਨੂੰ ਸੈਂਪਲ ਲੈਣ ਲਈ ਸਿਵਲ ਹਸਪਤਾਲ ਲੈ ਜਾਇਆ ਜਾ ਸਕਦਾ ਹੈ।

    ਸਿਹਤ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀ ਮਹਿਲਾ ਤੇ ਉਸ ਦੇ ਪਰਿਵਾਰ ਦੀ ਟ੍ਰੇਵਲ ਹਿਸਟਰੀ ਬਾਰੇ ਪੁੱਛਗਿੱਛ ਕਰ ਰਹੇ ਹਨ।

    ਕੋਰੋਨਾਵਾਇਰਸ
    ਕੋਰੋਨਾਵਾਇਰਸ
  14. ਰੋਹਤਕ: ਦੋ ਔਰਤਾਂ ਨੂੰ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ

    ਹਰਿਆਣਾ ਦੇ ਰੋਹਤਕ ਦੇ ਪੀਜੀਆਈ ਵਿੱਚ ਸੋਮਵਾਰ ਨੂੰ ਦੋ ਕੋਰੋਨਾਵਾਇਰਸ ਦੀਆਂ ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ ਹੈ।

    ਰੋਹਤਕ ਤੋਂ ਬੀਬੀਸੀ ਸਹਿਯੋਗੀ ਸੱਤ ਸਿੰਘ ਨੇ ਦੱਸਿਆ ਕਿ 54 ਸਾਲਾਂ ਔਰਤ 22 ਮਾਰਚ ਤੋਂ ਬਰਤਾਨੀਆ ਤੋਂ ਪਰਤੀ ਸੀ ਅਤੇ ਉਨ੍ਹਾਂ ਨੂੰ ਸਾਹ ਲੈਣ ’ਚ ਦਿੱਕਤ ਹੋ ਰਹੀ ਸੀ। ਟੈਸਟ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ’ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋ ਗਈ ਹੈ।

    ਇਸ ਤੋਂ ਇਲਾਵਾ 38 ਸਾਲਾ ਦੂਜੀ ਔਰਤ ਵਿੱਚ ਵੀ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ।

    ਉਨ੍ਹਾਂ ਦੇ ਪਤੀ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ ਪਰ ਅਹਿਤੀਆਤ ਵਜੋਂ ਉਨ੍ਹਾਂ ਦੇ ਪਤੀ ਨੂੰ ਵੀ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਨੇ ਕੋਈ ਯਾਤਰਾ ਨਹੀਂ ਕੀਤੀ।

    ਪੀਜੀਆਈ ਵਿੱਚ ਕੋਰੋਨਾਵਾਇਰਸ ਦੇ ਨੋਡਲ ਅਫ਼ਸਰ ਨੇ ਦੱਸਿਆ ਕਿ ਔਰਤ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਸੀ।

  15. ਕੋਰੋਨਾਵਾਇਰਸ

    5 ਅਹਿਮ ਖ਼ਬਰਾਂ 'ਚ ਪੜ੍ਹੋ ਕਿ ਅਮਰੀਕਾ ਵਿੱਚ ਮੌਤਾਂ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ ਅਤੇ ਦੇਸ-ਵਿਦੇਸ਼ ਤੋਂ ਕੋਰਨਾਵਾਇਰਸ ਸਬੰਧੀ ਜਾਣਕਾਰੀ

    ਹੋਰ ਪੜ੍ਹੋ
    next
  16. Video content

    Video caption: ਕੋਰੋਨਾਵਾਇਰਸ: ਘਰੋਂ ਕੰਮ ਕਰਨ ਵਾਲਿਆਂ ਲਈ ਜ਼ਰੂਰੀ ਨੁਕਤੇ

    ਕੋਰੋਨਾਵਾਇਰਸ ਦੇ ਡਰ ਕਰਕੇ ਲੋਕ ਘਰੋਂ ਕੰਮ ਕਰ ਰਹੇ ਹਨ ਪਰ ਇਸ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ

  17. ਖ਼ੁਸ਼ਹਾਲ ਲਾਲੀ

    ਬੀਬੀਸੀ ਪੱਤਰਕਾਰ

    ਕੋਰੋਨਾਵਾਇਰਸ

    ਕੋਰੋਨਾਵਾਇਰਸ ਦਾ ਅਸਰ: ਬਾਕੀ ਮੁਲਕ ਵਾਂਗ ਪੰਜਾਬ 'ਚੋਂ ਵੀ ਸੈਂਕੜੇ ਪਰਵਾਸੀ ਮਜ਼ਦੂਰਾਂ ਦੀ ਹਿਜਰਤ ਦੇਖਣ ਨੂੰ ਮਿਲ ਰਹੀ ਹੈ।

    ਹੋਰ ਪੜ੍ਹੋ
    next
  18. ਕੋਰੋਨਾਵਾਇਰਸ ਕਾਰਨ ਮੌਤਾਂ ਦਾ ਅੰਕੜਾ 30000 ਪਾਰ

    ਜੌਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ 3000 ਤੋਂ ਵੱਧ ਮੌਤਾਂ ਹੋ ਗਈਆਂ ਹਨ।

    ਇਸ ਦੇ ਨਾਲ ਹੀ ਪੂਰੇ ਸੰਸਾਰ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 37,000 ਤੋਂ ਪਾਰ ਹੋ ਗਿਆ ਹੈ।

    ਇਟਲੀ ਵਿੱਚ ਅਜੇ ਮੌਤਾਂ ਦਾ ਅੰਕੜਾਂ ਸਭ ਤੋਂ ਵੱਧ ਹੈ, ਇੱਥੇ ਹੁਣ ਤੱਕ 11 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ ਅਤੇ ਇਸ ਤੋਂ ਬਾਅਦ ਸਪੇਨ ਤੇ ਚੀਨ ਵਿੱਚ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ।

    ਇਸ ਵੇਲੇ ਪੂਰੀ ਦੁਨੀਆਂ ਵਿੱਚ ਸਾਢੇ ਸੱਤ ਲੱਖ ਤੋਂ ਵੀ ਵੱਧ ਕੇਸ ਹਨ ਅਤੇ ਸਭ ਤੋਂ ਵੱਧ ਅਮਰੀਕਾ ਵਿੱਚ ਦੱਸੇ ਜਾ ਰਹੇ ਹਨ।

    ਜਿੱਥੇ ਕਰੀਬ ਡੇਢ ਲੱਖ ਤੋਂ ਵੱਧ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਕੇਸ ਹਨ ਅਤੇ ਇਸ ਤਰ੍ਹਾਂ ਅਮਰੀਕਾ ਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ।

    ਕੋਰੋਨਾਵਾਇਰਸ
  19. Video content

    Video caption: ਕੋਰੋਨਾਵਾਇਰਸ: ਬੇਰੁਜ਼ਗਾਰ ਹੋਏ ਮਜ਼ਦੂਰਾਂ ਦਾ ਪੰਜਾਬ ਤੋੰ ਪਲਾਇਨ

    ਲੌਕਡਾਊਨ ਕਰਕੇ ਪੰਜਾਬ ਵਿੱਚ ਕੰਮ ਨਾ ਮਿਲਣ ਕਰਕੇ ਮਜ਼ਦੂਰ ਆਪਣੇ ਘਰਾਂ ਨੂੰ ਵਾਪਿਸ ਪਰਤੇ ਰਹੇ ਹਨ।

  20. Video content

    Video caption: ਜਦੋਂ ਬੱਸਾਂ ਤੇ ਕੰਧਾਂ ਵਾਂਗ ਗਰੀਬਾਂ ਨੂੰ ਕੀਤਾ ਗਿਆ ਸੈਨੇਟਾਇਜ਼

    ਕੋਰੋਨਾਵਾਇਰਸ ਦੇ ਚਲੱਦਿਆਂ ਲੋਕਾਂ ਨੂੰ ਸਮਾਨ ਵਾਂਗ ਕੀਤਾ ਗਿਆ ਸੈਨੇਟਾਇਜ਼